5 Dariya News

ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਨਿਵੇਸ਼ ਪੰਜਾਬ ਦੇ ਵਫਦ ਨੇ ਯੂਪੀਐਲ ਗਰੁੱਪ ਵੱਲੋਂ ਪੰਜਾਬ ਵਿੱਚ 5 ਪ੍ਰੋਜੈਕਟ ਸਥਾਪਤ ਕਰਨ ਦੀ ਹਾਮੀ ਭਰਵਾਈ

ਮਹਿੰਦਰਾ ਐਂਡ ਮਹਿੰਦਰਾ ਨੇ ਪੰਜਾਬ ਦੇ ਆਟੋ ਸੈਕਟਰ ਵਿੱਚ ਆਪਣੀ ਮੌਜੂਦਗੀ ਵਿੱਚ ਵਾਧਾ ਕਰਨ ਦੀ ਰੁੱਚੀ ਦਿਖਾਈ

5 Dariya News

ਦੇਵੌਸ 24-Jan-2020

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀਰਵਾਰ ਨੂੰ ਦੁਨੀਆ ਦੇ ਪੰਜਵੇਂ ਸਭ ਤੋਂ ਵੱਡੇ ਜੈਨੇਰਿਕ ਐਗਰੋਕੈਮੀਕਲ ਨਿਰਮਾਤਾ, ਯੂਪੀਐਲ ਸਮੂਹ ਵੱਲੋਂ ਸੂਬੇ ਵਿੱਚ ਪੰਜ ਅਤਿ-ਆਧੁਨਿਕ ਪ੍ਰਾਜੈਕਟ ਸਥਾਪਤ ਕਰਨ ਦੀ ਹਾਮੀ ਭਰਵਾ ਲਈ  ਹੈ।ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਨਿਵੇਸ਼ ਪੰਜਾਬ ਦੇ ਵਫਦ ਅਤੇ ਯੂਪੀਐਲ ਲਿਮਟਿਡ ਦੇ ਵਾਈਸ ਚੇਅਰਮੈਨ ਤੇ ਐਮ.ਡੀ. ਜੈ ਸਰਾਫ ਨੇ ਵਰਲਡ ਇਕਨਾਮਿਕ ਫੋਰਮ ਵਿਖੇ ਉੱਚ ਪੱਧਰੀ ਦੁਵੱਲੀ ਮੀਟਿੰਗ ਦੌਰਾਨ ਇਹ ਹਾਮੀ ਕੰਪਨੀ ਵੱਲੋਂ ਭਰੀ ਗਈ ਹੈ।ਇਕ ਸਰਕਾਰੀ ਬੁਲਾਰੇ ਅਨੁਸਾਰ ਸੂਬੇ ਵਿੱਚ ਮਿੱਟੀ ਦੇ ਕਈ ਮਾਪਦੰਡਾਂ ਜਿਵੇਂ ਨਮੀਂ, ਖਾਦ ਦੀ ਜਰੂਰਤ, ਪੌਦਿਆਂ ਦੀ ਸਿਹਤ ਦੀ ਸਥਿਤੀ, ਕੀੜਿਆਂ ਆਦਿ ਦੀ ਅਸਲ ਸਮੇਂ ਵਿੱਚ ਨਿਗਰਾਨੀ ਲਈ ਸੂਬੇ ਵਿੱਚ ਅਤਿ ਆਧੁਨਿਕ ਤਕਨਾਲੋਜੀ ਦੇ ਖੇਤਰ ਵਿੱਚ ਇਹ ਪ੍ਰਸਤਾਵਿਤ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ ਜੋ ਪੰਜਾਬ ਦੇ ਕਿਸਾਨਾਂ ਨੂੰ ਲਾਗਤ ਦੇ ਖਰਚਿਆਂ ਵਿੱਚ ਕਟੌਤੀ ਕਰਨ ਅਤੇ ਪਾਣੀ ਦੀ ਬੱਚਤ ਕਰਨ ਦੇ ਸਮਰੱਥ ਬਣਾਉਣਗੇ। ਇਹ ਖੇਤਾਂ ਵਿੱਚ ਵਰਤੀ ਜਾਣ ਵਾਲੀ ਕੇਂਦਰੀ ਕੰਟਰੋਲ ਰੂਮ ਵਾਲੀ ਸੈਂਸਰ ਅਧਾਰਤ ਟੈਕਨਾਲੋਜੀ ਹੈ ਜਿਸ ਵਿੱਚ ਸੁਝਾਵਾਂ ਸਬੰਧੀ ਨਿਗਰਾਨੀ ਅਤੇ ਅਗਵਾਈ ਲਈ ਆਰਟੀਫੀਸ਼ਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਯੂਪੀਐਲ ਨੇ ਬਾਗਬਾਨੀ ਫਸਲਾਂ ਦੀ ਲੇਜਰ ਸਕੈਨਿੰਗ ਕਰਨ ਦਾ ਪ੍ਰਸਤਾਵ ਦਿੱਤਾ ਹੈ ਤਾਂ ਜੋ ਉਤਪਾਦਨ ਸਬੰਧੀ ਭਵਿੱਖਬਾਣੀ ਕੀਤੀ ਜਾ ਸਕੇ। ਯੂਪੀਐਲ ਵੱਲੋਂ ਸਾਲ 2021 ਤੱਕ 2000 ਪੇਂਡੂ ਨੌਜਵਾਨਾਂ ਨੂੰ ਇਹ ਸੇਵਾਵਾਂ ਕਿਸਾਨਾਂ ਤੱਕ ਪਹੁੰਚਾਉਣ ਲਈ ਨਿਯੁਕਤ ਕੀਤਾ ਜਾਵੇਗਾ।ਬੁਲਾਰੇ ਨੇ ਦੱਸਿਆ ਕਿ "ਫੂਡ ਐਕਸਨ ਅਲਾਇੰਸ: ਐਕਸੀਲਰੇਟ ਫੂਡ ਸਿਸਟਮ ਟ੍ਰਾਂਸਫੋਰਮੇਸਨ" ਵਿਸ਼ੇ 'ਤੇ ਕਰਵਾਏ ਸੈਸਨ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਨੇ ਭਾਰਤ ਦੇ ਫਸਲੀ ਉਤਪਾਦਨ ਵਿੱਚ ਪੰਜਾਬ ਦੀ ਅਹਿਮ ਭੂਮਿਕਾ 'ਤੇ ਚਾਨਣਾ ਪਾਇਆ ਅਤੇ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਕੰਪਨੀਆਂ ਦੇ ਨਿਵੇਸਾਂ ਨੂੰ ਉਤਸਾਹਤ ਕਰਨ ਅਤੇ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਨਵੀਨਤਾ ਅਤੇ ਸਥਿਰਤਾ ਨੂੰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਨਵੇਂ ਉਪਰਾਲਿਆਂ ਬਾਰੇ ਵੀ ਦੱਸਿਆ। ਮਨਪ੍ਰੀਤ ਬਾਦਲ ਨੇ ਬੀਜਾਂ ਅਤੇ ਫਸਲੀ ਵਿਭਿੰਨਤਾ ਨੂੰ ਲਾਗੂ ਕਰਨ ਲਈ ਪੰਜਾਬ ਦੀ ਮੁਹਿੰਮ ਵਿਚ ਆਲਮੀ ਦਿੱਗਜਾਂ ਦੇ ਸਹਿਯੋਗ ਦੀ ਮਹੱਤਤਾ ਬਾਰੇ ਵੀ ਦੱਸਿਆ।

ਵਿਸੇਸ ਤੌਰ 'ਤੇ, ਇਹ ਸੈਸਨ ਆਲਮੀ ਅਤੇ ਖੇਤਰੀ ਆਗੂਆਂ ਵੱਲੋਂ ਵਿਸਵ ਪੱਧਰੀ ਖੁਰਾਕ ਪ੍ਰਣਾਲੀ ਵਿਚ ਯੋਜਨਾਬੱਧ ਤਬਦੀਲੀ ਕਰਨ ਲਈ ਸਮੂਹਕ ਕਾਰਵਾਈ ਨੂੰ ਲਾਮਬੰਦ ਕਰਨ ਲਈ ਇਕ ਉੱਚ ਪੱਧਰੀ ਵਿਚਾਰ ਵਟਾਂਦਰਾ ਸੀ।ਬੁਲਾਰੇ ਨੇ ਅੱਗੇ ਦੱਸਿਆ ਕਿ ਵਫਦ ਨੇ ਮਹਿੰਦਰਾ ਐਂਡ ਮਹਿੰਦਰਾ (ਐਮ ਐਂਡ ਐੱਮ) ਦੇ ਐਮ.ਡੀ. ਅਤੇ ਸੀਈਓ ਡਾ. ਪਵਨ ਗੋਇਨਕਾ ਨਾਲ ਵੀ ਮੁਲਾਕਾਤ ਕੀਤੀ ਜਿੱਥੇ ਕੰਪਨੀ ਨੇ ਪੰਜਾਬ ਵਿੱਚ ਆਟੋ ਸੈਕਟਰ ਵਿੱਚ ਮਹਿੰਦਰਾ ਦੇ ਮੌਜੂਦ ਕਾਰਜ ਖੇਤਰ ਵਿੱਚ ਪ੍ਰਸਾਰ ਕਰਨ ਦਾ ਵਾਅਦਾ ਕੀਤਾ। ਇਸ ਤੋਂ ਇਲਾਵਾ, ਐਮ ਐਂਡ ਐਮ ਨੇ ਸੂਬੇ ਵਿੱਚ ਬਾਇਓ-ਮਾਸ ਨੂੰ ਊਰਜਾ ਵਿੱਚ ਤਬਦੀਲ ਕਰਨ ਅਤੇ ਸਥਿਰ ਊਰਜਾ ਸਬੰਧੀ ਯੋਗਦਾਨ ਪਾਉਣ ਲਈ ਪਾਇਲਟ ਪ੍ਰਾਜੈਕਟ ਵਿੱਚ ਦਿਲਚਸਪੀ ਦਿਖਾਈ। ਗਰੁੱਪ ਨੇ ਸੂਬੇ ਵਿਚ ਮਹਿੰਦਰਾ ਉਦਯੋਗਿਕ ਪਾਰਕ ਸਥਾਪਤ ਕਰਨ ਵਿਚ ਵੀ ਗੰਭੀਰ ਰੁਚੀ ਜਾਹਰ ਕੀਤੀ ਅਤੇ ਇਸਦੇ ਲਈ ਉਪਲਬਧ ਜਮੀਨ ਸਬੰਧੀ ਵੇਰਵੇ ਮੰਗੇ।ਪੰਜਾਬ ਵਿਚ ਹੈਲਥਕੇਅਰ ਅਤੇ ਮੈਡੀਕਲ ਟੂਰਿਜਮ ਖੇਤਰਾਂ ਨੂੰ ਉਤਸਾਹਤ ਕਰਨ ਲਈ, ਵਫਦ ਨੇ ਡਾ. ਸਮਸੀਰ ਵਾਇਲਿਲ, ਚੇਅਰਮੈਨ, ਵੀਪੀਐਸ ਹੈਲਥਕੇਅਰ (ਯੂਏਈ ਅਧਾਰਤ ਹੈਲਥਕੇਅਰ ਗਰੁੱਪ) ਨਾਲ ਭਾਰਤੀ ਹੈਲਥਕੇਅਰ ਮਾਰਕੀਟ ਵਿਚ 1000 ਕਰੋੜ ਰੁਪਏ ਦੇ ਯੋਜਨਾਬੱਧ ਨਿਵੇਸ ਸੰਬੰਧੀ ਵਿਸਥਾਰ ਨਾਲ ਗੱਲਬਾਤ ਕੀਤੀ।ਇਸੇ ਦੌਰਾਨ, ਸਲਾਹਕਾਰ ਨਿਵੇਸ ਫੈਸੀਲੇਸ਼ਨ ਸ੍ਰੀ ਬੀ.ਐੱਸ. ਕੋਹਲੀ ਨੇ "ਐਕਸੀਲੇਰੇਟਿੰਗ ਇੰਨ ਸਮਾਰਟ ਸਿਟੀ-ਫਾਇਨੈਂਸਿੰਗ ਸਲੀਊਸ਼ਨ ਐਂਡ ਪ੍ਰੋਜੈਕਟ ਫਾਰ ਈਮਰਜਿੰਗ ਮਾਰਕਿਟ'' ਵਿਸ਼ੇ 'ਤੇ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲਿਆ। ਸ੍ਰੀ ਕੋਹਲੀ ਨੇ ਪੰਜਾਬ ਦੇ ਤਿੰਨ ਸਮਾਰਟ ਸਹਿਰਾਂ ਬਾਰੇ ਗੱਲ ਕੀਤੀ ਅਤੇ ਸਮਾਰਟ ਸਹਿਰਾਂ ਵਿਚ ਨਿੱਜੀ ਖੇਤਰ ਨੂੰ ਵਿੱਤੀ ਤੌਰ 'ਤੇ ਸਮਰੱਥ ਬਣਾਉਣ ਲਈ ਡੀ-ਰਿਸਕਿੰਗ ਕੈਪੀਟਲ ਦੀ ਮਹੱਤਤਾ 'ਤੇ ਜੋਰ ਦਿੱਤਾ।ਨਿਵੇਸ਼ ਪੰਜਾਬ ਟੀਮ ਨੇ ਸੈਂਟਰ ਫਾਰ ਗਲੋਬਲ ਇੰਡਸਟਰੀਜ, ਵਰਲਡ ਇਕਨਾਮਿਕ ਫੋਰਮ ਦੇ ਮੁਖੀ ਅਨਿਲ ਮੇਨਨ ਨਾਲ ਵਿਚਾਰ ਵਟਾਂਦਰਾ ਕੀਤਾ ਤਾਂ ਜੋ ਡਬਲਯੂ.ਈ.ਐਫ. ਅਤੇ ਪੰਜਾਬ ਮਿਲ ਕੇ ਵਿਕਾਸ ਸਬੰਧੀ ਭਾਈਵਾਲੀ ਲਈ ਨਵੇਂ ਰੁਝੇਵਿਆਂ ਬਾਰੇ ਵਿਚਾਰ ਵਟਾਂਦਰਾ ਕਰ ਸਕਣ। ਵਫਦ ਨੇ ਸ੍ਰੀਮਤੀ ਗੀਤਾ ਗੋਪੀਨਾਥ, ਮੁੱਖ ਅਰਥ ਸਾਸਤਰੀ ਆਈ.ਐੱਮ.ਐੱਫ ਅਤੇ ਹੋਰ ਕੇਂਦਰੀ ਮੰਤਰੀਆਂ ਸਮੇਤ ਕਾਰਪੋਰੇਟ ਆਗੂਆਂ ਨਾਲ ਵੀ ਮੁਲਾਕਾਤ ਕੀਤੀ।