ਨਵ ਚੇਤਨਾ ਵੈਲਫੇਅਰ ਟਰੱਸਟ ਵੱਲੋਂ ਆਯੋਜਿਤ ਬਾਡੀ ਬਿਲਡਿੰਗ ਚੈਪੀਅਨਸ਼ਿਪ ਵਿੱਚ ਹਰਦੀਪ ਸਿੰਘ ਬਣੇ ਹਰਕੂਲੇਕਸ ਪੰਜਾਬ
ਭਵਿੱਖ ਵਿੱਚ ਵੀ ਅਜਿਹੀ ਚੈਪੀਅਨਸ਼ਿਪ ਕਰਵਾਉਂਦੇ ਰਹਾਂਗੇ-ਡਾ. ਬੰਗੜ
5 Dariya News
ਖਰੜ 20-Jan-2020
ਨਵ ਚੇਤਨਾ ਵੈਲਫੇਅਰ ਟਰੱਸਟ ਵੱਲੋਂ ਪੰਜਾਬ ਲੇਵਲ ਦਾ ਪਹਿਲਾ ਬਾਡੀ ਬਿਲਡਰ ਚੈਪੀਅਨਸ਼ਿਪ ਹਰਕੂਲੇਕਸ ਪੰਜਾਬ ਖਰੜ ਦੇ ਐਨੀਜ਼ ਸਕੂਲ ਵਿਖੇ ਆਯੋਜਿਤ ਕੀਤਾ ਗਿਆ । ਜਿਸ ਵਿੱਚ ਪੰਜਾਬ ਭਰ ਤੋਂ 100 ਤੋਂ ਵੱਧ ਨੌਜਵਾਨਾਂ ਨੇ ਭਾਗ ਲਿਆ।ਇਸ ਚੈਪੀਅਨਸ਼ਿਪ ਦਾ ਉਦਘਾਟਨ ਸ. ਜਗਮੋਹਨ ਸਿੰਘ ਕੰਗ ਸਾਬਕਾ ਕੈਬਿਨਟ ਮੰਤਰੀ ਜੀ ਵੱਲੋਂ ਕੀਤਾ ਗਿਆ। ਜਗਮੋਹਨ ਸਿੰਘ ਕੰਗ ਵੱਲੋਂ ਟਰੱਸਟ ਦੇ ਕੰਮਾਂ ਦੀ ਸ਼ਲਾਘਾ ਕੀਤੀ ਗਈ ਅਤੇ 51 ਹਜਾਰ ਰੁਪਏ ਮਾਲੀ ਮਦਦ ਟਰੱਸਟ ਨੂੰ ਕੀਤੀ ਗਈ।ਇਸ ਮੌਕੇ ਡੀ.ਐਸ.ਪੀ ਮਨਜੀਤ ਸਿੰਘ, ਡੀ.ਐਸ.ਪੀ ਭੂਪ ਸਿੰਘ (ਬੀ.ਐਸ.ਐਫ) ਨਵਨੀਤ ਸਿੰਘ ਜਨਰਲ ਸਕੱਤਰ ਪੰਜਾਬ ਬਾਡੀ ਬਿਲਡਰਜ਼ ਫੈਡਰੇਸ਼ਨ, ਸੂਰਜ ਭਾਨ ਇੰਟਰਨੈਸ਼ਨਲ ਜੱਜ ਵਿਸ਼ੇਸ਼ ਤੌਰ ਤੇ ਪਹੁੰਚੇ। ਟਰੱਸਟ ਦੇ ਚੇਅਰਮੈਨ ਡਾ. ਰਘੁਬੀਰ ਸਿੰਘ ਬੰਗੜ ਨੇ ਜਾਣਕਾਰੀ ਦਿੰਦੇ ਹੋਏ ਇਸ ਬਾਡੀ ਬਿਲਡਿੰਗ ਚੈਪੀਅਨਸ਼ਿਪ ਵਿੱਚ 6 ਕੈਟਾਗਰੀਜ਼ ਵਿੱਚ ਨੌਜਵਾਨਾਂ ਨੇ ਹਿੱਸਾ ਲਿਆ । ਜਿਸ ਵਿੱਚ 55 , 60, 65, 70 75 ਕਿਲੋਗ੍ਰਾਮ ਭਾਰ ਦੇ ਨੌਜਵਾਨ ਨੇ ਹਿੱਸਾ ਲਿਆ। ਇਸ ਚੈਪੀਅਨਸ਼ਿਪ ਦੀ ਜੱਜਮੈਂਟ ਲਈ ਇੰਡੀਅਨ ਬਾਡੀ ਬਿਲਡਿੰਗ ਫੈਡਰੇਸ਼ਨ ਅਤੇ ਪੰਜਾਬ ਬਾਡੀ ਬਿਲਡਿੰਗ ਫੈਡਰੇਸ਼ਨ ਵੱਲੋਂ ਜੱਜ ਪਹੁੰਚੇ ਸਨ।ਬਾਡੀ ਬਿਲਡਿੰਗ ਚੈਪੀਅਨਸ਼ਿਪ ਦੇ ਨਤੀਜੇ ਇਸ ਤਰ੍ਹਾਂ ਰਹੇ
55 ਕਿਲੋਗ੍ਰਾਮ ਕੈਟਾਗਰੀ ਵਿੱਚ ਪਹਿਲਾ ਸਥਾਨ ਕੁਲਦੀਪ ਸਿੰਘ (ਫਤਿਹਗੜ੍ਹ ਸਾਹਿਬ) ਦੂਜੇ ਨੰਬਰ ਤੇ ਜਸਵਿੰਦਰ ਸਿੰਘ (ਰੂਪਨਗਰ), ਤੀਜੇ ਸਥਾਨ ਤੇ ਨਵਨੀਤ ਸਿੰਘ (ਮੁਹਾਲੀ) ।
ਇਸੇ ਤਰ੍ਹਾਂ 60 ਕਿਲੋਗ੍ਰਾਮ ਵਿੱਚ ਪਹਿਲਾ ਸਥਾਨ ਮਨਮੋਹਨ ਸਿੰਘ (ਅੰਮ੍ਰਿਤਸਰ), ਦੂਜਾ ਸਥਾਨ ਅਨੀਲ ਕੁਮਾਰ (ਚੰਡੀਗੜ੍ਹ), ਤੀਜਾ ਸਥਾਨ ਜਸਪਾਲ ਸਿੰਘ (ਮੁਹਾਲੀ)
ਇਸੇ ਤਰ੍ਹਾਂ 65 ਕਿਲੋਗ੍ਰਾਮ ਵਿੱਚ ਪਹਿਲਾ ਸਥਾਨ ਸਿੰਕਦਰ ਸਿੰਘ (ਮੁਹਾਲੀ), ਦੂਜਾ ਸਥਾਨ ਵਿਵੇਕ ਚੰਦ (ਊਨਾ), ਤੀਜਾ ਸਥਾਨ ਮਨੀਸ਼ ਵਰਮਾ (ਲੁਧਿਆਣਾ) ਵੱਲੋਂ ਹਾਸ਼ਿਲ ਕੀਤਾ ਗਿਆ।
ਇਸੇ ਤਰ੍ਹਾਂ 70 ਕਿਲੋਗ੍ਰਾਮ ਵਿੱਚ ਪਹਿਲਾ ਸਥਾਨ ਇੰਦਰ ਕੁਮਾਰ (ਅੰਮ੍ਰਿਤਸਰ) ਦੂਜਾ ਸਥਾਨ ਸੰਦੀਪ ਸਿੰਘ (ਲੁਧਿਆਣਾ), ਤੀਜਾ ਸਥਾਨ ਦੀਪ ਕੁਮਾਰ (ਬੀ.ਐਸ.ਐਫ) ਵੱਲੋਂ ਹਾਸ਼ਿਲ ਕੀਤਾ ਗਿਆ।
ਇਸੇ ਤਰ੍ਹਾਂ 75 ਕਿਲੋਗ੍ਰਾਮ ਵਿੱਚ ਪਹਿਲਾ ਸਥਾਨ ਰਵੀ ਕੁਮਾਰ (ਫਰੀਦਕੋਟ), ਦੂਜਾ ਸਥਾਨ ਵਿਕਰਮ (ਅੰਮ੍ਰਿਤਸਰ), ਤੀਜਾ ਸਥਾਨ ਸ਼ੁਸ਼ੀਲ ਕੁਮਾਰ (ਮੁਹਾਲੀ) ਵੱਲੋਂ ਹਾਸ਼ਿਲ ਕੀਤਾ ਗਿਆ।
ਇਸ ਬਾਡੀ ਬਿਲਡਿੰਗ ਚੈਪੀਅਨਸ਼ਿਪ ਵਿੱਚ ਹਰਦੀਪ ਸਿੰਘ ਨੇ ਹਰਕੁਲੈਕਸ ਪੰਜਾਬ ਦੇ ਖਿਤਾਬ ਜਿੱਤਿਆ।
ਇਸ ਮੌਕੇ ਟਰੱਸਟੀ ਅਮਰਿੰਦਰ ਸਿੰਘ ਅਮਰ, ਟਰੱਸਟੀ ਦਰਸ਼ਨ ਸਿੰਘ ਵਿਰਦੀ, ਟਰੱਸਟੀ ਬਲਵੰਤ ਸਿੰਘ, ਪ੍ਰਧਾਨ ਸਰਬਜੋਤ ਸਿੰਘ ਸੋਢੀ, ਉਪ ਪ੍ਰਧਾਨ ਸਤਪਾਲ ਵਰਮਾ, ਗੁਰਭੇਜ ਸਿੰਘ ਸਾਂਘਾ ਕੁਲਵਿੰਦਰ ਸਿੰਘ ਮੁੰਡੀ ਖਰੜ, ਚੰਨਣ ਸਿੰਘ, ਗੁਲਜੀਤ ਸਿੰਘ, ਰਵੀ ਹਾਂਡਾ, ਵਿਨੋਦ ਠਾਕੁਰ, ਲਖਬੀਰ ਸਿੰਘ, ਪਵਨ ਕੁਮਾਰ ਡੱਡਵਾਲ, ਆਰ. ਕੇ ਸ਼ਰਾਵਤ, ਲਖਬੀਰ ਸਿੰਘ, ਗੋਤਮ ਕੁਮਾਰ ਆਦਿ ਮੌਜੂਦ ਸਨ।