40135 ਬੱਚਿਆਂ ਨੂੰ ਪਿਲਾਈਆਂ ਪੋਲੀੳ ਰੋਧੀ ਬੂੰਦਾਂ, ਨੈਸ਼ਨਲ ਪਲਸ ਪੋਲੀੳ ਮੁਹਿੰਮ ਸ਼ੁਰੂ
5 Dariya News
ਕਪੂਰਥਲਾ 19-Jan-2020
ਨੈਸ਼ਨਲ ਪਲਸ ਪੋਲੀੳ ਰਾਊਂਡ ਦੇ ਤਹਿਤ ਅੱਜ ਜਿਲੇ ਵਿੱਚ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀੳ ਰੋਧੀ ਬੂੰਦਾਂ ਪਿਲਾਉਣ ਦੀ ਸ਼ੁਰੂਆਤ ਅੱਜ ਕੀਤੀ ਗਈ। 19 ਜਨਵਰੀਤੋਂ 21 ਜਨਵਰੀ ਤੱਕ ਚਲੱਣ ਵਾਲੀ ਇਸ ਮੁਹਿੰਮ ਦੀ ਸ਼ੁਰੂਆਤ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਸਿਵਲ ਹਸਪਤਾਲ ਤੋਂ ਬੱਚਿਆਂ ਨੂੰ ਪੋਲੀੳ ਰੋਕੂ ਬੂੰਦਾਂ ਪਿਲਾ ਕੇ ਕੀਤੀ। ਇਸ ਮੌਕੇ ਤੇ ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ, ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾਂ, ਆਈ. ਐਮ.ਏ. ਪ੍ਰਧਾਨ ਡਾ. ਮਧੂਸੂਦਨ ਸੰਗਰ, ਡਾ. ਸੁਰਜੀਤ ਕੌਰ, ਰੋਟਰੀ ਕਲੱਬ ਦੇ ਪਾਸਟ ਡਿਸਟ੍ਰਿਕਟ ਗਵਰਨਰ ਡਾ. ਸਰਬਜੀਤ ਸਿੰਘ, ਡਾ. ਅਮਿਤੋਜ ਮੁਲਤਾਨੀ ਰੋਟਰੀ ਕਲੱਬ ਸੈਕ੍ਰੇਟਰੀ, ਡਾ. ਰਣਬੀਰ ਕੌਸ਼ਲ, ਡਾ. ਬਲਦੇਵ ਸਿੰਘ ਮੋਮੀ, ਡਾ. ਹਰਪ੍ਰੀਤ ਮੋੋਮੀ, ਡਾ. ਰਣਬੀਰ ਕੌਸ਼ਲ, ਡਾ. ਸੰਦੀਪ ਧਵਨ, ਡਾ. ਮੋਹਨਪ੍ਰੀਤ, ਡਾ. ਰਾਜੀਵ ਭਗਤ, ਡਾ. ਸੋਨੀਆ,ਵਿਜੈ ਕਾਲੀਆ, ਰਜਨੀ, ਰਵਿੰਦਰ ਜੱਸਲ ਵੀ ਨਾਲ ਸਨ।ਮੁਹਿੰਮ ਦੇ ਪਹਿਲੇ ਦਿਨ 40135 ਬੱਚਿਆਂ ਨੂੰ ਪੋਲੀੳ ਰੋਧੀ ਬੂੰਦਾਂ ਪਿਲਾਈਆਂ ਗਈਆਂ।ਜਿਕਰਯੋਗ ਹੈ ਕਿ ਡਾ. ਜਸਮੀਤ ਕੌਰ ਬਾਵਾ ਵੱਲੋਂ ਸਬ ਡਵੀਜਨਲ ਹਸਪਤਾਲ ਸੁਲਤਾਨਪੁਰ ਲੋਧੀ ਅਤੇ ਦੀਵਾਨਾ ਮੁੱਹਲਾ ਸੁਲਤਾਨਪੁਰ ਲੋਧੀ ਦੇ ਬੂਥਾਂ ਦਾ ਵੀ ਉਦਘਾਟਨ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਕਪੂਰਥਲਾ ਦੇ ਵੱਖ ਵੱਖ ਸਲਮ ਏਰੀਆ ਵਿੱਚ ਜਾ ਕੇ ਵੀ ਸੁਪਰਵਿਜਨ ਕੀਤੀ ਗਈ।ਸਬ ਡਵੀਜਨਲ ਹਸਪਤਾਲ ਫਗਵਾੜਾ ਵਿਖੇ ਐਮ.ਐਲ.ਏ. ਬੀ.ਐੱਸ ਧਾਲੀਵਾਲ ਵੱਲੋਂ ਇਸ ਮੁਹਿੰਮ ਦਾ ਉਦਘਾਟਨ ਕੀਤਾ ਗਿਆ।ਇਸ ਸੰਬੰਧੀ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਇਸ ਤਿੰਨ ਦਿਨ੍ਹਾਂ ਚਲੱਣ ਵਾਲੇ ਨੈਸ਼ਨਲ ਪਲਸ ਪੋਲੀੳ ਰਾਊਂਡ ਵਿੱਚ ਜਿਲੇ ਦੇ 0-5 ਸਾਲ ਦੇ 83 ਹਜਾਰ 1 ਸੌ 94 ਬੱਚਿਆਂ ਨੂੰ ਪੋਲੀੳ ਰੋਧੀ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਗਿਆ ਹੈ।ਜਿਕਰਯੋਗ ਹੈ ਕਿ ਪਹਿਲੇ ਦਿਨ ਬੂਥ ਐਕਟੀਵਿਟੀ ਦੇ ਤਹਿਤ ਬੱਚਿਆਂ ਨੂੰ ਪੋਲੀੳ ਰੋਧੀ ਬੂੰਦਾਂ ਪਿਲਾਈਆਂ ਗਈਆਂ ਤੇ 20 ਅਤੇ 21 ਜਨਵਰੀ ਨੂੰ ਘਰ ਘਰ ਜਾ ਕੇ ਸਿਹਤ ਵਿਭਾਗ ਵੱਲੋਂ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਚਾਹੇ ਭਾਰਤ ਵਿੱਚੋਂ ਪੋਲੀੳ ਖਤਮ ਹੋ ਚੁੱਕਾ ਹੈ ਪਰ ਗੁਆਂਢੀ ਰਾਜਾਂ ਤੋਂ ਇਸ ਦੇ ਵਾਇਰਸ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਪੋਲੀੳ ਰੋਧੀ ਬੂੰਦਾਂ ਜਰੂਰ ਪਿਲਾਈਆਂ ਜਾਣ।ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ ਨੇ ਦੱਸਿਆ ਕਿ ਤਿੰਨ ਦਿਨ੍ਹਾਂ ਮੁਹਿੰਮ ਨੂੰ ਨੇਪਰੇ ਚਾੜਣ ਵਾਸਤੇ ਕੁੱਲ 590 ਬੂਥ ਬਣਾਏ ਗਏ ਸਨ ਜਿਨ੍ਹਾਂ ਵਿੱਚੋਂ 572 ਰੈਗੁਲਰ ਤੇ 18 ਟ੍ਰਾਂਜਿਟ ਬੂਥ ਹਨ। ਉਨ੍ਹਾਂ ਦੱਸਿਆ ਕਿ ਹਾਈ ਰਿਸਕ ਏਰੀਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਕੋਈ ਵੀ ਬੱਚਾ ਪੋਲੀੳ ਰੋਧੀ ਬੂੰਦਾਂ ਪੀਣ ਤੋਂ ਵਾਂਝਾ ਨਾ ਰਹੇ। ਉਨ੍ਹਾਂ ਦੱਸਿਆ ਕਿ ਹਾਈ ਰਿਸਕ ਏਰੀਆ ਵਿੱਚ ਜਿਲੇ ਦੇ 48 ਭੱਠਿਆਂ, 159 ਝੁੱਗੀਆਂ, 49 ਟਪਰੀਵਾਸਾਂ ਦੇ ਟਿਕਾਣਿਆਂ ਤੇ 9 ਨਿਰਮਾਣ ਅਧੀਨ ਇਮਾਰਤਾਂ ਸਮੇਤ 49 ਹੋਰ ਹਾਈ ਰਿਸਕ ਏਰੀਆ ਨੂੰ ਕਵਰ ਕੀਤਾ ਜਾਏਗਾ।ਜਿਕਰਯੋਗ ਹੈ ਕਿ ਮੁਹਿੰਮ ਨੂੰ ਵਿੱਚ ਆਈ.ਐਮ.ਏ. ਅਤੇ ਰੋਟਰੀ ਕੱਲਬ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।
ਬੂਥਾਂ ਤੇ ਕੁੱਲ ਕਵਰ ਕੀਤੇ ਗਏ ਬੱਚੇ - 38444
ਟ੍ਰਾਂਸਿਟ ਪੁਅਇੰਟਾਂ ਤੇ ਕਵਰ ਕੀਤੇ ਗਏ ਬੱਚੇ - 1691
ਕੁੱਲ ਕਵਰ ਕੀਤੇ ਗਏ ਬੱਚੇ - 40135