5 Dariya News

ਟਰਾਂਸਫਾਰਮਰ ਚੋਰੀ ਕਰਕੇ ਉਹਨਾਂ ਵਿਚੋਂ ਤਾਂਬਾ ਕੱਢ ਕੇ ਵੇਚਣ ਵਾਲੇ ਗਿਰੋਹ ਦੇ 05 ਵਿਆਕਤੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਡੇਢ ਲੱਖ ਰੁਪਏ ਦੀ ਕੀਮਤ ਦਾ ਬਿਜਲੀ ਦੇ ਟਰਾਂਸਫਾਰਮਰਾਂ ਵਿਚੋਂ ਕੱਢਿਆਂ ਤਾਂਬਾ ਅਤੇ ਲੋਹਾ ਬ੍ਰਾਮਦ ਕਰਾਉਣ ਵਿੱਚ ਪੁਲਿਸ ਨੂੰ ਮਿਲੀ ਸਫਲਤਾ : ਐਸ.ਐਸ.ਪੀ

5 ਦਰਿਆ ਨਿਊਜ਼

ਡੇਰਾਬਸੀ (ਐਸ.ਏ.ਐਸ ਨਗਰ) 12-Dec-2013

ਇੰਦਰ ਮੋਹਨ ਸਿੰਘ ਜਿਲਾ ਪੁਲਿਸ ਮੁੱਖੀ ਐਸ.ਏ.ਐਸ.ਨਗਰ ਨੇ ਦੱਸਿਆ ਹੈ ਕਿ ਥਾਣਾ ਡੇਰਾਬਸੀ ਦੀ ਪੁਲਿਸ ਨੇ ਟਰਾਂਸਫਾਰਮਰ ਚੋਰੀ ਕਰਕੇ ਉਹਨਾਂ ਵਿਚੋਂ ਤਾਂਬਾ ਕੱਢ ਕੇ ਵੇਚਣ ਵਾਲੇ ਗਿਰੋਹ ਦੇ 05 ਵਿਆਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਡੇਢ ਲੱਖ ਰੁਪਏ ਦੀ ਕੀਮਤ ਦਾ ਬਿਜਲੀ ਦੇ ਟਰਾਂਸਫਾਰਮਰਾਂ ਵਿਚੋਂ ਕੱਢਿਆਂ ਤਾਂਬਾ ਅਤੇ ਲੋਹਾ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਥਾਣੇਦਾਰ ਗੁਰਵੰਤ ਸਿੰਘ ਮੁੱਖ ਅਫਸਰ ਥਾਣਾ ਡੇਰਾਬਸੀ ਸਮੇਤ ਪੁਲਿਸ ਪਾਰਟੀ ਦੇ ਬਰਵਾਲਾ ਰੋਡ ਡੇਰਾਬਸੀ ਵਿਖੇ ਨਾਇਟ ਪੋਲਿਸਿੰਗ ਡਿਊਟੀ ਦੇ ਸਬੰਧ ਵਿੱਚ ਮੌਜੂਦ ਸੀ ਤਾਂ ਪੁਲਿਸ ਪਾਰਟੀ ਨੂੰ ਮੁਖਬਰੀ ਹੋਈ ਕਿ ਵੱਖ-ਵੱਖ ਥਾਵਾਂ ਤੋਂ ਬਿਜਲੀ ਦੇ ਟਰਾਂਸਫਾਰਮਰ ਚੋਰੀ ਕਰਕੇ ਉਹਨਾਂ ਵਿਚੋਂ ਤਾਂਬਾ ਕੱਢ ਕੇ ਵੇਚਣ ਦਾ ਧੰਦਾ ਕਰਨ ਵਾਲੇ ਤਾਰਿਕ (30) ਪੁੱਤਰ ਖਾਲਿਦ, ਨਿਸ਼ਾਦ (25) ਪੁੱਤਰ ਇਰਸ਼ਾਦ, ਸਹਿਬਾਜ (22) ਪੁੱਤਰ ਖੁਰਸੀਦ, ਨਾਇਮ (40) ਪੁੱਤਰ ਮੁੰਨਾ ਵਾਸੀਆਨ ਪਿੰਡ ਮੰਢਾਲਾ ਜਿਲਾ ਬਿਜਨੌਰ (ਯੂ.ਪੀ.)ਅਤੇ ਕੱਲੂ (23) ਪੁੱਤਰ ਕੁਲਦਾਸ ਵਾਸੀ ਨਰੋਤਮਪੁਰ ਮਾਜਰਾ ਜਿਲਾ ਮੁਜੱਫਰਨਗਰ (ਯੂ.ਪੀ.)ਜੋ ਅੱਜ ਵੀ ਟਰਾਂਸਫਾਰਮਰਾਂ ਵਿਚੋਂ ਕੱਢਿਆਂ ਤਾਂਬਾ ਆਦਿ ਕਿਤੇ ਵੇਚਣ ਲਈ ਪਿੰਡ ਰਾਮਪੁਰ ਸੈਣੀਆਂ ਵੱਲ ਨੂੰ ਆ ਰਹੇ ਹਨ, ਜੇਕਰ ਰੇਡ ਕੀਤਾ ਜਾਵੇ ਤਾਂ ਉਹ ਵਿਆਕਤੀ ਕਾਬੂ ਆ ਸਕਦੇ ਹਨ ।

ਇਤਲਾਹ ਦੇ ਆਧਾਰ ਤੇ ਉਕੱਤ ਵਿਆਕਤੀਆਂ ਵਿਰੁੱਧ ਮੁਕੱਦਮਾ ਨੰਬਰ 270 ਮਿਤੀ 11.12.13 ਅ/ਧ 379,411 ਹਿੰ:ਦੰ: ਥਾਣਾ ਡੇਰਾਬਸੀ ਵਿਖੇ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੌਰਾਨੇ ਤਫਤੀਸ਼ ਪੁਲਿਸ ਪਾਰਟੀ ਨੇ ਉੱਕਤ ਵਿਆਕਤੀਆਂ ਨੂੰ ਪਿੰਡ ਰਾਮਪੁਰ ਸੈਣੀਆਂ ਕੋਲ ਨਾਕਾਬੰਦੀ ਕਰਕੇ ਗ੍ਰਿਫਤਾਰ ਕੀਤਾ ਅਤੇ ਇਹਨਾਂ ਪਾਸੋਂ 20 ਕੁਇੰਟਲ ਲੋਹਾ,38 ਕਿਲੋਗ੍ਰਾਮ ਤਾਂਬਾ ਬ੍ਰਾਮਦ ਹੋਇਆ। ਇਨਾਂ੍ਹ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਕਿ ਇਹ ਵੱਖ-ਵੱਖ ਥਾਵਾਂ ਤੋਂ ਬਿਜਲੀ ਦੇ ਟਰਾਂਸਫਾਰਮਰ ਚੋਰੀ ਕਰਕੇ ਉਹਨਾਂ ਵਿਚੋਂ ਤਾਂਬਾ ਕੱਢ ਲੈਂਦੇ ਸਨ ਅਤੇ ਟਰਾਂਸਫਾਰਮਰ ਦਾ ਲੋਹਾ ਆਦਿ ਇਕੱਠਾ ਕਰਕੇ ਅੱਗੇ ਵੇਚ ਦਿੰਦੇ ਸਨ। ਮੁਕੱਦਮੇ 'ਚ ਸ਼ਾਮਲ ਸਾਰੇ ਵਿਆਕਤੀ ਪੁਲਿਸ ਰਿਮਾਂਡ ਅਧੀਨ ਹਨ, ਇਹਨਾਂ ਪਾਸੋਂ ਬਿਜਲੀ ਦੇ ਟਰਾਂਸਫਾਰਮਰ ਚੋਰੀ ਦੀਆਂ ਹੋਰ ਵੀ ਕਾਫੀ ਵਾਰਦਾਤਾਂ ਟਰੇਸ ਹੋਣ ਦੀ ਉਮੀਦ ਹੈ। ਮੁਕੱਦਮੇ ਦੀ ਮੁੱਢਲੀ ਤਫਤੀਸ਼ ਦੌਰਾਨ ਇਨਾਂ ਵਿਰੁੱਧ ਪਹਿਲਾਂ ਵੀ ਬਿਜਲੀ ਦੇ ਟਰਾਂਸਫਾਰਮਰ ਚੋਰੀ ਦੇ ਜਿਲਾ ਲੁਧਿਆਣਾ ਵਿਖੇ ਮੁਕੱਦਮੇ ਦਰਜ ਹੋਣ ਬਾਰੇ ਪਤਾ ਲੱਗਿਆ ਹੈ,  ਮੁਕੱਦਮਾ ਦੀ ਤਫਤੀਸ਼ ਜਾਰੀ ਹੈ।