5 Dariya News

ਦੁਆਬਾ ਗਰੱਪ ਦੇ ਵਿਦਿਆਰਥੀ ਟੈਕਨੋਕਲਚਰਲ ਮੇਲਿਆਂ ਵਿਚ ਰਹੇ ਮੋਹਰੀ

5 ਦਰਿਆ ਨਿਊਜ਼ (ਹਰਪ੍ਰੀਤ ਸਿੰਘ ਰਾਮਗੜੀਆ)

ਖਰੜ (ਐਸ.ਏ.ਐਸ.ਨਗਰ) 04-Apr-2012

ਦੁਆਬਾ ਗਰੱਪ ਦੇ ਵਿਦਿਆਰਥੀਆਂ ਨੇ ਇਸ ਖੇਤਰ ਵਿੱਚ ਸਥਿਤ ਵੱਖ- ਵੱਖ ਕਾਲਜਾਂ ਵਿਚ ਪਿਛਲੇ ਕੁੱਝ ਦਿਨਾਂ ਦੇ ਦੌਰਾਨ ਹੋਏ ਟੈਕਨੋਕਲਚਰਲ ਮੇਲਿਆਂ ਵਿਚ ਖੂਬ ਮੱਲਾਂ ਮਾਰੀਆਂ ਹਨ । ਸੀ ਜੀ ਸੀ ਘੜੂੰਆਂਦੇ ਟੈਕਨੀਕਲ ਫੈਸਟੀਵਲ ਵਿਚ  ਦੁਆਬਾ ਗਰੁੱਪ ਦੇ ਵਿਦਿਆਰਥੀਆਂ ਨੇ ਜਿਨਾਂ ਤਿੰਨ ਆਈਟਮਾਂ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਉਨਾਂ ਵਿਚ ਗਰੁੱਪ ਡਾਂਸ, ਸੋਲੋ ਡਾਂਸ ਤੇ ਸੋਲੋ ਗਾਇਕੀ ਸ਼ਮਿਲ ਹਨ । ਜੀ ਜੀ ਐਸ ਖਰੜ ਵਿਖੇ ਹੋਏ ਕੌਮੀ ਟੈਕਨੋ ਕਲਚਰਲ ਮੇਲੇ ਵਿਚ ਦੁਆਬਾ ਸਮੂਹ ਦੇ ਜਗਪਾਲ ਗਰੁੱਪ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਮੁਹੰਮਦ ਡਾਰ, ਦਿਵਾਕਰ ਤੇ ਅਭੀਸ਼ੇਕ ਨੇ ਇਲੈਕਟਰੋਨਿਕ ਕੁਇਜ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਿਲ  ਕੀਤਾ । ਇਸ ਤੋਂ ਇਲਾਵਾ ਕੀਰਤੀ ਭੁਸ਼ਨ ਨੇ ਚੈਸ ਤੇ ਦਿਵਾਕਰ ਨੇ ਪੀ ਸੀ ਬੀ ਡਿਜਾਇਨਿੰਗ ਵਿਚ ਦੂਜਾ ਸਥਾਨ ਹਾਸਲ ਕੀਤਾ । ਪ੍ਰਬੰਧਕਾਂ ਅਨੁਸਾਰ ਪੰਜਾਬ ਯੂਨੀਵਰਸਿਟੀ ਦੇ ‘ਝਨਕਾਰ’ ਮੇਲੇ ਵਿਚ ਜਗਪਾਲ ਗਰੁੱਪ ਤੇ ਜੋਬਨ ਗਰੁੱਪ ਨੇ ਪਹਿਲਾ ਤੇ ਦੂਜਾ ਸਥਾਨ ਹਾਸਿਲ ਕੀਤਾ । ਦੁਆਬਾ ਕਾਲਜ ਸਮੂਹ ਵਿਖੇ ਵਿਦਿਆਰਥੀਆਂ ਨੂੰ ਪੜਾਈ ਤੋਂ ਇਲਾਵਾ ਹੋਰ ਗਤੀਵਿਧੀਆਂ ਵਿਚ ਭਾਗ ਲੈਣ ਲਈ ਵਿਸ਼ੇਸ਼ ਸਹੂਲਤਾਂ ਦਾ ਪ੍ਰਬੰਧ ਹੈ ਤੇ ਸਟੂਡੈਟ ਵੈਲਫੇਅਰ ਵਿਭਾਗ ਵਲੋਂ ਸੁਚੱਜੀ ਅਗਵਾਈ ਪ੍ਰਦਾਨ ਕੀਤੀ ਜਾਂਦੀ ਹੈ ਜਿਸ ਕਾਰਨ ਹੀ ਸਾਡੇ ਵਿਦਿਆਰਥੀ ਹਰ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।