5 Dariya News

ਮਲੂਕਾ ਵਲੋਂ ਵੱਧ ਤੋ ਵੱਧ ਵਿਦਿਆਰਥੀਆਂ ਨੂੰ 43ਵੇਂ ਯੂ.ਪੀ.ਯੂ ਮੁਕਾਬਲੇ ਵਿਚ ਹਿੱਸਾ ਲੈਣ ਦਾ ਸੱਦਾ:

ਪੱਤਰ ਲਿਖਣ ਮੁਕਾਬਲਾ 5 ਜਨਵਰੀ, 2014 ਨੂੰ ਚੰਡੀਗੜ੍ਹ ਵਿਖੇ ਹੋਵੇਗਾ

5 ਦਰਿਆ ਨਿਊਜ਼

ਚੰਡੀਗੜ੍ਹ 06-Dec-2013

ਸਿੱਖਿਆ ਵਿਭਾਗ ਵਲੋਂ ਰਾਜ ਦੇ ਸਮੂਹ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਮੁੱਖੀਆਂ ਨੂੰ ਕਿਹਾ ਹੈ ਕਿ ਉਹ ਸਕੂਲਾਂ ਵਿਚ ਪੜ੍ਹਦੇ 15 ਸਾਲ ਦੀ ਉਮਰ ਦੇ ਵਿਦਿਆਰਥੀਆਂ  ਦਾ 5 ਜਨਵਰੀ, 2014 ਨੂੰ ਚੰਡੀਗੜ੍ਹ ਵਿਖੇ ਡਾਕ ਵਿਭਾਗ ਵਲੋਂ ਕਰਵਾਈ ਜਾ ਰਹੀ ਯੂਨੀਵਰਸਲ ਪੋਸਟਲ ਯੂਨੀਅਨ(ਯੂ.ਪੀ.ਯੂ) ਪੱਤਰ ਲਿਖਣ ਮੁਕਾਬਲੇ ਵਿਚ ਵੱਧ ਤੋਂ ਵੱਧ ਭਾਗ ਲੈਣਾ ਯਕੀਨੀ ਬਣਾਉਣ।ਸਿੱਖਿਆ ਅਤੇ ਭਾਸ਼ਾ ਮੰਤਰੀ, ਪੰਜਾਬ ਸ੍ਰ. ਸਿਕੰਦਰ ਸਿੰਘ ਮਲੂਕਾ ਨੇ ਸਮੂਹ ਸਬੰਧਤ ਅਧਿਕਾਰੀਆਂ ਨੂੰ ਕਿਹਾ ਹੈ ਕਿ ਇਸ ਪ੍ਰਭਾਵਸ਼ਾਲੀ ਮੁਕਾਬਲੇ ਵਿਚ ਵੱਧ ਤੋਂ ਵੱਧ ਹੁਸ਼ਿਆਰ ਬੱਚਿਆਂ ਨੂੰ ਆਪਣੀ ਪ੍ਰਤਿਭਾ ਵਿਖਾਉਣ ਲਈ ਪ੍ਰੇਰਿਤ ਕਰਨ। ਉਨਾਂ੍ਹ ਕਿਹਾ ਕਿ 'ਸੰਗੀਤ ਜਿੰਨੂੰ ਕਿਵੇਂ ਛੂੰਹਦਾ ਹੈ' ਇਸ ਪ੍ਰਤੀਯੋਗਤਾ ਦਾ ਵਿਸ਼ਾ ਹੋਵੇਗਾ। ਇਸ ਪ੍ਰਤੀਯੋਗਤਾ ਵਿਚ ਹਿੱਸਾ ਲੈਣ ਵਾਲੇ ਹੁਸ਼ਿਆਰ ਵਿਦਿਆਰਥੀਆਂ ਦਾ ਮਨੋਬਲ ਹੋਰ ਉਚਾ ਹੋਵੇਗਾ ਅਤੇ ਪਹਿਲਾ ਇਨਾਮ ਰੁਪਏ 2000/-ਅਤੇ ਸਰਟੀਫਿਕੇਟ, ਦੂਸਰਾ ਇਨਾਮ ਰੁਪਏ 1500/- ਅਤੇ ਸਰਟੀਫਿਕੇਟ, ਤੀਜਾ ਇਨਾਮ ਰੁਪਏ 1000/- ਅਤੇ ਸਰਟੀਫਿਕੇਟ ਤੋਂ ਇਲਾਵਾ ਰੁਪਏ 250/- ਅਤੇ ਸਰਟੀਫਿਕੇਟ ਹਰ ਡਾਕ ਸਰਕਲ ਵਿਚ ਹਿੱਸਾ ਲੈਣ ਵਾਲੇ ਪ੍ਰਤੀਯੋਗੀ ਨੂੰ ਦਿੱਤਾ ਜਾਵੇਗਾ।ਸਿੱਖਿਆ ਮੰਤਰੀ ਨੇ ਦੱਸਿਆ ਕਿ ਪਲੇਨ ਪੇਪਰ ਤੇ ਬਿਨੈ ਪੱਤਰ ਨਾਲ ਵਿਦਿਆਰਥੀਆਂ ਦੀਆਂ ਦੋ ਫੋਟੋਆਂ ਸਮੇਤ ਮਿਤੀ 21-12-2013 ਤੱਕ ਮੁੱਖ ਪੋਸਟ ਮਾਸਟਰ ਜਨਰਲ ਚੰਡੀਗੜ੍ਹ ਦੇ ਦਫ਼ਤਰ ਪਹੁੰਚਾਉਣ। ਸਕੂਲ ਮੁੱਖੀ ਇਸ ਪ੍ਰਤੀਯੋਗਤਾ ਵਿਚ ਹਿੱਸਾ ਲੈਣ ਦੇ ਚਾਹਵਾਨ ਉਨਾਂ ਵਿਦਿਆਰਥੀਆਂ ਤੋਂ ਬਿਨੈ-ਪੱਤਰ ਲੈਣ ਜਿੰਨਾਂ ਵਿਦਿਆਰਥੀਆਂ ਦੀ ਉਮਰ 31-3-2014 ਨੂੰ 15 ਸਾਲ ਹੋਵੇ।ਮਲੂਕਾ ਨੇ ਕਿਹਾ ਕਿ ਨੈਸ਼ਨਲ ਪੱਧਰ ਤੇ ਇਸ ਪ੍ਰਤੀਯੋਗਤਾ ਵਿਚ ਵਧੀਆ ਪੱਤਰ ਲਿਖਣ ਪ੍ਰਤਿਭਾ ਵਿਖਾਉਣ ਵਾਲੇ ਵਿਦਿਆਰਥੀ ਅੰਤਰ-ਰਾਸ਼ਟਰੀ ਪੱਧਰ ਦੀ ਪ੍ਰਤੀਯੋਗਤਾ ਲਈ ਯੋਗ ਹੋਣਗੇ। ਉਨਾਂ੍ਹ ਕਿਹਾ ਕਿ ਇਸ ਪ੍ਰਤੀਯੋਗਤਾ ਵਿਚ ਹਿੱਸਾ ਲੈਣ ਵਾਲੇ ਸਮੂਹ ਵਿਦਿਆਰਥੀਆਂ ਵਿਚੋਂ ਤਿੰਨ ਟਾਪ-ਐਂਟਰੀਆਂ ਨੂੰ ਸੋਨਾ, ਚਾਂਦੀ ਅਤੇ ਕਾਂਸੀ ਦੇ ਤਗਮੇ ਅਤੇ ਪ੍ਰਸੰਸਾ ਪੱਤਰ ਅਤੇ ਯੂ.ਪੀ.ਯੂ ਵਲੋਂ ਡਾਕ ਵਿਭਾਗ ਦੀ ਸਟੈਂਪ ਐਲਬਮ ਦਿੱਤੀ ਜਾਵੇਗੀ।