134 ਨਵੇਂ ਏਕੀਕ੍ਰਿਤ ਸਲਾਹ ਅਤੇ ਜਾਂਚ ਕੇਂਦਰ, ਮੁਫਤ ਕਾਉਸਲਿੰਗ ਅਤੇ ਜਾਂਚ ਲਈ ਸ਼ੁਰੂ ਕੀਤੇ ਜਾਣਗੇ : ਜਿਆਣੀ
ਵਿਸ਼ਵ ਏਡਜ਼ ਦਿਵਸ ਤੇ ਆਯੋਜਿਤ ਕੀਤਾ ਰਾਜ ਪੱਧਰੀ ਸਮਾਗਮ
5 ਦਰਿਆ ਨਿਊਜ਼
ਐਸ.ਏ.ਐਸ ਨਗਰ 01-Dec-2013
ਐਚ.ਆਈ.ਵੀ (ਹਿਊਮਨ ਇਮੀਊਨੋ ਡੈਫੀਸਿਐਂਸੀ ਵਾਇਰਸ) ਦੀ ਮੁਫਤ ਕਾਉਂਸਲਿੰਗ ਅਤੇ ਜਾਂਚ ਲਈ ਪੰਜਾਬ ਵਿਚ 134 ਨਵੇਂ ਏਕੀਕ੍ਰਿਤ ਸਲਾਹ ਅਤੇ ਜਾਂਚ ਕੇਂਦਰ (ਆਈ.ਸੀ.ਟੀ.ਸੀ.) ਸ਼ੁਰੂ ਕੀਤੇ ਜਾਣਗੇ। ਇਹ ਜਾਣਕਾਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਰਾਜ ਸਿਹਤ ਪਰਿਵਾਰ ਭਲਾਈ ਸੰਸਥਾ ਵਿਖੇ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵਲੋਂ ਵਿਸ਼ਵ ਏਡਜ਼ ਦਿਵਸ ਮੌਕੇ ਆਯੋਜਿਤ ਕੀਤੇ ਰਾਜ ਪੱਧਰੀ ਸਮਾਗਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।ਸ੍ਰੀ ਜਿਆਣੀ ਨੇ ਦੱਸਿਆ ਕਿ ਟੀਕੇ ਰਾਹੀਂ ਨਸ਼ਾ ਲੈਣ ਵਾਲਿਆਂ ਦੇ ਇਲਾਜ ਲਈ 5 ਨਵੇਂ ਓਪੀਆਇਡ ਸਬਸਟੀਟਿਊਸ਼ਨ ਥੈਰੇਪੀ (ਓ.ਐਸ.ਟੀ.) ਸੈਂਟਰ ਪੰਜਾਬ ਵਿਚ ਸ਼ੁਰੂ ਕੀਤੇ ਜਾਣੇ ਹਨ ਜਿਨਾਂ੍ਹ ਵਿਚ ਮੋਹਾਲੀ, ਪਠਾਨਕੋਟ, ਕਪੂਰਥਲਾ ਵਿਖੇ ਇਕ-ਇਕ ਅਤੇ 2 ਸੈਂਟਰ ਹੁਸ਼ਿਆਰਪੁਰ ਵਿਖੇ ਸ਼ੁਰੂ ਕੀਤੇ ਜਾਣਗੇ ।ਇਸ ਤੋਂ ਇਲਾਵਾ 2 ਨਵੇਂ ਐਂਟੀ ਰੈਟਰੋਵਾਇਰਲ ਟਰੀਟਮੈਂਟ (ਏ.ਆਰ.ਟੀ) ਤਰਨਤਾਰਨ ਅਤੇ ਹੁਸ਼ਿਆਰਪੁਰ ਵਿਖੇ ਜਲਦੀ ਹੀ ਖੋਲੇ ਜਾਣਗੇ। ਪੱਤਰਕਾਰਾਂ ਵਲੋਂ ਮੁਹਾਲੀ ਵਿਖੇ ਏ.ਅਰ.ਟੀ ਸੈਂਟਰ ਨਾ ਹੋਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਸ੍ਰੀ ਜਿਆਣੀ ਨੇ ਦੱਸਿਆ ਕਿ ਇਸ ਸ਼ਹਿਰ ਦੇ ਨੇੜੇ ਪੀ.ਜੀ.ਆਈ ਵਿਖੇ ਏ.ਆਰ.ਟੀ ਸੈਂਟਰ ਚਲ ਰਿਹਾ ਹੈ। ਉਨਾਂ ਇਕ ਹੋਰ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਪੰਜਾਬ ਵਿਚ ਇਸ ਸਮੇਂ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵਲੋਂ 227 ਆਈ.ਸੀ.ਟੀ ਸੈਂਟਰ ਐਚ.ਆਈ.ਵੀ ਲਈ ਮੁਫਤ ਕਾਉਸਲਿੰਗ ਅਤੇ ਜਾਂਚ ਦੀ ਸੁਵਿਧਾ ਪ੍ਰਦਾਨ ਕਰ ਹਨ। 7 ਏ.ਆਰ.ਟੀ ਸੈਂਟਰ ਮੁਫਤ ਏ.ਆਰ.ਵੀ ਦਵਾਈਆਂ, ਕਾਉਸਲਿੰਗ ਸੇਵਾਵਾਂ,ਵਸਰਵਾਦੀ ਸੰਕਰਮਣ ਦੀ ਜਾਂਚ ਅਤੇ ਉਨਾਂ੍ਹ ਦਾ ਇਲਾਜ ਅਤੇ ਬਚਾਅ ਦੀ ਸਿੱਖਿਆ ਪ੍ਰਦਾਨ ਕਰ ਰਹੇ ਹਨ। ਉਨਾਂ੍ਹ ਹੋਰ ਦੱਸਿਆ ਕਿ 17 ਓ.ਐਸ.ਟੀ ਸੈਂਟਰ ਟੀਕੇ ਰਾਹੀ ਨਸ਼ਾ ਲੈਣ ਵਾਲਿਆਂ ਨੂੰ ਮੁਫਤ ਦਵਾਈਆਂ ਅਤੇ ਸਾਇਕੋ-ਸੋਸ਼ਲ ਸਪੋਰਟ ਪ੍ਰਦਾਨ ਕਰ ਰਹੇ ਹਨ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐਚ.ਆਈ.ਵੀ. ਪਾਜ਼ਟਿਵ ਮਰੀਜ਼ਾਂ ਖਾਸ ਤੌਰ ਤੇ ਐਚ.ਆਈ.ਵੀ. ਪਾਜ਼ਟਿਵ ਗਰਭਵਤੀ ਔਰਤਾਂ ਦੇ ਪ੍ਰਤੀ ਵਿਤਕਰੇ ਦੀ ਭਾਵਨਾ ਨਾ ਰੱਖੀ ਜਾਵੇ। ਉਨਾਂ੍ਹ ਕਿਹਾ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਐਚ.ਆਈ.ਵੀ. ਪਾਜ਼ਟਿਵ ਗਰਭਵਤੀ ਔਰਤਾਂ ਦੀ ਡਲੀਵਰੀ ਸਰਕਾਰੀ ਹਸਪਤਾਲਾਂ ਵਿਖੇ ਹੀ ਕੀਤੀ ਜਾਵੇ ਅਤੇ ਆਉਂਦੇ ਸਾਲਾਂ ਦੌਰਾਨ ਪੰਜਾਬ 'ਚ ਕੋਈ ਨਵਾਂ ਮਰੀਜ਼ ਇਸ ਨਾ-ਮੁਰਾਦ ਬਿਮਾਰੀ ਤੋਂ ਗਰੱਸਤ ਨਾ ਹੋਵੇ। ਸਿਹਤ ਮੰਤਰੀ ਨੇ ਇਸ ਤੋਂ ਪਹਿਲਾਂ ਸ਼ਮਾ ਰੋਸ਼ਨ ਕਰਕੇ ਵਿਸ਼ਵ ਏਡਜ਼ ਦਿਵਸ ਦੇ ਰਾਜ ਪੱਧਰੀ ਸਮਾਗਮ ਦਾ ਉਦਘਾਟਨ ਕੀਤਾ । ਉਨਾਂ੍ਹ ਇਸ ਮੌਕੇ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵਲੋਂ 35 ਗਰੀਬ ਤੇ ਲੋੜਬੰਦ ਔਰਤਾਂ ਨੂੰ ਸਿਲਾਈ ਦਾ ਆਪਣਾ ਕੰਮ ਸ਼ੁਰੂ ਕਰਨ ਲਈ ਸਿਲਾਈ ਮਸ਼ੀਨਾ ਵੰਡੀਆਂ । ਵਿਸ਼ਵ ਏਡਜ਼ ਦਿਵਸ ਮੌਕੇ ਸੋਸਾਇਟੀ ਵਲੋਂ ਵੱਖ-ਵੱਖ ਸਕੂਲਾਂ ਵਿਚ ਕਰਵਾਏ ਪੇਟਿੰਗ ਮੁਕਾਬਲਿਆਂ ਦੌਰਾਨ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਸਨਮਾਨਤ ਵੀ ਕੀਤਾ ।
ਇਸ ਮੌਕੇ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਸ੍ਰੀਮਤੀ ਵਿੰਨੀ ਮਹਾਜਨ ਨੇ ਜੀਰੋ ਦੀ ਪ੍ਰਾਪਤੀ ਲਈ - ਜੀਰੋ ਨਵਾਂ ਸੰਕਰਮਣ, ਜੀਰੋ ਭੇਦਭਾਵ ਅਤੇ ਜੀਰੋ ਏਡਜ਼ ਨਾਲ ਸਬੰਧਤ ਮੌਤਾਂ ਦੇ ਟੀਚੇ ਨੂੰ ਪੰਜਾਬ ਰਾਜ ਵਿਚ 2015 ਤੱਕ ਪ੍ਰਾਪਤ ਕਰਨ ਦਾ ਵਿਸ਼ਵਾਸ ਦਿੱਤਾ। ਉਨਾਂ੍ਹ ਦੱਸਿਆ ਕਿ ਫਾਜ਼ਿਲਕਾਂ,ਮੁਕਤਸਰ,ਬਠਿੰਡਾ,ਮਾਨਸਾ ਅਤੇ ਸੰਗਰੂਰ ਜਿਲ੍ਹਿਆਂ ਵਿਚ ਪਿਛਲੇ ਛੇ ਮਹੀਨਿਆਂ ਦੌਰਾਨ ਹਾਈ ਰਿਸਕ ਗਰੁੱਪ 'ਚ ਕੋਈ ਨਵਾਂ ਮਰੀਜ਼ ਨਹੀ ਨਿਕਲਿਆ। ਪ੍ਰੋਜੈਕਟ ਡਾਇਰੈਕਟਰ ਪੰਜਾਬ ਸਟੇਟ ਕੰਟਰੋਲ ਸੋਸਾਇਟੀ ਸ੍ਰੀ ਹੁਸਨ ਲਾਲ ਨੇ ਦੱਸਿਆ ਕਿ ਲੋਕਾਂ ਵਿਚ ਜਾਗਰੂਕਤਾ ਲਿਆਉਣ ਲਈ ਇਲੈਕਟ੍ਰਾਨਿਕ ਪਿੰ੍ਰਟ ਅਤੇ ਫੋਕ ਮੀਡੀਆ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨਾਂ੍ਹ ਦੱਸਿਆ ਕਿ ਐਚ.ਆਈ.ਵੀ /ਏਡਜ਼ ਦੇ ਬਾਰੇ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲੈਣ ਲਈ ਟੋਲ ਫ੍ਰੀ ਨੰਬਰ 18001802008 ਸਾਰੇ ਕੰਮ-ਕਾਜ਼ੀ ਦਿਨਾਂ ਵਿਚ ਇਸਤੇਮਾਲ ਕੀਤਾ ਜਾ ਸਕਦਾ ਹੈ। ਉਨਾਂ੍ਹ ਦੱਸਿਆ ਕਿ ਐਚ.ਆਈ.ਵੀ ਨੂੰ ਰੋਕਣ ਲਈ 98 ਮੰਨਜੂਰ ਸ਼ੁਧਾ ਬਲੈਡ ਬੈਕਾਂ ਰਾਹੀਂ ਲੋੜਬੰਦਾਂ ਨੂੰ ਸੁਰੱਖਿਅਤ ਖੂਨ ਮੁਹਈਆ ਕਰਵਾਇਆ ਜਾ ਰਿਹਾ ਹੈ। ਉਨਾਂ੍ਹ ਦੱਸਿਆ ਕਿ ਪੰਜਾਬ ਵਿਚ ਇਹ ਭਿਆਨਕ ਬਿਮਾਰੀ ਭਾਵੇਂ ਸੂਈਆਂ,ਸਰਿੰਜਾਂ ਨਾਲ ਨਸ਼ਾ ਕਰਨ ਵਾਲਿਆਂ ਵਿਚ ਜ਼ਿਆਦਾ ਵਧ ਰਹੀ ਹੈ। ਪਰ ਗੈਰ ਕਾਨੂੰਨੀ ਅਤੇ ਅਸੁਰੱਖਿਅਤ ਸਰੀਰਕ ਸਬੰਧਾਂ ਨਾਲ ਵੀ ਨੌਜਵਾਨ ਔਰਤਾਂ ਅਤੇ ਮਰਦਾਂ ਵਿਚ ਵਧ ਰਹੀ ਹੈ। ਇਸ ਮੌਕੇ ਡਾਇਰੈਕਟਰ ਸਿਹਤ ਸੇਵਾਵਾਂ ਡਾ. ਕਰਨਜੀਤ ਸਿੰਘ, ਡਾਇਰੈਕਟਰ ਪਰਿਵਾਰ ਭਲਾਈ ਜਤਿੰਦਰ ਕੌਰ, ਡਾ. ਉਸ਼ਾ ਬਾਂਸਲ, ਸਿਵਲ ਸਰਜਨ ਡਾ. ਰਾਜੀਵ ਭਲਾ , ਸਿਹਤ ਵਿÎਭਾਗ ਦੇ ਹੋਰ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਵੀ ਮੌਜੂਦ ਸਨ।