ਹਰਕੁਲੈਕਸ ਪੰਜਾਬ ਬਾਡੀ ਬਿਲਡਿੰਗ ਚੈਪੀਅਨਸ਼ਿਪ ਦੀਆਂ ਤਿਆਰੀਆਂ ਮੁਕੰਮਲ
5 Dariya News/(ਗੁਰਨਾਮ ਸਾਗਰ)
ਖਰੜ 08-Jan-2020
ਨਵ ਚੇਤਨਾ ਟਰੱਸਟ ਵੱਲੋਂ ਕਰਵਾਈ ਜਾ ਰਹੀ ਪਹਿਲੀ ਹਰਕੁਲੈਕਸ ਪੰਜਾਬ ਬਾਡੀ ਬਿਲਡਿੰਗ ਚੈਪੀਅਨਸ਼ਿਪ ਦਾ ਪੋਸਟਰ ਇੰਟਰਨੈਸ਼ਨਲ ਜੱਜ (ਡਬਲਿਊ.ਬੀ.ਪੀ.ਐਫ) ਅਤੇ ਨੈਸ਼ਨਲ ਜੱਜ (ਆਈ.ਬੀ.ਬੀ.ਐਫ ) ਸੂਰਜ ਭਾਨ ਵੱਲੋਂ ਕੀਤਾ ਗਿਆ। ਇਸ ਮੌਕੇ ਟਰੱਸਟ ਦੇ ਚੇਅਰਮੈਨ ਡਾ. ਰਘਵੀਰ ਸਿੰਘ ਬੰਗੜ ਨੇ ਦੱਸਿਆਂ ਕਿ ਹਰਕੁਲੈਕਸ ਚੈਪੀਅਨਸ਼ਿਪ ਦੀ ਤਿਆਰੀ ਮੁਕੰਮਲ ਹੋ ਚੁਕੀ ਹੈ। ਅਤੇ ਇਸ ਚੈਪੀਅਨਸ਼ਿਪਵਿੱਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਨੌਜਵਾਨ ਭਾਗ ਲੈਣਗੇ ਅਤੇ ਇਸ ਪ੍ਰੋਗਰਾਮ ਦਾ ਉਦਘਾਟਨ ਸ. ਜਗਮੋਹਨ ਸਿੰਘ ਕੰਗ ਵੱਲੋਂ ਕੀਤਾ ਜਾਵੇਗਾ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਟਰੱਸਟੀ ਦਰਸ਼ਨ ਸਿੰਘ ਵਿਰਦੀ, ਪ੍ਰਧਾਨ ਸਰਬਜੋਤ ਸਿੰਘ ਸੋਢੀ, ਉਪ-ਪ੍ਰਧਾਨ ਸਤਪਾਲ ਵਰਮਾ ਅਤੇ ਸੈਕਟਰੀ ਲਖਵੀਰ ਸਿੰਘ ਵੀ ਮੌਜੂਦ ਸਨ।