5 Dariya News

ਰਣਜੀਤ ਸਿੰਘ ਗਿੱਲ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਕੀਤੀ ਗਈ ਮੁਲਾਕਾਤ

5 Dariya News/(ਗੁਰਨਾਮ ਸਾਗਰ)

ਖਰੜ 02-Jan-2020

ਹਲਕਾ ਖਰੜ ਦੇ ਇੰਚਾਰਜ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਗਿੱਲ ਵੱਲੋ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਨਵੇਂ ਸਾਲ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾ੍ਹ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਗਈ| ਇਸ ਮੌਕੇ ਉਨ੍ਹਾਂ ਦੇ ਸ. ਸੁਖਬੀਰ ਸਿੰਘ ਬਾਦਲ ਜੀ ਨਾਲ ਹਲਕੇ ਦੀਆਂ ਸਮੱਸਿਆਵਾਂ ਬਾਰੇ ਵੀ ਗੱਲਬਾਤ ਕੀਤੀ ਅਤੇ ਪਾਰਟੀ ਪ੍ਰਧਾਨ ਜੀ ਵੱਲੋਂ ਸ. ਗਿੱਲ ਨੂੰ ਇਹ ਵ੍ਹਿਵਾਸ ਦਵਾਇਆ ਗਿਆ ਹੈ ਕਿ ਸਰਕਾਰ ਆਉਣ ਤੇ ਪਹਿਲ ਦੇ ਅਧਾਰ ਤੇ ਹਲਕਾ ਖਰੜ ਦਾ ਵਿਕਾਸ ਕੀਤਾ ਜਾਵੇਗਾ| ਸ. ਗਿੱਲ ਹਲਕਾ ਖਰੜ ਦੇ ਵਿਕਾਸ ਕਾਰਜਾ ਲਈ ਐਮ.ਪੀ. ਫੰਡ ਵਿੱਚੋ ਗ੍ਰਾਟ ਦੀ ਵੀ ਮੰਗ ਕੀਤੀ| ਇਸ ਮੌਕੇ ਉਨ੍ਹਾਂ ਨਾਲ ਰਣਧੀਰ ਸਿੰਘ ਧੀਰਾ ਅਤੇ ਭੁਪਿੰਦਰ ਸਿੰਘ ਕਾਲਾ ਵੀ ਹਾਜ਼ਿਰ ਸਨ|