5 Dariya News

ਆਗਾਮੀ ਚੋਣਾਂ ਵਿੱਚ ਵੀ ਕਾਂਗਰਸ ਵਲੋਂ ਯੂਥ ਨੌਜਵਾਨਾਂ ਨੂੰ ਦਿੱਤੀ ਜਾਵੇਗੀ ਬਣਦੀ ਨੁਮਾਇੰਦਗੀ : ਮਨੀਸ਼ ਤਿਵਾੜੀ

5 Dariya News/ਗੁਰਨਾਮ ਸਾਗਰ

ਖਰੜ 24-Dec-2019

ਇੱਕ ਬਿਹਤਰ ਸਮਾਜ ਦੀ ਸਿਰਜਣਾ ਦੇ ਲਈ ਕੱਲ੍ਹ ਦੇ ਨੇਤਾ ਅਤੇ ਦੇਸ਼ ਦਾ ਭਵਿੱਖ ਨੌਜਵਾਨਾਂ ਦੀ ਅਹਿਮੀਅਤ ਨੂੰ ਕਾਂਗਰਸ ਭਲੀ ਭਾਂਤ ਜਾਣਦੀ ਹੈ ਅਤੇ ਆਗਾਮੀ ਚੋਣਾਂ ਵਿੱਚ ਵੀ ਕਾਂਗਰਸ ਵਲੋਂ ਯੂਥ ਨੌਜਵਾਨਾਂ ਨੂੰ ਬਣਦੀ ਨੁਮਾਇੰਦਗੀ ਦਿੱਤੀ ਜਾਵੇਗੀ। ਇਹ ਗੱਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਕਹੀ। ਸ਼੍ਰੀ ਤਿਵਾੜੀ ਖਰੜ ਦੇ ਵਾਰਡ ਨੰ -18 ਵਿਖੇ ਵਿਧਾਨ ਸਭਾ ਹਲਕਾ ਖਰੜ ਯੂਥ ਵਿੰਗ ਦੇ ਪ੍ਰਧਾਨ ਰਾਜਵੀਰ ਸਿੰਘ ਰਾਜੀ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਸਥਾਈ ਹੱਲ ਦੇ ਲਈ ਉਹ ਵਚਨਬੱਧ ਹਨ । ਉਨ੍ਹਾਂ ਕਿਹਾ ਕਿ ਖਰੜ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਕੀਤਾ ਜਾ ਰਿਹਾ ਹੈ । ਇਸ ਮੌਕੇ ਤੇ ਸਾਬਕਾ ਕੈਬਨਿਟ ਮੰਤਰੀ ਜਗਮੋਹਣ ਸਿੰਘ ਕੰਗ ਨੇ ਕਿਹਾ ਕਿ ਖਰੜ ਮਿਊਸੀਪਲ ਕਮੇਟੀ ਦੇ ਹਾਲੇ ਸਾਡੇ ਅਕਾਲੀ ਵੀਰ ਕਾਬਜ ਹਨ। ਸਾਡੀ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਉਹ ਕਮੇਟੀ ਦੀਆਂ ਆਗਾਮੀ ਚੋਣਾਂ ਵਿੱਚ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣ ਤਾਂ ਕਿ ਖਰੜ ਸ਼ਹਿਰ ਦਾ ਸਹੀ ਮਾਅਨਿਆ ਵਿੱਚ ਵਿਕਾਸ ਹੋ ਸਕੇ । ਹਲਕਾ ਖਰੜ ਯੂਥ ਕਾਂਗਰਸ ਦੇ ਪ੍ਰਧਾਨ ਰਾਜਵੀਰ ਸਿੰਘ ਰਾਜੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਰੜ ਦੇ ਸਾਰੇ ਵਾਰਡਾਂ ਵਿੱਚ ਯੂਥ ਕਾਂਗਰਸ ਵਲੋਂ ਵਾਰਡ ਵਾਈਜ਼ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ ਅੱਜ ਯੂਥ ਕਾਂਗਰਸੀ ਨੇਤਾ ਮਹਿੰਦਰ ਪਾਲ ਸਿੰਘ ਜੱਸੜ ਦੀ ਵਾਰਡ ਨੰ 18 ਤੋਂ ਬਤੋਰ ਪ੍ਰਧਾਨ ਕੰਮ ਸੰਭਾਲਿਆ ਹੈ। ਸ਼੍ਰੀ ਰਾਜੀ ਨੇ ਕਿਹਾ ਕਿ ਯੂਥ ਕਾਂਗਰਸੀਆਂ ਵੱਲੋਂ ਕਾਂਗਰਸ ਦੇ ਸੰਗਠਨਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਕੀਤਾ ਜਾ ਰਿਹਾ ਹੈ ਉਥੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਾਰਟੀ ਹਾਈ ਕਮਾਂਡ ਅਤੇ ਸਰਕਾਰੇ ਦਰਬਾਰੇ ਪਹੁੰਚਾ ਕੇ ਉਨ੍ਹਾਂ ਦਾ ਸਮਾਂ ਰਹਿੰਦਿਆਂ ਹੱਲ ਕਰਵਾਉਣ ਦੇ ਲਈ  ਯਤਨ ਕੀਤੇ ਜਾਂਦੇ ਹਨ। ਇਸ ਮੌਕੇ ਤੇ ਰਾਜਵੀਰ ਸਿੰਘ ਰਾਜੀ ਅਤੇ ਮਹਿੰਦਰਪਾਲ ਸਿੰਘ ਜੱਸੜ ਸਮੇਤ ਯੂਥ ਨੇਤਾਵਾਂ ਵਲੋਂ ਸ਼੍ਰੀ ਤਿਵਾੜੀ ਅਤੇ ਜਗਮੋਹਣ ਸਿੰਘ ਕੰਗ ਦਾ ਵਿਸ਼ੇਸ਼ ਤੋਂ ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਮਨਜੀਤ ਸਿੰਘ , ਲਖਵੀਰ ਸਿੰਘ ਲੱਕੀ, ਸੋਨੀ ਸੋਹਲ, ਰਵੀ ਬੈਨੀਪਾਲ, ਸੁਰਜੀਤ ਸਿੰਘ ਸੈਣੀ, ਮੇਜਰ ਸਿੰਘ, ਸੁੱਖਵਿੰਦਰ ਸਿੰਘ, ਸਮੀਰ ਦੀਕਸ਼ਤ, ਅਨੂਪ ਦੀਕਸ਼ਤ , ਮੋਹਣ ਸਿੰਘ, ਸੁਰਜੀਤ ਸਿੰਘ, ਨਿਰਮਲ ਸਿੰਘ, ਪਰਮਵੀਰ ਸਿੰਘ, ਬਲਜੀਤ ਸਿੰਘ , ਸਤਪਾਲ ਸਿੰਘ  ਸਮੇਤ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਹਾਜ਼ਰ ਸਨ।