5 Dariya News

ਦਸਮੇਸ਼ ਪਿਤਾ ਦੇ ਕਿਲ੍ਹਾ ਅਨੰਦਗੜ ਸਾਹਿਬ ਛੱਡਣ ਦੇ ਇਤਿਹਾਸਕ ਤੇ ਵੈਰਾਗਮਈ ਪਲਾਂ ਨੂੰ ਯਾਦ ਕਰਦਾ 25ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ ਸ਼੍ਰੀ ਅਨੰਦਪੁਰ ਸਾਹਿਬ ਤੋਂ ਹੋਇਆ ਰਵਾਨਾ।

''ਅਨੰਦਪੁਰੀਏ ਤੂੰ ਵੱਸਦੀ ਰਹਿ, ਅਸੀਂ ਤੁਰ ਚੱਲੇ ਮੁੜ ਆਉਣਾ ਨਈਂ” ਕਵਿਤਾ ਨੇ ਸੰਗਤਾਂ ਦੀਆਂ ਅੱਖਾਂ ਕੀਤੀਆਂ ਨਮ

5 Dariya News

ਸ਼੍ਰੀ ਅਨੰਦਪੁਰ ਸਾਹਿਬ 22-Dec-2019

ਸਾਹਿਬ-ਏ-ਕਮਾਲ ਦਸਮੇਸ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕਿਲਾ ਅਨੰਦਗੜ ਸਾਹਿਬ  ਨੂੰ ਛੱਡਣ ਦੇ ਇਤਿਹਾਸਕ ਤੇ ਵੈਰਾਗਮਈ 6 ਅਤੇ 7 ਪੋਹ ਦੀ ਰਾਤ 21 ਅਤੇ 22 ਦਸੰਬਰ ਨੂੰ ਕਿਲਾ ਛੋੜ ਦਿਵਸ ਨੂੰ ਸਮਰਪਿਤ 25ਵਾਂ ਅਲੋਕਿਕ ਦਸਮੇਸ ਪੈਦਲ ਮਾਰਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਕਿਲਾ ਅਨੰਦਗੜ ਸਾਹਿਬ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਇਸ ਸਾਲ ਵੀ 21-22 ਦਸੰਬਰ ਦੀ ਰਾਤ ਨੂੰ ਕਿਲ੍ਹਾ ਅਨੰਦਗੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਰੰਭ ਕੀਤਾ ਗਿਆ। ਇਸ ਤੋਂ ਪਹਿਲਾਂ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਇਹ ਅਲੌਕਿਕ ਦਸਮੇਸ਼ ਪੈਦਲ ਮਾਰਚ ਕਿਲ੍ਹਾ ਅਨੰਦਗੜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਤੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਪਹੁੰਚਿਆ ਜਿੱਥੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਵਲੋਂ ਅਰਦਾਸ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜਾ ਪਿਆਰਿਆਂ ਦੀ ਅਗਵਾਈ ਵਿੱਚ ਹਾਥੀ, ਘੋੜਿਆਂ ਦੇ ਨਾਲ ਉਸੇ ਤਰਾਂ ਆਰੰਭ ਹੋਇਆ ਜਿਵੇਂ ਗੁਰੂ ਸਾਹਿਬ ਜੀ ਇਥੋਂ ਕਿਲ੍ਹਾ ਛੱਡ ਕੇ ਤੁਰੇ ਸਨ ਅਤੇ ਕਹਿ ਗਏ ਸਨ ''ਅਨੰਦਪੁਰੀਏ ਤੂੰ ਵੱਸਦੀ ਰਹਿ ਅਸੀਂ ਤੁਰ ਚੱਲੇ ਮੁੜ ਆਉਣਾ ਨਈਂ” ਇਸੇ ਪਲਾਂ ਦੀ ਯਾਦ ਨੂੰ ਤਾਜਾ ਕਰਦੇ ਹੋਏ ਰਾਗੀ ਭਾਈ ਹਰਜਿੰਦਰ ਸਿੰਘ ਜੀ ਰਾਜਾ ਨੇ ਇਸ ਨਗਰ ਕੀਰਤਨ ਦੋਰਾਨ ਐਸਾ ਵੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਕਿ ਸੰਗਤਾਂ ਦੀਆਂ ਅੱਖਾਂ ਨਮ ਹੋ ਕੇ ਰਹਿ ਗਈਆਂ। ਇਹ ਮਾਰਚ 22 ਦਸੰਬਰ ਰਾਤ ਨੂੰ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ, 23 ਦਸੰਬਰ ਨੂੰ ਗੁਰਦੁਆਰਾ ਭੱਠਾ ਸਾਹਿਬ, 24 ਦਸੰਬਰ ਨੂੰ ਦੁਗਰੀ, 25 ਦਸੰਬਰ ਨੁੰ ਸ੍ਰੀ ਚਮਕੌਰ ਸਾਹਿਬ, 26 ਦਸੰਬਰ ਨੂੰ ਸ੍ਰੀ ਝਾੜ ਸਾਹਿਬ, 27 ਦਸੰਬਰ ਨੂੰ ਮਾਛੀਵਾੜਾ ਸਾਹਿਬ, 28  ਦਸੰਬਰ ਨੂੰ ਕਟਾਣਾ ਸਾਹਿਬ, 29 ਦਸੰਬਰ ਨੂੰ ਨੰਦਪੁਰ ਸਾਹਿਬ ਸਾਹਨੇਵਾਲ, 30 ਦਸੰਬਰ ਆਲਮਗੀਰ, 31 ਦਸੰਬਰ ਟਾਹਲੀਵਾਲ ਸਾਹਿਬ, 1 ਜਨਵਰੀ ਮੋਹੀ, 2 ਜਨਵਰੀ ਹੇਰਾਂ, 3 ਜਨਵਰੀ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ, 4 ਜਨਵਰੀ ਲੰਮੇ ਜੱਟਪੁਰਾਂ, 5 ਜਨਵਰੀ ਗੁਰਦੁਆਰਾ ਮਹਿਦੇਆਣਾ ਸਾਹਿਬ ਸਮਾਪਤ ਹੋਵੇਗਾ। ਇਸ ਅਲੌਕਿਕ ਦਸਮੇਸ਼ ਪੈਦਲ ਮਾਰਚ ਵਿਚ ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਸ਼ਰਧਾ ਉਤਸ਼ਾਹ ਨਾਲ ਸ਼ਾਮਿਲ ਹੋਈਆਂ।