5 Dariya News

ਮੈਕਸਿਮ ਮੈਰੀ ਸਕੂਲ ਦੀ ਵਿਦਿਆਰਥਣਾਂ ਨੂੰ ਦਿੱਲੀ ਵਿਕਾਸ ਮੰਚ ਦਵੇਗੀ ਇਨਾਮ

5 Dariya News

ਖਰੜ 21-Dec-2019

ਸਥਾਨਕ ਮੈਕਸਿਮ ਮੈਰੀ ਸਕੂਲ ਦੀ ਦੋ ਵਿਦਿਆਰਥਣਾਂ ਨੂੰ ਹਿੰਦੀ ਵਿਕਾਸ ਮੰਚ ਨਵੀਂ ਦਿੱਲੀ ਵਿੱਚ ਆਜੋਜਿਤ ਹੋ ਰਹੀ ਰਾਸ਼ਟਰੀ ਹਿੰਦੀ ਆਲੰਪਿਆਡ ਦਾ ਇਨਾਮ ਵੰਡ ਸਮਾਰੋਹ ਵਿੱਚ ਸ਼ਾਮਿਲ ਹੋਣ ਲਈ ਸਕੂਲ ਪ੍ਰਸ਼ਾਸ਼ਨ ਨੂੰ ਸੱਦਾ ਪੱਤਰ ਪ੍ਰਾਪਤ ਹੋਇਆ ਹੈ ਸਕੁਲ ਦੀ ਮੁੱਖ ਅਧਿਆਪਿਕਾ ਨੀਰੂ ਕੌਸ਼ਿਕ  ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਸਮਾਰੋਹ ਵਿੱਚ ਮੇਕਸਿਮ ਮੇਰੀ ਸਕੂਲ ਵਲੋਂ ਵਿਦਿਆਰਥਣਾਂ ਸਿਧਿਕਾ ਕਸ਼ਿਅਪ ਤੇ  ਸੁਖਮਨ ਪ੍ਰੀਤ ਕੌਰ ਜਮਾਤ 7 ਨੂੰ ਸੰਮਾਨਿਤ ਕੀਤਾ ਜਾਣਾ ਹੈ ਇਹਨਾਂ ਵਿਦਿਆਰਥਣਾਂ ਨੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਜਿਹਨਾਂ ਨੂੰ ਸਕੂਲ ਵੱਲੋਂ ਵੀ ਸੰਮਾਨਿਤ ਕੀਤਾ ਜਾਏਗਾ| ਇਹਨਾਂ ਦੀ ਕਾਮਯਾਬੀ ਵਿੱਚ ਸ਼ਾਮਿਲ ਸੰਬੰਧਿਤ ਅਧਿਆਪਕਾਂ ਨੂੰ ਵੀ ਪ੍ਰੋਤਸਾਹਨ ਇਨਾਮ ਦਿੱਤੇ ਜਾਣਗੇ| ਨੀਰੂ ਕੌਸ਼ਿਕ  ਨੇ ਦੱਸਿਆ ਕਿ ਅੱਗੇ ਵੀ ਸਕੁਲ ਦੇ ਵਿਦਿਆਰਥੀ ਦੇਸ਼ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਆਪਣੇ ਗਿਆਨ ਦੀ ਪ੍ਰਤੀਭਾ ਨਾਲ ਮੈਕਸਿਮ ਮੇਰੀ ਸਕੂਲ ਦਾ ਨਾਮ ਰੋਸ਼ਨ ਕਰਦੇ ਰਹਿੰਗੇ|