5 Dariya News

ਮਿਲਟਰੀ ਲਿਟਰੇਚਰ ਫੈਸਟੀਵਲ : 'ਕੈਮਲ ਮਰਚੈਂਟ ਆਫ਼ ਫੀਲਡੇਲਫੀਆ' ਪੁਸਤਕ 'ਤੇ ਵਿਚਾਰ ਚਰਚਾ

ਪੁਸਤਕ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਅਤੇ ਸਮਕਾਲੀ ਸਖਸ਼ੀਅਤਾਂ ਸਬੰਧੀ ਕਹਾਣੀਆਂ

5 Dariya News

ਚੰਡੀਗੜ੍ਹ 13-Dec-2019

ਮਿਲਟਰੀ ਲਿਟਰੇਚਰ ਫੈਸਟੀਵਲ ਦੇ ਪਹਿਲੇ ਦਿਨ-ਸ਼ੇਰ-ਏ-ਪੰਜਾਬ-ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਸਬੰਧੀ ਅਣਕਹੀਆ ਕਹਾਣੀਆਂ 'ਤੇ ਕੇਂਦ੍ਰਤ ਪੁਸਤਕ 'ਕੈਮਲ ਮਰਚੈਂਟ ਆਫ਼ ਫੀਲਡੇਲਫੀਆ' ਬਾਰੇ ਵਿਚਾਰ ਵਟਾਂਦਰੇ ਲਈ ਇਕ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ ਗਿਆ।ਪੁਸਤਕ 'ਕੈਮਲ ਮਰਚੈਂਟ ਆਫ਼ ਫੀਲਡੇਲਫੀਆ' ਦੇ ਲੇਖਕ ਸ੍ਰੀ ਸਰਬਪ੍ਰੀਤ ਸਿੰਘ ਨੇ ਕਿਹਾ ਕਿ ਇਸ ਪੁਸਤਕ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਦਰਬਾਰ (ਕੋਰਟ) ਦੀਆਂ ਕਹਾਣੀਆਂ ਦੀ ਪੜਚੋਲ ਕੀਤੀ ਗਈ ਹੈ, ਜਿਸ ਨੂੰ 1801 ਵਿਚ ਪੰਜਾਬ ਦਾ ਮਹਾਰਾਜਾ ਘੋਸ਼ਿਤ ਕੀਤਾ ਗਿਆ ਸੀ ਅਤੇ ਉਹਨਾਂ ਨੇ ਇਕ ਵੱਡੇ ਸਾਮਰਾਜ ਉੱਤੇ ਕਬਜਾ ਕਰ ਲਿਆ ਸੀ ਜੋ ਅਫ਼ਗਾਨਿਸਤਾਨ ਦੀ ਹੱਦ ਤੋਂ ਬ੍ਰਿਟਿਸ਼ ਰਾਜ ਤੱਕ ਫੈਲਿਆ ਹੋਇਆ ਸੀ। ਲੇਖਕ ਨੇ ਉਹਨਾਂ ਦੀ ਸੱਸ ਸਦਾ ਕੌਰ ਅਤੇ ਉਹਨਾਂ ਦੀ ਫੌਜ ਦੇ ਬਹਾਦਰ ਆਗੂ ਅਕਾਲੀ ਫੂਲਾ ਸਿੰਘ ਵਰਗੀਆਂ ਸ਼ਖਸੀਅਤਾਂ ਨਾਲ ਉਹਨਾਂ ਦੇ ਰਿਸ਼ਤੇ ਬਾਰੇ ਵੀ ਚਾਨਣਾ ਪਾਇਆ।ਉਹਨਾਂ ਅੱਗੇ ਦੱਸਿਆ ਕਿ ਇਸ ਪੁਸਤਕ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਉਹਨਾਂ ਵਰਗੀਆਂ ਹੋਰ ਸ਼ਖਸੀਅਤਾਂ ਜਿਵੇਂ ਰਾਜਾ ਧਿਆਨ ਸਿੰਘ, ਗੁਲਾਬ ਸਿੰਘ ਅਤੇ ਸੁਚੇਤ ਸਿੰਘ ਦੀਆਂ ਅਣਕਹੀਆਂ ਕਹਾਣੀਆਂ ਬਾਰੇ ਵੀ ਦੱਸਿਆ ਗਿਆ ਹੈ । ਪੁਸਤਕ ਵਿੱਚ ਸਿੱਖ ਮੁਖੀਆਂ ਸੰਧਵਾਲੀਆ ਅਤੇ ਅਟਾਰੀਵਾਲਾ; ਫਕੀਰ ਭਰਾ ਅਜ਼ੀਜ਼ਊਦੀਨ, ਇਮਾਮਊਦੀਨ ਅਤੇ ਨੂਰਊਦੀਨ ਬਾਰੇ ਵੀ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿਚ ਇਕ ਦੂਜੀ ਨਾਲੋਂ ਵਧੇਰੇ ਖੂਬਸੂਰਤ ਰਾਣੀਆਂ ਦੀਆਂ ਕਹਾਣੀਆਂ ਵੀ ਸ਼ਾਮਲ ਕੀਤੀਆਂ ਗਈਆਂ ਹਨ ਅਤੇ ਰਾਣੀ ਜਿੰਦਾਂ ਬਾਰੇ ਵੀ ਚਾਨਣਾ ਪਾਇਆ ਗਿਆ ਜਿਹਨਾਂ ਨੇ ਪੰਜਾਬ ਨੂੰ ਪਤਨ ਵੱਲ ਲਿਜਾਣ ਵਾਲੇ ਸਿੱਖ ਰਾਜ ਦੇ ਕਮਜ਼ੋਰ ਹੋਣ ਵਾਲੇ ਸਾਲਾਂ ਦੌਰਾਨ ਅਹਿਮ ਭੂਮਿਕਾ ਨਿਭਾਈ ਸੀ।ਪੁਸਤਕ ਦੇ ਸਿਰਲੇਖ ਬਾਰੇ ਗੱਲ ਕਰਦਿਆਂ ਸ੍ਰੀ ਸਰਬਪ੍ਰੀਤ ਸਿੰਘ ਨੇ ਕਿਹਾ ਕਿ ਉਹ ਮਾਰਕੀਟਿੰਗ ਅਤੇ ਟੈਕਨੋਲੋਜੀ ਦੇ ਪੇਸ਼ੇ ਵਿੱਚ ਕੰਮ ਕਰਦੇ ਸਨ ਇਸ ਲਈ ਉਨ੍ਹਾਂ ਇਸ ਪੁਸਤਕ ਬਾਰੇ ਉਤਸੁਕਤਾ ਪੈਦਾ ਕਰਨ ਲਈ ਇਸ ਸਿਰਲੇਖ ਦੀ ਚੋਣ ਕੀਤੀ।ਉਹਨਾਂ ਕਿਹਾ ਕਿ ਜਨਰਲ ਜੋਸੀਆਹ ਹਰਲਨ - ਦ ਕੈਮਲ ਮਰਚੈਂਟ ਆਫ਼ ਫੀਲਡੇਲਫੀਆ, ਜਿਹਨਾਂ ਨੇ ਧਾਰਮਿਕ ਪ੍ਰਚਾਰਕ ਵਜੋਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਪ੍ਰਮੁੱਖਤਾ ਹਾਸਲ ਕੀਤੀ।