ਗੁਲਦਾਉਦੀ ਫੁੱਲਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ
5 Dariya News
ਪਟਿਆਲਾ 12-Dec-2019
ਬਾਗਬਾਨੀ ਵਿਭਾਗ ਵੱਲੋਂ ਜਿਲਾ ਪੱਧਰੀ ਤੀਜੀ ਗੁਲਦਾਉਦੀ ਫੁੱਲਾਂ ਦੀ ਪ੍ਰਦਰਸ਼ਨੀ ਬਾਰਾਂਦਰੀ ਬਾਗ ਪਟਿਆਲਾ ਵਿਖੇ ਸ਼ੁਰੂ ਹੋਈ।ਇਸ ਪ੍ਰਦਰਸ਼ਨੀ ਦੇ ਉਦਘਾਟਨ ਮੌਕੇ ਸ਼ੈਲੇਂਦਰ ਕੌਰ (ਆਈ ਐਫ ਐਸ.)ਡਾਇਰੈਕਟਰ ਬਾਗਬਾਨੀ ਪੰਜਾਬ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਫੁੱਲਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ,ਜਿਨ੍ਹਾਂ ਵਿਚੋਂ ਫੁੱਲਾਂ ਦਾ ਵਿਸ਼ਵ ਪੱਧਰੀ ਸੈਂਟਰ ਆਫ ਐਕਸਲੈਂਸ ਹਾਲੈਂਡ ਸਰਕਾਰ ਦੇ ਸਹਿਯੋਗ ਨਾਲ ਦੋਰਾਹਾ ਵਿਖੇ ਬਣ ਕੇ ਤਿਆਰ ਹੋ ਚੱਕਾ ਹੈ ਜਿੱਥੇ ਪੰਜਾਬ ਭਰ ਦੇ ਕਿਸਾਨਾਂ ਨੂੰ ਫੁੱਲਾਂ ਦੀ ਖੇਤੀ ਸਬੰਧੀ ਸਿਖਲਾਈ ਦਿੱਤੀ ਜਾਵੇਗੀ ਅਤੇ ਨਵੀਆਂ ਤਕਨੀਕਾਂ ਸਬੰਧੀ ਖੋਜ ਕੀਤੀ ਜਾਵੇਗੀ।ਉ੍ਹਨਾਂ ਦਸਿਆ ਕਿ ਸਬਜ਼ੀਆਂ ਦੀ ਆਰਗੈਨਿਕ ਖੇਤੀ ਕਰਨ ਵਾਲੇ ਕਿਸਾਨਾਂ ਲਈ ਬਾਗਬਾਨੀ ਵਿਭਾਗ ਵੱਲੋਂ ਬਾਰਾਂਦਰੀ ਬਾਗ ਪਟਿਆਲਾ ਵਿਖੇ ਹਫਤਾਵਾਰੀ ਕਿਸਾਨ ਬਾਜ਼ਾਰ ਲਗਾਇਆ ਜਾਇਆ ਕਰੇਗਾ ਜਿਸ ਨਾਲ ਕਿਸਾਨਾਂ ਦਾ ਗ੍ਰਾਹਕਾਂ ਨਾਲ ਸਿੱਧਾ ਰਾਬਤਾ ਹੋਣ ਨਾਲ ਕਿਸਾਨਾਂ ਨੂੰ ਉਹਨਾਂ ਦੀ ਪੈਦਾਵਾਰ ਦਾ ਸਹੀ ਮੁੱਲ ਮਿਲੇਗਾ ਅਤੇ ਪਬਲਿਕ ਨੂੰ ਜਹਿਰ ਰਹਿਤ ਸਬਜ਼ੀਆਂ,ਦਾਲਾਂ ਆਦਿ ਵਾਜਬ ਮੁੱਲ ਤੇ ਉਪਲਬਧ ਹੋ ਸਕਣਗੀਆਂ।ਫੁੱਲਾਂ ਦੇ ਬਣਾਏ ਗਹਿਣਿਆਂ ਅਤੇ ਸੇਲਫੀ ਪੁਆਇੰਟ ਦੀ ਸ਼ੈਲੇਂਦਰ ਕੌਰ ਵੱਲੋਂ ਬਹੁਤ ਪ੍ਰਸ਼ੰਸਾ ਕੀਤੀ।ਇਸ ਮੋਕੇ ਡਾ ਸਵਰਨ ਸਿੰਘ ਮਾਨ ਡਿਪਟੀ ਡਾਇਰੈਕਟਰ ਬਾਗਬਾਨੀ ਪਟਿਆਲਾ ਨੇ ਦੱਸਿਆ ਕਿ ਸ਼ਾਹੀ ਸ਼ਹਿਰ ਪਟਿਆਲਾ ਵਿਖ ਲਗਾਏ ਜਾ ਰਹੇ ਇਸੇ ਤੀਸਰੇ ਗੁਲਦਾਉਦੀ ਸ਼ੋਅ ਵਿੱਚ ੮੩ ਤਰਾਂ ਦੀਆ ਕਿਸਮਾਂ ਰੱਖੀਆਂ ਗਈਆਂ ਹਨ ਅਤੇ ਆਮ ਪਬਲਿਕ ਲਈ ਇਹ ਪ੍ਰਦਰਸ਼ਨੀ ੧੩ ਤਰੀਕ ਸੁੱਕਰਵਾਰ ਨੂੰ ਸ਼ਾਮ ੫ ਵਜੇ ਤੱਕ ਖੁਲੀ ਰਹੇਗੀ।ਵੱਖ-ਵੱਖ ਸਕੂਲਾਂ,ਕਾਲਜ਼ਾ ਦੇ ਵਿਦਿਆਰਥੀਆਂ ਅਤੇ ਕਿਸਾਨਾ ਵੱਲੋ ਇਸ ਪ੍ਰਦਰਸ਼ਨੀ ਵਿੱਚ ਡੂੰਘੀ ਦਿਲਚਸਪੀ ਦਿਖਾਈ ਜਾ ਰਹੀ ਹੈ।ਇਸ ਪ੍ਰਦਰਸ਼ਨੀ ਵਿੱਚ ਆਰਗੈਨਿਕ ਸਬਜੀਆ,ਦਾਲਾਂ,ਗੁੜ,ਸ਼ਹਿਦ ਦੀਆਂ ਵੱਖ ਵੱਖ ਕਿਸਮਾਂ,ਅਲਸੀ ਦੀ ਪਿੰਨੀ ਅਤੇ ਗੁਲਾਬ ਜਲ ਦੇ ਸਟਾਲ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ।ਇਸ ਪ੍ਰਦਰਸ਼ਨੀ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ,ਜਨ ਹਿਤ ਸੰਮਤੀ ਪਟਿਆਲਾ ਅਤੇ ਨਗਰ ਨਿਗਮ ਪਟਿਆਲਾ ਵਲੋਂ ਉਚੇਚਾ ਸਹਿਯੋਗ ਦਿੱਤਾ ਗਿਆ।ਇਸ ਮੋਕੇ ਹੋਰਨਾਂ ਤੋ ਇਲਾਵਾ ਡਾ.ਗੁਲਾਬ ਸਿੰਘ ਗਿੱਲ ਸੰਯੁਕਤ ਡਾਇਰੈਕਟਰ ਬਾਗਬਾਨੀ ਪੰਜਾਬ,ਡਾ ਕਰਨੈਲ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਸੰਗਰੂਰ,ਸੀ ਦਲੀਪ ਕੁਮਾਰ ਐਕਸੀਅਨ ਨਗਰ ਨਿਗਮ ਪਟਿਆਲਾ,ਸ੍ਰੀ ਰਾਜ ਮੋਹਨ ਸਿੰਘ ਕਾਲੇਕਾ ਅਤੇ ਵੱਖ ਵੱਖ ਜਿਲੇ ਦੇ ਬਾਗਬਾਨੀ ਵਿਭਾਗ ਅਧੀਕਾਰੀ ਵੀ ਹਾਜਰ ਸਨ।