5 Dariya News

ਮੋਤੀਆ ਗਿਲਡਫੋਰਡ ਸਕਵਾਯਰ ਦਾ ਭੂਮੀ ਪੂਜਨ ਦੇ ਨਾਲ ਨਿਰਮਾਣ ਸ਼ੁਰੂ ਹੋਇਆ

5 Dariya News

ਚੰਡੀਗੜ੍ਹ 11-Dec-2019

ਟ੍ਰਾਈਸਿਟੀ ਦੇ ਪ੍ਰਮੁੱਖ ਰੀਅਲ ਇਸਟੇਟ ਡਿਵੈਲਪਰਾਂ 'ਚੋਂ ਇੱਕ ਮੋਤੀਆ ਗਰੁੱਪ ਨੇ ਜੀਰਕਪੁਰ 'ਚ ਪੀਆਰ7 ਏਅਰਪੋਰਟ ਰੋਡ ਸਥਿੱਤ ਕਮਰਸ਼ੀਅਲ ਪ੍ਰੋਜੈਕਟ ਮੋਤੀਆ ਗਿਲਡਫੋਰਡ ਸਕਵਾਯਰ ਦਾ ਬੁੱਧਵਾਰ ਨੂੰ ਭੂਮੀ ਪੂਜਨ ਦੇ ਨਾਲ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ। ਗਰੁੱਪ ਨੇ ਇਸ ਪ੍ਰੋਜੈਕਟ ਨੂੰ ਪਿਛਲੇ ਮਹੀਨੇ 28 ਨਵੰਬਰ ਨੂੰ ਲਾਂਚ ਕੀਤਾ ਸੀ। 3.75 ਏਕੜ ਦੇ ਖੇਤਰ 'ਚ ਫੈਲ੍ਹੇ ਸ਼ਾਨਦਾਰ ਪ੍ਰੋਜੈਕਟ 'ਚ ਸ਼ੋਅਰੂਮ, ਦਫ਼ਤਰ ਸਪੇਸ, ਰਿਟੇਲ ਦੇ ਨਾਲ ਨਾਲ ਫਲੋਰ 'ਤੇ ਫੂਡ ਕੋਰਟ ਦੇ ਲਈ ਵਿਭਿੰਨ ਸਾਈਜਾਂ ਦੀ ਸਪੇਸ ਉਪਲਬਧ ਹੋਵੇਗੀ। ਉੱਥੇ ਹੀ ਅਗਲੇ ਦੋ ਸਾਲ ਦੇ ਅੰਦਰ ਫਿੱਟ ਆਊਟ ਦੇ ਲਈ ਤਿਆਰ ਹੋ ਜਾਵੇਗਾ।ਭੂਮੀ ਪੂਜਨ ਪ੍ਰੋਗਰਾਮ 'ਚ ਮੋਤੀਆ ਗਰੁੱਪ ਦੇ ਡਾਇਰੈਕਟਰ ਐਲਸੀ ਮਿੱਤਲ, ਪਵਨ ਬੰਸਲ, ਐਚਆਰ ਮਿੱਤਲ ਅਤੇ ਮੈਸ਼ੀ ਮਿੱਤਲ ਸਹਿਤ ਗਰੁੱਪ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਸ਼ਾਮਿਲ ਸਨ।ਪ੍ਰੋਗਰਾਮ ਦੇ ਦੌਰਾਨ ਮੋਤੀਆ ਗਰੁੱਪ ਦੇ ਡਾਇਰੈਕਟਰ ਐਲਸੀ ਮਿੱਤਲ ਨੇ ਕਿਹਾ, ਮੋਤੀਆ ਗਰੁੱਪ ਹਮੇਸ਼ਾ ਪ੍ਰੋਜੈਕਟਾਂ ਨੂੰ ਸਮੇਂ ਸਿਰ ਡਿਲੀਵਰ ਅਤੇ ਗ੍ਰਾਹਕਾਂ ਦੀ ਸੰਤੁਸ਼ਟੀ ਦਾ ਪੂਰਾ ਖਿਆਲ ਰੱਖਦਾ ਹੈ। ਅਸੀਂ ਮੋਤੀਆ ਗਿਲਡਫੋਰਡ ਸਕਵਾਯਰ ਦਾ ਨਿਰਮਾਣ ਸ਼ੁਰੂ ਕਰਨ ਤੇ ਬਹੁਤ ਉਤਸਾਹਿਤ ਹਾਂ, ਜਿਹੜਾ ਸਾਡੇ ਖਾਸ ਪ੍ਰੋਜੈਕਟਾਂ 'ਚੋਂ ਇੱਕ ਹੈ।'ਉਨ੍ਹਾਂ ਨੇ ਅੱਗੇ ਕਿਹਾ, ਸਾਨੂੰ ਪਿਛਲੇ ਮਹੀਨੇ ਇਸ ਪ੍ਰੋਜੈਕਟ ਨੂੰ ਰੇਰਾ ਨੰਬਰ ਮਿਲਿਆ ਸੀ ਅਤੇ 15 ਦਿਨਾਂ ਦੇ ਅੰਦਰ ਅਸੀਂ ਇਸਨੂੰ ਲਾਂਚ ਕੀਤਾ ਅਤੇ 10 ਦਿਨਾਂ ਦੇ ਅੰਦਰ ਨਿਰਮਾਣ ਪ੍ਰਕ੍ਰਿਆ ਵੀ ਸ਼ੁਰੂ ਕਰਵਾ ਦਿੱਤੀ। ਜਿਹੜੀ ਦਰਸਾਉਂਦੀ ਹੈ ਕਿ ਅਸੀਂ ਵਾਅਦਿਆਂ ਦੇ ਅਨੁਸਾਰ ਕੰਮ ਕਰਦੇ ਹਾਂ।