5 Dariya News

ਦਰਿਆ ਕਿਨਾਰੇ ਰਹਿੰਦੇ ਪਿੰਡਾਂ ਨੂੰ ਵਿਧਾਇਕ ਪਿੰਕੀ ਨੇ ਸੌਂਪੇ 4 ਬੇੜੇ ਅਤੇ 3 ਕਿਸ਼ਤੀਆਂ, 25 ਪਿੰਡਾਂ ਦੇ 27 ਹਜ਼ਾਰ ਲੋਕਾਂ ਨੂੰ ਹੋਵੇਗਾ ਫ਼ਾਇਦਾ

ਬੇੜੇ ਵਿਚ ਟਰੈਕਟਰ-ਟਰਾਲੀ ਅਤੇ ਕਬਾਇਨਾਂ ਲਿਜਾਣ ਦੀ ਵੀ ਮਿਲੇਗੀ ਸੁਵਿਧਾ, ਬੱਚਿਆਂ ਨੂੰ ਸਕੂਲ ਪਹਿਚਾਉਣ ਅਤੇ ਨੂੰ ਖੇਤਾਂ ਤੱਕ ਪਹੁੰਚਣ ਵਿਚ ਮਿਲੇਗੀ ਮਦਦ:-ਵਿਧਾਇਕ ਪਰਮਿੰਦਰ ਸਿੰਘ ਪਿੰਕੀ

5 Dariya News

ਫਿਰੋਜ਼ਪੁਰ 10-Dec-2019

ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸਤਲੁਜ ਦਰਿਆ 'ਤੇ ਸਥਿਤ ਪਿੰਡ ਦੇ ਲੋਕਾਂ ਦੀ ਇੱਕ ਵੱਡੀ ਸਮੱਸਿਆ ਨੂੰ ਹੱਲ ਕਰਦਿਆਂ 4 ਵੱਡੇ ਬੇੜੇ ਅਤੇ 3 ਕਿਸ਼ਤਾਂ ਲੋਕਾਂ ਨੂੰ ਸੌਂਪੀਆਂ ਹਨ, ਜਿਸ ਦਾ ਸਿੱਧਾ ਫਾਇਦਾ ਦਰਿਆ ਨਾਲ ਲੱਗਦੇ 25 ਪਿੰਡਾਂ ਦੇ 27 ਹਜ਼ਾਰ ਲੋਕਾਂ ਨੂੰ ਹੋਵੇਗਾ। ਇਨ੍ਹਾਂ ਪਿੰਡਾਂ ਵਿੱਚ ਚੰਦੀਵਾਲਾ, ਕਮਲੇਵਾਲਾ, ਹਬੀਬ ਕੇ, ਟੈਂਡੀਵਾਲਾ, ਹਜ਼ਾਰਾ, ਗੱਟੀ ਰਾਜੋ ਕੇ, ਭੰਨੇ ਵਾਲਾ, ਨਿਹਾਲੇ ਵਾਲਾ, ਕਾਲੂ ਵਾਲਾ, ਨਿਹੰਗਾ ਵਾਲਾ ਅਤੇ ਕਿਲਚਾਈ ਸ਼ਾਮਲ ਹਨ। ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਇਹ ਬੇੜੇ ਅਤੇ ਕਿਸ਼ਤੀਆਂ 40 ਲੱਖ ਰੁਪਏ ਦੀ ਲਾਗਤ ਨਾਲ ਇਨ੍ਹਾਂ ਪਿੰਡਾਂ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀਆ ਗਈਆ ਹਨ।ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਬੇੜਿਆ ਦੀ ਲੰਬਾਈ 40 ਫੁੱਟ ਅਤੇ ਚੌੜਾਈ ਸਾਢੇ 6 ਫੁੱਟ ਹੈ ਜਦੋਂ ਕਿ ਕਿਸ਼ਤੀਆਂ ਦੀ ਲੰਬਾਈ 24 ਫੁੱਟ ਲੰਬਾਈ ਅਤੇ ਚੌੜਾਈ 6 ਫੁੱਟ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕ ਬੇੜਿਆ ਅਤੇ ਕਿਸ਼ਤਾਂ ਵਿਚ ਨਾ ਸਿਰਫ ਸਵਾਰੀ ਕਰ ਸਕਣਗੇ, ਬਲਕਿ ਟਰੈਕਟਰ-ਟਰਾਲੀਆਂ ਅਤੇ ਕੰਬਾਇਨਾ ਤੱਕ ਦਰੀਆ ਦੇ ਦੂਸਰੇ ਪਾਸੇ ਆਪਣੇ ਖੇਤਾਂ ਵਿਚ ਲਿਜਾ ਸਕਣਗੇ। ਉਨ੍ਹਾਂ ਕਿਹਾ ਕਿ ਉਹ ਦਰਿਆ ਦੇ ਕਿਨਾਰੇ ਸਥਿਤ ਇਨ੍ਹਾਂ ਪਿੰਡਾਂ ਦੇ ਵਿਕਾਸ ਅਤੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹਨ, ਜਿਸ ਤਹਿਤ ਕਈ ਤਰ੍ਹਾ ਕਦਮ ਚੁੱਕੇ ਜਾ ਰਹੇ ਹਨ।ਇਨ੍ਹਾਂ ਪਿੰਡਾਂ ਦੇ ਸਰਪੰਚ ਅਵਤਾਰ ਸਿੰਘ, ਬਗੀਚਾ ਸਿੰਘ, ਮੰਗਲ ਸਿੰਘ, ਹਰਬੰਸ ਸਿੰਘ, ਦੇਸਰਾਜ, ਸਰਦੂਲ ਸਿੰਘ, ਸੰਤਾ ਸਿੰਘ, ਮੇਜਰ ਸਿੰਘ ਆਦਿ ਨੇ ਦੱਸਿਆ ਕਿ ਇਸ ਤੋ ਪਹਿਲਾ ਦਰਿਆ ਕਿਨਾਰੇ ਵੱਸੇ ਇਨ੍ਹਾਂ ਪਿੰਡਾਂ ਲਈ ਕਿਸੇ ਨੇ ਇਨ੍ਹਾਂ ਵੱਡਾ ਕਦਮ ਨਹੀਂ ਚੁੱਕਿਆ। ਉਸਨੇ ਦੱਸਿਆ ਕਿ ਦਰਿਆ ਪਾਰ ਕਰਨ ਦੇ ਚੰਗੇ ਸਾਧਨ ਨਾ ਹੋਣ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਹੁਣ ਸਾਡੇ ਬੱਚੇ ਸਕੂਲ ਜਾ ਸਕਣਗੇ। ਲੋਕ ਦਰਿਆ ਨੂੰ ਪਾਰ ਕਰ ਸਕਣਗੇ ਅਤੇ ਕੰਮ ਦੀ ਭਾਲ ਲਈ ਬਾਹਰ ਨਿਕਲ ਸਕਣਗੇ ਅਤੇ ਦੂਜੇ ਪਾਸੇ ਉਹ ਖੇਤਾਂ ਵਿਚ ਮਸ਼ੀਨਰੀ ਲਿਜਾ ਸਕਣਗੇ। ਇਸ ਨਾਲ ਨਾ ਸਿਫਰ ਇਨ੍ਹਾਂ ਪਿੰਡਾਂ ਦੀ ਤਰੱਕੀ ਹੋਵੇਗੀ, ਬਲਕਿ ਇਥੇ ਖੁਸ਼ਹਾਲੀ ਵੀ ਆਏਗੀ।  ਇਸ ਉਪਰਾਲੇ ਲਈ ਸਮੂਹ ਪਿੰਡ ਵਾਸੀਆਂ ਨੇ ਵਿਧਾਇਕ ਪਿੰਕੀ ਦਾ ਧੰਨਵਾਦ ਕੀਤਾ।