ਪਰਮਿੰਦਰ ਸਿੰਘ ਪਿੰਕੀ ਵੱਲੋ ਪਿੰਡ ਅਲੀ ਕੇ ਵਿਖੇ ਆਰ.ਓ ਸਿਸਟਮ ਦਾ ਛੋਟੇ ਬੱਚਿਆ ਨੂੰ ਪਾਣੀ ਪਿਲਾ ਕੇ ਕੀਤਾ ਉਦਘਾਟਨ
ਆਰ.ਓ ਸਿਸਟਮ ਲਗਾ ਕੇ ਆਉਣੀ ਵਾਲੀ ਪੀੜੀ ਨੂੰ ਸਾਨੂੰ ਬਿਮਾਰੀਆਂ ਤੋ ਬਚਾਉਣਾ ਹੀ ਮੁੱਖ ਮਕਸਦ : ਪਰਮਿੰਦਰ ਸਿੰਘ ਪਿੰਕੀ
5 Dariya News
ਫ਼ਿਰੋਜ਼ਪੁਰ 08-Dec-2019
ਪਿੰਡ ਅਲੀ ਕੇ ਵਿਖੇ ਕਰੀਬ 42 ਲੱਖ ਦੀ ਲਾਗਤ ਨਾਲ ਕਰਵਾਏ ਜਾ ਰਹੇ ਵਿਕਾਸ ਦੇ ਕੰਮਾਂ ਦਾ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਪਰਮਿੰਦਰ ਸਿੰਘ ਪਿੰਕੀ ਵੱਲੋਂ ਜਾਇਜ਼ਾ ਲਿਆ ਅਤੇ ਤਿਆਰ ਕੀਤੇ ਗਏ ਕੰਮਾਂ ਉਦਘਾਟਨ ਕੀਤਾ ਗਿਆ।ਇਸ ਮੌਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਇਸ ਪਿੰਡ ਵਿਚ ਪਿਛਲੇ ਕਈ ਸਾਲਾਂ ਤੋਂ ਕੋਈ ਕੰਮ ਨਹੀਂ ਸੀ ਹੋਇਆ ਜਦ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਇਸ ਪਿੰਡ ਵਿਚ ਲਗਾਤਾਰ ਵਿਕਾਸ ਦੇ ਕੰਮ ਜਾਰੀ ਹਨ। ਇਸ ਮੌਕੇ ਉਨ੍ਹਾਂ ਪਿੰਡ ਅਲੀ ਕੇ ਵਿਖੇ ਸਾਢੇ ਛੇ ਲੱਖ ਰੁਪਏ ਦੀ ਲਾਗਤ ਨਾਲ ਬਣੇ ਆਰ.ਓ ਸਿਸਟਮ ਦਾ ਉਦਘਾਟਨ ਛੋਟੇ ਬੱਚਿਆ ਨੂੰ ਪਾਣੀ ਪੀਲਾ ਕੇ ਕੀਤਾ। ਉਨ੍ਹਾਂ ਕਿਹਾ ਕਿ ਇਹ ਆਰ.ਓ ਸਿਸਟਮ ਇੱਕ ਘੰਟੇ ਵਿਚ 15 ਲੀਟਰ ਪਾਣੀ ਸਾਫ਼ ਕਰਕੇ ਮੁਹੱਈਆ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਆਰ.ਓ ਸਿਸਟਮ ਲਗਾਉਣ ਦਾ ਮੁੱਖ ਮਕਸਦ ਆਉਣ ਵਾਲੀ ਪੀੜੀ ਨੂੰ ਗੰਦੇ ਪਾਣੀ ਪੀਣ ਨਾਲ ਹੋਣ ਵਾਲੀਆ ਬਿਮਾਰੀਆਂ ਤੋ ਬਚਾ ਸਕਦੇ ਹਾਂ।ਵਿਧਾਇਕ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਤੋ ਇਲਾਵਾ ਕਰੀਬ 36 ਲੱਖ ਰੁਪਏ ਦੀ ਲਾਗਤ ਨਾਲ ਇਸ ਪਿੰਡ ਵਿਚ ਛੱਪੜ ਦੀ ਚਾਰ ਦੀਵਾਰੀ, ਗਲੀਆਂ ਵਿਚ ਇੰਟਰਲੋਕ ਟਾਈਲਾਂ, ਮਨਰੇਗਾ ਦਾ ਕੰਮ ਜਾਰੀ ਹੈ। ਉਨ੍ਹਾਂ ਦੱਸਿਆ ਇਸ ਪਿੰਡ ਨੂੰ 2020 ਤੱਕ ਵਧੀਆ ਪਿੰਡ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੈ ਸ਼ਹਿਰੀ ਹਲਕੇ ਦੇ 29 ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹਾਂ ਅਤੇ ਇਨ੍ਹਾਂ ਸਾਰੇ ਪਿੰਡਾਂ ਵਿਚ ਵਿਕਾਸ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਤੋ ਇਲਾਵਾ ਹਰੇਕ ਪਿੰਡ ਵਿੱਚ ਆਰ.ਓ ਲਗਾ ਕੇ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਜਿਸ ਨਾਲ ਪਿੰਡ ਵਾਸੀਆਂ ਨੂੰ ਸਾਫ਼ ਪੀਣ ਵਾਲਾ ਪਾਣੀ ਮਿਲੇਗਾ ਅਤੇ ਇਲਾਕੇ ਦੇ ਲੋਕ ਬਿਮਾਰੀਆਂ ਤੋ ਬਚਣਗੇ। ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਹਲਕਾ ਸ਼ਹਿਰੀ ਅੰਦਰ 29 ਪਿੰਡ ਹਨ ਜੋ ਪਿਛਲੀ ਅਕਾਲੀ-ਭਾਜਪਾ ਸਰਕਾਰ ਤੋ ਹੀ ਵਿਕਾਸ ਨੂੰ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਹਲ਼ਕਿਆ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ।ਇਸ ਮੌਕੇ ਪਿੰਡ ਦੇ ਸਰਪੰਚ ਭਗਵਾਨ ਸਿੰਘ, ਧਰਮਜੀਤ ਹਾਂਡਾ, ਰਿਸ਼ੀ ਸ਼ਰਮਾ, ਦਲਜੀਤ ਦੁਲਚੀ ਕੇ, ਪ੍ਰਿੰਸ ਭਾਊ, ਐਮ ਐਲ ਤਿਵਾੜੀ, ਸੁਖਵਿੰਦਰ ਅਟਾਰੀ, ਸੰਜੇ ਗੁਪਤਾ, ਉਸਮਾਨ ਵਾਲਾ, ਬੋਹੜ ਸਿੰਘ, ਕਸ਼ਮੀਰ ਸਿੰਘ, ਰਾਜਿੰਦਰ ਛਾਬੜਾ ਪ੍ਰਿੰਸ ਭਾਊ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।