5 Dariya News

ਪੀ.ਪੀ.ਆਈ.ਐਸ-2019 : ਉੱਘੇ ਆਟੋ ਸਨਅਤਕਾਰਾਂ ਵੱਲੋਂ ਸਨਅਤੀ ਨੀਤੀ 'ਚ ਸੁਧਾਰ ਵਾਹਨ ਉਦਯੋਗ ਲਈ ਸਾਰਥਕ ਮਾਹੌਲ ਸਿਰਜਣ ਲਈ ਕਾਰਗਰ ਕਾਰ

5 Dariya News

ਐਸ ਏ ਐਸ ਨਗਰ (ਮੋਹਾਲੀ) 06-Dec-2019

ਦੇਸ਼ ਦੇ ਉੱਘੇ ਆਟੋ ਸਨਅਤਕਾਰਾਂ ਨੇ ਪੰਜਾਬ ਦੀ ਸਨਅਤੀ ਨੀਤੀ 'ਚ ਆ ਰਹੇ ਜ਼ਿਕਰਯੋਗ ਸੁਧਾਰਾਂ ਦੀ ਪ੍ਰਸ਼ੰਸਾ ਕਰਦਿਆਂ ਇਸ ਨੂੰ ਰਾਜ 'ਚ ਆਟੋ ਖੇਤਰ ਲਈ ਨਵੀਂ ਦਿਸ਼ਾ ਦਿਖਾਉਣ ਵਾਲੇ ਕਰਾਰ ਦਿੱਤਾ।ਮੋਹਾਲੀ ਵਿਖੇ ਚੱਲ ਰਹੇ ਨਿਵੇਸ਼ ਸੰਮਲੇਨ ਦੇ ਦੂਸਰੇ ਅਤੇ ਆਖਰੀ ਦਿਨ 'ਫਿਊਚਰ ਆਫ਼ ਮੋਬੀਲਿਟੀ ਇੰਨ ਪੰਜਾਬ-ਚੈਲੈਂਜਸ ਐਂਡ ਅਪਰਚੂਨਿਟੀਜ਼' ਵਿਸ਼ੇ 'ਤੇ ਹੋਏ ਵਿਚਾਰ ਵਟਾਂਦਰਾ ਸੈਸ਼ਨ 'ਚ ਪ੍ਰਸਿੱਧ ਆਟੋ ਸਨਅਕਾਰਾਂ ਨੇ ਪੰਜਾਬ 'ਚ ਨਿਵੇਸ਼ ਦੇ ਮਾਹੌਲ ਨੂੰ ਇੱਕ ਸੁਰ 'ਚ ਸੁਖਾਵਾਂ ਕਰਾਰ ਦਿੱਤਾ।ਚਰਚਾ ਦਾ ਮੁੱਢ ਬੰਨ੍ਹਦਿਆਂ ਟ੍ਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ ਸ਼ਿਵਾ ਪ੍ਰਸਾਦ ਨੇ ਕਿਹਾ ਕਿ ਪੰਜਾਬ 'ਚ ਸਨਅਤ ਪੱਖੀ ਨੀਤੀਆਂ ਅਤੇ ਹੁਨਰੀ ਕਾਮੇ ਸੂਬੇ 'ਚ ਨਿਵੇਸ਼ ਨੂੰ ਆਕਰਸ਼ਿਤ ਕਰਨ ਦਾ ਮੁੱਖ ਅਧਾਰ ਹਨ। ਉਨ੍ਹਾਂ ਨੇ ਪੰਜਾਬ ਦੀ ਨਵੀਂ ਸਨਅਤੀ ਨੀਤੀ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਗਿਣਵਾਉਂਦਿਆਂ ਕਿਹਾ ਕਿ ਸਰਕਾਰ ਦੇ ਢਾਈ ਸਾਲ ਦੇ ਕਾਰਜਕਾਲ 'ਚ ਕਈ ਹਜ਼ਾਰਾਂ ਕਰੋੜ ਦਾ ਨਿਵੇਸ਼ ਹੋਇਆ ਹੈ। ਉਨ੍ਹਾਂ ਨੇ ਪੰਜਾਬ 'ਚ ਸਨਅਤ ਸਥਾਪਤੀ ਲਈ ਦਿੱਤੀਆਂ ਜਾ ਰਹੀਆਂ ਰਿਆਇਤਾਂ ਦੀ ਡਿਜੀਟਲ ਪੇਸ਼ਕਾਰੀ ਦਿੰਦਿਆਂ ਕਿਹਾ ਕਿ ਨਿਵੇਸ਼ ਲਈ ਸਨਅਤਕਾਰਾਂ ਨੂੰ ਵੱਡੇ ਪੱਧਰ 'ਤੇ ਰਿਆਇਤਾਂ ਅਤੇ ਲੋੜੀਂਦੀ ਮੱਦਦ ਦਿੱਤੀ ਜਾ ਰਹੀ ਹੈ।ਹੀਰੋ ਇਲੈਕਟ੍ਰਿਕ ਵਹੀਕਲਜ਼ ਪ੍ਰਾਈਵੇਟ ਲਿਮਟਿਡ ਦੇ ਪ੍ਰਬੰਧਕ ਨਿਰਦੇਸ਼ਕ ਨਵੀਨ ਮੁੰਜਾਲ ਨੇ ਕਿਹਾ ਕਿ ਸਨਅਤੀ ਤੇ ਵਪਾਰਕ ਸੁਧਾਰ ਸੂਬੇ 'ਚ ਆਪਣਾ ਅਸਰ ਦਿਖਾ ਰਹੇ ਹਨ, ਜਿਸ ਕਾਰਨ ਆਟੋ ਮੋਬਾਇਲ ਇੰਡਸਟ੍ਰੀ ਦੇ ਰਾਜ 'ਚ ਨਿਵੇਸ਼ ਦਾ ਮਾਹੌਲ ਬਣ ਰਿਹਾ ਹੈ।ਵਾਲਵੋ ਗਰੁੱਪ ਦੇ ਮੁਖੀ ਅਤੇ ਪ੍ਰਬੰਧਕ ਨਿਰਦੇਸ਼ਕ ਕਮਲ ਬਾਲੀ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ 'ਚ ਆਟੋਮੋਬਾਇਲ ਸਨਅਤ ਨੇ ਪਿਛਲੇ ਕੁੱਝ ਸਾਲਾਂ 'ਚ ਵੱਡਾ ਬਦਲਾਅ ਦੇਖਿਆ ਹੈ। ਪੰਜਾਬ 'ਚ ਅਜਿਹੇ ਸਨਅਤੀ ਯੂਨਿਟ ਸਥਾਪਿਤ ਹੋਣ ਦੀ ਸੰਭਾਵਨਾ ਬਣੀ ਹੈ, ਜਿਸ ਨਾਲ ਸਨਅਤੀ ਨਿਵੇਸ਼ ਨੂੰ ਵੱਡਾ ਹੁਲਾਰਾ ਮਿਲੇਗਾ।

ਹਾਈਪਰਲੂਪ ਵਨ ਦੇ ਭਾਰਤ ਅਤੇ ਮੱਧ ਏਸ਼ੀਆ ਦੇ ਪ੍ਰਬੰਧਕ ਨਿਰਦੇਸ਼ਕ ਹਰਜਿੰਦਰ ਧਾਲੀਵਾਲ ਨੇ ਕਿਹਾ ਕਿ ਅਸੀਂ 'ਆਨ ਡਿਮਾਂਡ' ਸੰਸਾਰ 'ਚ ਰਹਿ ਰਹੇ ਹਾਂ ਅਤੇ ਸਾਨੂੰ ਬਜ਼ਾਰ ਦੀ ਲੋੜ ਮੁਤਾਬਕ ਜ਼ਰੂਰਤਾਂ ਪੂਰੀਆਂ ਕਰਨ 'ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਆਵਾਜਾਈ ਸਮੱਸਿਆਵਾਂ ਨੂੰ ਸੁਖਦ ਬਣਾਉਣ ਲਈ ਉੱਚ ਤਕਨੀਕ ਦੀ ਮਹੱਤਤਾ 'ਤੇ ਜ਼ੋਰ ਦਿੱਤਾ।ਐਸ ਐਮ ਐਲ ਇਸਜ਼ੂ ਦੇ ਸੀ ਐਫ ਓ ਗੋਪਾਲ ਬਾਂਸਲ ਨੇ ਪੰਜਾਬ ਸਰਕਾਰ ਦੀਆਂ ਸਨਅਤੀ ਨੀਤੀਆਂ 'ਤੇ ਸੰਤੁਸ਼ਟੀ ਜਿਤਾਉਂਦੇ ਹੋਏ ਕਿਹਾ ਕਿ ਹੁਣ ਸਮਾਂ ਡੀਜ਼ਲ ਅਧਾਰਿਤ ਵਾਹਨਾਂ ਤੋਂ ਇਲੈਕਟ੍ਰਿਕ ਊਰਜਾ ਅਧਾਰਿਤ ਵਾਹਨਾਂ 'ਤੇ ਬਤਦੀਲ ਹੋਣ ਦਾ ਆ ਗਿਆ ਹੈ।ਸਾਈਕਲ ਖੇਤਰ ਦੇ ਉੱਘੇ ਨਿਰਮਾਤਾ ਨਵੀਨ ਮੁੰਜਾਲ ਨੇ ਕਿਹਾ ਕਿ ਪੰਜਾਬ ਆਟੋਮੋਬਾਇਲ ਖੇਤਰ ਦੇ ਵਿਕਾਸ ਲਈ ਬਹੁਤ ਹੀ ਬੇਹਤਰੀਨ ਮੰਚ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਧੂ ਅਤੇ ਸਸਤੀ ਬਿਜਲੀ, ਸਹਾਇਕ ਸਨਅਤਾਂ ਲਈ ਮਜ਼ਬੂਤ ਆਧਾਰ, ਕੁਸ਼ਲ ਕਾਮੇ ਅਤੇ ਸ਼ਾਨਦਾਰ ਸੜ੍ਹਕੀ ਢਾਂਚਾ ਸਾਡੀ ਸਫ਼ਲਤਾ 'ਚ ਵੱਡਾ ਯੋਗਦਾਨ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਲੁਧਿਆਣਾ ਵਿਖੇ ਆਪਣੀ ਮੌਜੂਦਾ ਇਲੈਕਟ੍ਰਿਕ ਸਮਰਥਾ ਨੂੰ 5 ਲੱਖ ਸਲਾਨਾ ਉਤਪਾਦਨ ਦੇ ਵਾਧੇ ਨਾਲ ਅੱਗੇ ਲਿਜਾ ਰਹੇ ਹਾਂ।ਵਧ ਰਹੇ ਸੜ੍ਹਕੀ ਹਾਦਸਿਆਂ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਹੈਲਾ ਦੇ ਪ੍ਰਬੰਧਕੀ ਨਿਰਦੇਸ਼ਕ ਰਾਮਾ ਸ਼ੰਕਰ ਪਾਂਡੇ ਨੇ ਕਿਹਾ ਕਿ ਆਟੋਮੋਬਾਇਲ ਸੈਕਟਰ 'ਚ ਨਵੀਨਤਮ ਖੋਜਾਂ ਇਨ੍ਹਾਂ ਹਾਦਸਿਆਂ ਨੂੰ ਘਟਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ 76 ਫ਼ੀਸਦੀ ਆਟੋ ਮੋਬਾਇਲ ਸਨਅਤ ਦੋ ਪਹੀਆ ਵਾਹਨਾਂ 'ਤੇ ਆਧਾਰਿਤ ਹੈ ਅਤੇ ਇਸ 'ਚ ਪੁਰਾਣੇ ਸਿਸਟਮ ਨੂੰ ਨਵੀਂ ਤਕਨਾਲੋਜੀ ਨਾਲ ਤਬਦੀਲ ਕਰਕੇ ਸੜ੍ਹਕੀ ਹਾਦਸਿਆਂ 'ਚ ਜਾਣ ਵਾਲੀਆਂ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।ਜੇ ਬੀ ਐਮ ਗਰੁੱਪ ਦੇ ਕਾਰਜਕਾਰੀ ਨਿਰਦੇਸ਼ਕ ਨੇ ਪੰਜਾਬ 'ਚ ਆਟੋ ਮੋਬਾਇਲ ਸਨਅਤ ਨੂੰ ਉਤਸ਼ਾਹਿਤ ਕਰਨ ਲਈ ਸਪੱਸ਼ਟ ਨੀਤੀ ਢਾਂਚੇ ਅਤੇ ਮੁਢਲੇ ਬੁਨਿਆਦੀ ਢਾਂਚੇ 'ਤੇ ਰੌਸ਼ਨੀ ਪਾਈ।ਰਿਚਾ ਸਾਹੇ ਮੁਖੀ ਆਟੋਮੋਬਾਇਲ ਸਪਲਾਈ ਚੇਨ ਅਤੇ ਲੋਜਿਸਿਟਕਸ, ਵਿਸ਼ਵ ਆਰਥਿਕ ਫੋਰਮ, ਨੇ ਮੌਜੂਦਾ ਪੀੜ੍ਹੀ ਨੂੰ ਕੇਵਲ ਵਾਹਨਾਂ ਦੇ ਪੁਰਜ਼ੇ ਬਣਾਉਣ ਦੀ ਸਮਰੱਥਾ ਹੀ ਨਹੀਂ ਬਲਕਿ ਵਧ ਰਹੇ ਸੜ੍ਹਕੀ ਭੀੜ ਭੜੱਕੇ ਅਤੇ ਪ੍ਰਦੂਸ਼ਣ ਦੇ ਹੱਲ ਵੀ ਵਸੀਲਾ ਬਣਨਾ ਚਾਹੀਦਾ ਹੈ।