5 Dariya News

ਪੰਜਾਬ 'ਚ ਆਈ ਟੀ ਖੇਤਰ ਨੂੰ ਹੁਲਾਰਾ ਦੇਣ ਲਈ ਬਣੇਗਾ 'ਸੈਂਟਰ ਆਫ਼ ਐਕਸੇਲੈਂਸ ਇੰਨ ਮਾਈਕ੍ਰੋਇਲੈਕਟ੍ਰਾਨਿਕਸ'

ਨਿਵੇਸ਼ ਸੰਮੇਲਨ ਦੇ ਦੂਸਰੇ ਦਿਨ ਪੰਜਾਬ ਸਰਕਾਰ ਦੁਆਰਾ ਤਿੰਨ ਧਿਰੀ ਮੈਮੋਰੈਂਡਮ 'ਤੇ ਸਹੀ ਪਾਈ ਗਈ

5 Dariya News

ਐਸ ਏ ਐਸ ਨਗਰ (ਮੋਹਾਲੀ) 06-Dec-2019

ਪੰਜਾਬ ਸਰਕਾਰ ਨੇ ਅੱਜ ਆਈ ਟੀ ਸੈਕਟਰ ਨੂੰ ਵੱਡਾ ਹੁਲਾਰਾ ਦਿੰਦਿਆਂ ਮੋਹਾਲੀ ਵਿਖੇ ਚੱਲ ਰਹੇ ਨਿਵੇਸ਼ ਸੰਮੇਲਨ ਦੌਰਾਨ ਮੋਹਾਲੀ 'ਚ ਸਾਫ਼ਟਵੇਅਰ ਟੈਕਨਾਲੋਜੀ ਪਾਰਕ ਆਫ਼ ਇੰਡੀਆ ਵਿਖੇ 'ਸੈਂਟਰ ਆਫ਼ ਐਕਸੇਲੈਂਸ ਇੰਨ ਮਾਈਕ੍ਰੋਇਲੈਕਟ੍ਰਾਨਿਕਸ' ਬਣਾਉਣ ਲਈ ਤਿੰਨ ਧਿਰੀ ਵਪਾਰਕ ਸਮਝੌਤੇ 'ਤੇ ਸਹੀ ਪਾਈ।ਇਹ ਸਮਝੌਤਾ ਪੰਜਾਬ ਆਈ ਟੀ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਤਨੂ ਕਸ਼ਯਪ ਵੱਲੋਂ ਸੈਮੀ ਕੰਡਕਟਰ ਲੈਬਾਰਟਰੀ (ਐਸ ਸੀ ਐਲ) ਦੇ ਡਾਇਰੈਕਟਰ ਡਾ. ਸੁਰਿੰਦਰ ਸਿੰਘ ਅਤੇ ਸਾਫ਼ਟਵੇਅਰ ਟੈਕਨਾਲੋਜੀ ਪਾਰਕ ਆਫ਼ ਇੰਡੀਆ (ਐ ਟੀ ਪੀ ਆਈ) ਦੇ ਡਾਇਰੈਕਟਰ ਜਨਰਲ ਡਾ. ਓਮਕਾਰ ਰਾਏ ਵਿਚਾਲੇ 'ਆਈ ਟੀ/ਆਈ ਟੀ ਈ ਐਸ ਅਤੇ ਈ ਐਸ ਡੀ ਐਮ ਹੱਬ ਆਫ਼ ਇੰਡੀਆ' ਵਿਸ਼ੇ 'ਤੇ ਪੈਨਲ ਚਰਚਾ ਤੋਂ ਬਾਅਦ ਹੋਇਆ।ਇਹ ਵਿਚਾਰ-ਵਟਾਂਦਰਾ ਸੈਸ਼ਨ ਕੁਆਰਕ ਐਕਸਪ੍ਰੈਸ ਦੇ ਡਾਇਰੈਕਟਰ ਸੋਫ਼ੀ ਜ਼ਹੂਰ ਵੱਲੋਂ ਸੰਚਾਲਿਤ ਕੀਤਾ ਗਿਆ। ਇਸ ਸੈਸ਼ਨ ਵਿੱਚ ਡਾਇਰੈਟਰ ਆਈ ਆਈ ਟੀ ਰੋਪੜ ਐਸ ਕੇ ਦਾਸ, ਡਾਇਰੈਕਟਰ ਜਨਰਲ ਐਸ ਟੀ ਪੀ ਆਈ ਡਾ. ਓਮਕਾਰ ਰਾਏ, ਪ੍ਰਬੰਧਕ ਨਿਰਦੇਸ਼ਕ ਟੀ ਟੀ ਕੰਸਲਟੈਂਟ ਕੋਮਲ ਤਲਵਾੜ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਬੇਬੋ ਟੈਕਨਾਲੋਜੀ ਰਾਜੀਵ ਰਾਏ ਪੈਨਲ ਮੈਂਬਰਾਂ ਵਜੋਂ ਸ਼ਾਮਿਲ ਸਨ।ਪ੍ਰਮੁੱਖ ਸਕੱਤਰ ਵਿੱਤ ਪੰਜਾਬ ਸਰਕਾਰ ਸ੍ਰੀ ਅਨਿਰੁੱਧ ਤਿਵਾੜੀ ਨੇ ਇਸ ਵਿਚਾਰ ਵਟਾਂਦਰਾ ਸੈਸ਼ਨ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੋਹਾਲੀ ਨੂੰ ਆਈ ਟੀ ਹੱਬ ਵਜੋਂ ਉਭਾਰਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੁਨਿਆਦੀ ਢਾਂਚਾਗਤ ਸਹੂਲਤਾਂ ਪੱਖੋਂ, ਸਾਫ਼-ਸੁੱਥਰੇ ਪੌਣ-ਪਾਣੀ ਵਜੋਂ, ਹਵਾਈ ਸੇਵਾ ਦੀ ਮੌਜੂਦਗੀ ਅਤੇ ਪੰਜਾਬ ਸਰਕਾਰ ਦੀਆਂ ਵਪਾਰ/ਸਨਅਤ ਪੱਖੀ ਨੀਤੀਆਂ ਪੰਜਾਬ 'ਚ ਹਰ ਤਰ੍ਹਾਂ ਦੀ ਸਨਅਤ ਨੂੰ ਹੁਲਾਰਾ ਦੇਣ ਲਈ ਲਾਹੇਵੰਦ ਸਾਬਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁਕਾਬਲੇ ਮੋਹਾਲੀ ਅਤੇ ਚੰਡੀਗੜ੍ਹ ਦੀ ਹਵਾ ਦਾ ਸੂਚਕ ਅੰਕ ਬੜਾ ਵਧੀਆ ਹੈ, ਜਿਸ ਕਾਰਨ ਪ੍ਰਦੂਸ਼ਣ ਘੱਟ ਹੈ। ਨਿਰਵਿਘਨ ਬਿਜਲੀ ਸਪਲਾਈ ਸਨਅਤਕਾਰਾਂ ਨੂੰ 5 ਰੁਪਏ ਪ੍ਰਤੀ ਯੂਨਿਟ ਦੇਣ ਤੋਂ ਇਲਾਵਾ ਪੰਜਾਬ ਰਾਜ ਸਭ ਤੋਂ ਵਧੀਆ ਤੇ ਘਣੇ ਸੜ੍ਹਕੀ ਢਾਂਚੇ ਲਈ ਵੀ ਜਾਣਿਆ ਜਾਂਦਾ ਹੈ। ਰਾਜ 'ਚ ਕਾਮਿਆਂ ਖਾਸਕਰ ਮਹਿਲਾ ਕੰਮ ਕਾਜ਼ੀ ਔਰਤਾਂ ਲਈ ਸੁਰੱਖਿਅਤ ਮਾਹੌਲ ਹੈ। ਉਨ੍ਹਾਂ ਕਿ ਮੋਹਾਲੀ ਇਕੱਲਾ ਅਜਿਹਾ ਸ਼ਹਿਰ ਹੈ ਜਿੱਥੇ ਵਿਦਿਅਕ ਅਤੇ ਸਨਅਤੀ ਕੇਂਦਰੀ ਅਦਾਰੇ ਇਕੱਠੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਅਧਾਰਿਤ ਆਰਥਿਕਤਾ ਤੋਂ ਤਕਨੀਕ ਅਧਾਰਿਤ ਆਰਥਿਕਤਾ 'ਚ ਤਬਦੀਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਖੇਤਰ ਨੂੰ ਬੜੇ ਜੋਰ-ਸ਼ੋਰ ਨਾਲ ਉਤਸ਼ਾਹਿਤ ਕਰ ਰਹੀ ਹੈ, ਜਿਸ ਲਈ ਵਿਸ਼ੇਸ਼ ਰਿਆਇਤਾਂ ਅਤੇ ਸਨਅਤੀ ਨੀਤੀਆਂ 'ਚ ਬਦਲਾਅ ਲਿਆਂਦੇ ਜਾ ਰਹੇ ਹਨ।

ਆਈ ਆਈ ਟੀ ਰੋਪੜ ਦੇ ਡਾਇਰੈਕਟਰ ਐਸ ਕੇ ਦਾਸ ਨੇ ਕਿਹਾ ਕਿ ਪੰਜਾਬ ਖਾਸਕਰ ਮੋਹਾਲੀ ਦੇਸ਼ ਦੇ ਆਈ ਟੀ ਸੈਕਟਰ ਅਤੇ ਬਣਾਵਟੀ ਸੂਝ-ਬੂਝ ਤਕਨੀਕ (ਏ ਆਈ ਤਕਨੀਕ) ਦਾ ਆਧਾਰ ਬਣ ਰਿਹਾ ਹੈ, ਕਿਉਂ ਜੋ ਮੋਹਾਲੀ ਅਤੇ ਚੰਡੀਗੜ੍ਹ ਨੂੰ ਸੈਮੀਕੰਡਕਟਰ ਤਕਨਾਲੋਜੀ ਦੀ ਡਿਜ਼ਾਇਨਿੰਗ ਅਤੇ ਨਿਰਮਾਣ ਦਾ ਗੜ੍ਹ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਏ ਆਈ ਤਕਨੀਕ 'ਚ ਵਿਸ਼ਵ ਪੱਧਰ 'ਤੇ ਵਿੱਲਖਣਤਾ ਰੱਖਣ ਵਾਲੇ ਤਾਇਵਾਨ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਤਾਇਵਾਨ ਵੱਲੋਂ ਪੂਰੇ ਵਿਸ਼ਵ ਵਿੱਚ ਏ ਆਈ ਦੀ ਖੋਜ 'ਤੇ ਕੰਮ ਕਰਨ ਦੇ ਕਾਇਮ 6 ਸੈਂਟਰਾਂ 'ਚੋਂ ਇੱਕ ਆਈ ਆਈ ਟੀ ਰੋਪੜ 'ਚ ਹੋਣ ਦਾ ਮਾਣ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਬਣਾਵਟੀ ਸੂਝ ਬੂਝ ਤਕਨੀਕ ਬਿਜਲਈ, ਸਿਹਤ ਅਤੇ ਆਟੋ ਮੋਬਾਇਲ ਖੇਤਰ ਨੂੰ ਵੱਡਾ ਲਾਭ ਦੇਵੇਗੀ।ਐਸ ਟੀ ਪੀ ਆਈ ਦੇ ਡਾਇਰੈਟਰ ਜਨਰਲ ਡਾ. ਓਮਕਾਰ ਰਾਏ ਨੇ ਪੈਨਲ ਚਰਚਾ 'ਚ ਭਾਗ ਲੈਂਦਿਆਂ ਕਿਹਾ ਕਿ ਪੰਜਾਬ ਦੀਆਂ ਆਈ ਟੀ ਖੇਤਰ ਪੱਖੀ ਬੇਹਤਰ ਵਪਾਰਕ ਨੀਤੀਆਂ ਹੋਣ ਕਾਰਨ ਆਈ ਟੀ ਹੱਬ ਵਜੋਂ ਵਿਕਸਿਤ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਈ ਟੀ ਇੰਡਸਟ੍ਰੀ ਨੂੰ ਛੋਟੇ ਸ਼ਹਿਰਾਂ ਤੱਕ ਲਿਜਾਣ ਲਈ ਭਾਰਤ ਸਰਕਾਰ ਦੇ ਇਲੈਕਟ੍ਰਾਨਿਕ ਅਤੇ ਆਈ ਟੀ ਵਿਭਾਗ ਵੱਲੋਂ ਸੈਂਟਰ ਆਫ਼ ਐਕਸੀਲੈਂਸ ਫ਼ਾਰ ਰਿਸਚਰਚ ਐਂਡ ਇੰਨੋਵੇਸ਼ਨ ਸਥਾਪਿਤ ਕੀਤੇ ਜਾ ਰਹੇ ਹਨ।ਪ੍ਰਬੰਧਕ ਨਿਰਦੇਸ਼ਕ ਟੀ ਟੀ ਕੰਸਲਟੈਂਟਸ, ਕੋਮਲ ਤਲਵਾੜ ਜੋ ਕਿ ਭਾਰਤ ਸਰਕਾਰ ਦੇ ਏ ਆਈ ਟਾਸਕ ਕਮੇਟੀ ਦੇ ਮੈਂਬਰ ਹਨ, ਨੇ ਕਿਹਾ ਕਿ ਕੰਪਿਊਟਰ ਸਾਇੰਸ ਦੁਨੀਆਂ ਦਾ ਸਭ ਤੋਂ ਜ਼ਿਆਦਾ ਪੈਸੇ ਕਮਾਉਣ ਵਾਲਾ ਤੇ ਰੋਜ਼ਗਾਰ ਦੇਣ ਵਾਲਾ ਖੇਤਰ ਬਣ ਗਿਆ ਹੈ, ਜਿਸ ਤੋਂ ਮਹਿਲਾਵਾਂ ਕੰਮ ਦੀ ਸਹੂਲੀਅਤ ਮੁਤਾਬਕ ਵਿਸ਼ੇਸ਼ ਲਾਭ ਲੈ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕੰਮ ਕਾਜੀ ਔਰਤਾਂ ਲਈ ਸੁਰੱਖਿਅਤ ਥਾਂ ਹੋਣ ਕਾਰਨ ਇੱਥੋਂ ਦੀਆਂ ਮੋਹਲਾਵਾਂ ਲਈ ਆਈ ਟੀ ਖੇਤਰ 'ਚ ਰੋਜ਼ਗਾਰ ਦੀਆਂ ਸੰਭਾਵਨਾਵਾਂ ਨੂੰ ਅਪਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਈ ਟੀ ਅਤੇ ਬਣਾਵਟੀ ਸੂਝ ਬੂਝ ਖੇਤਰ ਔਰਤਾਂ ਨੂੰ ਘਰ ਤੋਂ ਕੰਮ ਕਰਨ ਦੀ ਆਜ਼ਾਦੀ ਵੀ ਦਿੰਦਾ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਆਈ ਟੀ ਖੇਤਰ 'ਚ ਔਰਤਾਂ ਦੀ ਰੋਜ਼ਗਾਰ ਭਾਗੀਦਾਰੀ ਨੂੰ ਵਧਾਉਣ ਲਈ ਆਪਣੀ ਕੰਪਨੀ ਦਾ ਇੱਕ ਫ਼ੀਸਦੀ ਮਾਲੀਆ ਪੰਜਾਬ ਸਰਕਾਰ ਨਾਲ ਮਿਲ ਕੇ ਖਰਚੇਗੀ।ਪੰਜਾਬ ਨੂੰ ਆਈ ਟੀ ਖੇਤਰ ਲਈ ਬਹੁਤ ਹੀ ਲਾਹੁਵੰਦ ਮੰਜ਼ਿਲ ਕਰਾਰ ਦਿੰਦਿਆ ਬੇਬੋ ਟੈਕਨੋਲੋਜੀ ਦੇ ਸੀ ਈ ਓ ਰਾਜੀਵ ਰਾਏ ਨੇ ਕਿਹਾ ਕਿ ਉਹ ਦਿੱਲੀ ਅਤੇ ਬੰਗਲੌਰ ਵਿਖੇ ਵੀ ਨਿਵੇਸ਼ ਕਰ ਸਕਦੇ ਸਨ, ਪਰ ਉਨ੍ਹਾਂ ਨੇ ਮੋਹਾਲੀ ਨੂੰ ਹੀ ਚੁਣਿਆ ਕਿਉਂ ਕਿ ਪੰਜਾਬ ਸਰਕਾਰ ਦੀਆਂ ਵਪਾਰਕ ਤੇ ਸਨਅਤੀ ਨੀਤੀਆਂ ਜਿੱਥੇ ਸਨਅਤ ਪੱਖੀ ਹਨ ਉੱਥੇ ਇੱਥੋਂ ਦੇ ਨੌਜੁਆਨ ਵੀ ਪ੍ਰਤਿਭਾਸ਼ਾਲੀ ਅਤੇ ਸਿੱਖਣ ਦੀ ਭਾਵਨਾ ਵਾਲੇ ਹਨ।ਐਸ ਸੀ ਐਲ ਦੇ ਡਾਇਰੈਕਟਰ ਡਾ. ਸੁਰਿੰਦਰ ਸਿੰਘ ਅਤੇ ਇੰਨਫੋਸਿਸ ਦੇ ਸੀਨੀਅਰ ਉੱਪ ਪ੍ਰਧਾਨ ਸਮੀਰ ਗੋਇਲ ਨੇ ਪੰਜਾਬ ਸਰਕਾਰ ਦੀਆਂ ਸਨਅਤੀ ਅਤੇ ਆਈ ਟੀ ਖੇਤਰ ਨੂੰ ਉਭਾਰਨ ਵਾਲੀਆਂ ਨੀਤੀਆਂ ਅਤੇ ਰਾਜਪੁਰਾ ਵਿਖੇ 1200 ਏਕੜ 'ਚੋਂ 250 ਏਕੜ ਥਾਂ ਇਲੈਕਟ੍ਰਾਨਿਕ ਮੈਨੂਫੈਕਚਰਿੰਗ ਲਈ ਰਾਖਵਾਂ ਕਰਨ ਦੀ ਪ੍ਰਸ਼ੰਸਾ ਕੀਤੀ।