5 Dariya News

ਮੋਤੀਆ ਗਰੁੱਪ ਨੇ ਜੀਰਕਪੁਰ 'ਚ ਕਮਰਸ਼ੀਅਲ ਪ੍ਰੋਜੈਕਟ ਮੋਤੀਆ ਗਲਿਡਫੋਰਡ ਸਕਵਾਯਰ ਲਾਂਚ ਕੀਤਾ

5 Dariya News

ਚੰਡੀਗੜ੍ਹ 28-Nov-2019

ਮੋਤੀਆ ਗਰੁੱਪ ਨੇ ਚੰਡੀਗੜ੍ਹ ਪ੍ਰੈਸ ਕਲੱਬ 'ਚ ਵੀਰਵਾਰ ਨੂੰ ਆਪਣੇ ਕਮਰਸ਼ੀਅਲ ਪ੍ਰੋਜੈਕਟ ਮੋਤੀਆ ਗਲਿਡਫੋਰਡ ਨੂੰ ਲਾਂਚ ਕੀਤਾ। ਇਹ ਕਮਰਸ਼ੀਅਲ ਪ੍ਰੋਜੈਕਟ ਜੀਰਕਪੁਰ 'ਚ ਏਅਰਪੋਰਟ ਰੋਡ 'ਤੇ ਸਥਿੱਤ 3.75 ਏਕੜ 'ਚ ਫੈਲ੍ਹਿਆ ਹੋਇਆ ਹੈ। ਇਸ 'ਚ ਗਰਾਊਂਡ ਫਲੋਰ 'ਤੇ ਡਬਲ ਉਚਾਈ ਦੇ ਸ਼ੋਅਰੂਮ ਹਨ ਜਿਨ੍ਹਾਂ ਦਾ ਸਾਈਜ 1440 ਸਕਵਾਯਰ ਫੁੱਟ ਤੋਂ ਸ਼ੁਰੂ ਹੈ ਅਤੇ ਹਾਈਟ 23.5 ਫੁੱਅ ਹੈ ਅਤੇ ਇਸਦੇ ਨਾਲ ਨਾਲ ਰਿਟੇਲ, ਸ਼ਾਪ, ਦਫ਼ਤਰ ਦਾ ਸਾਈਜ 230 ਸਕਵਾਯਰ ਫੁੱਟ ਤੋਂ ਸ਼ੁਰੂ ਹੋਵੇਗਾ ਅਤੇ ਨਾਲ ਹੀ ਰੈਸਟੋਰੈਂਟ ਦੇ ਲਈ ਰੂਫ ਟਾਪ ਰੱਖਿਆ ਗਿਆ ਹੈ।ਗਰੁੱਪ ਇਸ ਪ੍ਰੋਜੈਕਟ 'ਚ 225 ਕਰੋੜ ਰੁਪਏ ਦਾ ਨਿਵੇਸ਼ ਕਰੇਗਾ। ਇਸ ਪ੍ਰੋਜੈਕਟ 'ਚ ਸੰਪੱਤੀ ਖਰੀਦਣ ਅਤੇ ਲੀਜ ਤੇ ਲੈਣ ਦੇ ਲਈ ਆਕਰਸ਼ਕ ਆਫਰ ਵੀ ਰੱਖੇ ਗਏ ਹਨ। ਇਸ ਤੋਂ ਇਲਾਵਾ ਕਮਰਸ਼ੀਅਲ ਪ੍ਰੋਜੈਕਟ 'ਚ ਵਰਕ ਸਪੇਸ, ਸ਼ਾਪਿੰਗ, ਫੂਡ, ਮਨੋਰੰਜਨ ਆਦਿ ਦੇ ਲਈ ਬਿਹਤਰੀਨ ਥਾਂ ਦੇ ਨਾਲ ਨਾਲ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ।ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕੋਲ ਟ੍ਰਾਈਸਿਟੀ ਦਾ ਸਭ ਨਾਲੋਂ ਵਿਕਾਸਸ਼ੀਲ ਖੇਤਰ ਹੈ। ਇਹ ਪ੍ਰੋਜੈਕਟ ਹਾਈ ਰੈਂਟ ਦੀ ਕੀਮਤ ਦੇ ਨਾਲ ਕਈ ਕਮਰਸ਼ੀਅਲ ਮੌਕੇ ਪ੍ਰਦਾਨ ਕਰਦਾ ਹੈ। ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕੋਲ ਹੋਣ ਦੇ ਕਾਰਨ ਬਿਹਤਰ ਕਨੈਕਟੀਵਿਟੀ ਅਤੇ 24*7 ਦੀ ਆਵਾਜਾਈ ਦੇ ਕਾਰਨ ਜੀਰਕਪੁਰ 'ਚ ਕਮਰਸ਼ੀਅਲ ਪ੍ਰੋਪਰਟੀ ਦੀ ਮੰਗ ਸੀ, ਜਿਹੜੀ ਮਹੱਤਵਪੂਰਣ ਐਨਆਰਆਈ ਨਿਵੇਸ਼ ਦੇ ਨਾਲ ਪੂਰੇ ਉੱਤਰ ਭਾਰਤ ਦੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰ ਰਹੀ ਹੈ।

ਪ੍ਰੋਜੈਕਟ ਦੇ ਬਾਰੇ 'ਚ ਮੋਤੀਆ ਗਰੁੱਪ ਦੇ ਡਾਇਰੈਕਟਰ ਐਲਸੀ ਮਿੱਤਲ ਨੇ ਕਿਹਾ, 'ਟ੍ਰਾਈਸਿਟੀ ਦਾ ਕਮਰਸ਼ੀਅਲ ਰੀਅਲ ਇਸਟੇਟ ਸੈਕਟਰ ਪਹਿਲਾਂ ਦੀ ਤਰ੍ਹਾਂ ਵਿਕਾਸ ਦੇਖ ਰਿਹਾ ਹੈ। ਅਸੀਂ ਇਸ ਨਵੇਂ ਪ੍ਰੋਜੈਕਟ ਨੂੰ ਆਪਣੇ ਪੋਰਟਫੋਲਿਓ 'ਚ ਜੋੜ ਕੇ ਖੁਸ਼ ਹਾਂ। ਲੋਕਾਂ ਦੀਆਂ ਵਧਦੀਆਂ ਜ਼ਰੂਰਤਾਂ ਅਤੇ ਜੀਰਕਪੁਰ ਦੀ ਵਧਦੀ ਅਬਾਦੀ ਦੇ ਨਾਲ, ਮੋਤੀਆ ਗਲਿਡਫੋਰਡ ਸਕਵਾਯਰ 'ਚ ਅਸੀਂ ਲੋਕਾਂ ਦੀਆਂ ਸਾਰੀਆਂ ਕਮਰਸ਼ੀਅਲ ਅਤੇ ਮਨੋਰੰਜਨ ਦੀਆਂ ਜ਼ਰੂਰਤਾਂ ਨੂੰ ਇੱਕ ਹੀ ਥਾਂ 'ਚ ਪ੍ਰਦਾਨ ਕਰ ਰਹੇ ਹਾਂ।ਉਨ੍ਹਾਂ ਨੇ ਅੱਗੇ ਕਿਹਾ, 2005 ਤੋਂ ਆਪਣੀ ਯਾਤਰਾ ਸ਼ੁਰੂ ਕਰਨ ਦੇ ਬਾਅਦ ਮੋਤੀਆ ਗਰੁੱਪ ਨੇ ਪੰਜਾਬ 'ਚ ਕਈ ਰੈਜੀਡੈਂਸ਼ੀਅਲ ਪ੍ਰੋਜੈਕਟ - ਮੋਤੀਆ ਹਾਈਟਸ, ਰਾਯਲ ਫੇਮ, ਮੋਤੀਆ ਸਿਟੀ, ਮੋਤੀਯਾਜ ਰਾਯਲ ਸਿਟੀ ਦੀ ਡਿਲੀਵਰੀ ਕੀਤੀ ਹੈ। ਇਸ ਤੋਂ ਇਲਾਵਾ ਕਮਰਸ਼ੀਅਲ ਸੈਕਟਰ 'ਚ ਗਰੁੱਪ ਨੇ ਹਿਮਾਚਲ ਪ੍ਰਦੇਸ਼ 'ਚ ਮੋਤੀਆ ਪਲਾਜਾ ਅਤੇ ਪੰਜਾਬ'ਚ ਹਾਈ ਸਟ੍ਰੀਟ ਨੂੰ ਡਿਲੀਵਰ ਕੀਤਾ ਹੈ। ਨਾਲ ਹੀ ਗਰੁੱਪ ਦੇ ਚੱਲ ਰਹੇ ਪ੍ਰੋਜੈਕਟਾਂ 'ਚ ਚੰਡੀਗੜ੍ਹ-ਅੰਬਾਲਾ ਹਾਈਵੇ ਸਥਿੱਤ ਕਮਰਸ਼ੀਅਲ ਪ੍ਰੋਜੈਕਟ ਰਾਯਲ ਬਿਜਨਸ ਪਾਰਕ ਹੈ, ਇਸ ਤੋਂ ਇਲਾਵਾ ਪੀਰਮੁਛੱਲਾ 'ਚ ਰੈਜੀਡੈਂਸ਼ੀਅਲ ਪ੍ਰੋਜੈਕਟ ਮੋਤੀਆ ਹਯੂਜ ਹੈ, ਹਾਲੇ ਕਈ ਪ੍ਰੋਜੈਕਟ ਪਾਈਪਲਾਈਨ 'ਚ ਹਨ।