5 Dariya News

ਗੁਰੂ ਨਾਨਕ ਉਤਸਵ ਵਿਚ ਇਲਾਕੇ ਦੀਆਂ ਹਜ਼ਾਰਾਂ ਸੰਗਤਾਂ ਨੇ ਭਰੀ ਹਾਜ਼ਰੀ

ਨਵੀਂ ਪੀੜੀ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਜਾਣੂ ਕਰਵਾਉਣ ਦਾ ਉਪਰਾਲਾ ਅਜਾਇਬ ਸਿੰਘ ਭੱਟੀ

5 Dariya News

ਮਲੋਟ, ਸ੍ਰੀ ਮੁਕਤਸਰ ਸਾਹਿਬ 27-Nov-2019

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਮਲੋਟ ਵਿਖੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਸ. ਅਜਾਇਬ ਸਿੰਘ ਭੱਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਅੱਜ ਇੱਥੇ ਕਰਵਾਏ ‘ਗੁਰੂ ਨਾਨਕ ਉਤਸਵ’ ਦੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਆਰੰਭਤਾ ਹੋਈ, ਜਿਸ ਦੌਰਾਨ ਉਘੀਆਂ ਸ਼ਖਸੀਅਤਾਂ, ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ, ਸਕੂਲੀ ਵਿਦਿਆਰਥੀਆਂ ਤੇ ਇਲਾਕਾ ਨਿਵਾਸੀਆਂ ਨੇ ਸ੍ਰੀ ਗਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਭਰੀ।‘ਗੁਰੂ ਨਾਨਕ ਉਤਸਵ’ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ, ਜਿਸ ਦੌਰਾਨ ਹਲਕਾ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ. ਅਜਾਇਬ ਸਿੰਘ ਭੱਟੀ ਆਪਣੀ ਪਤਨੀ ਮਨਜੀਤ ਕੌਰ ਭੱਟੀ ਸਮੇਤ ਸਮੂਹ ਸੰਗਤਾਂ ਨਾਲ ਗੁਰੂ ਗ੍ਰ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਨਤਮਸਤਕ ਹੋਏ। ਇਸ ਮੌਕੇ ਸ: ਅਜਾਇਬ ਸਿੰਘ ਭੱਟੀ ਨੇ ਆਖਿਆ ਕਿ ਇਸ ਸਮਾਗਮ ਨੂੰ ਕਰਵਾਉਣ ਦਾ ਉਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਵੱਧ ਤੋਂ ਵੱਧ ਪ੍ਰਸਾਰ ਕਰਨਾ ਹੈ। ਉਨਾਂ ਕਿਹਾ ਕਿ ਗੁਰੂ ਜੀ ਵੱਲੋਂ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਜੋ ਸੰਦੇਸ਼ ਦਿੱਤਾ ਗਿਆ, ਉਹ ਅੱਜ ਵੀ ਸਾਡਾ ਰਾਹ ਦਸੇਰਾ ਹੈ।ਇਸ ਮੌਕੇ ਭਾਈ ਸਤਨਾਮ ਸਿੰਘ ਕੁਹਾੜਕਾ ਅਤੇ ਭਾਈ ਸੁਖਜੀਤ ਸਿੰਘ ਦੇ ਰਾਗੀ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਬਾਬਾ ਇੰਦਰਜੀਤ ਸਿੰਘ ਸੇਵਾ ਪੰਥੀ, ਬ੍ਰਹਮ ਕੁਮਾਰੀ ਸੰਸਥਾ ਤੋਂ ਪੂਨਮ ਕੁਮਾਰੀ ਨੇ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਅਮਲ ਕਰਨ ਦੀ ਗੱਲ ਆਖੀ। ਇਸ ਮੌਕੇ ਭਾਈ ਗੁਰਜੰਟ ਸਿੰਘ ਹੈਡ ਗ੍ਰੰਥੀ  ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਜੀ ਦਾ ਸੰਦੇਸ਼ ਪੜ ਕੇ ਸੁਣਾਇਆ।

ਇਸ ਮੌਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ, ਐਸ.ਐਸ.ਪੀ. ਸ: ਰਾਜਬਚਨ ਸਿੰਘ ਸੰਧੂ, ਐਸ.ਡੀ.ਐਮ. ਸ: ਗੋਪਾਲ ਸਿੰਘ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸ: ਅਮਨਪ੍ਰੀਤ ਸਿੰਘ ਭੱਟੀ ਨੇ ਵੀ ਨਿਮਾਣੇ ਸ਼ਰਧਾਲੂ ਵਜੋਂ ਸਮਾਗਮ ਵਿਚ ਸ਼ਿਰਕਤ ਕੀਤੀ।ਇਸ ਮੌਕੇ ਹਲਕੇ ਦੇ ਸਕੂਲਾਂ ਵਿਚ ਹੋਏ ਭਾਸ਼ਣ ਮੁਕਾਬਲਿਆਂ  ਦੇ 6 ਜੇਤੂ ਵਿਦਿਆਰਥੀਆਂ ਕ੍ਰਮਵਾਰ  ਜਗਜੀਵਨ ਸਿੰਘ, ਊਦੇ ਪ੍ਰਤਾਪ, ਅਭੀਜੀਤ ਸਿੰਘ, ਸਿਮਰਨ ਸ਼ਰਮਾ, ਮਨਰੀਤ ਕੌਰ ਅਤੇ ਜਸਪ੍ਰੀਤ ਕੌਰ ਨੇ ਗੁਰੂ ਜੀ ਦੀਆਂ ਸਿੱਖਿਆਵਾਂ ਸਬੰਧੀ ਆਪਣੇ ਭਾਸ਼ਣ ਦਿੱਤੇ। ਇਸ ਲਈ ਪ੍ਰੋ: ਭੁਪਿੰਦਰ ਸਿੰਘ, ਪ੍ਰੋ: ਗੁਰਜੀਤ ਸਿੰਘ ਧਰਮ ਵਿਭਾਗ ਮੁਖੀ, ਗੁਰੂ ਕਾਸ਼ੀ ਯੁਨੀਵਰਸਿਟੀ, ਪ੍ਰੋ. ਕੁਲਦੀਪ ਸਿੰਘ ਗੁਰੂ ਕਾਸ਼ੀ ਯੁਨੀਵਰਸਿਟੀ ਨੇ ਜੱਜ ਦੀ ਭੂਮਿਕਾ ਨਿਭਾਈ।ਇਸ ਮੌਕੇ 13 ਲੋੜਵੰਦ ਲੋਕਾਂ ਨੂੰ ਟ੍ਰਾਈਸਾਈਕਲ, 13 ਨੂੰ ਸਿਲਾਈ ਮਸ਼ੀਨਾਂ, 13 ਨੂੰ ਕੰਬਲ, 13 ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ ਗਏ। ਇਹ ਵੰਡ ਸੰਕੇਤਕ ਤੌਰ ’ਤੇ ਕੀਤੀ ਗਈ, ਜਦ ਕਿ ਹੋਰ ਲੋੜਵੰਦ ਲੋਕਾਂ ਨੂੰ ਇਸ ਸਮਾਨ ਦੀ ਵੰਡ ਵੱਖਰੇ ਤੌਰ ’ਤੇ ਕਰ ਦਿੱਤੀ ਜਾਵੇਗੀ।ਇਸ ਸਮਾਗਮ ਵਿਚ ਸਾਬਕਾ ਵਿਧਾਇਕ ਸ੍ਰੀਮਤੀ ਕਰਨ ਕੌਰ ਬਰਾੜ, ਹਰਪ੍ਰੀਤ ਸਿੰਘ, ਹਰਚਰਨ ਸਿੰਘ ਬਰਾੜ ਜ਼ਿਲਾ ਪ੍ਰਧਾਨ ਕਾਂਗਰਸ, ਜਿਲਾ ਪ੍ਰੀਸ਼ਦ ਦੇ ਚੇਅਰਮੈਨ ਸ. ਨਰਿੰਦਰ ਕਾਊਣੀ, ਸਾਬਕਾ ਜ਼ਿਲਾ ਪ੍ਰਧਾਨ ਸ: ਗੁਰਮੀਤ ਸਿੰਘ ਖੁੱਡੀਆਂ, ਸ: ਜਗਪਾਲ ਸਿੰਘ, ਸ: ਸੁਭਦੀਪ ਸਿੰਘ ਬਿੱਟੂ, ਸ੍ਰੀ ਸਤਗੁਰੂ ਦੇਵ ਪੱਪੀ, ਮਾਸਟਰ ਜਸਪਾਲ ਸਿੰਘ, ਸ: ਸਰਬਜੀਤ ਸਿੰਘ ਕਾਕਾ ਬਰਾੜ, ਨੱਥੂ ਰਾਮ ਗਾਂਧੀ, ਮਨੋਜ ਅਸੀਜਾ, ਪਰਮਿੰਦਰ ਸਿੰਘ ਭੱਟੀ, ਗੁਰਦਾਸ ਗਿਰਧਰ, ਬਲਕਾਰ ਸਿੰਘ ਔਲਖ, ਮੁਨੀਸ਼ ਵਰਮਾ, ਜਗਨਨਾਥ ਸ਼ਰਮਾ ਆਦਿ ਵੀ ਹਾਜ਼ਰ ਸਨ।