5 Dariya News

ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਬੱਚੀਆਂ ਨੂੰ ਗਿਫਟਾਂ ਦੀ ਵੰਡ

5 Dariya News

ਅੰਮ੍ਰਿਤਸਰ 26-Nov-2019

ਬਾਲ ਵਿਕਾਸ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਪ੍ਰੋਗਰਾਮ ਅਫਸਰ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਟੀ ਬਚਾਉ ਬੇਟੀ  ਪੜ੍ਹਾਓ ਪ੍ਰੋੋਗਰਾਮ ਗੁਰਦਵਾਰਾ ਸ਼ੋਭਾ ਸਿੰਘ ਫਤਾਹਪੁਰ ਵਾਰਡ ਨੰ: 71 ਵਿਖੇ ਕਰਵਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਡਮ ਮੀਨਾ ਦੇਵੀ ਸੀ:ਡੀ:ਪੀ:ਓ ਅਰਬਨ-3 ਨੇ ਦੱਸਿਆ ਕਿ ਭਰੂਣ ਹੱਤਿਆਂ ਇਕ ਸਮਾਜਿਕ ਬੁਰਾਈ ਹੈ ਜੋ ਕਿ ਲਿੰਗ ਅਨੁਪਾਤ ਦੇ ਪਾੜੇ ਮੁੱਖ ਕਾਰਨ ਹੈ।  ਉਨ੍ਹਾਂ ਕਿਹਾ ਕਿ ਸਾਨੂੰ ਆਪਣੀਆਂ ਧੀਆਂ ਨੂੰ ਪੜ੍ਹਣ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਬੱਚੀਆਂ ਪੜ੍ਹ ਲਿਖ ਜਾਣਗੀਆਂ ਤਾਂ ਉਨ੍ਹਾਂ ਨੂੰ ਆਪਣੇ ਪਰਿਵਾਰ ਸਹੁਰੇ ਪਰਿਵਾਰ ਵਿੱਚ ਬਹੁਤ ਮਾਣ ਸਤਿਕਾਰ ਮਿਲੇਗਾ ਅਤੇ ਹੋਰਨਾਂ ਨੂੰ ਸਿਖਿਅਤ ਕਰ ਸਕਣਗੀਆਂ। ਉਨ੍ਹਾਂ ਨੇ ਔਰਤਾਂ ਨੂੰ ਵੱਖ ਵੱਖ ਵਿਭਾਗਾਂ ਵੱਲੋਂ ਦਿੱਤੀਆਂ ਜਾਂਦੀਆਂ  ਸਕੀਮਾਂ ਮਾਤਰੂ ਵੰਦਨਾ ਯੋਜਨਾ, ਘਰੇਲੂ ਹਿੰਸਾ ਐਕਟ, 112 ਹੈਲਪ ਲਾਈਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।  ਇਸ ਮੌਕੇ ਅੰਬਿਕਾ ਸੋਨੀ ਗਰੁੱਪ ਵੱਲੋਂ ਔਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਗੀਤਾਂ ਅਤੇ ਡਰਾਮੇ ਰਾਹੀਂ ਜਾਗਰੂਕ ਕੀਤਾ ਗਿਆ।ਇਸ ਸਮਗਾਮ ਦੌਰਾਨ ਸ੍ਰੀ ਵਿਕਾਸ ਸੋਨੀ ਹਲਕਾ ਕੌਂਸਲਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਸਮਗਾਮ ਦੌਰਾਨ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੀਆਂ ਬੱਚੀਆਂ ਨੂੰ ਘੜੀਆਂ ਅਤੇ ਗਿਫਟਾਂ ਦੀ ਵੰਡ ਕੀਤੀ। ਉਨ੍ਹਾਂ ਨੂੰ ਬੱਚੀਆਂ ਨੂੰ ਪੜ੍ਹਾਈ ਵਿੱਚ ਵਧੇਰੇ ਰੁਚੀ ਲਗਾਉਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੀਆਂ ਲੜਕੀਆਂ ਪੜ੍ਹੀਆਂ ਲਿਖੀਆਂ ਹੋਣਗੀਆਂ ਤਾਂ ਸਾਡਾ ਸਮਾਜ ਵਧੇਰੇ ਵਿਕਸਤ ਹੋਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਲੜਕੀਆਂ ਨੂੰ ਵੀ ਲੜਕਿਆਂ ਵਾਂਗ ਮਾਣ ਸਤਿਕਾਰ ਦੇਣਾ ਚਾਹੀਦਾ ਹੈ। ਇਸ ਮੌਕੇ ਸ੍ਰੀ ਸੋਨੀ ਨੇ ਨਵਜੰਮੀਆਂ ਬੱਚੀਆਂ ਦੀਆਂ ਮਾਂਵਾਂ ਨੂੰ ਕੰਬਲਾਂ ਦੀ ਵੰਡ ਵੀ ਕੀਤੀ।ਇਸ ਮੌਕੇ ਇੰਸਪੈਕਟਰ ਰਾਜਵਿੰਦਰ ਕੌਰ, ਮੈਡਮ ਸਨੀਤਾ ਹੈਡ ਗੌਰਮਿੰਟ ਪ੍ਰਾਇਮਰੀ ਸਕੂਲ ਫਤਾਹਪੁਰ, ਸ੍ਰੀ ਸ਼ਰਨਪਾਲ ਸਿੰਘ ਅਧਿਆਪਕ ਗੌਰਮਿੰਟ ਹਾਈ ਸਕੂਲ ਫਤਾਹਪੁਰ ਵੀ ਹਾਜ਼ਰ ਸਨ।