32ਵਾਂ ਦੰਦਾ ਦੀ ਦੇਖਭਾਲ ਸੰਬਧੀ ਪੰਦਰਵਾੜੇ ਦੀ ਸ਼ੁਰੂਆਤ
5 Dariya News
ਕੀਰਤਪੁਰ ਸਾਹਿਬ 17-Nov-2019
ਮਾਨਯੋਗ ਸਿਵਲ ਸਰਜਨ ਰੂਪਨਗਰ ਡਾ.ਐਚ.ਐਨ.ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੂਸਾਰ ਸੀਨੀਅਰ ਮੈਡੀਕਲ ਅਫਸਰ ਡਾ. ਰਾਮ ਪ੍ਰਕਾਸ਼ ਸਰੋਆ ਜੀ ਦੀ ਯੋਗ ਅਗੁਵਾਈ ਹੇਂਠ ਪੀ.ਐਚ.ਸੀ ਕੀਰਤਪੁਰ ਸਾਹਿਬ ਵਿੱਖੇ ਡੈਂਟਲ ਡਾ.ਨਿੱਧੀ ਸਹੋਤਾ ਵੱਲੋ 32ਵੇਂ ਦੰਦਾ ਦੀ ਦੇਖਭਾਲ ਸੰਬਧੀ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ।ਡਾ.ਨਿੱਧੀ ਸਹੋਤਾ ਵੱਲੋ ਜਾਣਕਾਰੀ ਦਿੰਦਆ ਕਿਹਾ ਗਿਆ ਕਿ ਸਿਹਤ ਵਿਭਾਗ ਵੱਲੋ ਮਿਤੀ 16.11.2019 ਤੋਂ 30.11.2019 ਤੱਕ ਚਲਾਏ ਜਾ ਰਹੇ ਇਸ ਪੰਦਰਵਾੜੇ ਅਧੀਨ ਲੋਕਾ ਦੀ ਦੰਦਾ ਦੀ ਮੁੰਕਮਲ ਜਾਂਚ ਅਤੇ ਇਲਾਜ ਫਰੀ ਕੀਤਾ ਜਾਵੇਗਾ।ਉਨ੍ਹਾਂ ਇਹ ਵੀ ਕਿਹਾ ਕਿ ਸਕੂਲੀ ਬੱਚਿਆ ਨੂੰ ਸੈਮੀਨਾਰ ਲਗਾ ਕੇ ਮੁੰਹ ਅਤੇ ਦੰਦਾ ਦੀ ਦੇਖਭਾਲ ਸੰਬਧੀ ਜਰੂਰੀ ਨੁਖਤੇ ਵੀ ਦੱਸੇ ਜਾਣਗੇ ਜਿਸ ਵਿੱਚ ਦੰਦਾ ਦੀ ਸਾਫ ਸਫਾਈ ਦੇ ਤਰੀਕੇ ਤੋਂ ਲੈਕੇ ਦੰਦਾ ਵਿੱਚ ਹੋਣ ਵਾਲੀ ਬੀਮਾਰੀਆ ਬਾਰੇ ਜਾਗਰੂਕ ਕੀਤਾ ਜਾਵੇਗਾ।ਇਸ ਡੈਂਟਲ ਪੰਦਰਵਾੜੇ ਦੋਰਾਣ ਮਰੀਜਾ ਨੂੰ ਫਰੀ ਦੰਦਾ ਦੇ ਬੀੜ ਲਗਾਏ ਜਾਣਗੇ।ਉਂਨ੍ਹਾ ਕਿਹਾ ਕਿ ਗਰਭਵਤੀ ਅੋਰਤਾ ਨੂੰ ਵੀ ਇਸ ਪੰਦਰਵਾੜੇ ਅਧੀਨ ਕਵਰ ਕਰਦੇ ਹੋਏ ਉਨ੍ਹਾਂ ਨੂੰ ਗਰਭਧਾਰਨ ਦੋਰਾਨ ਮੁੰਹ ਅਤੇ ਦੰਦਾ ਵਿਚੱ ਆਉਣ ਵਾਲੀਆ ਤਕਲੀਫਾ ਨਾਲ ਨਜਿੱਠਨ ਦੇ ਨੁਖਤੇ ਦੱਸੇ ਜਾਣਗੇ।ਸਪੈਸ਼ਲ ਕੈਂਪ ਰਾਂਹੀ ਗਰਭਵਤੀ ਅੋਰਤਾ ਦੇ ਮੁੰਹ ਅਤੇ ਦੰਦਾ ਦੀ ਜਾਂਚ ਮੁਫਤ ਕੀਤੀ ਜਾਵੇਗੀ।ਇਸ ਮੋਕੇ ਤੇ ਮੈਡੀਕਲ ਅਫਸਰ ਬੀ.ਈ.ਈ ਹੇਮੰਤ ਕੁਮਾਰ,ਐਲ.ਐਚ.ਵੀ ਤਰਸੇਮ ਕੋਰ,ਐਸ.ਆਈ ਸਿਕੰਦਰ ਸਿੰਘ ਅਤੇ ਸਮੂਹ ਸੀ.ਐਚ.ੳ ਅਧੀਨ ਕੀਰਤਪੁਰ ਸਾਹਿਬ ਮੋਜੂਦ ਸੀ।