ਮੁਹਾਲੀ ਹਲਕੇ ਦੇ ਪਿੰਡਾਂ ਦੇ ਵਿਕਾਸ ਵਿੱਚ ਨਹੀ ਛੱਡਾਂਗੇ ਕੋਈ ਕਸਰ : ਹਰਕੇਸ ਚੰਦ ਸਰਮਾ ਮੱਛਲੀ ਕਲਾਂ
ਡਾਇਰੈਕਟਰ ਸਹਿਕਾਰੀ ਬੈਕ ਸ੍ਰੀ ਹਰਕੇਸ ਚੰਦ ਸਰਮਾ ਮੱਛਲੀ ਕਲਾਂ ਨੇ ਪਿੰਡਾਂ ਵਿੱਚ ਚੱਲੇ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜਾ
5 Dariya News
ਐਸ.ਏ.ਐਸ.ਨਗਰ 07-Nov-2019
ਹਲਕਾ ਐਸ.ਏ.ਐਸ. ਨਗਰ ਦੇ ਪਿੰਡਾਂ ਵਿੱਚ ਵਿਕਾਸ ਕਾਰਜ ਜੰਗੀ ਪੱਧਰ ਉਤੇ ਚੱਲ ਰਹੇ ਹਨ ਤੇ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਕੱਤਰ ਅਤੇ ਕਾਂਗਰਸ ਦੇ ਸੂਬਾ ਸਕੱਤਰ ਅਤੇ ਸਹਿਕਾਰੀ ਬੈਂਕ ਐਸ.ਏ.ਐਸ.ਨਗਰ ਦੇ ਡਾਇਰੈਕਟਰ ਹਰਕੇਸ ਚੰਦ ਸਰਮਾ ਮੱਛਲੀ ਕਲਾਂ ਨੇ ਪਿੰਡ ਸੈਦਪੁਰ, ਗਿੱਦੜਪੁਰ ਅਤੇ ਮੌਜਪੁਰ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਮੌਕੇ ਕੀਤਾ |ਇਸ ਮੌਕੇ ਮੱਛਲੀ ਕਲਾਂ ਨੇ ਦੱਸਿਆ ਕਿ ਪਿੰਡ ਸੈਦਪੁਰ ਦੇ ਸਕੂਲ ਲਈ ਵੀਹ ਲੱਖ ਰੁਪਏ ਦੀ ਗ੍ਰਾਂਟ ਸ. ਸਿੱਧੂ ਵੱਲੋ ਦਿੱਤੀ ਗਈ ਸੀ, ਜਿਸ ਤਹਿਤ ਇਥੋ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਕਾਸ ਦਾ ਕੰਮ ਜੰਗੀ ਪੱਧਰ ਉੱਤੇ ਚੱਲ ਰਿਹਾ ਹੈ, ਜੋ ਛੇਤੀ ਹੀ ਮੁਕੰਮਲ ਹੋ ਜਾਵੇਗਾ | ਇਸ ਦੇ ਨਾਲ ਹਾਲ ਵਿੱਚ ਪਿੰਡ ਦੀ ਫਿਰਨੀ ਬਣਾਈ ਗਈ ਹੈ, ਜੋ ਕਿ ਪਿੰਡ ਵਾਸੀਆਂ ਦੀ ਚਾਰ ਦਹਾਕੇ ਦੀ ਮੰਗ ਸੀ | ਇਸ ਤੋ ਇਲਾਵਾ ਪਿੰਡ ਦੀ ਧਰਮਸਾਲਾ ਦੀ ਉਸਾਰੀ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ | ਇਹ ਸਾਰੇ ਪ੍ਰੋਜੈਕਟ ਛੇਤੀ ਹੀ ਸ.ਸਿੱਧੂ ਵੱਲੋ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ ਉਨ੍ਹਾਂ ਦੱਸਿਆ ਕਿ ਪਿੰਡ ਗਿਦੱੜਪੁਰ ਦੇ ਲੋਕਾਂ ਨੇ ਪਿੰਡ ਦੀ ਫਿਰਨੀ ਬਣਾਏ ਜਾਣ ਦੀ ਮੰਗ ਰੱਖੀ ਜਦਕਿ ਇਹ ਪ੍ਰ੍ਰੋਜੈਕਟ ਪਹਿਲਾਂ ਹੀ ਸ.ਸਿੱਧੂ ਦੀ ਰਹਿਨੁਮਾਈ ਹੇਠ ਮੰਡੀਬੋਰਡ ਨੂੰ ਭੇਜਿਆ ਜਾ ਚੁੱਕਿਆ ਹੈ ਤੇ ਇਸ ਸਬੰਧੀ ਪ੍ਰਕਿਰਿਆ ਜਾਰੀ ਹੈ ਤੇ ਇਹ ਛੇਤੀ ਹੀ ਸੁਰੂ ਹੋ ਜਾਵੇਗਾ| ਸ੍ਰੀ ਮੱਛਲੀ ਕਲਾਂ ਨੇ ਭਾਗੋਮਾਜਰਾ^ਮੌਜਪੁਰ ਸੜਕ ਦਾ ਜਾਇਜਾ ਲੈਦਿਆਂ ਦੱਸਿਆ ਕਿ ਇਸ ਸੜਕ ਉਤੇ ਪੇਵਰ ਲਾਏ ਜਾਣਗੇ | ਉਨਾਂਹ ਕਿਹਾ ਕਿ ਪਿੰਡਾਂ ਦੇ ਲੋਕਾਂ ਨੇ ਜੋ ਵੀ ਸਮੱਸਿਆਵਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ ਹਨ, ਉਹ ਹਰ ਹਾਲ ਹੱਲ ਕੀਤੀਆਂ ਜਾਣਗੀਆਂ | ਸ੍ਰੀ ਮੱਛਲੀ ਕਲਾਂ ਨੂੰ ਪਿੰਡਾਂ ਦੀਆ ਪੰਚਾਇਤਾਂ ਵਲੋ ਪਿੰਡਾਂ ਵਿੱਚ ਹੋਣ ਵਾਲੇ ਕੰਮਾ ਤੋ ਵੀ ਜਾਣੂ ਕਰਵਾਇਆ | ਸ੍ਰੀ ਮੱਛਲੀ ਕਲਾਂ ਵਲੋ ਉਪਰੋਕਤ ਪੰਚਾਇਤਾਂ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇ ਵਿੱਚ ਸ.ਸਿੱਧੂ ਵਲੋ ਪਿੰਡਾਂ ਦੀਆਂ ਪੰਚਾਇਤਾਂ ਨੂੰ ਗ੍ਰਾਂਟਾਂ ਦੇ ਚੈਂਕ ਸੌਪ ਕੇ ਜੋ ਅਧੂਰੇ ਕੰਮ ਪਏ ਹਨ ਉਨ੍ਹਾਂ ਨੂੰ ਜਲਦੀ ਤੋ ਜਲਦੀ ਕਰਵਾਇਆ ਜਾਵੇਗਾ| ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜੋ ਕਿਹਾ ਹੈ ਉਹ ਕਰ ਕੇ ਦਿਖਾਇਆ ਹੈ |ਇਸ ਮੌਕੇ ਤਿੰਨੇ ਪਿੰਡਾਂ ਦੀਆਂ ਪੰਚਾਇਤਾਂ ਵਲੋ ਸ੍ਰੀ ਮੱਛਲੀ ਕਲਾਂ ਦਾ ਸਨਮਾਨ ਕੀਤਾ ਗਿਆ ਤੇ ਉਨ੍ਹਾਂ ਨੂੰ ਸਹਿਕਾਰੀ ਬੈਕ ਦਾ ਡਾਇਰੈਕਟਰ ਲਾਉਣ ਸਬੰਧੀ ਸ.ਸਿੱਧੂ ਦਾ ਧੰਨਵਾਦ ਕੀਤਾ ਗਿਆ |ਇਸ ਮੋਕੇ ਹੋਰਨਾਂ ਤੋ ਇਲਾਵਾ ਸੁਰਜੀਤ ਸਿੰਘ ਸਾਬਕਾ ਸਰਪੰਚ ਸੈਦਪੁਰ, ਨੌਜਵਾਨ ਆਗੂ ਮਨਦੀਪ ਸਿੰਘ ਗੋਲਡੀ, ਬਲਬੀਰ ਕੌਰ ਸਰਪੰਚ ਸੈਦਪੁਰ, ਧਰਮ ਸਿੰਘ ਸਾਬਕਾ ਸਰਪੰਚ ਸੈਦਪੁਰ, ਮਾਸਟਰ ਰਣਧੀਰ ਸਿੰਘ , ਸਤਨਾਮ ਸਿੰਘ ਪੰਚ ਸੈਦਪੁਰ, ਰਣਜੀਤ ਸਿੰਘ ਪੰਚ ਸੈਦਪੁਰ, ਸੂਬੇਦਾਰ ਕਰਮ ਸਿੰਘ, ਕੁਲਦੀਪ ਸਿੰਘ, ਅਜੈਬ ਸਿੰਘ, ਅਮਰੀਕ ਸਿੰਘ, ਰਜਿੰਦਰ ਸਿੰਘ, ਜਸਵਿੰਦਰ ਸਿੰਘ ਭੱਪਾ ਸਰਪੰਚ ਗਿਦੱੜਪੁਰ, ਮਾਸਟਰ ਸੁਰਮੁੱਖ ਸਿੰਘ, ਜਗਪਾਲ ਸਿੰਘ, ਅਵਤਾਰ ਸਿੰਘ ਪੰਚ, ਬਲਵੀਰ ਸਿੰਘ ਪੰਚ, ਗੁਰਮੇਲ ਸਿੰਘ, ਮੰਗਾ ਸਿੰਘ ਸਰਪੰਚ ਮੌਜਪੁਰ, ਬਲਬੀਰ ਸਿੰਘ ਸਾਬਕਾ ਸਰਪੰਚ ਮੌਜਪੁਰ, ਪੂਜਾ ਕੌਸਿਕ ਪੰਚ ਮੌਜਪੁਰ, ਕੁਲਬੀਰ ਸਿੰਘ ਪੰਚ ਮੌਜਪੁਰ, ਦੀਦਾਰ ਸਿੰਘ ਪੰਚ ਮੌਜਪੁਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜਰ ਸਨ |