ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਦੁਆਰਾ ਐਲਪੀਯੂ 'ਚ ਤਿੰਨ ਪ੍ਰਮੁੱਖ ਪ੍ਰੋਗ੍ਰਾਮਾਂ ਦਾ ਉਦਘਾਟਨ
'ਐਲਪੀਯੂ ਵਰਗਾ ਮੰਚ ਭਾਰਤ ਨੂੰ ਅੱਗੇ ਲੈ ਜਾਵੇਗਾ': ਯੂਨੀਅਨ ਐਚਆਰਡੀ ਮਿਨਿਸਟਰ ਰਮੇਸ਼ ਪੋਖਰਿਯਾਲ ਨਿਸ਼ੰਕ
5 Dariya News
ਜਲੰਧਰ 06-Nov-2019
ਭਾਰਤ ਸਰਕਾਰ ਦੇ ਮਾਣਯੋਗ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਅੱਜ ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ (ਐਲਪੀਯੂ) ਪਹੁੰਚੇ ਜਿੱਥੇ ਉਨ੍ਹਾਂ ਨੇ ਯੂਨਿਵਰਸਿਟੀ 'ਚ ਵੱਖਰੇ ਖੇਤਰਾਂ 'ਚ ਆਯੋਜਿਤ ਹੋਣ ਵਾਲੇ ਤਿੰਨ ਪ੍ਰਮੁੱਖ ਪ੍ਰ੍ਰੋਗ੍ਰਾਮਾਂ ਦਾ ਉਦਘਾਟਨ ਕੀਤਾ। ਅਕਾਦਮਿਕ ਤੇ ਸਮਾਜਿਕ ਜਿੰਮੇਵਾਰੀ ਪ੍ਰੋਗ੍ਰਾਮ ਦੇ ਪ੍ਰਤੀ ਮੰਤਰੀ ਜੀ ਨੇ ਦੇਸ਼ ਦੇ 295 ਮੇਧਾਵੀ ਵਿਦਿਆਰਥੀਆਂ ਨੂੰ ਐਲਪੀਯੂ ਦੀ 4 ਕਰੋੜ ਤੋਂ ਜਿਆਦਾ ਰਾਸ਼ੀ ਦੇ ਸਟੱਡੀ ਗ੍ਰਾਂਟ ਵੰਡ ਪ੍ਰੋਗ੍ਰਾਮ ਦੀ ਸ਼ੁਰੂਆਤ ਕੀਤੀ। ਸਹਿ-ਅਕਾਦਮਿਕ ਗਤੀਵਿਧੀਆਂ ਦੇ ਮੱਦੇਨਜ਼ਰ ਉਨ੍ਹਾਂ ਨੇ ਯੂਨਿਵਰਸਿਟੀ ਦੇ ਸਾਲਾਨਾ 'ਵਨ ਵਰਲਡ' ਫੈਸਟੀਵਲ ਦੇ ਦਹਾਕਾ ਪ੍ਰੋਗ੍ਰਾਮ ਅਤੇ ਖੇਡ ਆਯੋਜਨਾਂ ਦੇ ਪ੍ਰਤਿ ਐਸੋਸਿਏਸ਼ਨ ਆੱਫ ਇੰਡੀਅਨ ਯੂਨਿਵਰਸਿਟੀਜ਼ ਦੇ ਅਧੀਨ ਆਯੋਜਿਤ ਆੱਲ ਇੰਡੀਆ ਇੰਟਰ ਯੂਨਿਵਰਸਿਟੀ 'ਏਕਵੈਟਿਕਸ' ਚੈਂਪਿਅਨਸ਼ਿਪ (ਮਹਿਲਾ) 2019-20 ਦਾ ਉਦਘਾਟਨ ਵੀ ਕੀਤਾ।ਸਟੱਡੀ ਗ੍ਰਾਂਟ ਅਵਾਰਡ ਜੇਤੂਆਂ ਨੂੰ ਦੇਸ਼ ਦੇ 'ਚੁਨਿੰਦਾ ਹੀਰੇ' ਸੰਬੋਧਿਤ ਕਰਦਿਆਂ ਮਾਣਯੋਗ ਮੰਤਰੀ ਜੀ ਨੇ ਯੂਨਿਵਰਸਿਟੀ ਦੇ ਪੂਰੀ ਤਰ੍ਹਾਂ ਭਰੇ ਸ਼ਾਂਤੀ ਦੇਵੀ ਮਿੱਤਲ ਆੱਡੀਟੋਰੀਯਮ 'ਚ ਸਾਰਿਆਂ ਨੂੰ ਵਚਨ ਲੈਣ ਲਈ ਕਿਹਾ ਕਿ ਉਹ ਸਾਰੇ ਆਪਣੇ ਜੀਵਨ ਦੇ ਹਰ ਪਲ ਦੀ ਸਹੀ ਵਰਤੋਂ ਕਰਨਗੇ; ਚੁਣੌਤੀਆਂ ਨੂੰ ਸਵੀਕਾਰ ਕਰਨਗੇ; ਸਾਰਿਆਂ ਤੋਂ ਅੱਗੇ ਨਿਕਲਣਗੇ; ਛੋਟੀ-ਛੋਟੀ ਗੱਲਾਂ 'ਤੇ ਧਿਆਨ ਨਹੀਂ ਦੇਣਗੇ; ਹਲਾਤਾਂ ਨਾਲ ਸਮਝੌਤਾ ਨਹੀਂ ਕਰਨਗੇ ਅਤੇ ਇਸੇ ਤਰ੍ਹਾਂ ਆਪਣੇ ਆਪ ਨੂੰ ਸਿੱਧ ਕਰਨਗੇ ਕਿ ਉਹ ਵਿਸ਼ਵ 'ਚ ਬਦਲਾਅ ਲਿਆਉਣ ਲਈ ਹੀ ਪੈਦਾ ਹੋਏ ਹਨ। ਦੇਸ਼ ਦੇ ਮਹਾਨ ਨੇਤਾਵਾਂ ਜਿਨ੍ਹਾਂ 'ਚ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ, ਪ੍ਰਧਾਨਮੰਤਰੀ ਲਾਲ ਬਹਾਦੁਰ ਸ਼ਾਸਤਰੀ, ਅਟਲ ਬਿਹਾਰੀ ਵਾਜਪੇਈ ਅਤੇ ਵਰਤਮਾਨ 'ਚ ਪ੍ਰਧਾਨਮੰਤਰੀ ਨਰੇਂਦਰ ਮੋਦੀ ਸ਼ਾਮਿਲ ਹਨ, ਮੰਤਰੀ ਜੀ ਨੇ ਸਾਰਿਆਂ ਨੂੰ ਮਹਾਨ ਨੇਤਾਵਾਂ ਦੇ ਜੀਵਨ ਤੋਂ ਸਿੱਖਣ ਲਈ ਅਤੇ ਦੇਸ਼ ਪ੍ਰਤੀ ਲਗਾਤਾਰ ਮਾਣ ਪ੍ਰਾਪਤ ਕਰਨ ਕਰਦਿਆਂ ਵਿਸ਼ਵ 'ਚ ਦੇਸ਼ ਨੂੰ ਸ਼ਿਖਰ 'ਤੇ ਲਿਜਾਉਣ ਲਈ ਕਿਹਾ। ਦੇਸ਼ 'ਚ ਨਵੀਂ ਸਿੱਖਿਆ ਪ੍ਰਣਾਲੀ ਦੇ ਬਾਰੇ ਗੱਲ ਕਰਦਿਆਂ ਮੰਤਰੀ ਜੀ ਨੇ ਸੂਚਿਤ ਕੀਤਾ ਕਿ ਇਹ ਪ੍ਰਣਾਲੀ ਸਾਰਿਆਂ ਲਈ ਓਪਨ ਹੈ ਅਤੇ ਹੁਣ ਤੱਕ ਇਸਦੇ ਪ੍ਰਤੀ 2 ਲੱਖ ਤੋਂ ਜਿਆਦਾ ਸੁਝਾਅ ਪ੍ਰਾਪਤ ਹੋ ਚੁੱਕੇ ਹਨ। ਉਨ੍ਹਾਂ ਨੇ ਸਾਂਝਾ ਕੀਤਾ ਕਿ ਯੁਵਾ ਵਿਚਾਰਾਂ ਨਾਲ ਯੁਵਾ ਭਾਰਤ ਹੁੰਦੇ ਹੋਏ ਨਵੇਂ ਪ੍ਰਕਾਰ ਦੀਆਂ ਗਤੀਵਿਧੀਆਂ ਅਤੇ ਸ਼ੋਧ ਕੰਮਾਂ ਨਾਲ ਇਕ ਨਵੇਂ ਭਾਰਤ ਦਾ ਹੋਣਾ ਨਿਸ਼ਚਿਤ ਹੈ।
ਉਨ੍ਹਾਂ ਨੇ ਸਾਰਿਆਂ ਨੂੰ ਕਿਹਾ ਕਿ ਪੋਜਟਿਵ ਸੋਚ ਰੱਖਦਿਆਂ ਆਪਣੇ ਆਪ 'ਤੇ ਭਰੋਸਾ ਰੱਖੋ, ਚੰਗੇ ਵਿਚਾਰ ਗ੍ਰਹਿਣ ਕਰੋ ਤਾਂ ਜੋ ਦੇਸ਼ 'ਚ ਚਾਰਂੋ ਪਾਸਿਓੰ ਤਰੱਕੀ ਹੋ ਸਕੇ।ਇੱਕ ਛੋਟੇ ਜਿਹੇ ਸਮੇਂ 'ਚ ਹੀ ਐਲਪੀਯੂ 'ਚ ਵੱਖਰੇ ਖੇਤਰਾਂ 'ਚ ਸਫਲ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਐਚਆਰਡੀ ਮਿਨਿਸਟਰ ਨੇ ਐਲਪੀਯੂ ਪ੍ਰਬੰਧਨ ਕਮੇਟੀ ਨੂੰ ਕਿਹਾ ਕਿ ਉਹ ਦੇਸ਼ ਦੇ ਚੰਗੇ ਵਿਕਾਸ ਪ੍ਰੋਗ੍ਰਾਮ ਅਧੀਨ ਹੋਰ ਜਿਆਦਾ ਪਿੰਡਾਂ ਨੂੰ ਗੋਦ ਲੈਣ ਅਤੇ ਉੱਥੇ ਸਰਕਾਰੀ ਨੀਤੀਆਂ ਨੂੰ ਲਾਗੂ ਕਰਨ ਤਾਂ ਜੋ ਆਮ ਆਦਮੀ ਦੀ ਭਲਾਈ ਹੋ ਸਕੇ। ਉਨ੍ਹਾਂ ਨੇ ਮੇਧਾਵੀ ਵਿਦਿਆਰਥੀਆਂ ਨੂੰ ਆਪਣੇ ਵਿਜ਼ਨ ਅਤੇ ਮਿਸ਼ਨ ਨਾਲ ਜੋੜਨ ਲਈ ਐਲਪੀਯੂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਸੰਬੰਧ ਨਾਲ ਵਿਦਿਆਰਥੀ ਆਪਣੇ ਟੀਚਿਆਂ ਨੂੰ ਪ੍ਰਾਪਤ ਕਰ ਸਕਣਗੇ। ਐਲਪੀਯੂ 'ਚ ਸਪੋਰਟਸ ਖੇਤਰਾਂ 'ਚ ਉਪਲੱਬਧੀਆਂ ਦੇ ਬਾਰੇ 'ਚ ਉਨ੍ਹਾਂ ਨੇ ਸਾਰਿਆਂ ਨੂੰ ਜਾਗਰੂਕ ਕੀਤਾ ਕਿ ਹਮੇਸ਼ਾਂ 'ਫਿਟ' ਰਹੋ ਤੱਦ ਹੀ ਉਹ ਭਾਰਤ ਨੂੰ 'ਫਿਟ' ਦੇਖ ਸਕਣਗੇ। ਇਕ ਪਰਿਵਾਰ ਦੇ ਉਦੇਸ਼ ਨਾਲ ਐਲਪੀਯੂ 'ਚ ਸਾਲਾਨਾ 'ਵਨ ਵਰਲਡ' ਫੈਸਟੀਵਲ ਦੁਆਰਾ ਇੱਕ ਵਿਸ਼ਵ ਦੀ ਸਥਾਪਨਾ ਦੇ ਪ੍ਰਤੀ ਉਨ੍ਹਾਂ ਨੇ ਐਲਪੀਯੂ ਦੀ ਸ਼ਲਾਘਾ ਕੀਤੀ ਕਿ ਇਸਨੇ ਭਾਰਤ ਦੀ 'ਇੱਕ ਪਰਿਵਾਰ' ਦੀ ਮਹਾਨ ਸੰਸਕ੍ਰਿਤੀ ਨੂੰ ਕੈਂਪਸ 'ਚ ਗ੍ਰਹਿਣ ਕੀਤਾ ਹੋਇਆ ਹੈ। ਉਨ੍ਹਾਂ ਇੱਛਾ ਪ੍ਰਗਟ ਕੀਤੀ ਕਿ ਐਲਪੀਯੂ ਨੂੰ ਵਿਸ਼ਵ ਦੀ ਟਾੱਪ ਯੂਨਿਵਰਸਿਟੀਆਂ 'ਚ ਮਹੱਤਵਪੂਰਨ ਰੈਂਕਿੰਗ ਪ੍ਰਾਪਤ ਹੋਵੇ।ਇਸ ਤੋਂ ਪਹਿਲਾਂ, ਐਲਪੀਯੂ ਕੈਂਪਸ 'ਚ ਪਹੁੰਚਣ 'ਤੇ ਮੰਤਰੀ ਜੀ ਦਾ ਸਵਾਗਤ ਲਵਲੀ ਗਰੁੱਪ ਦੇ ਚੇਅਰਮੈਨ ਸ਼੍ਰੀ ਰਮੇਸ਼ ਮਿੱਤਲ, ਵਾਈਸ ਚੇਅਰਮੈਨ ਸ਼੍ਰੀ ਨਰੇਸ਼ ਮਿੱਤਲ, ਐਲਪੀਯੂ ਦੇ ਚਾਂਸਲਰ ਸ਼੍ਰੀ ਅਸ਼ੋਕ ਮਿੱਤਲ ਅਤੇ ਪ੍ਰੋ ਚਾਂਸਲਰ ਸ਼੍ਰੀਮਤੀ ਰਸ਼ਮੀ ਮਿੱਤਲ ਨੇ ਕੀਤਾ। ਇਸ ਮੌਕੇ 'ਤੇ ਜਲੰਧਰ ਦੇ ਸਾਬਕਾ ਮੇਅਰ ਸ਼੍ਰੀ ਰਾਕੇਸ਼ ਰਾਠੌਰ, ਸੀਨੀਅਰ ਸਿਵਿਲ ਪੁਲਿਸ ਅਧਿਕਾਰੀ ਅਤੇ ਅਵਾਰਡ ਜੇਤੀਆਂ ਦੇ ਮਾਤਾ-ਪਿਤਾ ਵੀ ਵਿਸ਼ੇਸ਼ ਰੂਪ ਨਾਲ ਮੌਜੂਦ ਸਨ। ਚਾਂਸਲਰ ਸ਼੍ਰੀ ਮਿੱਤਲ ਨੇ ਮੰਤਰੀ ਜੀ ਦਾ ਧੰਨਵਾਦ ਪ੍ਰਗਟ ਕੀਤਾ ਕਿ ਉਨ੍ਹਾਂ ਨੇ ਕੀਮਤੀ ਸਮਾਂ ਕੱਢ ਕੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ। ਉਨ੍ਹਾਂ ਨੇ ਆੱਡੀਟੋਰੀਯਮ 'ਚ ਮੌਜੂਦ ਸਾਰਿਆਂ ਨੂੰ ਮੰਤਰੀ ਜੀ ਦੀਆਂ ਜਿਕਰਯੋਗ ਉਪਲੱਬਧੀਆਂ ਬਾਰੇ ਵੀ ਦੱਸਿਆ। ਉਨ੍ਹਾਂ ਨੇ ਮੰਤਰੀ ਜੀ ਨੂੰ ਭਰੋਸਾ ਦਿੱਤਾ ਕਿ ਦੇਸ਼ 'ਚ ਨਵੀਂ ਸਿੱਖਿਆ ਪ੍ਰਣਾਲੀ ਨੂੰ ਲਾਗੂ ਕਰਨ 'ਚ ਉਹ ਪੂਰੀ ਤਰ੍ਹਾਂ ਉਨ੍ਹਾਂ ਦਾ ਸਹਿਯੋਗ ਦੇਣਗੇ। ਸ਼੍ਰੀ ਮਿੱਤਲ ਨੇ ਮੰਤਰੀ ਜੀ ਨੂੰ ਬੇਨਤੀ ਕੀਤੀ ਕਿ ਐਲਪੀਯੂ ਕੈਂਪਸ 'ਚ ਸਰਕਾਰ ਵੱਲਂੋ ਵੱਡੇ-ਵੱਡੇ ਨੈਸ਼ਨਲ ਇਵੈਂਟਾਂ ਦਾ ਵੀ ਆਯੋਜਨ ਕੀਤਾ ਜਾਵੇ।