ਤੀਸਰਾ ਮਿਲਟਰੀ ਲਿਟਰੇਚਰ ਫੈਸਟੀਵਲ: ਰਾਜਪਾਲ ਨੇ ਸ਼ੁਰੂ ਕਰਵਾਈ ਮਿਲਟਰੀ ਲਿਟਰੇਚਰ ਫੈਸਟੀਵਲ ਦੀ ਦੂਜੀ ਸ਼ਾਟਗੰਨ ਚੈਂਪੀਨਸ਼ਿਪ
ਦੇਸ਼ ਦੇ ਰੱਖਿਆ ਮੰਤਰੀ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਉਦਘਾਟਨ ਮੌਕੇ ਪੁੱਜਣਗੇ-ਰਾਜਪਾਲ
5 Dariya News
ਮੈਣ (ਪਟਿਆਲਾ) 03-Nov-2019
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਪੰਜਾਬ ਸਰਕਾਰ ਅਤੇ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਦੀ ਅਗਵਾਈ ਹੇਠ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਭਾਰਤੀ ਸੈਨਾ ਦੇ ਸਹਿਯੋਗ ਨਾਲ ਸਾਂਝੇ ਉਦਮ ਵਜੋਂ 13, 14 ਤੇ 15 ਦਸੰਬਰ ਨੂੰ ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਤੀਸਰਾ ਮਿਲਟਰੀ ਲਿਟਰੇਚਰ ਫੈਸਟੀਵਲ ਅੱਜ ਨਿਸ਼ਾਨੇਬਾਜ਼ੀ ਦੇ ਸਕੀਟ ਤੇ ਟ੍ਰੈਪ ਸ਼ੂਟਿੰਗ ਮੁਕਾਬਲਿਆਂ ਨਾਲ ਅਰੰਭ ਹੋ ਗਿਆ।ਇਸ ਤੀਸਰੇ ਮਿਲਟਰੀ ਸਾਹਿਤ ਉਤਸਵ ਦੀ ਲੜੀ ਤਹਿਤ ਦੂਸਰੀ ਸ਼ਾਟਗਨ ਚੈਂਪੀਅਨਸ਼ਿਪ ਦੀ ਸ਼ੁਰੂਆਤ ਨਿਊ ਮੋਤੀ ਬਾਗ ਗੰਨ ਕਲੱਬ ਪਿੰਡ ਮੈਣ ਵਿਖੇ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਕਰਵਾਈ। ਇਸ ਮੌਕੇ ਉਨ੍ਹਾਂ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਸ. ਟੀ.ਐਸ. ਸ਼ੇਰਗਿੱਲ (ਪੀ.ਵੀ.ਐਸ.ਐਮ.) ਵੀ ਮੌਜੂਦ ਸਨ। ਇਸ ਮੌਕੇ ਰਾਜਪਾਲ ਸ੍ਰੀ ਬਦਨੌਰ ਨੇ ਦੱਸਿਆ ਕਿ ਦੇਸ਼ ਦੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਤੀਸਰੇ ਮਿਲਟਰੀ ਸਾਹਿਤ ਉਤਸਵ ਦੇ ਉਦਘਾਟਨੀ ਸਮਾਰੋਹਾਂ ਵਿੱਚ ਸ਼ਿਰਕਤ ਕਰਨਗੇ। ਸ੍ਰੀ ਬਦਨੌਰ ਨੇ ਦੱਸਿਆ ਕਿ ਦੇਸ਼ ਵਿੱਚ ਲਿਟਰੇਚਰ ਫੈਸਟੀਵਲ ਤਾਂ ਬਹੁਤ ਹੁੰਦੇ ਹਨ ਪਰ ਪੰਜਾਬ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ਇਸ ਮਿਲਟਰੀ ਲਿਟਰੇਚਰ ਫੈਸਟੀਵਲ ਦੀ ਲੋਕਪ੍ਰਿਅਤਾ ਦੋ ਸਾਲਾਂ ਵਿੱਚ ਹੀ ਬਹੁਤ ਜ਼ਿਆਦਾ ਵਧੀ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸ਼ਮੂਲੀਅਤ ਪੱਖੋਂ ਜੈਪੁਰ ਵਿਖੇ ਹੋਣ ਵਾਲੇ ਲਿਟਰੇਚਰ ਫੈਸਟੀਵਲ ਤੋਂ ਬਾਅਦ ਇਸ ਦਾ ਦੋ ਸਾਲਾਂ 'ਚ ਹੀ ਦੂਸਰੇ ਨੰਬਰ 'ਤੇ ਆਉਣਾ ਇਸ ਗੱਲ ਦਾ ਸਬੂਤ ਹੈ।ਰਾਜਪਾਲ ਨੇ ਦੱਸਿਆ ਕਿ ਚੰਡੀਗੜ੍ਹ ਰਹਿਣ ਵਾਲੇ ਸੇਵਾ ਮੁਕਤ ਮਿਲਟਰੀ ਅਧਿਕਾਰੀਆਂ ਵੱਲੋਂ ਮਿਲਟਰੀ ਸਾਹਿਤ ਉਤਸਵ ਕਰਵਾਉਣ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੰਡੀਗੜ੍ਹ ਪ੍ਰਸਾਸ਼ਨ ਤੇ ਭਾਰਤੀ ਫੌਜ ਦੇ ਸਹਿਯੋਗ ਕਰਵਾਏ ਜਾ ਰਹੇ ਇਸ ਨਿਵੇਕਲੇ ਮਿਲਟਰੀ ਸਾਹਿਤ ਉਤਸਵ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਣ ਕਰਕੇ ਇਹ ਬਹੁਤ ਸਫ਼ਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਮਿਲਟਰੀ ਉਤਸਵ 'ਚ ਦੇਸ਼ ਤੇ ਵਿਦੇਸ਼ਾਂ ਤੋਂ ਵੀ ਅਹਿਮ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ।
ਸ੍ਰੀ ਬਦਨੌਰ ਨੇ ਕਿਹਾ ਕਿ ਇਸ ਉਤਸਵ ਤੋ ਪਹਿਲਾਂ ਇਸ ਨਾਲ ਸਬੰਧਿਤ ਹੋਰ ਵੀ ਬਹੁਤ ਸਾਰੇ ਸਮਾਰੋਹ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਵਿਦਿਆਰਥੀਆਂ ਸਮੇਤ ਆਮ ਨਾਗਰਿਕ ਵੱਡੇ ਪੱਧਰ 'ਤੇ ਸ਼ਮੂਲੀਅਤ ਕਰਨਗੇ ਅਤੇ ਇਹ ਸ਼ਾਟਗਨ ਚੈਂਪੀਅਨਸ਼ਿਪ 'ਚ ਟਰੈਪ ਤੇ ਸਕੀਟ ਮੁਕਾਬਲੇ ਵੀ ਇਸੇ ਲੜੀ ਦਾ ਹਿੱਸਾ ਹਨ।ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੀਨੀਅਰ ਸਲਾਹਕਾਰ ਲੈਫੀਨੈਂਟ ਜਨਰਲ (ਸੇਵਾ ਮੁਕਤ) ਸ. ਟੀ.ਐਸ. ਸ਼ੇਰਗਿੱਲ (ਪੀ.ਵੀ.ਐਸ.ਐਮ.) ਨੇ ਕਿਹਾ ਕਿ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਤੇ ਉਨ੍ਹਾਂ ਨੂੰ ਹਥਿਆਰਬੰਦ ਸੈਨਾਵਾਂ ਦੀਆਂ ਮਹਾਨ ਕੁਰਬਾਨੀਆਂ ਤੇ ਫ਼ੌਜੀ ਇਤਿਹਾਸ ਤੋਂ ਜਾਣੂੰ ਕਰਵਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਸੈਨਾ 'ਚ ਭਰਤੀ ਹੋਣ ਲਈ ਉਤਸ਼ਾਹਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਪੰਜਾਬ ਸਰਕਾਰ ਅਤੇ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਬਦਨੌਰ ਦੀ ਅਗਵਾਈ ਹੇਠ ਚੰਡੀਗੜ੍ਹ ਪ੍ਰਸ਼ਾਸਨ ਤੇ ਭਾਰਤੀ ਸੈਨਾ ਦੇ ਸਹਿਯੋਗ ਨਾਲ ਸਾਂਝੇ ਉਦਮ ਵਜੋਂ ਕਰਵਾਏ ਜਾ ਰਹੇ ਤੀਜੇ ਮਿਲਟਰੀ ਸਾਹਿਤ ਉਤਸਵ ਲਈ ਲੋਕਾਂ 'ਚ ਬਹੁਤ ਉਤਸ਼ਾਹ ਹੈ।ਸ਼ਾਟਗੰਨ ਚੈਂਪੀਅਨਸ਼ਿਪ ਦੌਰਾਨ ਮਿਲਟਰੀ ਲਿਟਰੇਚਰ ਫੈਸਟੀਵਲ ਲਈ ਕਮੇਟੀ ਦੇ ਮੈਂਬਰ ਕਰਨਲ (ਰਿਟਾ.) ਪੀ.ਐਸ. ਗਰੇਵਾਲ ਨੇ ਨਿਸ਼ਾਨੇਬਾਜ਼ੀ ਦੇ ਟ੍ਰੈਪ ਮੁਕਾਬਲੇ ਦੇ ਪ੍ਰਦਰਸ਼ਨੀ ਮੈਚ ਸ਼ੁਰੂ ਕਰਵਾਏ, ਜਿਸ 'ਚ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਵੀ ਨਿਸ਼ਾਨੇ ਫੁੰਡੇ। ਇਸ ਦੋ ਰੋਜ਼ਾ ਚੈਂਪੀਅਨਸ਼ਿਪ 'ਚ 30 ਟ੍ਰੈਪ ਸ਼ੂਟਰ ਤੇ 27 ਸਕੀਟ ਨਿਸ਼ਾਨੇਬਾਜ ਹਿੱਸਾ ਲੈਣ ਪੁੱਜੇ ਹੋਏ ਹਨ, ਇਨ੍ਹਾਂ ਵਿੱਚ ਕੌਮਾਂਤਰੀ ਨਿਸ਼ਾਨੇਬਾਜ ਪੀਪੀਐਸ ਗੁਰੋਂ ਸਮੇਤ ਵੱਡੀ ਗਿਣਤੀ ਕੌਮੀ ਨਿਸ਼ਾਨੇਬਾਜ ਸ਼ਾਮਲ ਹਨ।ਇਸ ਦੌਰਾਨ ਲੈਫੀਨੈਂਟ ਜਨਰਲ (ਸੇਵਾ ਮੁਕਤ) ਸ. ਚਿਤੇਂਦਰ ਸਿੰਘ, ਲੈਫੀਨੈਂਟ ਜਨਰਲ (ਸੇਵਾ ਮੁਕਤ) ਸ. ਬੀ.ਐਸ. ਗਰੇਵਾਲ, ਡਾਇਰੈਕਟਰ ਵਾਈ.ਪੀ.ਐਸ. ਮੇਜਰ ਜਨਰਲ (ਸੇਵਾ ਮੁਕਤ) ਸ੍ਰੀ ਸੰਜੀਵ ਵਰਮਾ, ਮੇਜਰ ਜਨਰਲ (ਸੇਵਾ ਮੁਕਤ) ਸ੍ਰੀ ਅਰੁਣ ਆਰਿਆ, ਕੈਪਟਨ ਅਮਰਜੀਤ ਸਿੰਘ ਜੇਜੀ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਸ. ਅਮਰਜੰਗ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਸ. ਹਰਪ੍ਰੀਤ ਸਿੰਘ ਹੁੰਦਲ, ਤੇ ਹੋਰ ਅਹਿਮ ਸ਼ਖ਼ਸੀਅਤਾਂ, 60 ਦੇ ਕਰੀਬ ਸ਼ੂਟਰ, ਕੋਚ, ਖੇਡ ਪ੍ਰੇਮੀ, ਵਾਈ.ਪੀ.ਐਸ. ਪਟਿਆਲਾ ਤੇ ਪੀ.ਪੀ.ਐਸ. ਨਾਭਾ ਦੇ ਵਿਦਿਆਰਥੀ ਵੀ ਮੌਜੂਦ ਸਨ।