5 Dariya News

ਡਾ. ਅਮਰ ਸਿੰਘ ਨੇ ਰੱਖਿਆ 50 ਲੱਖ ਦੀ ਲਾਗਤ ਨਾਲ ਬਣਨ ਵਾਲੇ ਮਿਊਂਸਪਲ ਪਾਰਕ ਦਾ ਨੀਂਹ ਪੱਥਰ

5 Dariya News

ਰਾਏਕੋਟ 01-Nov-2019

ਰਾਏਕੋਟ ਨਿਵਾਸੀਆਂ ਦੀ ਲੰਮੇ ਸਮੇਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਵਲੋਂ ਸ਼ਹਿਰ 'ਚ ਬਣਨ ਵਾਲੇ ਮਿਊਂਸਪਲ ਪਾਰਕ ਦੀ ਉਸਾਰੀ ਦਾ ਕੰਮ ਅੱਜ ਸ਼ੁਰੂ ਕਰਵਾਇਆ ਗਿਆ। ਪਾਰਕ ਦਾ ਨੀਂਹ ਪੱਥਰ ਰੱਖਣ ਉਪਰੰਤ  ਡਾ. ਅਮਰ ਸਿੰਘ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਚੋਣਾਂ ਸਮੇਂ ਰਾਏਕੋਟ ਵਾਸੀਆਂ ਨਾਲ ਇਹ ਵਾਅਦਾ ਕੀਤਾ ਸੀ ਕਿ ਉਹ ਰਾਏਕੋਟ ਸ਼ਹਿਰ ਨੂੰ ਹਰ ਤਰਾਂ ਦੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾ ਕੇ ਇਕ ਨਮੂਨੇ ਦਾ ਸ਼ਹਿਰ ਬਣਾਉਣਗੇ, ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਕਾਫੀ ਲੰਮੇ ਸਮੇਂ ਤੋਂ ਸ਼ਹਿਰ ਵਿੱਚ ਇਕ ਪਾਰਕ ਦੀ ਮੰਗ ਕਰ ਰਹੇ ਸਨ, ਜਿੱਥੇ ਜਾ ਕੇ ਉਹ ਫੁਰਸਤ ਦੇ ਪਲ ਬਿਤਾ ਸਕਣ। ਸ਼ਹਿਰ ਵਾਸੀਆਂ ਦੀ ਇਸ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਲਗਪਗ ਪੌਣੇ ਤਿੰਨ ਏਕੜ ਵਿੱਚ ਬਣਨ ਵਾਲੇ ਇਸ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ, ਜਿਸ 'ਤੇ ਲਗਪਗ ਪੰਜਾਹ ਲੱਖ ਦੇ ਕਰੀਬ ਦੀ ਲਾਗਤ ਆਵੇਗੀ, ਉਨ੍ਹਾਂ ਕਿਹਾ ਕਿ ਇਸ ਲਈ ਜੇਕਰ ਹੋਰ ਫੰਡ ਦੀ ਲੋੜ ਪਵੇਗੀ ਤਾਂ ਉਸਦਾ ਵੀ ਉਹ ਇੰਤਜ਼ਾਮ ਕਰਨਗੇ। ਇਸ ਮੌਕੇ ਡਾ. ਅਮਰ ਸਿੰਘ ਨੇ ਕਿਹਾ ਕਿ ਉਹ ਰਾਏਕੋਟ ਸ਼ਹਿਰ ਨੂੰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹਨ, ਜਿਸ ਦੇ ਤਹਿਤ ਉਨ੍ਹਾਂ ਵਲੋਂ ਸ਼ਹਿਰ ਵਿਚਲੇ ਸੀਵਰੇਜ਼ ਸਿਸਟਮ ਨੂੰ ਮੁਕੰਮਲ ਕਰਨ ਲਈ ਕਰੋੜਾਂ ਦੀ ਗ੍ਰਾਂਟ ਪਾਸ ਕਰਵਾਈ ਜਾ ਚੁੱਕੀ ਹੈ। ਇਸ ਤੋਂ ਇਲਾਵਾ ਸ਼ਹਿਰ ਵਿਚਲੇ ਬੱਸ ਸਟੈਂਡ ਦਾ ਨਵੀਨੀਕਰਨ, ਸਰਕਾਰੀ ਕਾਲਜ  ਅਤੇ ਆਈ.ਟੀ.ਆਈ. ਦੀ ਉਸਾਰੀ ਵੀ ਜਲਦੀ ਹੀ ਸ਼ੁਰੂ ਹੋ ਜਾਵੇਗੀ, ਜਿੰਨ੍ਹਾਂ ਦੇ ਬਣਨ ਨਾਲ ਰਾਏਕੋਟ ਵਾਸੀਆਂ ਨੂੰ ਕਾਫੀ ਸਹੂਲਤ ਮਿਲੇਗੀ।ਇਸ ਮੌਕੇ ਉਨ੍ਹਾਂ ਨਾਲ ਯੂਥ ਆਗੂ ਕਾਮਿਲ ਬੋਪਾਰਾਏ, ਈ.ਓ ਅਮਰਿੰਦਰ ਸਿੰਘ, ਸ਼ਹਿਰੀ ਪ੍ਰਧਾਨ ਸੁਦਰਸ਼ਨ ਜੋਸ਼ੀ, ਸੀਨੀਅਰ ਕਾਂਗਰਸੀ ਆਗੂ ਲਲਿਤ ਜੈਨ,  ਏਬੰਤ ਜੈਨ, ਵਿਨੋਦ ਜੈਨ (ਪੁਜਾਰੀ ਫੀਡ), ਓ.ਐਸ.ਡੀ ਜਗਪ੍ਰੀਤ ਸਿੰਘ ਬੁੱਟਰ, ਸਰਪੰਚ ਸੁਖਪਾਲ ਸਿੰਘ ਗੋਂਦਵਾਲ, ਕੌਂਸਲਰ ਹਰਵਿੰਦਰ ਸਿੰਘ ਬਿੱਟੂ,  ਬਲਾਕ ਸੰਮਤੀ ਚੇਅਰਮੈਨ ਕਿਰਪਾਲ ਸਿੰਘ ਨੱਥੋਵਾਲ, ਸੁਖਜੀਵਨ ਸਿੰਘ ਡਾਂਗੋ, ਨਰੈਣ ਦੱਤ ਕੌਸ਼ਿਕ, ਮੁਹੰਮਦ ਇਮਰਾਨ ਖਾਨ, ਬਲਜਿੰਦਰ ਸਿੰਘ ਰਿੰਪਾ, ਮੇਜਰ ਸਿੰਘ ਗਿੱਲ, ਸਰਪੰਚ ਰਾਜਵੀਰ ਸਿੰਘ ਸ਼ਾਹਜਹਾਨਪੁਰ,  ਰਜਿੰਦਰ ਭੀਲ, ਅਮਨਦੀਪ ਬੰਮਰਾਂ, ਰਾਜੇਸ਼ ਜੈਨ, ਸੁਖਪਾਲ ਕਾਕੂ, ਜੋਗਿੰਦਰਪਾਲ ਮੱਕੜ, ਬੌਬੀ ਗਿੱਲ, ਮੋਹਣ ਲਾਲ ਕਾਂਸਲ, ਪ੍ਰਦੀਪ ਮੰਡੇਰ, ਸੰਜੇ ਬਾਂਸਲ, ਜਗਦੇਵ ਸਿੰਘ ਸਰਪੰਚ ਬੱਸੀਆਂ, ਨਿਰਭੈ ਸਿੰਘ ਰਾਜੋਆਣਾ,  ਸਰਪੰਚ ਬਲਬੀਰ ਸਿੰਘ ਤੋਂ ਇਲਾਵਾ ਹੋਰ ਕਈ ਪਤਵੰਤੇ ਹਾਜ਼ਰ ਸਨ।