ਮਿਸ਼ਨ ਤੰਦਰੁਸਤ ਪੰਜਾਬ : ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਵਲੋਂ 35 ਕਿਲੋ ਪਲਾਸਟਿਕ ਲਿਫਾਫੇ ਜਬਤ, 11 ਚਲਾਨ
5 Dariya News
ਸ੍ਰੀ ਮੁਕਤਸਰ ਸਾਹਿਬ 30-Oct-2019
ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨਗਰ ਕੌਂਸਲ ਵਲੋਂ ਕਾਰਜ ਸਾਧਕ ਅਫਸਰ ਬਿਪਨ ਕੁਮਾਰ ਦੀ ਅਗਵਾਈ ਹੇਠ ਸਵੱਛਤਾ ਹੀ ਸੇਵਾ ਮੁਹਿੰਮ ਦੇ ਅੰਤਰਗਤ ਨਗਰ ਕਂੋਸਲ ਦੀ ਹਦੂੰਦ ਅੰਦਰ ਪਲਾਸਟਿਕ ਮੁਕਤ ਬਣਾਉਣ ਲਈ ਬਠਿੰਡਾ ਰੋਡ, ਕੋਟਕਪੂਰਾ ਚੋਕ, ਰੇਲਵੇ ਰੋਡ, ਬੈਂਕ ਰੋਡ ਤੇ ਛਾਪੇਮਾਰੀ ਕੀਤੀ ਗਈ। ਜਗਜੀਤ ਸਿੰਘ ਸਿੱਧੂ ਸੈਨਟਰੀ ਇੰਸਪੈਕਟਰ ਅਤੇ ਪਰਮਜੀਤ ਸਿੰਘ ਸੈਨਟਰੀ ਇੰਸਪੈਕਟਰ ਨੇ ਦੱਸੀਆ ਕੇ ਗਠਿਤ ਟੀਮ ਵੱਲੋਂ ਪਲਾਸਟਿਕ ਲਿਫਾਫਿਆਂ ਅਤੇ ਇੱਕ ਵਾਰ ਵਰਤੋਂ ਵਿੱਚ ਆੳਣ ਵਾਲੇ ਪਲਾਸਟਿਕ ਜੋ 35 ਕਿੱਲੋ 4 ਸੋ ਗਾ੍ਮ ਨੂੰ ਆਪਣੇ ਕਬਜੇ ਵਿਚ ਲਿਆ ਗਿਆ ਤੇ 11 ਚਲਾਨ ਕੀਤੇ ਗਏ। ਇਸ ਦੌਰਾਨ ਦੁਕਾਨਦਾਰਾਂ ਤੇ ਆਮ ਗਾਹਕਾਂ ਨੂੰ ਪਲਾਸਟਿਕ ਨਾ ਵਰਤਣ ਦੀ ਅਪੀਲ ਕੀਤੀ ਗਈ ਤੇ ਕਿਹਾ ਗਿਆ ਕਿ ਉਹ ਬਜਾਰ ਆਉਣ ਸਮੇ ਆਪਣੇ ਕੱਪੜੇ ਦੇ ਬੈਗ ਨਾਲ ਲੈ ਕੇ ਆਉਣ। ਇਸ ਤੋ ਇਲਾਵਾ ਦੱਸਿਆ ਗਿਆ ਕੇ ਪਲਾਸਟਿਕ ਰੱਖਣ ਵੇਚਣ ਅਤੇ ਵਰਤਣ ਤੇ ਪੂਰਨ ਪਬੰਦੀ ਹੈ। ਇਸ ਸਮੇ ਮਨੀਸ ਕੁਮਾਰ, ਨੰਦ ਲਾਲ ਸੁਪਰਵਾਇਜਰ, ਅੰਸ ਵਾਟਸ ਆਦਿ ਹਾਜਰ ਸਨ।