5 Dariya News

ਮੱਛਲੀ ਕਲਾਂ ਦੇ ਸਰਬਸੰਮਤੀ ਨਾਲ ਸਹਿਕਾਰੀ ਬੈਂਕ ਦਾ ਡਾਇਰੈਕਟਰ ਬਣਨ ਨਾਲ ਕਾਂਗਰਸੀ ਵਰਕਰਾਂ ਵਿੱਚ ਉਤਸ਼ਾਹ

ਸਹਿਕਾਰਤਾ ਲਹਿਰ ਦਾ ਪ੍ਰਸਾਰ ਤੇ ਪਾਸਾਰ ਕਰਨ ਲਈ ਕੋਈ ਕਸਰ ਨਹੀਂ ਛੱਡਾਂਗਾ : ਮੱਛਲੀ ਕਲਾਂ

5 Dariya News

ਐਸ.ਏ.ਐਸ.ਨਗਰ(ਮੁਹਾਲੀ) 29-Oct-2019

ਕਾਂਗਰਸ ਦੇ ਸੂਬਾਈ ਸਕੱਤਰ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਰਾਜਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਦੇ ਜ਼ਿਲ੍ਹਾ ਮੋਹਾਲੀ ਦੇ ਸਹਿਕਾਰੀ ਬੈਂਕ ਦਾ ਸਰਬਸੰਮਤੀ ਨਾਲ ਡਾਇਰੈਕਟਰ ਬਣਨ ਉੱਤੇ ਕਾਂਗਰਸੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ।ਜ਼ਿਲ੍ਹਾ ਪਰਿਸ਼ਦ ਮੁਹਾਲੀ ਦੀ ਚੇਅਰਮੈਨ ਜਸਵਿੰਦਰ ਕੌਰ, ਜ਼ਿਲ੍ਹਾ ਮੀਤ ਪ੍ਰਧਾਨ ਗੁਰਧਿਆਨ ਸਿੰਘ ਦੁਰਾਲੀ, ਬਲਾਕ ਸਮਿਤੀ ਖਰੜ ਦੀ ਚੇਅਰਮੈਨ ਰਣਬੀਰ ਕੌਰ, ਗੁਰਵਿੰਦਰ ਸਿੰਘ ਬੜ੍ਹੀ, ਜ਼ਿਲ੍ਹਾ ਪਰਿਸ਼ਦ ਮੈਂਬਰ ਅਤੇ ਬਲਾਕ ਕਾਂਗਰਸ ਪ੍ਰਧਾਨ ਠੇਕੇਦਾਰ ਮੋਹਨ ਸਿੰਘ ਬਠਲਾਣਾ, ਬਲਾਕ ਸਮਿਤੀ ਦੇ ਉੱਪ ਚੇਅਰਮੈਨ ਮਨਜੀਤ ਸਿੰਘ ਤੰਗੌਰੀ, ਜੱਟ ਮਹਾਂ ਸਭਾ ਦੇ ਆਗੂ ਟਹਿਲ ਸਿੰਘ ਮਾਣਕਪੁਰ, ਛੱਜਾ ਸਿੰਘ ਸਰਪੰਚ ਕੁਰੜੀ, ਹਰਚਰਨ ਸਿੰਘ ਗਿੱਲ ਸਰਪੰਚ ਲਾਂਡਰਾ, ਬਲਰਾਮ ਸ਼ਰਮਾ ਸਰਪੰਚ ਮੱਛਲੀ ਕਲਾਂ, ਸੁਦੇਸ ਕੁਮਾਰ ਗੋਗਾ ਸਰਪੰਚ ਬੈਰੋਪੁਰ, ਹਰਿੰਦਰ ਸਿੰਘ ਜੋਨੀ ਸਰਪੰਚ ਗੁਡਾਣਾ, ਭੂਪਿੰਦਰ ਕੁਮਾਰ ਸਰਪੰਚ ਨਗਾਰੀ, ਜ਼ੋਰਾ ਸਿੰਘ ਸਰਪੰਚ ਮਨੌਲੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨੇ ਸ੍ਰੀ ਮੱਛਲੀ ਕਲਾਂ ਦੇ ਸਰਬਸੰਮਤੀ ਨਾਲ ਡਾਇਰੈਕਟਰ ਬਣਨ ਉੱਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਧੰਨਵਾਦ ਕਰਦਿਆਂ ਆਖਿਆ ਕਿ ਸ੍ਰੀ ਸ਼ਰਮਾ ਪਿਛਲੇ ਢਾਈ ਦਹਾਕਿਆਂ ਤੋਂ ਪਾਰਟੀ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ ਅਤੇ ਟਕਸਾਲੀ ਤੇ ਸਮਰਪਿਤ ਆਗੂ ਦੇ ਡਾਇਰੈਕਟਰ ਬਣਨ ਨਾਲ ਪਾਰਟੀ ਵਰਕਰਾਂ ਦਾ ਮਾਣ ਵਧਿਆ ਹੈ।ਨਵੇਂ ਚੁਣੇ ਡਾਇਰੈਕਟਰ ਹਰਕੇਸ਼ ਚੰਦ ਸ਼ਰਮਾ ਨੇ ਵੀ ਸ੍ਰੀ ਸਿੱਧੂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਸਹਿਕਾਰਤਾ ਲਹਿਰ ਦਾ ਜ਼ਿਲ੍ਹੇ ਵਿੱਚ ਹੋਰ ਪਾਸਾਰ ਕਰਨ ਅਤੇ ਸਹਿਕਾਰਤਾ ਦੀਆਂ ਸਕੀਮਾਂ ਨੂੰ ਜ਼ਿਲ੍ਹੇ ਵਿੱਚ ਹੋਰ ਪ੍ਰਸਾਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਤੇ ਸਹਿਕਾਰੀ ਸਭਾਵਾਂ ਨਾਲ ਜੁੜੇ ਹੋਏ ਮੈਂਬਰਾਂ ਅਤੇ ਸਹਿਕਾਰੀ ਬੈਂਕਾਂ ਦੇ ਖਾਤਾ ਧਾਰਕਾਂ ਨੂੰ ਹਰ ਤਰਾ ਦੀ ਸਹੂਲਤ ਮੁਹੱਈਆ ਕਰਾਈ ਜਾਵੇਗੀ।