5 Dariya News

ਦਮਦਮੀ ਟਕਸਾਲ ਵੱਲੋਂ ਬਾਬਾ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ 'ਚ ਮੋਗਾ ਵਿਖੇ ਪੰਜਵਾਂ ਅੰਤਰਰਾਸ਼ਟਰੀ ਸੈਮੀਨਾਰ ਕਰਾਇਆ ਗਿਆ

ਕੌਮ ਦੀ ਵਿਚਾਰਧਾਰਾ ਅਤੇ ਸਿਧਾਂਤ 'ਤੇ ਹੋ ਰਹੇ ਬੌਧਿਕ ਹਮਲਿਆਂ ਨੂੰ ਰੋਕਣ ਲਈ ਵਡੀ ਘਾਲਣਾ ਦੀ ਲੋੜ : ਬਾਬਾ ਹਰਨਾਮ ਸਿੰਘ ਖ਼ਾਲਸਾ

5 Dariya News

ਮੋਗਾ 20-Oct-2019

ਦਮਦਮੀ ਟਕਸਾਲ ਵੱਲੋਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ 'ਚ ਗੁਰੂ ਨਾਨਕ ਕਾਲਜ ਮੋਗਾ ਦੇ ਖੁਲੇ ਵਿਹੜੇ 'ਚ ਦਮਦਮੀ ਟਕਸਾਲ ਦੇ ਮੌਜੂਦਾ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ ਸਥਾਪਨਾ ਦੀ ੫੦ ਸਾਲਾ ਅਰਧ ਸ਼ਤਾਬਦੀ ਨੂੰ ਸਮਰਪਿਤ ਪੰਜਵਾਂ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇਸ ਤੋਂ ਪਹਿਲਾਂ ਪੰਥ 'ਚ ਜਾਗ੍ਰਿਤੀ ਪੈਦਾ ਕਰਨ ਲਈ ਅੰਮ੍ਰਿਤਸਰ, ਨਵੀਂ ਦਿੱਲੀ, ਪਟਿਆਲਾ ਅਤੇ ਮੁੰਬਈ 'ਚ ਸੈਮੀਨਾਰ ਕਰਾਏ ਜਾ ਚੁਕੇ ਹਨ।ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਅਕਾਲ ਤਖਤ ਜਥੇਦਾਰ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੰਥਕ ਮੁੱਦਿਆਂ ਪ੍ਰਤੀ ਵਿਦਵਾਨਾਂ 'ਚ ਸੰਵਾਦ ਰਚਾਉਣ ਲਈ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹਕੂਮਤ ਘੱਟਗਿਣਤੀ ਕੌਮਾਂ ਨੂੰ ਦਬਾਉਣ 'ਤੇ ਉਤਾਰੂ ਹਨ। ਉਨ੍ਹਾਂ ਕਿਹਾ ਸਿੱਖ ਇਕ ਮਾਰਸ਼ਲ ਕੌਮ ਹੈ ਜੋ ਰਾਜਭਾਗ ਸਥਾਪਿਤ ਕਰਨ ਪ੍ਰਤੀ ਸਮਰੱਥਾਵਾਨ ਹੈ। ਉਨ੍ਹਾਂ ਕਿਹਾ ਕਿ ਸਿੱਖੀ ਸਿਧਾਂਤਾਂ ਤੇ ਨਿਸ਼ਾਨਾਂ ਨੂੰ ਨਿਸ਼ਾਨਾ ਬਣਾਉਣ ਅਤੇ ਕੌਮੀ ਸ਼ਖ਼ਸੀਅਤਾਂ ਦਾ ਚਰਿਤਰਹਨਨ ਲਈ ਵਿਰੋਧੀਆਂ ਵੱਲੋਂ ਸਾਡੇ ਹੀ ਵਰਗੇ ਹੀ ਸਰੂਪ ਵਾਲਿਆਂ ਨੂੰ ਅਗੇ ਕੀਤਾ ਹੋਇਆ ਹੈ, ਜੋ ਕਿ ਸਾਡੇ ਲਈ ਬਹੁਤ ਵਡੀ ਚੁਨੌਤੀ ਹੈ ਜਿਸ ਪ੍ਰਤੀ ਕੌਮ ਨੂੰ ਸੁਚੇਤ ਰੂਪ ਵਿਚ ਵਕਤ ਸਿਰ ਲਕੀਰ ਖਿੱਚਣ ਹੋਣ ਦੀ ਲੋੜ ਹੈ। ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਨੇ ਕਿਹਾ ਕਿ ਕੌਮ ਦੀ ਵਿਚਾਰਧਾਰਾ ਤੇ ਸਿਧਾਂਤ 'ਤੇ ਹੋ ਰਹੇ ਬੌਧਿਕ ਹਮਲਿਆਂ ਨੂੰ ਰੋਕਣ ਲਈ ਵਡੀ ਘਾਲਣਾ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਸੈਮੀਨਾਰ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲਿਆਂ ਦੀ ਯਾਦ ਨੂੰ ਸਮਰਪਿਤ ਹੈ, ਜਿਨ੍ਹਾਂ ਵੀਹਵੀਂ ਸਦੀ ਦੌਰਾਨ ਸਿਖ ਕੌਮ ਦੀ ਅਣਖ ਅਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਅਜ਼ਮਤ ਲਈ ਸ਼ਹੀਦੀ ਦਿੰਦਿਆਂ ਕੌਮ ਨੂੰ ਨਵੀਂ ਦਿਸ਼ਾ ਦਿਤੀ। ਉਨ੍ਹਾਂ ਇਸ ਗੱਲੋਂ ਤਸੱਲੀ ਪ੍ਰਗਟਾਈ ਕਿ ਜਦ ਵੀ ਕਿਸੇ ਸਿੱਖ ਨੂੰ ਆਂਚ ਆਉਂਦੀ ਹੈ ਦੁਨੀਆ ਭਰ ਦੇ ਸਿਖ ਉੱਠ ਖੜੇ ਹੁੰਦੇ ਹਨ। ਬਾਬਾ ਲੱਖਾ ਸਿੰਘ ਨਾਨਕਸਰ ਨੇ ਕਿਹਾ ਕਿ ਸਾਡੇ ਹੀ ਪਹਿਰਾਵੇ 'ਚ ਕੁੱਝ ਲੋਕ ਗੁਰਮਤਿ, ਗੁਰਬਾਣੀ ਅਤੇ ਗੁਰ ਇਤਿਹਾਸ 'ਤੇ ਕਿੰਤੂ ਕਰ ਰਹੇ ਹਨ, ਜਿਨ੍ਹਾਂ ਪ੍ਰਤੀ ਸੁਚੇਤ ਹੁੰਦਿਆਂ ਪਹਿਰਾ ਦੇਣ ਦੀ ਲੋੜ ਹੈ। ਸੰਤ ਬਾਬਾ ਪ੍ਰਦੀਪ ਸਿੰਘ ਬੋਰੇਵਾਲ ਨੇ ਬਾਬਾ ਹਰਨਾਮ ਸਿੰਘ ਖ਼ਾਲਸਾ ਵੱਲੋਂ ਕੀਤੇ ਜਾ ਰਹੇ ਪੰਥਕ ਕਾਰਜਾਂ ਤੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਸ਼ਰਧਾਹੀਣਾਂ ਵੱਲੋਂ ਮਰਿਆਦਾ 'ਤੇ ਟੀਕਾ ਟਿੱਪਣੀ ਕਰਨ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਟਕਸਾਲ ਨੂੰ ਜੀਵਨ ਜਾਂਚ ਸਿਖਾਉਣ ਦਾ ਗੜ੍ਹ ਦਸਿਆ। ਮੁਖ ਮਹਿਮਾਨ ਸ: ਨਿਰਮਲ ਸਿੰਘ ਪ੍ਰਧਾਨ ਚੀਫ਼ ਖ਼ਾਲਸਾ ਦੀਵਾਨ ਨੇ ਸੰਤ ਭਿੰਡਰਾਂਵਾਲਿਆਂ ਦੀ ਅਧਿਆਤਮਿਕਤਾ 'ਤੇ ਰੌਸ਼ਨੀ ਪਾਈ। ਜਥੇਦਾਰ ਤੋਤਾ ਸਿੰਘ ਨੇ ਦਮਦਮੀ ਟਕਸਾਲ ਦੇ ਉਦਮ ਨੂੰ ਸਲਾਹਿਆ।  ਸਿੱਖ ਚਿੰਤਕ ਸ: ਹਰਭਜਨ ਸਿੰਘ ਡੇਹਰਾਦੂਨ ਨੇ ਕਿਹਾ ਕਿ ਦਮਦਮੀ ਟਕਸਾਲ ਪੰਥ ਦਾ ਸਭ ਤੋਂ ਕੀਮਤੀ ਸਰਮਾਇਆ ਹੈ।  ਪ੍ਰੋ: ਸੁਖਦਿਆਲ ਸਿੰਘ ਨੇ ਵੀਰ ਰਸ 'ਚ ਆਉਂਦਿਆਂ ਹਿੰਦ ਹਕੂਮਤ ਵੱਲੋਂ ਸਿੱਖ ਕੌਮ ਨਾਲ ਕੀਤੇ ਗਏ ਵਿਸ਼ਵਾਸਘਾਤ ਅਤੇ ਵਿਤਕਰਿਆਂ ਲਈ ਸਖ਼ਤ ਆਲੋਚਨਾ ਕੀਤੀ। 

ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਸਿਖ ਕੌਮ ਦੀ ਆਵਾਜ਼ ਸਨ, ਜਿਨ੍ਹਾਂ ਦੀ ਅਗਵਾਈ 'ਚ ਧਰਮਯੁੱਧ ਮੋਰਚੇ ਦੌਰਾਨ ਨੌਜਵਾਨ ਵਰਗ ਨੂੰ ਨਵੀ ਰਾਜਸੀ ਸੇਧ ਮਿਲੀ।  ਸਤਾ 'ਚ ਰਹਿ ਕੇ ਪੰਜਾਬ ਦੇ ਮਸਲੇ ਹੱਲ ਨਾ ਕਰਾ ਸਕਣ ਲਈ ਪੰਜਾਬ ਦੀ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾਇਆ।  ਸ: ਗੁਰਚਰਨ ਸਿੰਘ ਲਾਂਬਾ ਨੇ ਕਿਹਾ ਕਿ '੪੭ ਤੋਂ ਬਾਅਦ ਸਰਕਾਰੀ ਸਰਪ੍ਰਸਤੀ ਨਾਲ ਗੁਰੂਡੰਮ ਦਾ ਸਿਲਸਿਲਾ ਤੇਜ ਹੋਇਆ ਹੈ। ਡਾ: ਇੰਦਰਜੀਤ ਸਿੰਘ ਗੋਗੋਆਣੀ ਨੇ ਕਿਹਾ ਕਿ ਸਿਖ ਕੌਮ ਬਿਬੇਕੀਆਂ ਦਾ ਪੰਥ ਹੈ ਨਾ ਕਿ ਤਰਕਸ਼ੀਲਾਂ ਦਾ। ਉਨ੍ਹਾਂ ਸਿਖ ਪਰੰਪਰਾਵਾਂ ਅਤੇ ਇਤਿਹਾਸਕਾਰ ਸ਼ਖ਼ਸੀਅਤਾਂ ਨੂੰ ਨੀਵੇਂ ਦਿਖਾਉਣ ਵਾਲੇ ਪ੍ਰਚਾਰਕਾਂ ਤੋਂ ਦੂਰੀ ਬਣਾਉਣ ਦੀ ਲੋੜ 'ਤੇ ਜੋਰ ਦਿਤਾ। ਇਸ  ਸੰਤ ਬਾਬਾ ਲੱਖਾ ਸਿੰਘ ਨਾਨਕਸਰ,   ਡਾ: ਕੁਲ ਵਿੰਦਰ ਸਿੰਘ, ਡਾ: ਪਰਮਜੀਤ ਕੌਰ, ਹਰਵਿੰਦਰ ਸਿੰਘ ਅਤੇ ਡਾ: ਗੁਰਤੇਜ ਸਿੰਘ ਨੇ ਵੀ ਆਪਣੇ ਵਿਚਾਰ ਰਖੇ। ਮੰਚ ਸੰਚਾਲਨ ਦੀ ਸੇਵਾ ਬਾਬਾ ਜੀਵਾ ਸਿੰਘ ਨੇ ਨਿਭਾਈ।  ਦਮਦਮੀ ਟਕਸਾਲ ਮੁਖੀ ਨੇ ਮੌਜੂਦਾ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ ਸਥਾਪਨਾ ਦੀ ਅਰਧ ਸ਼ਤਾਬਦੀ ਮੌਕੇ ਮਹਿਤਾ ਚੌਕ ਵਿਖੇ 23-24-25 ਅਕਤੂਬਰ 2019 ਨੂੰ  ਹੋਰਹੇ ਗੁਰਮਤਿ ਸਮਾਗਮਾਂ 'ਚ ਵੱਡੀ ਪੱਧਰ 'ਤੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਭਾਈ ਜਸਬੀਰ ਸਿੰਘ ਖ਼ਾਲਸਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਭਾਈ ਈਸ਼ਰ ਸਿੰਘ ਸਪੁੱਤਰ ਸੰਤ ਭਿੰਡਰਾਂਵਾਲੇ, ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ, ਸੰਤ ਬਾਬਾ ਹਰਜਿੰਦਰ ਸਿੰਘ ਜਿੰਦੂ, ਭਾਈ ਕੁਲਵੰਤ ਸਿੰਘ ਭਾਈ ਕੀ ਸਮਾਧ, ਭਾਈ ਅਜੈਬ ਸਿੰਘ ਅਭਿਆਸੀ, ਭਾਈ ਅਮਰਜੀਤ ਸਿੰਘ ਚਾਵਲਾ, ਸੰਤ ਬਾਬਾ ਗੁਰਦਿਆਲ ਸਿੰਘ ਲੰਗੇਆਣਾ, ਬਾਬਾ ਬਲਵਿੰਦਰ ਸਿੰਘ, ਬਾਬਾ ਰਵਿੰਦਰ ਸਿੰਘ ਜੋਨੀ, ਭਾਈ ਜਗਤਾਰ ਸਿੰਘ ਰੋਡੇ, ਬਾਬਾ ਹਰੀ ਸਿੰਘ, ਬਾਬਾ ਗੁਰਬਖ਼ਸ਼ ਸਿੰਘ ਬਧਨੀਕਲਾਂ, ਗਿਆਨੀ ਤੇਜਪਾਲ ਸਿੰਘ ਕੁਰੂਕਸ਼ੇਤਰ, ਅਮਰਬੀਰ ਸਿੰਘ ਢੋਟ, ਗਿਆਨੀ ਮੋਹਨ ਸਿੰਘ, ਪ੍ਰੋ: ਸਰਚਾਂਦ ਸਿੰਘ, ਦਰਸ਼ਨ ਸਿੰਘ ਮੰਡ, ਸੰਤ ਨਿਰੰਦਰ ਸਿੰਘ ਜਨੇਰ, ਬਾਬਾ ਪਾਲ ਸਿੰਘ ਪਟਿਆਲਾ, ਬਾਬਾ ਅਜੀਤ ਸਿੰਘ ਮਹਿਤਾ, ਬਾਬਾ ਸਰਬਜੀਤ ਸਿੰਘ ਹੋਦੀ ਮਰਦਾਨ, ਗਿਆਨੀ ਦਲਜੀਤ ਸਿੰਘ, ਸੰਤ ਬਾਬਾ ਰਵਿੰਦਰ ਸਿੰਘ ਰੌਲੀਵਾਲੇ, ਗਿਆਨੀ ਗੁਰਮੇਲ ਸਿੰਘ ਕਿਸ਼ਨਪੁਰ, ਡਾ: ਜਸਵਿੰਦਰ ਸਿੰਘ ਢਿੱਲੋਂ, ਸੁਖਜਿੰਦਰ ਸਿੰਘ ਪ੍ਰਿੰਸ, ਸੰਤ ਗੁਰਚਰਨ ਸਿੰਘ ਮੋਗਾ,ਰਣਬੀਰ ਸਿੰਘ ਮੋਗਾ, ਸ਼ਿਵਰਾਜ ਸਿੰਘ ਧਰਮਕੋਟ, ਜਥੇ: ਸੁਖਦੇਵ ਸਿੰਘ ਅਨੰਦਪੁਰ, ਬਾਬਾ ਕਸ਼ਮੀਰ ਸਿੰਘ ਸ਼ਿਆਟਲ, ਦੀਦਾਰ ਸਿੰਘ ਮਲਕ, ਬਾਬਾ ਕਰਨੈਲ ਸਿੰਘ ਹਜ਼ੂਰ ਸਾਹਿਬ, ਜਥੇ: ਸਰਵਨ ਸਿੰਘ ਮਨਾਵਾਲੇ, ਅਮਰ ਸਿੰਘ ਮਧਰੇ, ਡਾ: ਜਸਬੀਰ ਸਿੰਘ ਸਾਬਰ, ਡਾ: ਗੁਰਪ੍ਰੀਤ ਸਿੰਘ, ਬਾਬਾ ਲਾਲ ਦਾਸ ਜੀ, ਗਿਆਨੀ ਦਲੇਰ ਸਿੰਘ ਧਨੋਏ, ਗਿਆਨੀ ਮਲਕੀਤ ਸਿੰਘ ਦੀਨੇ ਕਾਂਗੜ, ਧਰਮ ਸਿੰਘ ਭਾਈ ਰੂਪਾ, ਹਾਕਮ ਸਿੰਘ ਕੋਠਾ ਗੁਰੂ, ਜਰਨੈਲ ਸਿੰਘ ਲੋਪੇ, ਸੁਰਜੀਤ ਸਿੰਘ ਠੀਕਰੀਵਾਲ, ਗੁਰਸੇਵਕ ਸਿੰਘ ਮੋਰਾਂਵਾਲੀ, ਮੁਕੰਦ ਸਿੰਘ ਸਰਾਵਾਂ, ਕਵਲਜੀਤ ਸਿੰਘ ਟਾਹਣੀਆਂ, ਬਲਦੇਵ ਸਿੰਘ ਮੁਕਤਸਰ, ਕੁਲਵੰਤ ਸਿੰਘ ਮੁਕਤਸਰ, ਸੁਖਚੈਨ ਸਿੰਘ ਮੋਗਾ,  ਗੁਰਮੇਲ ਸਿੰਘ ਸੰਗਤਪੁਰ, ਸੁਖਹਰਪ੍ਰੀਤ ਸਿੰਘ ਰੋਡੇ, ਤੀਰਥ ਸਿੰਘ ਮਾਹਲ, ਜਰਨੈਲ਼ ਸਿੰਘ ਸਰਪੰਚ, ਪ੍ਰੋ ਗੋਬਿੰਦ ਸਿੰਘ, ਸਵਰਨਜੀਤ ਸਿੰਘ , ਬਾਬਾ ਭਜਨ ਸਿੰਘ ਔਲਖ, ਗੁਰਜੰਟ ਸਿੰਘ ਭੁਟੋ, ਸੁਖਵਿੰਦਰ ਸਿੰਘ ਪਪਾ, ਜਗਰੂਪ ਸਿੰਘ ਲੰਗੇਆਣਾ, ਗੁਰਦੀਪ ਸਿੰਘ ਬਿੱਲਾ, ਗੁਰਮੀਤ ਸਿੰਘ ਗੁਰੂਪੁਰਾ, ਹਰਮਨਦੀਪ ਸਿੰਘ ਬੱਬੂ, ਤਾਰਾ ਸਿੰਘ ਰੋਡੇ, ਸਵਰਨਜੀਤ ਸਿੰਘ ਪ੍ਰਿੰਸੀਪਲ, ਬਾਬਾਭਜਨ ਸਿੰਘ ਔਲਖ, ਗੁਰਚਰਨ ਸਿੰਘ ਚੀਦਾ, ਗੁਰਪ੍ਰੀਤ ਸਿੰਘ ਵੇਰੋਕੇ, ਬਲਦੇਵ ਸਿੰਘ ਰੋਡੇ, ਜਗਸੀਰ ਸਿੰਘ ਕਾਲੋਕੇ, ਜਗਸੀਰ ਸਿੰਘ ਰੋਡੇ, ਲਖਵਿੰਦਰ ਸਿੰਘ ਖੱਬੇਰਾਜਪੂਤਾਂ, ਦਰਸ਼ਨ ਸਿੰਘ ਘੋਲੀਆ, ਅਵਤਾਰ ਸਿੰਘ ਬੁੱਟਰ, ਅਰਸ਼ਦੀਪ ਸਿੰਘ ਰੰਧਾਵਾ ਮੌਜੂਦ ਸਨ ।