5 Dariya News

ਫਾਰਮੇਸੀ ਕਾਲਜ ਬੇਲਾ ਵਿਖੇ ਚੱਲ ਰਿਹਾ ਪੰਦਰਾਂ ਰੋਜਾ ਫੈਕਲਟੀ ਡਿਵੈਲਪਮੈਟ ਪ੍ਰੋਗਰਾਮ ਸਮਾਪਤ

5 Dariya News

ਬੇਲਾ 19-Oct-2019

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ ਫਾਰਮੇਸੀ, ਬੇਲਾ ਵਿਖੇ ਪਿਛਲੇ ਪੰਦਰਾਂ ਦਿਨਾਂ ਤੋ ਚੱਲ ਰਹੇ, ਆਲ ਇੰਡੀਆ ਕਾਊਂਸਿਲ ਫਾਰ ਟੈਕਨੀਕਲ ਐਜ਼ੂਕੇਨ ਦੁਆਰਾ ਪ੍ਰਾਯੋਜਿਤ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਸ਼ਾਨਦਾਰ ਸਮਾਪਨ ਹੋ ਗਿਆ। ਇਸ ਪ੍ਰੋਗਰਾਮ ਦਾ ਵਿਾ ਵਸਤੂ ਇਨਹਾਂਸਿੰਗ ਮੋਰਲ, ਏਥੀਕਲ ਐਂਡ ਇਮੋਨਲ ਕੰਪੀਟੈਂਸੀਸ ਇਨ ਪ੍ਰੋਗਰਾਮ ਸਟੂਡੈਂਟਸ, ਦ ਨੀਡ ਫਾਰ ਪੈਰਾਡਿਜਸ ਫਿਟ ਇਨ ਪੈਡਾਗੋਗੀ ਸੀ। ਇਸ ਪ੍ਰੋਗਰਾਮ ਦੇ ਆਖਰੀ ਦਿਨ ਪ੍ਰਿੰਸੀਪਲ ਸ ਸੁਰਮੁੱਖ ਸਿੰਘ, ਪੋਸਟਗ੍ਰੈਜੂਏਟ ਡਿਗਰੀ ਕਾਲਜ ਬੇਲਾ , ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਿਰ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਕਾਲਜ ਦੇ ਡਾਇਰੈਕਟਰ ਪ੍ਰੋ (ਡਾ।) ਸੈਲੇਸ਼ ਸ਼ਰਮਾਂ ਨੇ ਮੁੱਖ ਮਹਿਮਾਨ ਤੇ ਵੱਖ ਵੱਖ ਕਾਲਜਾਂ ਤੋ ਆਏ ਹੋਏ ਅਧਿਆਪਕਾਂ ਨੂੰ ਜੀ ਆਇਆਂ ਕਿਹਾ ਅਤੇ ਇਸ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕੀਤੀ।ਉਹਨਾ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਕਰਵਾਉਣ ਲਈ ਏ.ਆਈ.ਸੀ.ਟੀ.ਈ, ਨਵੀ ਦਿੱਲੀ ਵੱਲੋਂ ਕਾਲਜ ਨੂੰ 5 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ। ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਵਿਸ਼ਾ ਵਸਤੂ ਮੋਜੂਦਾ ਸਮੇਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਦਰਪੇ ਮੁਕਿਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਚੁਣਿਆ ਗਿਆ ਸੀ। ਇਸ ਤੋਂ ਬਾਅਦ ਇਸ ਪ੍ਰੋਗਰਾਮ ਦੇ ਆਰਗਨਾਇਜ਼ਿੰਗ ਸੈਕਟਰੀ ਡਾ। ਰਿਚਾ ਗੁਪਤਾ ਨੇ ਇਸ ਪ੍ਰੋਗਰਾਮ ਸੰਬੰਧੀ ਰਿਪੋਰਟ ਪੇ ਕੀਤੀ ਅਤੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਉਤੱਰ ਭਾਰਤ ਦੇ ਰਾਜ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇ, ਰਾਜਸਥਾਨ, ਮੱਧਪ੍ਰਦੇ, ਉਤਰਾਖੰਡ ਦੇ 15 ਵੱਖ ਵੱਖ ਕਾਲਜਾਂ ਤੋਂ  40 ਅਧਿਆਪਕਾਂ ਨੇ ਹਿੱਸਾ ਲਿਆ। ਉਹਨਾਂ ਦੱਸਿਆ ਕਿ ਹਾਜ਼ਿਰ ਅਧਿਆਪਕਾਂ ਨੂੰ ਵੱਖ੍ਰ ਵੱਖ ਰਾਜਾਂ ਵਿੱਚਂੋ ਸਿੱਖਿਆਂ ਖੇਤਰ ਨਾਲ ਜੁੜੀਆਂ ਵੱਖ੍ਰ ਵੱਖ ਸੰਸਥਾਵਾਂ ਵਿੱਚੋਂ ਬਿਹਤਰੀਨ ਸਖੀਅਤਾਂ ਨੇ ਸੰਬੋਧਨ ਕੀਤਾ ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ, ਆਈ। ਐਸ। ਐਫ ਕਾਲਜ ਆਫ ਫਾਰਮੇਸੀ ਮੋਗਾ, ਆਈ। ਸੀ। ਈ। ਯੂਨੀਵਰਸਿਟੀ ਬੱਦੀ, ਚਿਤਕਾਰਾ ਯੂਨੀਵਰਸਿਟੀ ਰਾਜਪੁਰ, ਲਵਲੀ ਪ੍ਰੋਫੈਨਲ ਯੂਨੀਵਰਸਿਟੀ ਫਗਵਾੜਾ, ਵਰਡਲ ਹੈਲਥ ਆਰਗਨਾਇਜੇਨ, ਨਵੀ ਦਿੱਲੀ, ਬ੍ਰਹਮਾਕੁਮਾਰੀ ਸਿਸਟਰ, ਰੋਪੜ ਆਦਿ ਪ੍ਰਮੁੱਖ ਹਨ। ਉਹਨਾਂ ਦੱਸਿਆ ਕਿ ਵਿਾ ਮਾਹਿਰਾਂ ਵੱਲੋਂ ਅਧਿਆਪਨ ਖੇਤਰ ਨਾਲ ਸੰਬਧਿਤ ਹਰੇਕ ਪਹਿਲੂ ਤੇ ਚਰਚਾ ਕੀਤੀ ਗਈ। ਹਾਜ਼ਿਰ ਅਧਿਆਪਕਾਂ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਵਿੱਚੋਂ ਹਾਂਸਿਲ ਕੀਤੇ ਤਜੁਰਬੇ ਨੂੰ ਉਹ ਆਪਣੇ ਵਿਦਿਆਰਥੀਆਂ ਤੇ ਲਾਗੂ ਕਰਨ ਦਾ ਯਤਨ ਕਰਨਗੇ। ਇਸ ਤੋਂ ਉਪਰੰਤ ਸਾਰੇ ਡੈਲੀਗੇਟਸ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟਸ ਤਕਸੀਮ ਕੀਤੇ ਗਏ। ਇਸ ਮੋਕੇ ਸਮੂਹ ਸਟਾਫ ਮੈਬਰਸ ਹਾਜ਼ਿਰ ਸਨ।ਇਸ ਮੌਕੇ ਤੇ ਕਾਲਜ ਪ੍ਰੁਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਸੰਗਤ ਸਿੰਘ ਲੌਗੀਆ, ਸਬ- ਕਮੇਟੀ, ਫਾਰਮੇਸੀ ਕਾਲਜ ਦੇ ਚੇਅਰਮੈਂਨ ਕੈਪਟਨ ਐਮ.ਪੀ. ਸਿੰਘ, ਪ੍ਰਧਾਨ ਸਬ-ਕਮੇਟੀ, ਫਾਰਮੇਸੀ ਕਾਲਜ, ਡਾ. ਭਾਗ ਸਿੰਘ ਬੋਲਾ, ਮੈਨੇਜਰ ਕਾਲਜ ਪ੍ਰਬੰਧਕ ਕਮੇਟੀ ਸ. ਸੁਖਵਿੰਦਰ ਸਿੰਘ ਵਿਸਕੀ, ਸਕੱਤਰ ਕਾਲਜ ਪ੍ਰਬੰਧਕ ਕਮੇਟੀ ਸ. ਜਗਵਿੰਦਰ ਸਿੰਘ, ਸ. ਦਵਿੰਦਰ ਸਿੰਘ ਜਟਾਣਾ ਮੈਬਰ ਸਬ- ਕਮੇਟੀ, ਫਾਰਮੇਸੀ ਕਾਲਜ, ਸ. ਸੇਵਾ ਸ਼ਿਘ, ਆਰ.ਐਨ. ਮੋਦਗਿਲ ਅਤੇ ਸਮੂਹ ਪ੍ਰਬੰਧਕ ਕਮੇਟੀ ਨੇ ਸੰਸਥਾ ਦੇ ਸਮੂਹ ਸਟਾਫ ਨੂੰ ਇਸ ਉਪਲਬਧੀ ਤੇ ਵਧਾਈ ਦਿੱਤੀ।