5 Dariya News

ਪੁਲਿਸ ਵਿਭਾਗ ਵੱਲੋਂ ਮਿੰਨੀ ਮੈਰਾਥਨ ਦਾ ਆਯੋਜਨ

5 Dariya News

ਸ੍ਰੀ ਮੁਕਤਸਰ ਸਾਹਿਬ 19-Oct-2019

ਜ਼ਿਲ੍ਹਾ ਪੁਲਿਸ ਵੱਲੋਂ ਅੱਜ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਇਕ ਮਿੰਨੀ ਮੈਰਾਥਨ ਦਾ ਆਯੋਜਨ ਕੀਤਾ ਗਿਆ। ਇਹ ਮੈਰਾਥਨ ਪੁਲਿਸ ਸ਼ਹੀਦਾਂ ਦੀ ਯਾਦ ਵਿਚ ਕਰਵਾਈ ਗਈ। ਇਸ ਨੂੰ ਐੱਸ.ਐੱਸ.ਪੀ. ਸ.ਰਾਜ ਬਚਨ ਸਿੰਘ ਸੰਧੂ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨੇ ਦੱਸਿਆ 21- ਅਕਤੂਬਰ ਵਾਲਾ ਦਿਨ ਭਾਰਤ ਦੇ ਸਮੂਹ ਸਟੇਟ-ਪੁਲਿਸ ਤੇ ਪੈਰਾਮਿਲਟਰੀ ਫੋਰਸਜ਼ ਵੱਲੋਂ ਆਪਣੇ ਸ਼ਹੀਦਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।  ਸ਼ਹੀਦ ਫੋਰਸ ਦਾ ਸਰਮਾਇਆ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਦਾ ਇਤਿਹਾਸ ਬਹੁਤ ਹੀ ਵਿਲੱਖਣ ਅਤੇ ਬਹਾਦਰੀ ਭਰਿਆ ਹੈ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਅਤੇ ਅਫਸਰਾਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਸ਼ਹੀਦੀਆਂ ਦਿੱਤੀਆਂ। ਇਹਨਾਂ ਸ਼ਹੀਦਾ ਦੀ ਯਾਦ ਵਿੱਚ ਅਤੇ ਉਨਾਂ ਨੂੰ ਸ਼ਰਧਾਜਲੀ ਭੇਟ ਕਰਨ ਲਈ  ਗੁਰੂ ਗੋਬਿੰਦ ਸਟੇਡੀਅਮ ਤੋਂ ਮੈਰਾਥਨ ਦੌੜ ਕਰਵਾਈ ਗਈ । ਇਸ ਦੌੜ ਵਿੱਚ ਪੁਲਿਸ ਮੁਲਾਜ਼ਮਾਂ ਦੀ ਟੀਮ, ਸਕੂਲੀ ਬੱਚੇ ਅਤੇ ਸੀਨੀਅਰ ਸਿਟੀਜਨਾਂ ਨੇ ਹਿੱਸਾ ਲਿਆ ।  ਪਹਿਲੀ ਦੂਜੀ ਅਤੇ ਤੀਜੀ ਪੁਜ਼ੀਸ਼ਨ ਵਾਲਿਆਂ ਨੂੰ ਮੈਡਲ ਸਰਟੀਫਿਕੇਟ ਅਤੇ ਨਗਦ ਇਨਾਮ ਦਿੱਤੇ ਗਏ।ਇਸ ਮੌਕੇ ਐਸ ਪੀ ਐਚ ਸ: ਗੁਰਮੇਲ ਸਿੰਘ ਧਾਲੀਵਾਲ, ਡੀ ਐਸ ਪੀ ਐਚ ਹਿਨਾ ਗੁਪਤਾ, ਡੀਐਸਪੀ ਗੁਰਜੀਤ ਸਿੰਘ, ਲਾਇਨ ਅਫ਼ਸਰ ਹਾਕਮ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਸ੍ਰੀਮਤੀ ਅਨਿੰਦਰਵੀਰ ਕੌਰ ਬਰਾੜ, ਦਲਜੀਤ ਸਿੰਘ ਆਦਿ ਵੀ ਹਾਜਰ ਸਨ।