5 Dariya News

ਪੁੱਕਾ ਵਫਦ ਨੇ ਕੈਨੇਡਾ, ਵੈਨਕੂਵਰ ਵਿੱਚ ਭਾਰਤੀ ਕੌਂਸਲ ਜਨਰਲ ਨਾਲ ਕੀਤੀ ਮੁਲਾਕਾਤ

5 Dariya News

ਮੋਹਾਲੀ 19-Oct-2019

ਪੰਜਾਬ ਅਨਏਡਿਡ ਕਾਲਜਿਜ਼ ਐਸੋਸਿਏਸ਼ਨ (ਪੁੱਕਾ) ਦਾ ਇੱਕ ਵਫਦ ਪੁੱਕਾ ਦੇ ਪ੍ਰਧਾਨ ਡਾ.ਅੰਸ਼ੂ ਕਟਾਰੀਆ ਦੀ ਅਗਵਾਈ ਵਿੱਚ ਭਾਰਤੀ ਕੌਸਲ ਜਨਰਲ, ਸ਼੍ਰੀਮਤੀ ਅਭਿਲਾਸ਼ਾ ਜੋਸ਼ੀ ਨੂੰ ਭਾਰਤ ਦੇ ਕੰਸਲੇਟ ਜਨਰਲ, ਵੈਨਕੂਵਰ ਵਿੱਚ ਮਿਲਿਆ। ਕੈਨੇਡਾ ਇੰਟਰਨੈਸ਼ਨਲ ਅੇਜੁਕੇਸ਼ਨ ਕੰਸਟੋਰੀਅਮ ਦੇ ਬਾਨੀ ਸ਼੍ਰੀ ਕ੍ਰਿਸ਼ਨਾ ਮੂਰਤੀ ਵੀ ਇਸ ਮੋਕੇ ਤੇ ਮੌਜੂਦ ਸਨ। ਅਭਿਲਾਸ਼ਾ ਜੋਸ਼ੀ ਨੇ ਵਫਦ ਦਾ ਸਵਾਗਤ ਕੀਤਾ। ਚਾਂਸਰੀ, ਵਣਜ ਅਤੇ ਸੱਭਿਆਚਾਰ ਦੇ ਕੌਂਸਲ ਸ਼੍ਰੀ ਮੰਜੀਸ਼ ਗ੍ਰੋਵਰ ਵੀ ਇਸ ਮੋਕੇ ਤੇ  ਮੌਜੂਦ ਸਨ। ਅਭਿਲਾਸ਼ਾ ਜੋਸ਼ੀ ਨੇ ਵਫਦ ਨੂੰ ਪੰਜਾਬ ਦੇ ਵਿਦਿਆਰਥੀਆਂ ਵਿੱਚ 'ਮਦਦ' ਪੋਰਟਲ ਪ੍ਰਤੀ ਵੱਧ ਤੋ ਵੱਧ ਜਾਗਰੂਕਤਾ ਫੈਲਾਉਣ ਦੀ ਅਪੀਲ ਕੀਤੀ । ਦੱਸਣਯੋਗ ਹੈ ਕਿ ਵਿਦੇਸ਼ ਮੰਤਰਾਲੇ, ਦੁਆਰਾ ਵਿਦੇਸ਼ਾਂ ਵਿੱਚ ਵਸਦੇ ਭਾਰਤੀ ਨਾਗਰਿਕਾਂ ਦੇ ਲਈ ਇੱਕ ਆਨਲਾਈਨ ਪੋਰਟਲ  ਬਣਾਇਆ ਗਿਆ , ਜਿਸ ਵਿੱਚ ਉਹ ਭਾਰਤ ਸਰਕਾਰ ਦੇ ਲਈ ਕੌਂਸਲਰ ਸ਼ਿਕਾਇਤਾਂ ਦਾਇਰ ਕਰ ਸਕਦੇ ਹਨ।ਕ੍ਰਿਸ਼ਨਾ ਮੂਰਤੀ ਨੇ ਕੈਨੇਡਾ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਦੌਰੇ ਸੰਬੰਧੀ ਵਫਦ ਦੇ ਵਿਸਤ੍ਰਿਤ ਕਾਰਜਕ੍ਰਮ ਦੇ ਬਾਰੇ ਵਿੱਚ ਜਾਣੂ ਕਰਵਾਇਆ। ਗਰੋਵਰ ਨੇ ਵਫਦ ਨੂੰ ਬ੍ਰਟਿਸ਼ ਕੰਲੋਬੀਆ, ਕੈਨੇਡਾ ਵਿੱਚ ਰਹਿਣ ਦੌਰਾਨ  ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ।ਦੱਸਣਯੋਗ ਹੈ ਕਿ ਹਾਲ ਹੀ ਵਿੱਚ ਪੰਜਾਬ ਦੇ  ਉੱਚ ਸਿੱਖਿਆ ਮੰਤਰੀ ਸ਼੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ  ਵੱਲੋਂ ਪੁੱਕਾ ਦੇ 15 ਮੈਂਬਰੀ ਵਫਦ ਨੂੰ  ਅੰਤਰਰਾਸ਼ਟਰੀ ਸਹਿਯੋਗ ਦੇ ਨਾਲ ਰਣਨੀਤਕ ਤਾਲਮੇਲ ਦੇ ਉਦੇਸ਼ ਨਾਲ ਹਰੀ ਝੰਡੀ ਦਿਖਾਈ ਗਈ ਸੀ।

ਡਾ.ਅੰਸ਼ੂ ਕਟਾਰੀਆ, ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ;  ਮਿ. ਅਸ਼ਵਨੀ ਗਰਗ, ਸਵਾਈਟ ,  ਬਨੂੰੜ; ਮਿ. ਸਵਿੰਦਰ ਸਿੰਘ, ਸ਼੍ਰੀਮਤੀ  ਮਨਜਿੰਦਰ ਕੋਰ ਅਤੇ ਮਿ. ਗੁਰਸਿਮਰਨਜੀਤ ਸਿੰਘ,  ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟਸ, ਗੁਰਦਾਸਪੁਰ;  ਮਿ. ਮੋਹਿਤ ਮਹਾਜਨ ਅਤੇ ਸ਼੍ਰੀਮਤੀ  ਅਨੁ ਮਹਾਜਨ, ਗੋਲਡਨ ਗਰੁੱਪ ਆਫ ਕਾਲਜਿਜ਼ ਗੁਰਦਾਸਪੁਰ; ਮਿ. ਨਲਿਨੀ ਚੋਪੜਾ ਅਤੇ ਮਿ. ਚੰਦਰ ਮੋਹਨ, ਕੇ ਜੇ ਗਰੁੱਪ, ਪਟਿਆਲਾ; ਮਿ. ਪਰਮਿੰਦਰ ਪਾਲ ਸ਼ਰਮਾ, ਐਮਜੀਡੀਐਮ ਗਰੁੱਪ, ਬਠਿੰਡਾਂ; ਮਿ. ਭਾਰਤ ਸ਼ਰਮਾ, ਸਿਨਰਜੀ  ਇੰਟਰਨੈਸ਼ਨਲ ਇੰਸਟੀਚਿਊਟ ਆਫ ਨਰਸਿੰਗ, ਬਠਿੰਡਾਂ ;ਮਿ. ਰਾਜ ਕੁਮਾਰ ਥਾਪਰ,  ਐਸਐਮਡੀ  ਗਰੁੱਪ ਆਫ ਇੰਸਟੀਚਿਊਟਸ, ਫਰੀਦਕੋਟ; ਮਿ. ਰਾਜੇਸ਼ ਕੇ ਗਰਗ, ਭਾਰਤ ਗਰੁੱਪ ਆਫ ਇੰਸਟੀਚਿਊਸ਼ਨਸ, ਮਾਨਸਾ; ਮਿ. ਕੰਵਰ ਤੁਸ਼ਾਰ ਪੁੰਜ, ਸ਼੍ਰੀ ਸਾਈਂ ਗਰੁੱਪ, ਪਾਲਮਪੁਰ ਆਦਿ ਵੀ ਵਫਦ ਦਾ ਹਿੱਸਾ ਹਨ।