5 Dariya News

ਖਰੜ ਵਿੱਚ ਬੈਟਰੀਆਂ ਤੇ ਸੈੱਲਾਂ ਨੂੰ ਵੱਖਰੇ ਤੌਰ ’ਤੇ ਇਕੱਤਰ ਕਰਨ ਲਈ ਪਾਇਲਟ ਪ੍ਰਾਜੈਕਟ ਸ਼ੁਰੂ

ਪਲਾਸਟਿਕ ਖ਼ਿਲਾਫ਼ ਰੈਲੀ ਵੀ ਕੱਢੀ

5 Dariya News

ਖਰੜ 18-Oct-2019

ਪਲਾਸਟਿਕ ਦੇ ਲਿਫਾਫ਼ਿਆਂ ਖ਼ਿਲਾਫ਼ ਮੁਹਿੰਮ ਵਿੱਢਦਿਆਂ ਨਗਰ ਕੌਂਸਲ ਖਰੜ ਨੇ ਅੱਜ ਪਲਾਸਟਿਕ ਦੀ ਰੋਕਥਾਮ ਲਈ ਇੱਥੇ ਮੁੱਖ ਬਾਜ਼ਾਰ ਵਿੱਚ ਰੈਲੀ ਕੱਢੀ। ਇਸ ਪ੍ਰੋਗਰਾਮ ਵਿੱਚ ਕੌਂਸਲ ਦੇ ਕਾਰਜ ਸਾਧਕ ਅਫਸਰ, ਕੌਂਸਲ ਪ੍ਰਧਾਨ ਅਤੇ ਨਗਰ ਕੌਂਸਲ ਦੇਮੈਂਬਰਾਂ ਨੇ ਭਾਗ ਲਿਆ। ਇਸ ਪ੍ਰੋਗਰਾਮ ਤਹਿਤ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਆਮ ਲੋਕਾਂ ਨੂੰਖਰੀਦਦਾਰੀ ਲਈ ਕੱਪੜੇ ਦੇ ਬੈਗ ਵੰਡ ਕੇ ਪਲਾਸਟਿਕ ਦੇ ਬੈਗਾਂ ਦੀ ਵਰਤੋਂ ਬੰਦ ਕਰਨ ਲਈ ਪ੍ਰੇਰਿਆਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਇਸ ਰੈਲੀ ਦੌਰਾਨ ਸਿੰਗਲਯੂਜ਼ ਡਿਸਪੋਸਬਿਲ ਪਲਾਸਟਿਕ ਵਸਤਾਂ ਦੀ ਥਾਂ ਸਟੀਲ ਦੇ ਭਾਂਡਿਆਂ ਦੀ ਵਰਤੋਂ ਲਈ ਪ੍ਰੇਰਿਆ ਗਿਆ। ਕੌਂਸਲ ਵੱਲੋਂ ਇੱਥੇ ਪਾਇਲਟ ਪ੍ਰਾਜੈਕਟ ਵਜੋਂ ਇਕਨਿਵੇਕਲਾ ਬੈਟਰੀ ਵੇਸਟ ਮੈਨੇਜਮੈਟ ਪ੍ਰਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਘਰਾਂ ਵਿੱਚ ਵਰਤੇ ਗਏਪੁਰਾਣੇ ਸੈੱਲ ਅਤੇ ਬੈਟਰੀਆਂ ਨੂੰ ਇਕੱਠਾ ਕਰਨ ਲਈ ਵੱਖ-ਵੱਖ ਥਾਵਾਂ ’ਤੇ ਕੂੜਾਦਾਨ ਲਗਾਏ ਗਏ,ਜਿੱਥੇ ਕਿ ਨਗਰ ਵਾਸੀ ਆਪਣੇ ਬੱਚਿਆਂ ਦੇ ਖਿਡੌਣਿਆਂ, ਘੜੀਆਂ, ਮੋਬਾਇਲ, ਟਾਰਚ ਆਦਿ ਦੀਆਂਬੈਟਰੀਆਂ/ਸੈੱਲ ਇਨ੍ਹਾਂ ਵਿੱਚ ਪਾ ਸਕਦੇ ਹਨ। ਇਸ ਪ੍ਰਾਜੈਕਟ ਤਹਿਤ ਬੈਟਰੀ ਵਿਚਲੀਆਂ ਖਤਰਨਾਕਰਸਾਇਣਿਕ ਧਾਤਾਂ (ਲੈਂਡ, ਮਰਕਰੀ, ਲਿਥੀਅਮ) ਆਦਿ ਨੂੰ ਵਾਤਾਵਰਨ ਵਿੱਚ ਜਾਣ ਤੋਂ ਰੋਕਿਆ ਜਾਵੇਗਾ।ਨਗਰ ਕੌਸਲ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਭਵਿੱਖ ਵਿੱਚ ਲੋਕਾਂ ਨੂੰ ਸਵੱਛਤਾ ਅਤੇ ਪਲਾਸਟਿਕਬੈਗਾਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਇਸ ਤਰ੍ਹਾਂ ਦੇ ਕਈ ਪ੍ਰੋਗਰਾਮ ਉਲੀਕੇ ਗਏ ਹਨ।ਰੈਲੀ ਨੂੰ ਸਫ਼ਲ ਬਣਾਉਣ ਵਿੱਚ ਮੈਨੇਜਰ ਗੁਰਪ੍ਰੀਤਸਿੰਘ, ਸੈਨੇਟਰੀ ਇੰਸਪੈਕਟਰ ਬਲਬੀਰ ਸਿੰਘ ਢਾਕਾ ਅਤੇ ਹਰਦਰਸ਼ਨ ਸਿੰਘ, ਸੀ.ਐੱਫ ਮਨਜੀਤ ਕੌਰ ਅਤੇਨਗਰ ਕੌਂਸਲ ਦੇ ਅਧਿਕਾਰੀਆਂ ਦਾ ਯੋਗਦਾਨ ਰਿਹਾ।