5 Dariya News

ਸਿਹਤ ਵਿਭਾਗ ਵੱਲੋਂ ਬੇਕਰੀ ਤੇ ਛਾਪੇਮਾਰੀ, ਘਟੀਆ ਕੁਆਲਿਟੀ ਦਾ 50 ਕਿਲੋ ਗੈਰ ਮਿਆਰੀ ਪਤੀਸਾ ਨਸ਼ਟ

ਬਿਸਕੁਟ ਤੇ ਪਤੀਸੇ ਦੇ ਦੋ ਸੈਂਪਲ ਭਰੇ

5 Dariya News

ਫਰੀਦਕੋਟ 18-Oct-2019

ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸੁੱਧ ਖਾਣ ਪੀਣ ਦੀਆਂ ਵਸਤਾਂ ਮੁਹੱਈਆ ਕਰਵਾਉਣ ਦੇ ਮਨੋਰਥ ਨਾਲ ਚਲਾਈ ਜਾ ਰਹੀ ਮਿਸ਼ਨ ਤੰਦਰੁਸਤ ਮੁਹਿੰਮ ਅਤੇ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਫਰੀਦਕੋਟ ਵੱਲੋਂ ਖਾਧ ਪਦਾਰਥਾਂ ਦੀ ਕੀਤੀ ਜਾ ਰਹੀ ਚੈਕਿੰਗ ਤਹਿਤ ਮਿਲੀ ਵਿਸ਼ੇਸ਼ ਸ਼ਿਕਾਇਤ ਦੇ ਆਧਾਰ ਤੇ ਸਿਹਤ ਵਿਭਾਗ ਦੀ ਟੀਮ ਜਿਸ ਦੀ ਅਗਵਾਈ ਫੂਡ ਸੇਫਟੀ ਇੰਸਪੈਕਟਰ ਸ੍ਰੀ ਮੁਕਲ ਸਿੰਘ ਗਿੱਲ ਵੱਲੋਂ ਕੀਤੀ ਗਈ।ਛਾਪੇਮਾਰੀ ਤਹਿਤ ਫਰੀਦਕੋਟ ਵਿਖੇ ਪਤੀਸਾ ਅਤੇ ਬੇਕਰੀ ਦਾ ਕੰਮ ਕਰਦੀ ਫੈਕਟਰੀ ਤੋਂ 50 ਕਿਲੋ ਗੈਰ ਮਿਆਰੀ ਪਤੀਸਾ ਫੜਿਆ ਗਿਆ ਜਿਸ ਨੂੰ ਸੈਂਪਲ ਲੈਣ ਉਪਰੰਤ ਮੌਕੇ ਤੇ ਹੀ ਨਸ਼ਟ ਕੀਤਾ ਗਿਆ। ਪਤੀਸੇ ਅਤੇ ਬੇਕਰੀ ਦੇ ਸੈਂਪਲ ਭਰੇ ਗਏ। ਜਿਨ੍ਹਾਂ ਨੂੰ ਜਾਂਚ ਲਈ ਅੱਗੇ ਭੇਜਿਆ ਜਾਵੇਗਾ।ਕਾਰਜਕਾਰੀ ਸਿਵਲ ਸਰਜਨ ਡਾ ਸੰਜੀਵ ਸੇਠੀ ਨੇ ਦੱਸਿਆ ਕਿ ਵਿਭਾਗ ਵੱਲੋਂ ਖਾਣ ਪੀਣ ਵਾਲੀਆਂ ਵਸਤਾਂ ਦੀ ਚੈਕਿੰਗ ਅੱਗੇ ਤੋਂ ਜਾਰੀ ਰੱਖੀ ਜਾਵੇਗੀ ਅਤੇ ਕਿਸੇ ਨੂੰ ਵੀ ਗੈਰ ਮਿਆਰੀ ਖਾਧ ਪਦਾਰਥ ਵੇਚਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ।