5 Dariya News

ਮਹਾਂਰਿਸ਼ੀ ਨੌਜਵਾਨ ਸਭਾ ਵੱਲੋਂ ਮਹਾਂਰਿਸ਼ੀ ਭਗਵਾਨ ਵਾਲਮੀਕ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

5 Dariya News

ਕੁਰਾਲੀ 13-Oct-2019

ਮਹਾਂਰਿਸ਼ੀ ਭਗਵਾਨ ਵਾਲਮੀਕਿ ਜੀ ਦਾ ਜਨਮ ਦਿਹਾੜਾ ਪੂਰੇ ਦੇਸ਼ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਇਸ ਦੇ ਚਲਦਿਆਂ ਸਥਨਕ ਵਾਰਡ ਨੰਬਰ 3, 4 ਦੇ ਮਹਾਂਰਿਸ਼ੀ ਨੌਜਵਾਨ ਸਭਾ ਵੱਲੋਂ  ਸਾਂਝੇ ਰੂਪ ਵਿੱਚ ਮਹਾਂਰਿਸ਼ੀ ਵਾਲਮੀਕ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਰਾਮਾਇਣ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਆਈਆਂ ਸੰਗਤਾਂ ਨੂੰ ਸ੍ਰੀ ਮਹਾਂਰਿਸ਼ੀ ਵਾਲਮੀਕਿ ਜੀ ਦੇ ਜੀਵਨ ਸਬੰਧੀ ਜਾਣੂ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਜਗਮੋਹਨ ਸਿੰਘ ਕੰਗ (ਸਾਬਕਾ ਕੈਬਨਿਟ ਮੰਤਰੀ) ਨੇ ਹਾਜ਼ਰੀ ਭਰਦਿਆਂ ਸਮੂਹ ਵਾਲਮੀਕ ਭਾਈਚਾਰੇ ਨੂੰ ਮਹਾਂਰਿਸ਼ੀ ਵਾਲਮੀਕ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ। ਉਨ੍ਹਾਂ ਸਮੂਹ ਸੰਗਤ ਨੂੰ ਉਨ੍ਹਾਂ ਵੱਲੋਂ ਦਿੱਤੇ ਉਪਦੇਸ਼ਾ ਤੇ ਚੱਲਣ ਲਈ ਕਿਹਾ। ਵਾਲਮੀਕਿ ਮੰਦਰ ਦੇ ਮੁੱਖ ਸੇਵਾਦਾਰ ਮਹੰਤ ਮਿਤਾ ਰਾਮ ਅਤੇ ਪ੍ਰਧਾਨ ਮੰਗਤ ਰਾਮ ਵੱਲੋਂ ਜਗਮੋਹਨ ਸਿੰਘ ਕੰਗ ਅਤੇ ਉਨ੍ਹਾਂ ਦੇ ਸਾਥੀਆਂ ਦਾ ਸਰੋਪੇ ਪਾ ਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਰਾਜਪਾਲ ਬੇਗੜਾ ਨੇ ਬੋਲਦਿਆਂ ਕਿਹਾ ਕਿ ਅਸੀਂ ਇੰਨੇ ਵੱਡੇ ਮਹਾਨ ਵਿਰਸਾ ਵਿਰਾਸਤ ਵਿੱਚ ਮਿਲਿਆ ਹੈ।ਪਰ ਅਸੀ ਦੁਨੀਆਂ ਨੂੰ ਇਸ ਤੋਂ ਜਾਣੂ ਕਰਵਾਉਣ ਵਿੱਚ ਅਸਫਲ ਹੋਏ। ਉਨ੍ਹਾਂ ਪੂਰੇ ਵਾਲਮੀਕਿ ਸਮਾਜ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ।ਇਸ ਮੌਕੇ ਤੋਂ ਅਤੁੱਟ ਲੰਗਰ ਵੀ ਵਰਤਾਏ ਗਏ।ਇਸ ਮੌਕੇ ਪਰਮਜੀਤ ਸਿੰਘ ਬੈਦਵਾਨ, ਕੌਂਸਲਰ ਬਹਾਦਰ ਸਿੰਘ ਓਕੇ, ਰਕੇਸ਼ ਕਾਲੀਆ ਕਾਗਰਸੀ ਆਗੂ, ਸੰਜੀਵ ਗੋਗਨਾ, ਕਮਲੇਸ਼ ਰਾਣੀ   ਰਣਜੀਤ ਸਿੰਘ ਕਾਕਾ ,  ਘੋਲਾ ਰਾਮ, ਚੇਅਰਮੈਨ ਅਨਿਲ ਕੁਮਾਰ,  ਪਰਮ ਕੁਮਾਰ ਸੈਕਟਰੀ, ਰਾਮ ਦਿਆਲ, ਰਿੰਕੂ, ਧਰਮਵੀਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।