5 Dariya News

ਮਾਨਸਾ ਪੁਲਿਸ ਵੱਲੋ ਇੱਕ ਹੋਰ ਵੱਡੀ ਪ੍ਰਾਪਤੀ : ਡੁਪਲੀਕੇਟ ਮੋਬਾਇਲ/ਬੈਟਰੀਆਂ ਆਦਿ ਸਪਲਾਈ ਕਰਨ ਵਾਲਾ ਅੰਤਰਰਾਜੀ ਗਿਰੋਹ ਕਾਬੂ

ਬਰਾਮਦ ਕੀਤੇ ਮਾਲ ਦੀ ਕੁੱਲ ਮਲੀਤੀ 34,08,300/-ਰੁਪਏ

5 Dariya News

ਮਾਨਸਾ 16-Oct-2019

ਡਾ: ਨਰਿੰਦਰ ਭਾਰਗਵ ਸੀਨੀਅਰ ਕਪਤਾਨ ਪੁਲੀਸ ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਮਾਨਸਾ ਪੁਲਿਸ ਵੱਲੋਂ ਲਗਾਤਾਰ ਸਖਤ ਸੁਰੱਖਿਆ ਪ੍ਰਬੰਧ ਮੁਕੰਮਲ ਰੱਖੇ ਹੋਏ ਹਨ। ਕਿਉਕਿ ਤਿਊਹਾਰਾਂ ਦੇ ਦਿਨ ਹੋਣ ਕਰਕੇ ਪਬਲਿਕ ਵੱਲੋਂ ਨਵੇਂ ਮਾਲ ਦੀ ਵੱਡੇ ਪੱਧਰ ਤੇ ਖਰੀਦ/ਵੇਚ ਕੀਤੀ ਜਾਂਦੀ ਹੈ ਅਤੇ ਮਾੜੇ ਅਨਸਰ ਵੱਧ ਕਮਾਈ ਕਰਨ ਲਈ ਡੁਪਲੀਕੇਟ ਮਾਲ ਅਸਲੀ ਦੱਸ ਕੇ ਮਹਿੰਗੇ ਭਾਅ ਵੇਚ ਕੇ ਇਸਦਾ ਨਜਾਇਜ ਫਾਇਦਾ ਉਠਾਉਦੇ ਹਨ। ਜਿਸਦੇ ਮੱਦੇ-ਨਜ਼ਰ ਪਿਛਲੇ ਦਿਨੀ ਮੋਬਾਇਲ ਫੋਨਾਂ ਦੀਆ ਡੁਪਲੀਕੇਟ ਤਿਆਰ ਕੀਤੀਆ ਬੈਟਰੀਆ ਅਤੇ ਇਸ ਨਾਲ ਸਬੰਧਤ ਹੋਰ ਸਮਾਨ ਆਦਿ ਦੀ ਵੱਡੇ ਪੱਧਰ ਤੇ ਕਰੋੜਾਂ ਰੁਪਏ ਦੀ ਬਰਾਮਦਗੀ ਕੀਤੀ ਗਈ ਸੀ। ਇਸੇ ਮੁਕੱਦਮਾ ਦੀ ਤਫਤੀਸ ਦੀ ਲੜੀ ਵਿੱਚ ਦੋ ਹੋਰ ਵਿਆਕਤੀਆਂ ਅਸ਼ਵਨੀ ਕੁਮਾਰ ਅਤੇ ਰਾਜੀਵ ਕੁਮਾਰ ਪੁੱਤਰਾਨ ਮਦਨ ਲਾਲ ਵਾਸੀਆਨ ਮਾਨਸਾ ਨੂੰ ਕਾਰ ਸਮੇਤ ਕਾਬੂ ਕਰਕੇ ਉਹਨਾਂ ਵਿਰੁੱਧ ਥਾਣਾ ਸਦਰ ਮਾਨਸਾ ਵਿਖੇ ਇੱਕ ਵੱਖਰਾ ਮੁਕੱਦਮਾ ਦਰਜ਼ ਰਜਿਸਟਰ ਕੀਤਾ ਗਿਆ ਹੈ। ਜਿਹਨਾਂ ਪਾਸੋਂ ਡੁਪਲੀਕੇਟ ਮੋਬਾਇਲ ਫੋਨ, ਡੁਪਲੀਕੇਟ ਬੈਟਰੀਆ ਆਦਿ ਦੀ ਵੱਡੇ ਪੱਧਰ ਤੇ ਬਰਾਮਦਗੀ ਕਰਾਉਣ ਵਿੱਚ ਵੱਡੀ ਸਫਲਤਾ ਮਿਲੀ ਹੈ। ਬਰਾਮਦ ਕੀਤੇ ਮੋਬਾਇਲ ਫੋਨਾਂ/ਬੈਟਰੀਆ ਆਦਿ ਦੀ ਬਜਾਰੀ ਕੀਮਤ 34,08,300/-ਰੁਪਏ (ਚੌਤੀ ਲੱਖ ਅੱਠ ਹਜਾਰ ਤਿੰਨ ਸੌ ਰੁਪਏ) ਬਣਦੀ ਹੈ।ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਤਲਾਹ ਮਿਲਣ ਤੇ ਕਿ ਅਸ਼ਵਨੀ ਕੁਮਾਰ ਅਤੇ ਰਾਜੀਵ ਕੁਮਾਰ ਪੁੱਤਰਾਨ ਮਦਨ ਲਾਲ ਵਾਸੀ ਨੇੜੇ ਸ਼ਹੀਦ ਭਗਤ ਸਿੰਘ ਚੌਕ ਮਾਨਸਾ ਜੋ ਬਾਹਰੋ ਚਾਈਨਾ-ਮੇਡ ਮਾਲ ਲਿਆ ਕੇ ਮੋਬਾਇਲ ਫੋਨਾਂ ਦੀਆ ਬੈਟਰੀਆ ਪਰ ਐਮ.ਆਈ., ਸੈਮਸੰਗ, ਜੀ.ਓ., ਐਪਲ ਵਗੈਰਾ ਨਾਮੀ ਕੰਪਨੀਆ ਦੇ ਲੋਗੋ ਲਗਾ ਕੇ ਪੰਜਾਬ ਵਿੱਚ ਵੱਖ ਵੱਖ ਡੀਲਰਾਂ, ਮਾਨਸਾ, ਮੌੜ ਮੰਡੀ, ਤਲਵੰਡੀ ਸਾਬੋ, ਬਠਿੰਡਾ ਆਦਿ ਸ਼ਹਿਰਾ ਦੀਆ ਮਾਰਕੀਟਾ ਵਿੱਚ ਅਸਲੀ ਦੱਸ ਕੇ ਵੇਚਦੇ ਹਨ ਅਤੇ ਲੋਕਾਂ ਨਾਲ ਧੋਖਾਧੜੀ ਕਰਕੇ ਮੋਟੀ ਕਮਾਈ ਕਰਦੇ ਹਨ, ਜੋ ਅੱਜ ਵੀ ਕਾਰ ਵਿੱਚ ਸਵਾਰ ਹੋ ਕੇ ਸਪਲਾਈ ਕਰਨ ਲਈ ਆ ਰਹੇ ਹਨ। ਜਿਸ ਤੇ ਉਕਤ ਦੋਨਾਂ ਦੋਸੀਆਂ ਵਿਰੁੱਧ ਮੁਕੱਦਮਾ ਨੰਬਰ 329 ਮਿਤੀ 16-10-2019 ਅ/ਧ 420,473,120-ਬੀ. ਹਿੰ:ਦੰ:, 63,65 ਕਾਪੀ ਰਾਈਟ ਐਕਟ-1957 ਥਾਣਾ ਸਦਰ ਮਾਨਸਾ ਦਰਜ ਰਜਿਸਟਰ ਕਰਵਾ ਕੇ ਕਾਰ ਨੂੰ ਕਬਜਾਂ ਪੁਲਿਸ ਵਿੱਚ ਲਿਆ ਗਿਆ ਹੈ।

ਸ੍ਰੀ ਹਰਜਿੰਦਰ ਸਿੰਘ, ਪੀ.ਪੀ.ਐਸ. ਉਪ ਕਪਤਾਨ ਪੁਲਿਸ (ਸ:ਡ:) ਮਾਨਸਾ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਅਵਤਾਰ ਸਿੰਘ ਇੰਚਾਰਜ ਪੁਲਿਸ ਚੌਕੀ ਬਹਿਨੀਵਾਲ ਵੱਲੋਂ ਸਮੇਤ ਪੁਲਿਸ ਪਾਰਟੀ ਤੁਰੰਤ ਕਾਰਵਾਈ ਕਰਦੇ ਹੋਏ ਬੱਸ ਅੱਡਾ ਬਹਿਨੀਵਾਲ ਵਿਖੇ ਮੋਕਾ ਪਰ ਨਾਕਾਬੰਦੀ ਕੀਤੀ ਗਈ ਅਤੇ ਤਲਵੰਡੀ ਸਾਬੋ ਸਾਈਡ ਤੋ ਮਾਨਸਾ ਵੱਲ ਆ ਰਹੀ ਕਾਰ ਮਾਰਕਾ ਮਹਿੰਦਰਾ ਲੋਗਨ ਨੰਬਰੀ ਐਚ.ਆਰ.26ਏ.ਕਿਉ-2200 ਨੂੰ ਰੋਕ ਕੇ ਉਸ ਵਿੱਚ ਸਵਾਰ ਉਕਤ ਦੋਨਾਂ ਦੋਸ਼ੀਆਨ ਅਸ਼ਵਨੀ ਕੁਮਾਰ ਅਤੇ ਰਾਜੀਵ ਕੁਮਾਰ ਨੂੰ ਮੌਕਾ ਤੇ ਕਾਬੂ ਕੀਤਾ ਗਿਆ। ਕਾਰ ਵਿਚੋ ਪੈਨਾਸੋਨਿਕ ਕੰਪਨੀ ਦੇ ਡੁਪਲੀਕੇਟ ਮੋਬਾਇਲ ਫੋਨ=1080, ਵੱਖ ਵੱਖ ਨਾਮੀ ਕੰਪਨੀਆ ਦੇ ਲੋਗੋ ਵਾਲੀਆ ਡੁਪਲੀਕੇਟ ਬੈਟਰੀਆ=610, ਹੈਡ ਫੋਨ=320, ਡਾਟਾ ਕੇਬਲ=1010, ਮੋਬਾਇਲ ਸਕਰੀਨ(ਵੱਡੀ/ਛੋਟੀ)=745, ਮੋਬਾਇਲ ਚਾਰਜਰ=400, ਖਾਲੀ ਰੈਪਰ(ਐਮ.ਆਈ. ਕੰਪਨੀ)=45, ਖਾਲੀ ਰੈਪਰ(ਨੋਕੀਆ/ਜੀਓ)=109 ਆਦਿ ਦੇ ਮਾਅਰਕੇ ਵਾਲਾ ਡੁਪਲੀਕੇਟ ਤਿਆਰ ਕੀਤਾ ਸਮਾਨ ਬਰਾਮਦ ਕੀਤਾ ਗਿਆ। ਗ੍ਰਿਫਤਾਰ ਕੀਤੇ ਦੋਸ਼ੀਆ ਨੇ ਮੁਢਲੀ ਪੁੱਛਗਿੱਛ ਦੋਰਾਨ ਦੱਸਿਆ ਕਿ ਉਹਨਾਂ ਨੇ ਪਿਛਲੇ ਕਰੀਬ 4 ਸਾਲ ਤੋ ਇਹ ਧੰਦਾ ਚਲਾਇਆ ਹੋਇਆ ਸੀ। ਜਿਹਨਾਂ ਵੱਲੋਂ ਇਹ ਡੁਪਲੀਕੇਟ ਮੋਬਾਇਲ/ਬੈਟਰੀਆ ਆਦਿ ਮਟੀਰੀਅਲ ਦਿੱਲੀ ਅਤੇ ਹੋਰਨਾਂ ਰਾਜਾਂ ਤੋਂ ਬਿਨਾ ਬਿੱਲ ਅਤੇ ਬਗੈਰ ਟੈਕਸ ਤੋਂ ਲੈ ਕੇ ਆਉਦੇ ਸੀ। ਜਿਹਨਾਂ ਨੇ ਦੱਸਿਆ ਕਿ ਉਹ ਤਿਆਰ ਕੀਤੇ ਡੁਪਲੀਕੇਟ ਸਮਾਨ ਨੂੰ ਅਸਲੀ ਦੱਸ ਕੇ ਪੰਜਾਬ ਦੇ ਵੱਖ ਵੱਖ ਸ਼ਹਿਰਾ ਮਾਨਸਾ, ਝੁਨੀਰ, ਭੀਖੀ, ਮੋੜ ਮੰਡੀ, ਰਾਮਾ ਮੰਡੀ, ਤਲਵੰਡੀ ਸਾਬੋ ਜਿਲਾ ਬਠਿੰਡਾ ਆਦਿ ਮਾਰਕੀਟਾ ਵਿੱਚ ਸਪਲਾਈ ਕਰਕੇ ਮੋਟੀ ਕਮਾਈ ਕਰਦੇ ਸਨ।ਗ੍ਰਿਫਤਾਰ ਕੀਤੇ ਦੋਨਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਹਨਾਂ ਪਾਸੋ ਡੁੰਘਾਈ ਨਾਲ ਪੁੱਛਗਿੱਛ ਕਰਕੇ ਪਤਾ ਲਗਾਇਆ ਜਾਵੇਗਾ ਕਿ ਇਹਨਾ ਨਾਲ ਹੋਰ ਕਿਹਨਾ ਕਿਹਨਾ ਲੋਕਾਂ ਦੀ ਸ਼ਮੁਲੀਅਤ ਹੈ, ਇਹ ਕਿਸ ਵਿਆਕਤੀ ਤੋ ਮਾਲ ਲੈ ਕੇ ਆਉਦੇ ਸੀ ਅਤੇ ਇਹਨਾਂ ਵੱਲੋਂ ਹੁਣ ਤੱਕ ਕਿੱਥੇ ਕਿੱਥੇ ਮਾਲ ਵੇਚਿਆ ਗਿਆ ਹੈ। ਜਿਹਨਾ ਦੀ ਪੁੱਛਗਿੱਛ ਉਪਰੰਤ ਹੋੋਰ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।ਮੁਕੱਦਮਾ ਨੰਬਰ 329 ਮਿਤੀ 16-10-2019 ਅ/ਧ 420,473,120-ਬੀ. ਹਿੰ:ਦੰ:, 63,65 ਕਾਪੀ ਰਾਈਟ ਐਕਟ-1957 ਥਾਣਾ ਸਦਰ ਮਾਨਸਾ।

ਦੋਸ਼ੀਆਨ:-

1).ਅਸ਼ਵਨੀ ਕੁਮਾਰ(38)ਪੁੱਤਰ ਮਦਨ ਲਾਲ ਵਾਸੀ ਨੇੜੇ ਸ਼ਹੀਦ ਭਗਤ ਸਿੰਘ ਚੌਕ ਮਾਨਸਾ।

(ਗ੍ਰਿ:16-10-19)

2).ਰਾਜੀਵ ਕੁਮਾਰ(30)ਪੁੱਤਰ ਮਦਨ ਲਾਲ ਵਾਸੀ ਨੇੜੇ ਸ਼ਹੀਦ ਭਗਤ ਸਿੰਘ ਚੌਕ ਮਾਨਸਾ।

(ਗ੍ਰਿ:16-10-19)

ਬਰਾਮਦ ਮਾਲ:

1. ਪੈਨਾਸੋਨਿਕ ਕੰਪਨੀ ਦੇ ਮੋਬਾਇਲ ਫੋਨ =1080

2. ਵੱਖ ਵੱਖ ਕੰਪਨੀਆ ਦੀਆ ਬੈਟਰੀਆ =610

3. ਹੈਡ ਫੋਨ =320

4. ਡਾਟਾ ਕੇਬਲ =1010

5. ਮੋਬਾਇਲ ਸਕਰੀਨ(ਵੱਡੀ/ਛੋਟੀ) =745

6. ਮੋਬਾਇਲ ਚਾਰਜਰ =400

7. ਖਾਲੀ ਰੈਪਰ(ਐਮ.ਆਈ.ਕੰਪਨੀ) =45

8. ਖਾਲੀ ਰੈਪਰ(ਨੋਕੀਆ/ਜੀ.ਓ.) =109

ਕੁੱਲ ਮਾਲੀਤੀ: 34,08,300/-ਰੁਪਏ (ਚੌਤੀ ਲੱਖ ਅੱਠ ਹਜ਼ਾਰ ਤਿੰਨ ਸੌ ਰੁਪਏ)