5 Dariya News

ਬਟਾਲਾ ਦਾ ਨੌਜਵਾਨ ਪਾਰਸ ਜੁਲਕਾ ਰਾਸ਼ਟਰੀ ਯੁਵਾ ਗੌਰਵ ਸਨਮਾਨ ਨਾਲ ਸਨਮਾਨਿਤ

5 Dariya News

ਬਟਾਲਾ 16-Oct-2019

ਭਾਰਤ ਸਰਕਾਰ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵਲੋਂ ਨੈਸ਼ਨਲ ਯੂਥ ਐਵਾਰਡੀ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਯੂਥ ਫਾਰ ਪੀਸ ਪ੍ਰੋਗਰਾਮ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿਖੇ ਕਰਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬ ਦੇ ਬਟਾਲਾ ਸ਼ਹਿਰ ਦੇ ਨੌਜਵਾਨ ਨੂੰ ਰਾਸ਼ਟਰੀ ਯੁਵਾ ਗੌਰਵ ਸਨਮਾਨ ਨਾਲ ਸਨਮਾਨਤ ਕੀਤਾ ਗਿਆ।ਬੀਤੇ ਦਿਨ ਦਿੱਲੀ ਵਿੱਖੇ ਅੰਤਰਰਾਸ਼ਟਰੀ ਯੁਵਾ ਕਾਨਫ਼ਰੰਸ ਤਹਿਤ ਭਾਰਤ ਵਿਚ ਵੱਖ ਵੱਖ ਰਾਜਿਆਂ ਵਿਚ ਨਿਸਵਾਰਥ ਭਾਵਨਾ ਨਾਲ ਸਰਕਾਰ ਨਾਲ ਜੁੜ ਕੇ ਕੰਮ ਕਰ ਰਹੇ ਨੌਜਵਾਨਾਂ ਨੂੰ ਓਹਨਾ ਨੇ ਦੇ ਕੰਮਾਂ ਨੂੰ ਦੇਖਦੇ ਹੋਏ ਰਾਸ਼ਟਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਰਾਸ਼ਟਰੀ ਯੁਵਾ ਗੌਰਵ ਸਨਮਾਨ ਦੇਸ਼ ਦੇ ਓਨ੍ਹਾਂ ਨੌਜਵਾਨਾ ਨੂੰ ਦਿੱਤੇ ਜਾਂਦੇ ਹਨ, ਜੋ ਦੇਸ਼ ਹਿੱਤ ਲਈ ਵੱਧ-ਚੜ੍ਹ ਕੇ ਸਹਿਯੋਗ ਕਰਨ ਅਤੇ ਨੌਜਵਾਨਾਂ ਦੇ ਕੰਮਾਂ ਨੂੰ ਦੇਖ ਕੇ ਸਰਕਾਰ ਨੂੰ ਮਾਣ ਮਹਿਸੂਸ ਹੋਵੇ।ਪਾਰਸ ਜੁਲਕਾ ਨੂੰ ਇਹ ਸਨਮਾਨ ਡਾ.ਐਸ.ਐਨ. ਸੁਭਾ ਰਾਓ, (ਫਾਊਂਡਰ ਰਾਸ਼ਟਰੀ ਯੁਵਾ ਪ੍ਰਾਜੈਕਟ ਭਾਰਤ,) ਐਸ.ਐਚ. ਮਨੋਹਰ ਜਾਲਾ (ਚੈਰਮਨ ਸਵੱਛ ਭਾਰਤ ਆਯੋਜਨ  ਭਾਰਤ ਸਰਕਾਰ,) ਸ਼੍ਰੀਰਾਮਦਾਸ ਅਥਵਾਲ (ਕੇਂਦਰੀ ਮੰਤਰੀ ਸਮਾਜਿਕ ਨਿਆਂ ਅਤੇ ਸ਼ਕਤੀ) ) ਆਚਾਰੀਆ ਗੁਰੂ ਕਰਮ ਤਨਪਾਈ, (ਅੰਤਰ ਰਾਸ਼ਟਰੀ ਸ਼ਾਂਤੀ ਗੁਰੂ ਨੇਪਾਲ) ਮਿਸ ਸ਼ੇਫਾਲੀ ਸੂਦ (ਮਿਸ਼ ਦਿਵਾ 2019) ਡਾ. ਜਾਵੇਦ ਜਮਾਦਰ ( ਰਾਸ਼ਟਰੀ ਯੁਵਾ ਅਵਧੀ ਫੈਡਰੇਸ਼ਨ ਇੰਡੀਆ) ਵਲੋਂ ਦਿੱਤਾ ਗਿਆ।ਪਾਰਸ ਜੁਲਕਾ ਜ਼ਿਲ੍ਹੇ ਦਾ ਪਹਿਲਾ ਨੌਜਵਾਨ ਹੈ ਜਿਸ ਨੂੰ ਇਹ ਸਨਮਾਨ ਮਿਲਿਆ ਹੈ। ਦੱਸ ਦਈਏ ਕਿ ਪਾਰਸ ਜੁਲਕਾ ਪਿਛਲੇ ਕਈ ਸਾਲਾਂ ਤੋਂ ਭਾਰਤ ਸਰਕਾਰ ਦੇ ਨਹਿਰੂ ਯੁਵਾ ਕੇਂਦਰ ਨਾਲ ਜੁੜ ਕੇ ਕੰਮ ਕਰ ਰਹੇ ਹਨ, ਓਨ੍ਹਾਂ ਨੇ ਸਮਾਜ ਸੇਵਾ ਦੇ ਖੇਤਰ ਵਿਚ ਵੱਖ ਵੱਖ ਪਿੰਡਾਂ ਦੇ ਨੌਜਵਾਨਾਂ ਅਤੇ ਵੱਖ ਵੱਖ ਸੰਸਥਾਵਾਂ ਵਲੋਂ ਨਸ਼ੇ ਖਿਲਾਫ ਜਾਗਰੂਕਤਾ, ਸਵੱਛ ਭਾਰਤ ਅਭਿਆਨ, ਖ਼ੂਨ ਦਾਨ, ਮੈਡੀਕਲ ਸਹਾਇਤਾ ਆਦਿ ਸਮਾਜ ਭਲਾਈ ਕੰਮ ਕੀਤੇ ਹਨ। ਇਨ੍ਹਾਂ ਸਮਾਜ ਭਲਾਈ ਕੰਮਾਂ ਦੀ ਬਦੌਲਤ ਉਸਨੂੰ ਇਹ ਸਨਮਾਨ ਮਿਲਿਆ ਹੈ।