5 Dariya News

ਮੁੰਬਈ ਵਿਖੇ ਕਰਾਏ ਗਏ ਸੈਮੀਨਾਰ ਦੀ ਸਫਲਤਾ ਨੇ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਟਕਸਾਲ ਦੀ ਲੋਕਪ੍ਰੀਅਤਾ ਦੀ ਵਿਲਖਣ ਪਛਾਣ ਕਾਇਮ ਕੀਤੀ

ਪੰਜਾਬ ਤੋਂ ਬਾਹਰ ਪ੍ਰਚਾਰ ਮੁਹਿੰਮ ਨੂੰ ਤੇਜ ਕਰਦਿਆਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਪੰਥ ਦੀ ਮੁਖਧਾਰਾ ਨਾਲ ਜੋੜਿਆ ਜਾਵੇਗਾ : ਸੰਤ ਗਿਆਨੀ ਹਰਨਾਮ ਸਿੰਘ ਖਾਲਸਾ

5 Dariya News

ਮੁੰਬਈ 15-Oct-2019

ਦਮਦਮੀ ਟਕਸਾਲ ਵਲੋਂ ਮੁੰਬਈ ਵਿਖੇ ਕਰਾਏ ਗਏ ਅੰਤਰਾਸ਼ਟਰੀ ਸੈਮੀਨਾਰ ਦੀ ਸਫਲਤਾ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਟਕਸਾਲ ਦੀ ਲੋਕਪ੍ਰੀਅਤਾ ਦੀ ਵਿਲਖਣ ਪਛਾਣ ਹੈ। ਮੁੰਬਈ ਦੇ ਗੁਰੂ ਨਾਨਕ ਖ਼ਾਲਸਾ ਕਾਲਜ, ਮਟੂੰਗਾ ਵਿਖੇ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ ੫੦ ਸਾਲਾ ਸਥਾਪਨਾ ਨੂੰ ਸਮਰਪਿਤ ਚੌਥਾ ਇਕ ਰੋਜਾ ਅੰਤਰਰਾਸ਼ਟਰੀ ਸੈਮੀਨਾਰ 'ਚ ਭਾਰੀ ਗਿਣਤੀ ਇਸਤਰੀਆਂ ਅਤੇ ਨੌਜਵਾਨ ਵਰਗ ਨੇ ਵੀ ਉਤਸ਼ਾਹ ਪੂਰਵਕ ਹਿੱਸਾ ਲਿਆ। ਇਸ ਤੋਂ ਪਹਿਲਾਂ ਅੰਮ੍ਰਿਤਸਰ, ਨਵੀਂ ਦਿੱਲੀ ਅਤੇ ਪਟਿਆਲਾ ਵਿਖੇ ਸੈਮੀਨਾਰ ਕਰਾਏ ਗਏ।ਮੁੰਬਈ ਸੈਮੀਨਾਰ ਦੌਰਾਨ ਸੁਚੇਤ ਸਰੋਤਿਆਂ ਨੂੰ ਵੇਖ ਗਦ ਗਦ ਹੋਏ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸੰਬੋਧਨ ਕਰਦਿਆਂ ਕਿਹਾ ਦਮਦਮੀ ਟਕਸਾਲ ਵਲੋਂ ਮੌਜੂਦਾ ਮੁਖ ਅਸਥਾਨ ਤੋਂ ਸਿੱਖ ਪੰਥ ਦੇ ਹਿਤਾਂ ਲਈ ਕਈ ਅਹਿਮ ਇਤਿਹਾਸਕ ਫ਼ੈਸਲੇ ਲਏ ਗਏ ਹਨ। ਪ੍ਰੋ: ਸਰਚਾਂਦ ਸਿੰਘ ਵੱਲੋਂ ਦਿਤੀ ਜਾਣਕਾਰੀ ਮੁਤਾਬਕ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਸਿੱਖਾਂ 'ਚ ਸੇਵਾ ਸਿਮਰਨ ਅਤੇ ਸਤਿ ਸੰਗ ਤੋਂ ਦੂਰ ਜਾਣ ਦੀ ਪਿਰਤ 'ਤੇ ਚਿੰਤਾ ਪ੍ਰਗਟ ਕੀਤੀ । ਉਨ੍ਹਾਂ ਪੰਜਾਬ ਤੋਂ ਬਾਹਰ ਸਿੱਖੀ ਪ੍ਰਚਾਰ ਅਤੇ ਪ੍ਰਸਾਰ ਮੁਹਿੰਮ ਨੂੰ ਤੇਜ ਕਰਨ ਅਤੇ ਸਿੱਖੀ ਦੀ ਫੁਲਵਾੜੀ 'ਚੋਂ ਬਾਹਰ ਰਹਿ ਰਹੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਿੱਖ ਕੌਮ ਦੀ ਮੁਖਧਾਰਾ ਨਾਲ ਜੋੜਨ ਲਈ ਠੋਸ ਉਪਰਾਲੇ ਕਰਨ ਦਾ ਵੀ ਐਲਾਨ ਕੀਤਾ। ਉਹਨਾਂ ਕਿਹਾ ਕਿ ਘਰ ਤੋਂ ਬਿਨਾ ਪਰਿਵਾਰ ਪ੍ਰਫੁਲਿਤ ਨਹੀਂ ਹੋ ਸਕਦਾ। ਉਨ੍ਹਾਂ ਦਸਿਆ ਕਿ  ਉਨ੍ਹਾਂ ਕਿਹਾ ਕਿ ਅੱਜ ਦਾ ਸੈਮੀਨਾਰ ਦਮਦਮੀ ਟਕਸਾਲ ਦੇ ਜਿਨ੍ਹਾਂ ਮਹਾਂਪੁਰਸ਼ਾਂ ਨੂੰ ਸਮਰਪਿਤ ਕੀਤਾ ਗਿਆ ਹੈ ਉਨ੍ਹਾਂ 'ਚੋਂ ਟਕਸਾਲ ਦੇ ਗਿਆਰ੍ਹਵੇਂ ਮੁਖੀ ਪੰਥ ਰਤਨ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂਵਾਲੇ ਨੇ ਗੁਰਧਾਮਾਂ ਨੂੰ ਆਜ਼ਾਦ ਕਰਾਉਣ ਅਤੇ ਸਿੱਖੀ ਪ੍ਰਚਾਰ ਪ੍ਰਸਾਰ ਲਈ ਅਹਿਮ ਯੋਗਦਾਨ ਪਾਉਣ ਤੋਂ ਇਲਾਵਾ ਹਜ਼ਾਰਾਂ ਹਿੰਦੂ, ਮੁਸਲਮਾਨ ਅਤੇ ਇਸਾਈ ਭਾਈਚਾਰੇ ਨੂੰ ਵੀ ਅੰਮ੍ਰਿਤ ਛਕਾਇਆ। ਇਸੇ ਤਰਾਂ ਬਾਰ੍ਹਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਸ਼ਾਸਤਰ ਅਤੇ ਸ਼ਸਤਰ ਦੀ ਟਕਸਾਲ ਦੀ ਅਭਿੰਨ ਨੀਤੀ ਸਿਧਾਂਤ 'ਤੇ ਸਖ਼ਤ ਪਹਿਰਾ ਦਿਤਾ। ਨਿਰਭੈਤਾ ਦੇ ਸਰੂਪ ਤੇਰ੍ਹਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਨੇ ਐਮਰਜੈਂਸੀ ਦੌਰਾਨ ਦੇਸ਼ ਭਰ 'ਚ ੩੭ ਜਲੂਸ ਕੱਢਦਿਆਂ ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਸਬਕ ਦਿਤੀ।ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਖ਼ਾਲਸਾ ਕਾਲਜ ਮੁੰਬਈ ਦੇ ਚੇਅਰਮੈਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸ: ਗੁਰਿੰਦਰ ਸਿੰਘ ਬਾਵਾ ਨੇ ਦਮਦਮੀ ਟਕਸਾਲ ਵੱਲੋਂ ਨਿਰ ਸਵਾਰਥ ਕੀਤੇ ਜਾ ਰਹੇ ਪੰਥਕ ਕਾਰਜਾਂ ਦੇ ਲਈ ਬਾਬਾ ਹਰਨਾਮ ਸਿੰਘ ਖ਼ਾਲਸਾ  ਦੀ ਸ਼ਲਾਘਾ ਕੀਤੀ । ਉਨ੍ਹਾਂ ਆਪਣੀ ਟੀਮ ਅਤੇ ਮੁੰਬਈ ਦੀ ਸੰਗਤ ਵੱਲੋਂ ਸਿੱਖੀ ਪ੍ਰਚਾਰ ਤੇ ਪ੍ਰਸਾਰ ਲਈ ਦਮਦਮੀ ਟਕਸਾਲ ਨੂੰ ਹਰ ਤਰਾਂ ਸਹਿਯੋਗ ਦੇਣ ਦਾ ਭਰੋਸਾ ਦਿਤਾ।ਸੰਤ ਬਾਬਾ ਪ੍ਰਦੀਪ ਸਿੰਘ ਬੋਰੇਵਾਲ ਬੱਧਨੀ ਕਲਾਂ ਨੇ ਸਿੱਖਾਂ ਦਾ ਪਦਾਰਥਵਾਦੀ ਹੋ ਕੇ ਅਧਿਆਤਮਵਾਦ ਤੋਂ ਦੂਰ ਜਾ ਰਹੇ ਹੋਣ 'ਤੇ ਚਿੰਤਾ ਪ੍ਰਗਟ ਕੀਤੀ। 

ਧਰਮ ਦਾ ਵਿਸ਼ਾ ਸ਼ਰਧਾ ਦੱਸਦਿਆਂ ਉਨ੍ਹਾਂ ਸ਼ਬਦ ਦੀ ਪ੍ਰਿਸ਼ਠਭੂਮੀ ਨੂੰ ਜਾਣੇ ਸਮਝੇ ਬਗੈਰ ਵਾਦ ਵਿਵਾਦ ਖੜੇ ਕਰਨ ਵਾਲੇ ਸ਼ੰਕਾਵਾਦੀਆਂ ਪ੍ਰਚਾਰਕਾਂ ਦੀ ਸਖ਼ਤ ਅਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਤਰਕਵਾਦ ਅਤੇ ਸ਼ੰਕਾਵਾਦੀ ਹੀ ਬੌਧਿਕ ਵਿਨਾਸ਼ ਦਾ ਕਾਰਨ ਹੈ। ਗੁਰਬਾਣੀ ਅਤੇ ਗੁਰ ਮਰਿਆਦਾ ਨੂੰ ਢਾਹ ਲਾਉਣ ਵਾਲਿਆਂ ਦੀ ਪੜਚੋਲ ਅਤੇ ਜੀਵਨ ਪ੍ਰੇਰਕ ਸ਼ਕਤੀ ਟਕਸਾਲ ਵਿਚੋਂ ਵਿਕਸਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਦਮਦਮੀ ਟਕਸਾਲ ਨੂੰ ਨਵੀਂ ਦਿੱਖ ਤੇ ਨਵਾਂ ਰੂਪ ਦਿਤਾ ਹੈ।ਸੈਮੀਨਾਰ ਦੇ ਕੋਆਰਡੀਨੇਟਰ ਡਾ: ਹਰਭਜਨ ਸਿੰਘ ਨੇ ਟਕਸਾਲ ਦੀ ਵਿਲੱਖਣਤਾ ਬਾਰੇ ਕਿਹਾ ਕਿ ਟਕਸਾਲ ਨੇ ਮਰਿਆਦਾ ਅਤੇ ਗੁਰਬਾਣੀ ਧਰਮ-ਸ਼ਾਸਤਰ ਦੀਆਂ ਹਰ ਇਕ ਬਰੀਕੀਆਂ - ਯੁਕਤੀਆਂ ਦਾ ਮੰਥਨ ਕੀਤਾ ਅਤੇ ਸਮਝਾਉਣਾ ਕੀਤਾ ਹੈ। ਮੰਚ ਸੰਚਾਲਕ ਅਤੇ ਬੁਲਾਰੇ ਡਾ: ਇੰਦਰਜੀਤ ਸਿੰਘ ਗੋਗੋਆਣੀ ਨੇ ਗੰ੍ਰਥ, ਮਰਿਆਦਾ ਅਤੇ ਪਰੰਪਰਾ ਨੂੰ ਸਮਝਣ ਦੀ ਲੋੜ 'ਤੇ ਦਿਤਾ ਅਤੇ ਕਿਹਾ ਕਿ ਦੇਸ਼ ਜਾਂ ਪੰਥ ਨੂੰ ਸੰਕਟ ਪੇਸ਼ ਆਉਣ 'ਤੇ ਦਮਦਮੀ ਟਕਸਾਲ ਲਈ ਗਿਣਤੀ ਨਹੀਂ ਸਗੋਂ ਫ਼ਰਜ਼ਾਂ ਦੀ ਪਾਲਣਾ ਅਤੇ ਭਾਵਨਾ ਅਹਿਮ ਰਹੀ।  ਪੰਜਾਬ ਦੀ ਧਰਤੀ ਨੂੰ ਜੱਦੋ ਵੀ ਉਮੰਗ ਉਠੀ ਟਕਸਾਲ ਨੇ ਕੁਰਬਾਨੀ ਰਾਹੀਂ ਯੋਗਦਾਨ ਪਾਇਆ। ਸਿੱਖ ਚਿੰਤਕ ਡਾ: ਸੁਖਦਿਆਲ ਸਿੰਘ ਨੇ ਸਿੱਖ ਧਰਮ ਨੂੰ ਆਪਣੇ ਆਪ 'ਚ ਵਿਸ਼ਵ ਦਾ ਇਕ ਵਿਲੱਖਣ ਇਨਕਲਾਬ ਦਸਿਆ। ਉਨ੍ਹਾਂ ਕਿਹਾ ਕਿ ਟਕਸਾਲ ਵੱਲੋਂ ਕਰਾਏ ਜਾ ਰਹੇ ਸੈਮੀਨਾਰਾਂ ਨੇ ਸਿੱਖ ਨੌਜਵਾਨ ਪੀੜੀ 'ਚ ਚੇਤਨਾ ਪੈਦਾ ਕੀਤੀ ਹੈ। ਪ੍ਰੋ: ਜਸਬੀਰ ਸਿੰਘ ਸਾਬਰ ਨੇ ਦਮਦਮੀ ਟਕਸਾਲ ਦੀ ਅੰਤਰ ਧਰਮ ਸੰਵਾਦ ਬਾਰੇ ਗਲ ਕਰਦਿਆਂ ਕਿਹਾ ਕਿ ਗਿਆਨ ਵੰਡਣਾ ਅਤੇ ਸਭ ਦੇ ਨਾਲ ਤੇ ਸਭ ਨੂੰ ਨਾਲ ਲੈ ਕੇ ਚਲਣਾ ਟਕਸਾਲ ਦੀ ਧਾਰਮਿਕ ਸਮਾਜਿਕ ਸਰੋਕਾਰ ਰਿਹਾ। ਟਕਸਾਲ ਨਿਜ ਲਾਭ ਅਤੇ ਨਿੱਜਵਾਦ ਤੋਂ ਨਿਰਲੇਪ ਹੋਣ ਤੋਂ ਇਲਾਵਾ ਇਸ ਦੇ ਸ਼ਸਤਰ ਗਿਆਨ ਦਾ ਅਧਾਰ ਵੀ ਸ਼ਾਸਤਰ ਗਿਆਨ ਹੀ ਰਿਹਾ। ਦੂਜੇ ਧਰਮਾਂ ਦਾ ਜਿੱਥੇ ਸਤਿਕਾਰ ਕੀਤਾ ਉੱਥੇ ਆਪਣੇ ਸਿਧਾਂਤ ਪ੍ਰਤੀ ਕੋਈ ਸਮਝੌਤਾ ਨਹੀਂ ਕੀਤਾ। ਡਾ: ਅਮਰਜੀਤ ਸਿੰਘ ਨੇ ਕਿਹਾ ਕਿ ਧਰਮ ਸ਼ਾਸਤਰੀ ਵਿਆਖਿਆ ਦਾ ਮੁੱਢ ਦਮਦਮੀ ਟਕਸਾਲ ਨੇ ਹੀ ਬੰਨ੍ਹਿਆ। ਉਨ੍ਹਾਂ ਕਿਹਾ ਕਿ ਟਕਸਾਲ ਵਿਚ ਸਿਧਾਂਤ ਅਤੇ ਜੀਵਨ ਜਾਂਚ ਸਿਖਾਈ ਜਾਂਦੀ ਹੈ। ਦਮਦਮੀ ਟਕਸਾਲ ਦੇ ਮੌਜੂਦਾ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ ਸਥਾਪਨਾ ਦੀ ਅਰਧ ਸ਼ਤਾਬਦੀ ਮਹਿਤਾ ਚੌਕ ਵਿਖੇ 23-24-25 ਅਕਤੂਬਰ 2019 ਨੂੰ ਬਹੁਤ ਵੱਡੀ ਪੱਧਰ 'ਤੇ ਮਨਾਈ ਜਾ ਰਹੀ ਹੈ।ਇਸ ਮੌਕੇ ਸ੍ਰੀ ਪੰਚਾਇਤੀ ਅਖਾੜਾ ਉਦਾਸੀਨ ਕੁਰੂਕਸ਼ੇਤਰ ਦੇ ਮਹੰਤ ਮਹੇਸ਼ ਮੁਨੀ , ਸ: ਜਸਪਾਲ ਸਿੰਘ ਸਿੱਧੂ ਚੇਅਰਮੈਨ ਸੁਪਰੀਮ ਕੌਂਸਲ ਗੁਰਦਵਾਰਾ ਨਵੀਂ ਮੁੰਬਈ, ਭਾਈ ਅਜੈਬ ਸਿੰਘ ਅਭਿਆਸੀ, ਸੰਤ ਬਾਬਾ ਘੋਲਾ ਸਿੰਘ ਕਾਰਸੇਵਾ ਸਰਹਾਲੀ, ਮਹੰਤ ਦਮੋਦਰ ਦਾਸ ਉਦਾਸੀਨ ਹਰਿਦਵਾਰ, ਸੰਤ ਬਾਬਾ ਪਾਲ ਸਿੰਘ ਪਟਿਆਲੇ ਵਾਲੇ, ਅਮਰਬੀਰ ਸਿੰਘ ਢੋਟ ਫੈਡਰੇਸ਼ਨ ਪ੍ਰਧਾਨ,ਜਸਬੀਰ ਸਿੰਘ ਧਾਮ, ਗੁਰਿੰਦਰ ਸਿੰਘ, ਗਿਆਨੀ ਤੇਜਪਾਲ ਸਿੰਘ ਕੁਰੂਕਸ਼ੇਤਰ, ਬਾਬਾ ਗੁਰਵਿੰਦਰ ਸਿੰਘ, ਬੀਬੀ ਰਣਜੀਤ ਕੌਰ, ਗਗਨਦੀਪ ਸਿੰਘ ਠੇਕੇਦਾਰ, ਅਵਤਾਰ ਸਿੰਘ ਬੁੱਟਰ, ਹਰਸ਼ਦੀਪ ਸਿੰਘ ਮਹਿਤਾ, ਮਲਕੀਤ ਸਿੰਘ ਬੱਲ, ਗਿਆਨ ਸਿੰਘ ਨਰੂਲਾ, ਬਾਬਾ ਦਲੀਪ ਸਿੰਘ ਚੰਬੂਰ, ਤਰਲੋਕ ਸਿੰਘ ਕਾਲੰਮਬੋਲੀ, ਹਰਵਿੰਦਰ ਸਿੰਘ ਪਨ੍ਹਵੇਲ, ਚਰਨਦੀਪ ਸਿੰਘ ਕਾਮੋਠੇ, ਅਮਰਪਾਲ ਸਿੰਘ ਐਰੋਲੀ, ਅਮਰੀਕ ਸਿੰਘ ਸਾਹੰਸ, ਅਮਰੀਕ ਸਿੰਘ ਚੰਬੂਰ ਕੈਪ, ਜਸਮੀਤ ਸਿੰਘ ਲਛਮੀ ਕਲੌਨੀ, ਗੁਰਮੀਤ ਸਿੰਘ ਬੱਲ, ਹਰਪ੍ਰੀਤ ਸਿੰਘ ਪੱਲ੍ਹਾ, ਅਵਤਾਰ ਸਿੰਘ ਮੂਲੁੰਡ, ਸੁਰਿੰਦਰ ਸਿੰਘ ਮਿਨਹਾਸ, ਸਤਨਾਮ ਸਿੰਘ ਮਾਨ, ਕੁੰਦਨ ਸਿੰਘ ਸਾਨਪਾੜਾ, ਬੀਬੀ ਦਵਿੰਦਰ ਕੌਰ ਪਾੜਾ, ਪ੍ਰਤਾਪ ਸਿੰਘ ਪਵਾਰ, ਹੀਰਾ ਸਿੰਘ ਪੱਡਾ, ਇੰਦਰਜੀਤ ਸਿੰਘ ਭਾਟੀਆ ਅਤੇ ਪ੍ਰੋ: ਸਰਚਾਂਦ ਸਿੰਘ ਮੌਜੂਦ ਸਨ।