ਮਾਨਸਾ ਪੁਲਿਸ ਵੱਲੋ ਵੱਡੀ ਪ੍ਰਾਪਤੀ :ਅੰਤਰਰਾਜੀ ਮੋਬਾਇਲ ਬੈਟਰੀ ਗਿਰੋਹ ਦਾ ਪਰਦਾਫਾਸ਼ ਕਰਕੇ 46,663 ਬੈਟਰੀਆਂ ਬਰਾਮਦ
ਬਰਾਮਦ ਵੱਖ-ਵੱਖ ਕੰਪਨੀਆ ਦੇ ਮਾਅਰਕੇ ਵਾਲੀਆ ਬੈਟਰੀਆਂ ਦੀ ਮਲੀਤੀ 1,16,65,750/-ਰੁਪਏ
5 Dariya News
ਮਾਨਸਾ 14-Oct-2019
ਡਾ: ਨਰਿੰਦਰ ਭਾਰਗਵ ਸੀਨੀਅਰ ਕਪਤਾਨ ਪੁਲੀਸ ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋ ਮੋਬਾਇਲ ਫੋਨਾ ਦੀਆ ਡੁਪਲੀਕੇਟ ਤਿਆਰ ਕੀਤੀਆ ਬੈਟਰੀਆ ਤੇ ਨਾਮੀ ਕੰਪਨੀਆ ਦੇ ਮਾਅਰਕੇ ਲਗਾ ਕੇ ਅਸਲੀ ਦੱਸ ਕੇ ਮਾਰਕੀਟ ਵਿਚ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਜਿਹਨਾ ਵਿਰੁੱਧ ਮੁਕੱਦਮਾ ਦਰਜ ਕਰਵਾ ਕੇ ਇੱਕ ਦੋਸ਼ੀ ਵਿਨੋਦ ਕੁਮਾਰ ਉਰਫ ਵਿਸ਼ੂ (ਉਮਰ ਕਰੀਬ 31 ਸਾਲ) ਪੁੱਤਰ ਦਰਸਨ ਕੁਮਾਰ ਵਾਸੀ ਮਾਨਸਾ ਨੂੰ ਕਾਬੂ ਕਰਕੇ ਡੁਪਲੀਕੇਟ ਬੈਟਰੀਆ ਦੀ ਵੱਡੇ ਪੱਧਰ ਤੇ ਬਰਾਮਦਗੀ ਕਰਾਉਣ ਵਿਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਬਰਾਮਦ ਕੀਤੀਆ ਬੈਟਰੀਆ ਦੀ ਬਜਾਰੀ ਕੀਮਤ 1,16,65,750/-ਰੁਪਏ (ਇੱਕ ਕਰੋੜ ਸੋਲਾ ਲੱਖ ਪੈਹਟ ਹਜਾਰ ਸੱਤ ਸੌ ਪੰਜਾਹ ਰੁਪਏ) ਬਣਦੀ ਹੈ।ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਪਾਸ ਮੁਖਬਰੀ ਮਿਲੀ ਕਿ ਵਿਨੋਦ ਕੁਮਾਰ ਉਰਫ ਵਿਸ਼ੂ ਪੁੱਤਰ ਦਰਸਨ ਕੁਮਾਰ ਵਾਸੀ ਰਾਮ ਸਿੰਘ ਕੁੰਦਨ ਵਾਲੀ ਗਲੀ ਵਾਰਡ ਨੰਬਰ 8 ਮਾਨਸਾ, ਰਵੀ ਕਾਂਤ ਪੁੱਤਰ ਸੁਰਿੰਦਰ ਕੁਮਾਰ ਵਾਸੀ ਕਚਿਹਰੀ ਰੋਡ ਵਾਲੀ ਗਲੀ ਨੰਬਰ 3 ਦਸਮੇਸ ਸਕੂਲ ਦੇ ਸਾਹਮਣੇ ਮਾਨਸਾ ਅਤੇ ਰਾਹੁਲ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਕਾਲਜ ਰੋਡ ਮਾਨਸਾ, ਜੋ ਚਾਈਨਾ-ਮੇਡ ਮਾਲ ਲਿਆ ਕੇ ਸੈਮਸੰਗ, ਨੋਕੀਆ, ਆਈ. ਫੋਨ ਆਦਿ ਮੋਬਾਇਲ ਕੰਪਨੀਆ ਦੇ ਰੈਪਰ ਲਗਾ ਕੇ ਪੰਜਾਬ ਅਤੇ ਪੰਜਾਬ ਤੋ ਬਾਹਰ ਦੀਆ ਮਾਰਕੀਟਾ ਵਿੱਚ ਡੁਪਲੀਕੇਟ ਤਿਆਰ ਕੀਤੀਆ ਮੋਬਾਇਲਾਂ ਦੀਆਂ ਬੈਟਰੀਆ ਅਸਲੀ ਦੱਸ ਕੇ ਵੇਚਦੇ ਹਨ ਅਤੇ ਲੋਕਾਂ ਨਾਲ ਧੋਖਾਧੜੀ ਕਰਕੇ ਮੋਟੀ ਕਮਾਈ ਕਰਦੇ ਹਨ। ਜਿਸ ਤੇ ਉਕਤ ਦੋਸੀਆਂ ਵਿੱਰੁਧ ਮੁਕੱਦਮਾ ਨੰਬਰ 139 ਮਿਤੀ 14-10-2019 ਅ/ਧ 420,120-ਬੀ. ਹਿੰ:ਦੰ:, 63,65 ਕਾਪੀ ਰਾਈਟ ਐਕਟ-1957 ਥਾਣਾ ਸਿਟੀ-2 ਮਾਨਸਾ ਦਰਜ ਰਜਿਸਟਰ ਕਰਵਾਇਆ ਗਿਆ।
ਹਰਜਿੰਦਰ ਸਿੰਘ, ਪੀ.ਪੀ.ਐਸ. ਉਪ ਕਪਤਾਨ ਪੁਲਿਸ (ਸ:ਡ:) ਮਾਨਸਾ ਦੀ ਨਿਗਰਾਨੀ ਹੇਠ ਇੰਸ: ਮੋਹਨ ਲਾਲ ਮੁੱਖ ਅਫਸਰ ਥਾਣਾ ਸਿਟੀ-2 ਮਾਨਸਾ ਅਤੇ ਐਸ.ਆਈ. ਅੰਗਰੇਜ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮਾਨਸਾ ਦੀਆ ਪੁਲਿਸ ਪਾਰਟੀਆ ਵੱਲੋ ਸਾਝੇ ਤੌਰ ਤੇ ਕਾਰਵਾਈ ਕਰਦੇ ਹੋਏ ਮੋਕਾ ਪਰ ਰੇਡ ਕਰਕੇ ਇੱਕ ਦੋਸ਼ੀ ਵਿਨੋਦ ਕੁਮਾਰ ਉਰਫ ਵਿਸ਼ੂ ਨੂੰ ਕਾਬੂ ਕੀਤਾ ਗਿਆ।ਜਿਸ ਪਾਸੋ ਦੁਕਾਨ ਵਿਚੋ ਵੱਖ ਵੱਖ ਨਾਮੀ ਕੰਪਨੀਆ (ਸੈਮਸੰਗ, ਨੋਕੀਆ, ਐਪਲ, ਐਮ.ਆਈ., ਕਾਰਬਨ, ਮਾਈਕਰੋਮੈਕਸ ਆਦਿ) ਦੇ ਮਾਅਰਕੇ ਵਾਲੀਆ ਡੁਪਲੀਕੇਟ ਤਿਆਰ ਕੀਤੀਆ ਕਰੀਬ 46,663 ਬੈਟਰੀਆਂ ਬਰਾਮਦ ਕੀਤੀਆਂ ਗਈਆਂ। ਇਸ ਤੋ ਇਲਾਵਾ ਕੁੱਝ ਤਿਆਰ ਕਰਨ ਵਾਲੀਆ ਬਿਨਾ ਰੈਪਰ ਵਾਲੀਆ ਅਤੇ 14 ਵੱਡੇ ਰੋਲ (ਰੈਪਰ), 750 ਡੁਪਲੀਕੇਟ ਲੀਡਾ, 400 ਡੁਪਲੀਕੇਟ ਚਾਰਜਰ (ਅਡਾਪਟਰ) ਆਦਿ ਸਮਾਨ ਵੀ ਮੋਕਾ ਤੋ ਬਰਾਮਦ ਹੋਇਆ। ਗ੍ਰਿਫਤਾਰ ਕੀਤੇ ਦੋਸੀ ਵਿਨੋਦ ਕੁਮਾਰ ਉਰਫ ਵਿਸ਼ੂ ਵਿਰੁੱਧ ਪਹਿਲਾ ਵੀ ਡੁਪਲੀਕੇਟ ਬੈਟਰੀਆ ਤਿਆਰ ਕਰਕੇ ਵੇਚਣ ਸਬੰਧੀ ਮੁੱਕਦਮਾ ਨੰਬਰ 24 ਮਿਤੀ 07-04-2018 ਅ/ਧ 420,473 ਹਿੰ:ਦੰ: ਅਤੇ 103,104 ਟਰੇਡ ਮਾਰਕ ਐਕਟ 1999 ਥਾਣਾ ਸਿਟੀ-2 ਮਾਨਸਾ ਦਰਜ ਰਜਿਸਟਰ ਹੋਇਆ ਸੀ, ਜੋ ਅਦਾਲਤ ਵਿਚ ਚੱਲ ਰਿਹਾ ਹੈ ਅਤੇ ਇਸ ਮੁਕੱਦਮਾ ਵਿਚ ਦੋਸੀ ਜਮਾਨਤ ਤੇ ਆਇਆ ਹੋਇਆ ਹੈ। ਜਿਸਨੇ ਹੁਣ ਮੁਢਲੀ ਪੁੱਛਗਿੱਛ ਦੋਰਾਨ ਦੱਸਿਆ ਕਿ ਉਹ ਇਹ ਡੁਪਲੀਕੇਟ ਬੈਟਰੀਆ/ਤਿਆਰ ਕਰਨ ਵਾਲਾ ਮਟੀਰੀਅਲ ਚੀਨ ਦੇਸ਼ ਦੀ ਕਾਰਗੋ ਐਮ.ਐਚ.ਟੀ.ਸੀ. ਕੰਪਨੀ ਤੋ ਸ਼ਿੱਪ ਰਾਹੀ ਅਤੇ ਦਿੱਲੀ ਦੀ ਗੁਫਾਰ ਮਾਰਕੀਟ ਤੋ ਮੰਗਵਾਉਂਦੇ ਹਨ ਅਤੇ ਖੁੱਦ ਵੀ ਜਾ ਕੇ ਲਿਆਉਦੇ ਹਨ। ਇਸ ਕੰਮ ਨੂੰ ਹੋਰ ਅੱਗੇ ਵਧਾਉਣ ਲਈ ਦੋਸ਼ੀ ਵਿਨੋਦ ਕੁਮਾਰ ਉਰਫ ਵਿਸ਼ੂ ਆਪ ਖੁੱਦ ਵੀ ਕਈ ਵਾਰ ਚੀਨ ਦੇਸ਼ ਜਾ ਕੇ ਆਇਆ ਹੈ। ਜਿਸ ਨੇ ਦੱਸਿਆ ਕਿ ਉਹ ਤਿਆਰ ਕੀਤੀਆ ਇਹਨਾ ਡੁਪਲੀਕੇਟ ਬੈਟਰੀਆ ਨੂੰ ਅਸਲੀ ਦੱਸ ਕੇ ਪੰਜਾਬ ਦੇ ਵੱਖ ਵੱਖ ਸ਼ਹਿਰਾ ਮਾਨਸਾ, ਮੋੜ ਮੰਡੀ, ਤਲਵੰਡੀ ਸਾਬੋ, ਗੋਨਿਆਣਾ ਮੰਡੀ, ਜੈਤੋ, ਬਠਿੰਡਾ ਤੋ ਇਲਾਵਾ ਦਿੱਲੀ ਅਤੇ ਰਾਜਸਥਾਨ ਪ੍ਰਾਂਤ ਦੇ ਸ੍ਰੀ ਗੰਗਾਨਗਰ ਆਦਿ ਮਾਰਕੀਟਾ ਵਿੱਚ ਸਪਲਾਈ ਕਰਕੇ ਮੋਟੀ ਕਮਾਈ ਕਰਦੇ ਸਨ। ਜਿਹਨਾ ਨੇ ਕਰੀਬ ਡੇਢ ਸਾਲ ਤੋ ਇਹ ਧੰਦਾ ਚਲਾਇਆ ਹੋਇਆ ਸੀ।ਗ੍ਰਿਫਤਾਰ ਕੀਤੇ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।ਜਿਸ ਪਾਸੋ ਡੁੰਘਾਈ ਨਾਲ ਪੁੱਛਗਿੱਛ ਕਰਕੇ ਪਤਾ ਲਗਾਇਆ ਜਾਵੇਗਾ ਕਿ ਇਹਨਾ ਨਾਲ ਹੋਰ ਕਿਹਨਾ ਕਿਹਨਾ ਲੋਕਾਂ ਦੀ ਸ਼ਮੁਲੀਅਤ ਹੈ ਅਤੇ ਹੁਣ ਤੱਕ ਕਿੱਥੇ ਕਿੱਥੇ ਮਾਲ ਵੇਚਿਆ ਗਿਆ ਹੈ।ਰਹਿੰਦੇ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤੇ ਜਾ ਰਹੇ ਹਨ, ਜਿਹਨਾ ਦੀ ਗ੍ਰਿਫਤਾਰੀ ਹੋਣ ਤੇ ਪੁੱਛਗਿੱਛ ਉਪਰੰਤ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।