5 Dariya News

ਮਹਾਂਰਿਸ਼ੀ ਵਾਲਮੀਕਿ ਜਯੰਤੀ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਈ ਗਈ

ਕੜ੍ਹੀ, ਚਾਵਲ ਅਤੇ ਕੜਾਹ ਦਾ ਲੰਗਰ ਲਗਾਇਆ

5 Dariya News

ਮੁਹਾਲੀ 14-Oct-2019

ਅੱਜ ਮੁਹਾਲੀ ਵਿਖੇ ਵਾਲਮੀਕਿ ਸਮਾਜ ਅਤੇ ਲਾਇਨਜ਼ ਸਰਵਿਸਿਜ਼ ਵੱਲੋਂ ਸਾਂਝੇ ਤੌਰ ਤੇ ਮਹਾਂਰਿਸ਼ੀ ਵਾਲਮੀਕਿ ਜਯੰਤੀ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਈ ਗਈ। ਇਸ ਮੌਕੇ ਪੰਜਾਬ ਸਰਕਾਰ ਦੇ ਕੈਬਨਿਟ ਵਜੀਰ ਬਲਬੀਰ ਸਿੰਘ ਸਿੱਧੂ ਦੇ ਬੇਟੇ ਕੰਵਰਬੀਰ ਸਿੰਘ ਸਿੱਧੂ, ਸੀਨੀਅਰ ਕਾਂਗਰਸੀ ਆਗੂ ਰਾਜਾ ਕੰਵਰਜੋਤ ਸਿੰਘ ਮੁਹਾਲੀ ਅਤੇ ਐਮ.ਸੀ. ਜਸਪ੍ਰੀਤ ਕੌਰ ਮੁਹਾਲੀ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ। ਇਸ ਮੌਕੇ ਵਾਲਮੀਕਿ ਪੂਜਾ ਅਤੇ ਹਵਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਸ਼੍ਰੀ ਸਿੱਧੂ ਨੇ ਕਿਹਾ ਕਿ ਸਾਨੂੰ ਮਹਾਂਰਿਸ਼ੀ ਵਾਲਮੀਕਿ ਜੀ ਦੇ ਦਰਸਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਰਾਜਾ ਮੁਹਾਲੀ ਨੇ ਵੀ ਸੰਗਤਾਂ ਨੂੰ ਸੰਬੋਧਿਤ ਕੀਤਾ ਅਤੇ ਕਿਹਾ ਕਿ ਮਹਾਂਰਿਸ਼ੀ ਵਾਲਮੀਕਿ ਜੀ ਦੇ ਜੀਵਨ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ ਅਤੇ ਹਰੇਕ ਧਰਮ ਨੂੰ ਬਰਾਬਰੀ ਦਾ ਦਰਜਾ ਦੇਣਾ ਚਾਹੀਦਾ ਹੈ ਅਤੇ ਸਤਿਕਾਰ ਕਰਨਾ ਚਾਹੀਦਾ ਹੈ। ਕੰਵਰਬੀਰ ਸਿੱਧੂ, ਰਾਜਾ ਮੁਹਾਲੀ ਅਤੇ ਜਸਪ੍ਰੀਤ ਕੌਰ ਐਮ.ਸੀ. ਵੱਲੋਂ ਸਾਂਝੇ ਤੌਰ ਤੇ ਜੋਤ ਜਗਾਈ ਗਈ। ਇਸ ਮੌਕੇ ਕੜ੍ਹੀ, ਚਾਵਲ ਅਤੇ ਕੜਾਹ ਦਾ ਲੰਗਰ ਲਗਾਇਆ ਗਿਆ ਅਤੇ ਮਹਿਮਾਨਾਂ ਵੱਲੋਂ ਲੰਗਰ ਦੀ ਸੇਵਾ ਵੀ ਨਿਭਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਛੱਤਰ ਸਿੰਘ ਨੰਬਰਦਾਰ ਐਮ.ਸੀ., ਸੁਖਦੇਵ ਸਿੰਘ ਨਿੱਝਰ, ਆਸ਼ੂ ਅਨੰਦ ਪ੍ਰਧਾਨ, ਪਵਨ ਗੋਇਲ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਰਾਜਾ ਚੇਅਰਮੈਨ, ਪੂਜਾਰੀ ਪ੍ਰੀਤਮ ਸਿੰਘ, ਸਤੀਸ਼ ਬਦਲਾ, ਵਿਨੋਦ ਕੁਮਾਰ, ਲਵਿੰਦਰ ਕੁਮਾਰ, ਨੀਰਜ, ਵਿਸ਼ਨੂੰ, ਸੁਨੀਲ, ਕੁਲਵਿੰਦਰ ਛੱਜੂ ਮਾਜਰਾ ਅਤੇ ਹੋਰ ਸੱਜਣ ਅਤੇ ਸਹਿਯੋਗੀ ਹਾਜ਼ਰ ਸਨ।