5 Dariya News

ਨਸ਼ਿਆ ਵਿਰੁੱਧ 15 ਮੁਕੱਦਮੇ ਦਰਜ਼ ਕਰਕੇ 16 ਦੋਸ਼ੀ ਗ੍ਰਿਫਤਾਰ

6 ਗ੍ਰਾਮ ਹੈਰੋਇੰਨ(ਚਿੱਟਾ), 490 ਨਸ਼ੀਲੀਆ ਗੋਲੀਆ, 9 ਕਿਲੋਗ੍ਰਾਮ ਭੁੱਕੀ ਚੂਰਾਪੋਸਤ,798 ਬੋਤਲਾਂ ਸ਼ਰਾਬ ਠੇਕਾ ਹਰਿਆਣਾ ਅਤੇ 20 ਲੀਟਰ ਲਾਹਣ ਸਮੇਤ 2 ਕਾਰਾਂ, 3 ਮੋਟਰਸਾਈਕਲ ਅਤੇ 1 ਰੇਹੜੀ ਦੀ ਬਰਾਮਦਗੀ

5 Dariya News

ਮਾਨਸਾ 07-Oct-2019

ਡਾ: ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੇਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆ ਪ੍ਰਤੀ Zero Tolerance ਦੀ ਨੀਤੀ ਅਪਨਾਈ ਗਈ ਹੈ। ਜਿਸ ਤਹਿਤ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ ਅਤੇ ਮਾਨਯੋਗ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ, ਐਸਟੀਐਫ. ਪੰਜਾਬ ਜੀ ਦੀਆਂ Guidelines  ਅਨੁਸਾਰ ਜਿਲਾ ਅੰਦਰ ਨਸ਼ਿਆ ਦੀ ਮੁਕੰਮਲ ਰੋਕਥਾਮ ਸਬੰਧੀ ਡਰੱਗ ਸਮੱਗਲਰਾਂ ਅਤੇ ਡਰੱਗ ਪੈਡਲਰਾ ਖਿਲਾਫ ਵਿਸੇਸ਼ ਮੁਹਿੰਮ ਚਲਾਈ ਗਈ ਹੈ। ਪੈਰੋਲ ਅਤੇ ਜਮਾਨਤ ਤੇ ਆਏ ਵਿਆਕਤੀਆਂ ਵਿਰੁੱਧ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਮੁਹਿੰਮ ਦੀ ਲੜੀ ਵਿੱਚ ਜਿਲਾ ਅੰਦਰ ਸਪੈਸ਼ਲ ਨਾਕਾਬੰਦੀਆ ਅਤੇ ਗਸ਼ਤਾ ਸੁਰੂ ਕਰਕੇ ਹੇਠ ਲਿਖੇ ਅਨੁਸਾਰ ਬਰਾਮਦਗੀ ਕਰਵਾਈ ਗਈ ਹੈ:-    

1. ਮੁਕੱਦਮਾ ਨੰ:183/2019 ਅ/ਧ 61,78(2)/1/14 ਆਬਕਾਰੀ ਐਕਟ ਥਾਣਾ ਬੋਹਾ।

ਬਰਾਮਦਗੀ : 360 ਬੋਤਲਾਂ(30 ਪੇਟੀਆ) ਸ਼ਰਾਬ ਠੇਕਾ ਮਾਰਕਾ ਸਹਿਨਾਈ, ਹਰਿਆਣਾ ਸਮੇਤ ਮੋਟਰਸਾਈਕਲ-ਰੇਹੜੀ ਨੰ:ਪੀਬੀ.32ਡੀ-6163 ਅਤੇ ਮੋੋਟਰਸਾਈਕਲ ਪਲਟੀਨਾ ਨੰਬਰ ਪੀਬੀ.13ਟੀ-3155

ਦੋਸੀ: 1).ਲਖਨ ਕੁਮਾਰ ਪੁੱਤਰ ਜੋਗਿੰਦਰ ਕੁਮਾਰ ਵਾਸੀ ਵਾਰਡ ਨੰ:11 ਬੁਢਲਾਡਾ (ਗ੍ਰਿਫਤਾਰ)

2).ਕੇਵਲ ਸਿੰਘ ਪੁੱਤਰ ਬੰਤ ਸਿੰਘ ਵਾਸੀ ਵਾਰਡ ਨੰ:11 ਬੁਢਲਾਡਾ (ਗ੍ਰਿਫਤਾਰ)

3).ਮੰਗੂ ਸਿੰਘ ਪੁੱਤਰ ਨਾਮਲੂਮ ਵਾਸੀ ਧੂਰੀ, ਹਾਲ ਵਾਰਡ ਨੰ:11 ਬੁਢਲਾਡਾ (ਗ੍ਰਿਫਤਾਰ ਨਹੀ)

ਮਾਨਸਾ ਪੁਲਿਸ ਵੱਲੋਂ ਦੌਰਾਨੇ ਨਾਕਾਬੰਦੀ ਬੱਸ ਅੱਡਾ ਰਾਮਗੜ ਸਾਹਪੁਰੀਆ ਪਾਸ ਮੋਟਰਸਾਈਕਲ-ਰੇਹੜੀਸਵਾਰ ਦੋ ਵਿਆਕਤੀਆਂ ਲਖਨ ਕੁਮਾਰ ਅਤੇ ਕੇਵਲ ਸਿੰਘ ਨੂੰ ਮੌਕਾ ਤੇ ਕਾਬੂ ਕਰਕੇ ਰੇਹੜੀ ਵਿੱਚੋ 360 ਬੋਤਲਾਂ ਸ਼ਰਾਬ  ਠੇਕਾ ਦੇਸੀ ਮਾਰਕਾ ਸ਼ਹਿਨਾਈ ਹਰਿਆਣਾ ਦੀ ਬਰਾਮਦਗੀ ਕੀਤੀ ਅਤੇ ਤੀਸਰਾ ਸਾਥੀ ਮੰਗੂ ਸਿੰਘ ਜੋ ਵੱਖਰੇ ਮੋਟਰਸਾਈਕਲ ਤੇ ਸਵਾਰ ਸੀ, ਮੋਟਰਸਾਈਕਲ ਸੁੱਟ ਕੇ ਮੌਕਾ ਤੋ ਭੱਜ ਗਿਆ। ਤਿੰਨਾ ਦੋਸ਼ੀਆਂ ਵਿਰੁੱਧ ਉਕਤ ਮੁਕੱਦਮਾ ਦਰਜ਼ ਰਜਿਸਟਰ ਕਰਵਾਇਆ ਗਿਆ। ਗ੍ਰਿਫਤਾਰ ਕੀਤੇ ਦੋਨਾ ਦੋਸੀਆਂ ਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਹ ਇਹ  ਸ਼ਰਾਬ ਹਰਿਆਣਾ ਪ਼ਾਂਤ ਵਿੱਚੋ ਕਿਸੇ ਨਾਮਲੂਮ ਵਿਆਕਤੀ ਪਾਸੋ 600/-ਰੁਪਏ ਪ਼੍ਰਤੀ ਡੱਬੇ ਦੇ ਹਿਸਾਬ ਨਾਲ ਲੈ ਕੇ ਆਏ ਸੀ ਅਤੇ ਅੱਗੇ 1200/-ਰੁਪਏ ਪ੍ਰਤੀ ਡੱਬੇ ਦੇ ਹਿਸਾਬ ਨਾਲ ਵੇਚ ਕੇ ਮੋਟੀ ਕਮਾਈ ਕਰਨੀ ਸੀ। ਜਿਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਕਿਸ ਵਿਆਕਤੀ ਪਾਸੋ ਕਿੱਥੋ ਲੈ ਕੇ ਆਏ ਸੀ ਅਤੇ ਅੱਗੇ ਕਿੱਥੇ ਵੇਚਣੀ ਸੀ।

2. ਮੁਕੱਦਮਾ ਨੰ:81/2019 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਜੋਗਾ।

ਬਰਾਮਦਗੀ : 320 ਨਸ਼ੀਲੀਆ ਗੋਲੀਆ

ਦੋਸੀ: ਜੱਗੀ ਸਿੰਘ ਪੁੱਤਰ ਬੀਰਾ ਸਿੰਘ ਵਾਸੀ ਜੋਗਾ (ਗ੍ਰਿਫਤਾਰ)

ਥਾਣਾ ਜੋਗਾ ਦੀ ਪੁਲਿਸ ਪਾਰਟੀ ਵੱਲੋਂ ਦੋਸ਼ੀ ਜੱਗੀ ਸਿੰਘ ਉਕਤ ਨੂੰ ਕਾਬੂ ਕਰਕੇ ਉਸ ਪਾਸੋਂ 320 ਨਸ਼ੀਲੀਆ ਗੋਲੀਆ ਮਾਰਕਾ ਕਲੋਵੀਡੋ ਲ ਦੀ ਬਰਾਮਦਗੀ ਕੀਤੀ ਗਈ। ਜਿਸਦੇ ਵਿਰੁੱਧ ਐਨ.ਡੀ.ਪੀ.ਐਸ. ਐਕਟ ਦਾ ਉਕਤ ਮੁਕੱਦਮਾ ਦਰਜ਼ ਰਜਿਸਟਰ ਕੀਤਾ ਗਿਆ ਹੈ। ਇਸ ਦੋਸ਼ੀ ਪਾਸੋ ਪਹਿਲਾਂ ਵੀ 48 ਬੋਤਲਾਂ ਸ਼ਰਾਬ ਠੇਕਾ ਬਰਾਮਦ ਹੋਣ ਤੇ ਇਸ ਵਿਰੁੱਧ ਮੁਕੱਦਮਾ ਨੰਬਰ 51 ਮਿਤੀ 24-07-2019 ਅ/ਧ 61/1/14 ਆਬਕਾਰੀ ਐਕਟ ਥਾਣਾ ਜੋ ਗਾ ਦਰਜ਼ ਰਜਿਸਟਰ ਕੀਤਾ ਗਿਆ ਸੀ ਪਰ ਇਹ ਦੋਸ਼ੀ ਭੱਜਿਆ ਹੋਇਆ ਸੀ, ਜਿਸਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।

3. ਮੁਕੱਦਮਾ ਨੰ:138/2019 ਅ/ਧ 61,78(2)/1/14 ਆਬਕਾਰੀ ਐਕਟ ਥਾਣਾ ਬਰੇਟਾ।

ਬਰਾਮਦਗੀ : 240 ਬੋਤਲਾਂ(20 ਪੇਟੀਆ) ਸ਼ਰਾਬ ਠੇਕਾ, ਹਰਿਆਣਾ ਸਮੇਤ ਕਾਰ ਮਾਰੂਤੀ ਨੰ:ਐਚ.ਆਰ.24ਡੀ-4467

ਦੋਸੀ: 1).ਵਿਕਰਮ ਸਿੰਘ ਉਰਫ ਵਿੱਕੀ ਪੁੱਤਰ ਮਿੱਠੂ ਸਿੰਘ ਵਾਸੀ ਧਰਮਪੁਰਾ (ਗ੍ਰਿਫਤਾਰ)

2).ਤਰਸਵੀਰ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਧਰਮਪੁਰਾ  (ਗ੍ਰਿਫਤਾਰ)

4. ਮੁਕੱਦਮਾ ਨੰ:139/2019 ਅ/ਧ 61,78(2)/1/14 ਆਬਕਾਰੀ ਐਕਟ ਥਾਣਾ ਬਰੇਟਾ।

ਬਰਾਮਦਗੀ : 120 ਬੋਤਲਾਂ(10 ਪੇਟੀਆ) ਸ਼ਰਾਬ ਠੇਕਾ ਮਾਰਕਾ ਸਹਿਨਾਈ, ਹਰਿਆਣਾ

ਸਮੇਤ ਕਾਰ ਸਵਿਫਟ ਡਿਜਾਇਰ ਨੰ:ਪੀਬੀ.13ਬੀਜੀ-0442

ਦੋਸੀ: 1).ਸੰਦੀਪ ਸਿੰਘ ਪੁੱਤਰ ਮਾਲਕ ਸਿੰਘ ਵਾਸੀ ਬਖੋਰਾ ਕਲਾਂ (ਗ੍ਰਿਫਤਾਰ)

2).ਜਗਜੀਤ ਸਿੰਘ ਉਰਫ ਜੀਤਾ ਪੁੱਤਰ ਸੁੱਖਾ ਸਿੰਘ ਵਾਸੀ ਮੂਨਕ, ਜਿਲਾ ਸੰਗਰੂਰ (ਗ੍ਰਿਫਤਾਰ)

5. ਮੁਕੱਦਮਾ ਨੰ:174/2019 ਅ/ਧ 61,78(2)/1/14 ਆਬਕਾਰੀ ਐਕਟ ਥਾਣਾ ਭੀਖੀ।

ਬਰਾਮਦਗੀ : 30 ਬੋਤਲਾਂ ਸ਼ਰਾਬ ਠੇਕਾ ਹਰਿਆਣਾ

ਦੋਸੀ: 1).ਨਰਿੰਦਰ ਸਿੰਘ ਉਰਫ ਨਿੰਦੀ ਪੁੱਤਰ ਕਸਤੂਰੀ ਮੱਲ ਵਾਸੀ ਚੀਮਾ (ਗ੍ਰਿਫਤਾਰ ਨਹੀ)

2).ਨਿੱਕਾ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਚੀਮਾ (ਗ੍ਰਿਫਤਾਰ)

6. ਮੁਕੱਦਮਾ ਨੰ:174/2019 ਅ/ਧ 61/1/14 ਆਬਕਾਰੀ ਐਕਟ ਥਾਣਾ ਝੁਨੀਰ।

ਬਰਾਮਦਗੀ : 24 ਬੋਤਲਾਂ ਸ਼ਰਾਬ ਠੇਕਾ ਮਾਰਕਾ ਹੀਰ, ਹਰਿਆਣਾ

ਦੋਸੀ: ਗੁਰਦੀਪ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਘਰਾਂਗਣਾ (ਗ੍ਰਿਫਤਾਰ ਨਹੀ)

7. ਮੁਕੱਦਮਾ ਨੰ:93/2019 ਅ/ਧ 61/1/14 ਆਬਕਾਰੀ ਐਕਟ ਥਾਣਾ ਜੌੜਕੀਆਂ।

ਬਰਾਮਦਗੀ : 24 ਬੋਤਲਾਂ ਸ਼ਰਾਬ ਠੇਕਾ ਮਾਰਕਾ ਸਹਿਨਾਈ, ਹਰਿਆਣਾ

ਸਮੇਤ ਮੋਟਰਸਾਈਕਲ ਟੀਵੀਐਸ.ਨੰ:ਪੀਬੀ.31ਈ-2686

ਦੋਸੀ: ਮੇਜਰ ਸਿੰਘ ਪੁੱਤਰ ਗੋਬਿੰਦ ਸਿੰਘ ਵਾਸੀ ਕੁਸ਼ਲਾ (ਗ੍ਰਿਫਤਾਰ)

8. ਮੁਕੱਦਮਾ ਨੰ:99/2019 ਅ/ਧ 61/1/14 ਆਬਕਾਰੀ ਐਕਟ ਥਾਣਾ ਸਦਰ ਬੁਢਲਾਡਾ।

ਬਰਾਮਦਗੀ : 20 ਲੀਟਰ ਲਾਹਣ

ਦੋਸੀ: ਬਲਵੀਰ ਸਿੰਘ ਪੁੱਤਰ ਉਗਰ ਸਿੰਘ ਵਾਸੀ ਬੀਰੋਕੇ ਖੁਰਦ (ਗ੍ਰਿਫਤਾਰ ਨਹੀ)

9. ਮੁਕੱਦਮਾ ਨੰ:269/2019 ਅ/ਧ 15,25/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਰਦੂਲਗੜ।

ਬਰਾਮਦਗੀ : 5 ਕਿਲੋਗ੍ਰਾਮ ਭੁੱਕੀ ਚੂਰਾਪੋਸਤ

ਦੋਸੀ: ਬਲਜੀਤ ਕੌਰ ਉਰਫ ਖਜਾਨੋ ਪਤਨੀ ਤਿਰਲੋਕ ਸਿੰਘ ਵਾਸੀ ਸੰਘਾ (ਗ੍ਰਿਫਤਾਰ)

10. ਮੁਕੱਦਮਾ ਨੰ:176/2019 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਭੀਖੀ।

ਬਰਾਮਦਗੀ : 2 ਕਿਲੋਗ੍ਰਾਮ ਭੁੱਕੀ ਚੂਰਾਪੋਸਤ

ਦੋਸੀ: ਇੱਕਬਾਲ ਸਿੰਘ ਪੁੱਤਰ ਰਾਮ ਸਿੰਘ ਵਾਸੀ ਲਸਾੜਾ (ਜਿਲਾ ਲੁਧਿਆਣਾ) (ਗ੍ਰਿਫਤਾਰ)

11. ਮੁਕੱਦਮਾ ਨੰ:173/2019 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਭੀਖੀ।

ਬਰਾਮਦਗੀ : 2 ਕਿਲੋਗ੍ਰਾਮ ਭੁੱਕੀ ਚੂਰਾਪੋਸਤ

ਦੋਸੀ: ਕਰਨੈਲ ਕੌਰ ਪਤਨੀ ਗੁਜਰ ਸਿੰਘ ਵਾਸੀ ਸਮਾਓ (ਗ੍ਰਿਫਤਾਰ)

12. ਮੁਕੱਦਮਾ ਨੰ:92/2019 ਅ/ਧ 21/61/85 ਐਨ.ਡੀ.ਪੀ.ਐਸ. ਐਕਟ ਥਾਣਾ ਜੌੌੜਕੀਆਂ।

ਬਰਾਮਦਗੀ : 4 ਗ੍ਰਾਮ ਹੈਰੋਇੰਨ

ਦੋਸੀ: ਹਰਪ੍ਰੀਤ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪੇਰੋ (ਗ੍ਰਿਫਤਾਰ)

13. ਮੁਕੱਦਮਾ ਨੰ:182/2019 ਅ/ਧ 21,25/61/85 ਐਨ.ਡੀ.ਪੀ.ਐਸ. ਐਕਟ ਥਾਣਾ ਬੋੋਹਾ।

ਬਰਾਮਦਗੀ : 2 ਗ੍ਰਾਮ ਹੈਰੋਇੰਨ ਸਮੇਤ ਮੋਟਰਸਾਈਕਲ ਬੁੱਲਟ ਨੰ:ਪੀਬੀ.16ਸੀ-3546

ਦੋਸੀ: ਗੁਰਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਉਡਤ ਸੈਦੇਵਾਲਾ (ਗ੍ਰਿਫਤਾਰ)

14. ਮੁਕੱਦਮਾ ਨੰ:175/2019 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਭੀਖੀ।

ਬਰਾਮਦਗੀ : 120 ਨਸ਼ੀਲੀਆ ਗੋਲੀਆ

ਦੋਸੀ: ਚਾਨਣ ਸਿੰਘ ਪੁੱਤਰ ਮਿਹਰ ਸਿੰਘ ਵਾਸੀ ਪੱਟੀ (ਤਰਨਤਾਰਨ) (ਗ੍ਰਿਫਤਾਰ)

15. ਮੁਕੱਦਮਾ ਨੰ:91/2019 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਜੌੌੜਕੀਆਂ।

ਬਰਾਮਦਗੀ : 50 ਨਸ਼ੀਲੀਆ ਗੋਲੀਆ

ਦੋਸੀ: ਅਮਨਦੀਪ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਨਥੇਹਾ (ਗ੍ਰਿਫਤਾਰ)

ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਜਿਲਾ ਅੰਦਰ ਨਸ਼ਿਆ ਦੀ ਮੁਕੰਮਲ ਰੋੋਕਥਾਮ ਕਰਕੇ ਜਿਲਾ ਨੂੰ 100% ਡਰੱਗ ਫਰੀ ਕੀਤਾ ਜਾਵੇਗਾ। ਨਸ਼ਿਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।