5 Dariya News

ਮੋਤੀਆ ਗਰੁੱਪ ਦੇ ਰਾਯਲ ਬਿਜਨਸ ਪਾਰਕ 'ਚ ਆਇਆ ਰਿਲਾਇੰਸ ਸਮਾਰਟ ਸੂਪਰ ਸਟੋਰ

5 Dariya News

ਚੰਡੀਗੜ੍ਹ 01-Oct-2019

ਟ੍ਰਾਈਸਿਟੀ ਦੇ ਪ੍ਰਮੁੱਖ ਰੀਅਲ ਇਸਟੇਟ ਡਿਵੈਲਪਰ ਮੋਤੀਆ ਗਰੁੱਪ ਦੇ ਜੀਰਕਪੁਰ 'ਚ ਚੰਡੀਗੜ੍ਹ-ਅੰਬਾਲਾ ਰਾਸ਼ਟਰੀ ਰਾਜਮਾਰਗ 'ਚ ਸਥਿੱਤ ਪ੍ਰੋਜੈਕਟ ਮੋਤੀਆਜ ਰਾਯਲ ਬਿਜਨਸ ਪਾਰਕ 'ਚ ਗ੍ਰਾਹਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਰਿਲਾਇੰਸ ਸਮਾਰਟ ਸੂਪਰ ਸਟੋਰ ਲੈ ਕੇ ਆਇਆ ਹੈ। ਗਰੁੱਪ ਨੇ ਆਪਣੇ ਬਿਜਨਸ ਪਾਰਕ ਦੇ ਕਮਰਸ਼ੀਅਲ ਖੇਤਰ ਦਾ 26,000 ਹਜ਼ਾਰ ਵਰਗ ਫੁੱਟ ਲੋਅਰ ਗਰਾਊਂਡ ਲੀਜ 'ਤੇ ਦਿੱਤਾ ਹੈ। ਜਿੱਥੇ ਗ੍ਰਾਹਕ ਇੱਕ ਹੀ ਸਥਾਨ 'ਤੇ ਆਪਣੀ ਜ਼ਰੂਰਤ ਦਾ ਸਾਰਾ ਸਮਾਨ ਲੈ ਸਕਣਗੇ।ਭਾਰਤ ਦੀ ਸੂਪਰ ਮਾਰਕੀਟ ਦੀ ਸਭ ਤੋਂ ਵੱਡੀ ਚੇਨ ਦੇ ਆਗਾਜ 'ਤੇ ਮੋਤੀਆ ਗਰੁੱਪ ਦੇ ਡਾਇਰੈਕਟਰ ਐਲਸੀ ਮਿੱਤਲ ਨੇ ਆਪਣੀ ਪਤਨੀ ਬਿੰਦੂ ਮਿੱਤਲ ਦੇ ਨਾਲ ਰਿਲਾਇੰਸ ਸਮਾਰਟ ਸੂਪਰ ਸਟੋਰ ਦਾ ਉਦਘਾਟਨ ਕੀਤਾ। ਜਿੱਥੇ ਲੋਕਾਂ ਨੂੰ ਘਰੇਲੂ ਜ਼ਰੂਰਤ ਦੇ ਨਾਲ ਨਾਲ ਖਾਣ ਪੀਣ ਦੀਆਂ ਚੀਜਾਂ ਉਪਲਬਧ ਹੋਣਗੀਆਂ।ਇਸ ਮੌਕੇ 'ਤੇ ਸ਼੍ਰੀ ਮਿੱਤਲ ਨੇ ਕਿਹਾ, 'ਅਸੀਂ ਆਪਣੇ ਰਾਯਲ ਬਿਜਨਸ ਪਾਰਕ 'ਚ ਰਿਲਾਇੰਸ ਸਮਾਰਟ ਸੂਪਰ ਸਟੋਰ ਖੋਲ੍ਹਣ ਦੇ ਲਈ ਬਹੁਤ ਉਤਸਾਹਿਤ ਹਾਂ। ਖੇਤਰ 'ਚ ਵਿਆਪਕ ਇਨਫ੍ਰਾਸਟ੍ਰਕਚਰਲ ਡਿਵੈਲਮੈਂਟ ਦੇ ਕਾਰਨ ਜੀਰਕਪੁਰ 'ਚ ਜਨਸੰਖਿਆ ਦਾ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੇ 'ਚ ਇੱਕ ਸ਼ਾਨਦਾਰ ਥਾਂ 'ਤੇ ਸੂਪਰ ਮਾਰਕੀਟ ਖੁੱਲ੍ਹਣਾ ਨਿਸ਼ਚਿਤ ਰੂਪ ਨਾਲ ਲੋਕਾਂ ਦੀ ਸੁਵਿਧਾ 'ਚ ਹੋਰ ਸਹੂਲੀਅਤ ਦੇਵੇਗਾ। ਖਾਸ ਕਰਕੇ ਇੱਕ ਹੀ ਛੱਤ ਦੇ ਹੇਠਾਂ ਦੈਨਿਕ ਜ਼ਰੂਰਤ ਦੇ ਸਾਰੇ ਉਤਪਾਦ ਉਪਲਬਧ ਹੋਣਗੇ।'ਉਨ੍ਹਾਂ ਨੇ ਅੱਗੇ ਕਿਹਾ, 'ਅਸੀਂ ਭਵਿੱਖ 'ਚ ਵੀ ਅਜਿਹੇ ਵੱਡੇ ਬ੍ਰਾਂਡਾਂ ਦੇ ਨਾਲ ਕੰਮ ਕਰਨ ਦੀ ਇੱਛਾ ਰੱਖਦੇ ਹਾਂ।'ਮੋਤੀਆ ਗਰੁੱਪ ਨੇ ਪੰਜਾਬ 'ਚ ਕਈ ਰੈਜੀਡੈਂਸ਼ੀਅਲ ਪ੍ਰੋਜੈਕਟਾਂ 'ਚ ਮੋਤੀਆ ਹਾਈਟਸ, ਰਾਯਲ ਫੇਮ, ਮੋਤੀਆ ਸਿਟੀ, ਮੋਤੀਯਾਜ ਰਾਯਲ ਸਿਟੀ ਨੂੰ ਡਿਸਟ੍ਰੀਬਿਊਟ ਕੀਤਾ ਹੈ। ਕਮਰਸ਼ੀਅਲ ਖੰਡ 'ਚ ਗਰੁੱਪ ਨੇ ਹਿਮਾਚਲ ਪ੍ਰਦੇਸ਼ 'ਚ ਮੋਤੀਆ ਪਲਾਜਾ ਅਤੇ ਪੰਜਾਬ 'ਚ ਹਾਈ ਸਟ੍ਰੀਟ ਨੂੰ ਵਿਤਰਿਤ ਕੀਤਾ ਹੈ। ਇਸ ਤੋਂ ਇਲਾਵਾ ਰਾਯਲ ਬਿਜਨਸ ਪਾਰਕ ਚੰਡੀਗੜ੍ਹ-ਅੰਬਾਲਾ ਰਾਜਮਾਰਗ 'ਤੇ ਇੱਕ ਚਾਲੂ ਕਮਰਸ਼ੀਅਲ ਪ੍ਰੋਜੈਕਟ ਹੈ। ਉੱਥੇ ਹੀ ਆਉਣ ਵਾਲਾ ਪ੍ਰੋਜੈਕਟ ਮੋਤੀਆ ਹਾਈਜ ਪੀਰ ਮੁਛੱਲਾ 'ਚ ਰੈਜੀਡੈਂਸ਼ੀਅਲ ਪ੍ਰੋਜੈਕਟ ਹੈ ਅਤੇ ਗਲਿਡਫੋਰਡ ਸਕਵਾਯਰ ਇੱਕ ਕਮਰਸ਼ੀਅਲ ਪ੍ਰੋਜੈਕਟ ਹੈ।