5 Dariya News

ਐਡਵੋਕੇਟ ਪ੍ਰਿੰਸ ਵਲੋਂ ਫੇਜ਼ 3ਬੀ1 ਨੂੰ ਨਮੂਨੇ ਦਾ ਫੇਜ਼ ਬਣਾਉਣ ਲਈ ਵਿਕਾਸ ਕਾਰਜ ਜਾਰੀ

ਫੇਜ਼ 3ਬੀ1 ਦੇ 10 ਮਰਲਾ ਹਾਊਸ਼ਿਜ਼ ਦੀ ਸੈਂਟਰਲ ਪਾਰਕ ਵਿਚ ਵਿਕਾਸ ਕਾਰਜਾਂ ਦੀ ਕੀਤੀ ਸ਼ੁਰੂਆਤ

5 Dariya News

ਐਸ.ਏ.ਐਸ. ਨਗਰ (ਮੁਹਾਲੀ) 30-Sep-2019

ਫੇਜ਼ 3ਬੀ1 ਨੂੰ ਨਮੂਨੇ ਦਾ ਫੇਜ਼ ਬਣਾਉਣ ਵਿਚ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ ਅਤੇ ਇਲਾਕੇ ਵਿਚ ਲਗਾਤਾਰ ਵਿਕਾਸ ਕਰਵਾਏ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਲਾਕੇ ਦੇ ਕੌਂਸਲਰ ਐਡਵੋਕੇਟ ਹਰਮਨਪ੍ਰੀਤ ਸਿੰਘ ਪ੍ਰਿੰਸ ਵਲੋਂ ਫੇਜ਼ 3ਬੀ1 ਦੇ 10 ਮਰਲਾ ਹਾਊਸ਼ਿਜ਼ ਦੀ ਸੈਂਟਰਲ ਪਾਰਕ ਵਿਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਉਣ ਮੌਕੇ ਕੀਤਾ ਗਿਆ। ਐਡਵੋਕੇਟ ਪ੍ਰਿੰਸ ਨੇ ਕਿਹਾ ਕਿ ਉਨ੍ਹਾਂ ਦੀ ਦਿਲੀਂ ਇੱਛਾ ਹੈ ਕਿ ਉਨ੍ਹਾਂ ਦਾ ਫੇਜ਼ ਸ਼ਹਿਰ ਦੇ ਸਾਰੇ ਫੇਜ਼ਾਂ ਵਿਚੋਂ ਇਕ ਨੰਬਰ 'ਤੇ ਹੋਵੇ, ਜਿਸ ਲਈ ਉਹ ਦਿਨ ਰਾਤ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ 14 ਲੱਖ ਰੁਪਏ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ ਹਨ ਅਤੇ ਇਨ੍ਹਾਂ ਵਿਕਾਸ ਕਾਰਜਾਂ ਵਿਚ ਨਵਾਂ ਟਰੈਕ ਬਣਾਇਆ ਜਾਵੇਗਾ, ਨਵੇਂ ਬੈਂਚ ਲਗਾਏ ਜਾਣਗੇ, ਨਵਾਂ ਘਾਹ ਲਗਾਉਣ ਤੋਂ ਇਲਾਵਾ ਹੋਰ ਵੀ ਕੰਮ ਕਰਵਾਏ ਜਾਣਗੇ। ਇਸ ਮੌਕੇ ਇਲਾਕੇ ਦੀਆਂ ਸ਼ਖ਼ਸੀਅਤਾਂ ਨੇ ਵੀ ਕੌਂਸਲਰ ਪ੍ਰਿੰਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਿੰਸ ਨੇ ਫੇਜ਼ 3ਬੀ1 ਨੂੰ ਨਮੂਨੇ ਦਾ ਫੇਜ਼ ਬਣਾਉਣ ਲਈ ਵੱਧ ਚੜ੍ਹ ਕੇ ਕੰਮ ਕੀਤਾ ਹੈ, ਚਾਹੇ ਇਲਾਕੇ ਦਾ ਵਿਕਾਸ ਹੋਵੇ ਜਾਂ ਵੱਡੇ ਮੈਡੀਕਲ ਕੈਂਪ ਹੋਣ। ਉਨ੍ਹਾਂ ਕਿਹਾ ਕਿ ਪ੍ਰਿੰਸ ਨੇ ਆਪਣੇ ਇਲਾਕੇ ਨੂੰ ਸਮਰਪਿਤ ਹੋ ਕੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਵਿਕਾਸ ਕਾਰਜ ਕਰਵਾਏ ਹਨ, ਜਿਸ ਲਈ ਫੇਜ਼ 3ਬੀ1 ਦੇ ਲੋਕ ਸਦਾ ਹੀ ਉਨ੍ਹਾਂ ਦੇ ਰਿਣੀ ਰਹਿਣਗੇ। ਇਸ ਮੌਕੇ ਇੰਦਰਪ੍ਰੀਤ ਕੌਰ ਪ੍ਰਿੰਸ ਵਾਲੀਆ, ਐਡਵੋਕੇਟ ਐਨ. ਐਸ. ਮਿਨਹਾਸ, ਹਰਜਿੰਦਰ ਸਿੰਘ ਸੰਧੂ, ਕਰਮ ਸਿੰਘ ਬਬਰਾ, ਮੇਜਰ ਐਨ. ਐਸ. ਭੰਗੂ, ਪਿੰ੍ਰਸੀਪਲ ਐਸ. ਚੌਧਰੀ, ਸਤੀਸ਼ ਵੋਹਰਾ, ਜਤਿੰਦਰਪਾਲ ਸਿੰਘ ਸੈਣੀ, ਹਰਜਿੰਦਰ ਸਿੰਘ, ਮਨਮੋਹਨ ਸਿੰਘ, ਅਨੰਤ ਕੁਮਾਰ, ਅਮਨ ਸ਼ਰਮਾ, ਅਮਰਜੀਤ ਸਿੰਘ ਸੂਲਰ, ਕੇ. ਪੀ. ਅਨੰਦ, ਵੀ. ਐਮ. ਵਧਵਾ, ਐਨ. ਐਸ. ਚੀਮਾ, ਡਾ: ਬੀ. ਐਸ. ਚੰਦੋਕ, ਅਮਰਜੀਤ ਸਿੰਘ ਕੋਹਲੀ, ਐਸ. ਕੇ. ਮਹਿੰਦਰੂ, ਪ੍ਰਭਲੀਨ ਕੌਰ, ਜਸਵਿੰਦਰ ਕੌਰ, ਐਡਵੋਕੇਟ ਬੀ. ਐਸ. ਗੁਲਾਟੀ, ਜਨਕ ਰਾਜ ਧਵਨ, ਕਿਰਨ ਗਰਗ, ਸਵੀਟੀ ਵੋਹਰਾ, ਕਵਲਜੀਤ ਭਾਟੀਆ ਆਦਿ ਹਾਜ਼ਰ ਸਨ।