5 Dariya News

ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕੁਸ਼ਟ ਆਸ਼ਰਮ ਦਾ ਕੀਤਾ ਦੌਰਾ, ਲੋਕਾਂ ਵਿਚ ਬੈਠ ਕੇ ਸੁਣੀਆਂ ਮੁਸ਼ਕਲਾਂ

ਆਸ਼ਰਮ ਵਿਖੇ ਰੰਗ-ਰੋਗਣ, ਇੰਟਰਲੋਕ ਟਾਈਲਾਂ, ਪੀਣ ਵਾਲੇ ਪਾਣੀ, ਬਿਜਲੀ ਦੀ ਸਮੱਸਿਆ ਦਾ ਜਲਦ ਹੋਵੇਗਾ ਹੱਲ - ਵਿਧਾਇਕ ਪਿੰਕੀ

5 Dariya News

ਫ਼ਿਰੋਜ਼ਪੁਰ 25-Sep-2019

ਕੁਸ਼ਟ ਰੋਗ ਨਾਲ ਪੀੜਤ ਲੋਕ ਜੋ ਕਿ ਸਮਾਜ ਵਿਚ ਵੱਖਰੇ ਤੌਰ ਤੇ ਕੁਸ਼ਟ ਆਸ਼ਰਮ ਵਿਚ ਰਹਿੰਦੇ ਹਨ, ਜਿੰਨਾ ਨੂੰ ਮਿਲਣ ਲਈ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਪਰਮਿੰਦਰ ਸਿੰਘ ਪਿੰਕੀ ਸਥਾਨਕ ਕੁਸ਼ਟ ਆਸ਼ਰਮ ਵਿਖੇ ਪਹੁਚੇ। ਵਿਧਾਇਕ ਪਿੰਕੀ ਜੋ ਕਿ ਸ਼ਹਿਰ ਦੇ ਹਰ ਨਾਗਰਿਕ ਨੂੰ ਇੱਕੋ ਜਿਹਾ ਸਨਮਾਨ ਦਿੰਦੇ ਹਨ ਜਿਸ ਤਹਿਤ ਉਨ੍ਹਾਂ ਨੇ ਅੱਜ ਆਸ਼ਰਮ ਵਿਚ ਰਹਿ ਰਹੇ ਲੋਕਾਂ ਵਿਚ ਬੈਠ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ।ਇਸ ਦੌਰਾਨ ਕੁਸ਼ਟ ਆਸ਼ਰਮ ਦੇ ਪ੍ਰਧਾਨ ਵੱਲੋਂ ਵਿਧਾਇਕ ਪਿੰਕੀ ਨੂੰ ਆਸ਼ਰਮ ਸਬੰਧੀ ਕੁੱਝ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਗਿਆ, ਜਿਸ ਨੂੰ ਸੁਣਨ ਉਪਰੰਤ ਮੌਕੇ ਤੇ ਹੀ ਵਿਧਾਇਕ ਨੇ ਸਬੰਧਿਤ ਅਧਿਕਾਰੀਆਂ ਨੂੰ ਉਸ ਦਾ ਹੱਲ ਕਰਨ ਲਈ ਆਖਿਆ। ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਅਧਿਕਾਰੀਆਂ ਨੂੰ ਕੁਸ਼ਟ ਆਸ਼ਰਮ ਵਿਖੇ ਇੰਟਰਲੋਕ ਟਾਈਲਾਂ ਲਵਾਉਣ, ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਸਮੇਤ ਉਨ੍ਹਾਂ ਦੇ ਇਲਾਜ ਵਾਸਤੇ ਬੀਮਾ ਕਾਰਡ ਜਲਦ ਬਣਾਉਣ ਲਈ ਆਖਿਆ। ਇਸ ਤੋਂ ਇਲਾਵਾ ਦੀਵਾਲੀ ਨੂੰ ਮੁੱਖ ਰੱਖਦਿਆਂ ਕੁਸ਼ਟ ਆਸ਼ਰਮ ਵਿਖੇ ਵਾਈਟ ਵਾਸ਼/ਰੰਗ-ਰੋਗਣ ਦਾ ਕੰਮ ਕਰਵਾਉਣ ਲਈ ਵੀ ਕਿਹਾ।  ਵਿਧਾਇਕ ਪਿੰਕੀ ਨੇ ਕਿਹਾ ਕਿ ਕੁਸ਼ਟ ਆਸ਼ਰਮ ਵਿਖੇ ਬਿਜਲੀ ਦੀ ਸਮੱਸਿਆ ਦੇ ਹੱਲ ਲਈ ਆਉਣ ਵਾਲੇ ਦਿਨਾਂ ਵਿਚ ਸੋਲਰ ਪਲਾਂਟ ਵੀ ਲਗਾਇਆ ਜਾਵੇਗਾ। ਵਿਧਾਇਕ ਪਿੰਕੀ ਨੇ ਉਨ੍ਹਾਂ ਨਾਲ ਗੱਲਬਾਤ ਕਰਦਿਆਂ ਇਹ ਵੀ ਕਿਹਾ ਕਿ ਇੱਕ ਜੇਕਰ ਕੋਈ ਇਹੋ ਜਿਹਾ ਵਿਅਕਤੀ ਹੈ ਜੋ ਵਹੀਲ ਚੇਅਰ ਦੀ ਵਰਤੋਂ ਕਰਦਾ ਹੈ ਉਸ ਨੂੰ ਮੋਟਰ ਵਾਲੀ ਵਹੀਲ ਚੇਅਰ ਦਿੱਤੀ ਜਾਵੇਗੀ।ਇਸ ਉਪਰੰਤ ਆਸ਼ਰਮ ਦੇ ਲੋਕਾਂ ਨੇ ਵਿਧਾਇਕ ਪਿੰਕੀ ਵੱਲੋਂ ਉਨ੍ਹਾਂ ਦੀਆ ਮੁਸ਼ਕਲਾਂ ਦਾ ਹੱਲ ਕਰਨ ਸਬੰਧੀ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਵੀ ਵਿਧਾਇਕ ਸ੍ਰ: ਪਰਮਿੰਦਰ ਸਿੰਘ ਪਿੰਕੀ ਵੱਲੋਂ ਕੁਸ਼ਟ ਆਸ਼ਰਮ ਲਈ 25 ਲੱਖ ਰੁਪਏ ਦਿੱਤੇ ਗਏ ਸੀ ਜੋ ਕਿ ਕੁਸ਼ਟ ਆਸ਼ਰਮ ਦੇ ਵੱਖ ਵੱਖ ਕੰਮਾਂ ਲਈ ਵਰਤੇ ਗਏ ਸਨ।ਇਸ ਮੌਕੇ ਅਸ਼ੋਕ ਗੁਪਤਾ, ਰਿੰਕੂ ਗਰੋਵਰ, ਅਮਰਜੀਤ ਸਿੰਘ, ਪਿੰਕੀ ਐਮਸੀ, ਬੱਬੂ ਨਾਗਪਾਲ, ਮਨੀਸ਼ ਸ਼ਰਮਾ, ਕਸ਼ਮੀਰ ਭੁੱਲਰ, ਸਤਨਾਮ ਸਿੰਘ, ਰਾਜੂ ਖੱਟਰ, ਸੋਨੂ ਨਾਰੰਗ, ਐਮਸੀ ਰਾਜੇਸ਼ ਖੁਰਾਨਾ, ਬਲਵੀਰ ਬਾਠ, ਸੁਖਵਿੰਦਰ ਅਟਾਰੀ, ਪ੍ਰਿਸ ਪਾਊ, ਅਵਤਾਰ ਸਿੰਘ ਸਰਪੰਚ, ਬੋਹੜ ਸਿੰਘ ਆਦਿ ਹਾਜ਼ਰ ਸਨ।