5 Dariya News

ਪੰਜਾਬ ਸਰਕਾਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ : ਕੁਲਜੀਤ ਸਿੰਘ ਨਾਗਰਾ

ਮੁੱਖ ਮੰਤਰੀ ਦੇ ਸਲਾਹਕਾਰ ਤੇ ਵਿਧਾਇਕ ਨਾਗਰਾ ਨੇ ਮਾਰਕਿਟ ਕਮੇਟੀ ਚਨਾਰਥਲ ਵਿਖੇ ਖੇਤੀਬਾੜੀ ਹਾਦਸਿਆਂ ਦੇ ਪੀੜਤਾਂ ਨੂੰ ਚੈੱਕ ਵੰਡੇ

5 Dariya News

ਫ਼ਤਹਿਗੜ੍ਹ ਸਾਹਿਬ 22-Sep-2019

ਪੰਜਾਬ ਸਰਕਾਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ ਅਤੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਮੁੱਖ ਮੰਤਰੀ, ਪੰਜਾਬ ਦੇ ਸਲਾਹਕਾਰ ਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਮਾਰਕਿਟ ਕਮੇਟੀ, ਚਨਾਰਥਲ ਕਲਾਂ ਦੇ ਦਫ਼ਤਰ ਵਿਖੇ ਖੇਤੀ ਅਤੇ ਥਰੈਸ਼ਰ ਹਾਦਸਿਆਂ ਦੇ 04 ਪੀੜਤਾਂ ਨੂੰ 80 ਹਜ਼ਾਰ ਰੁਪਏ ਦੇ ਚੈੱਕ ਵੰਡਣ ਮੌਕੇ ਕੀਤਾ।ਸ. ਨਾਗਰਾ ਨੇ ਕਿਹਾ ਕਿ ਕਈ ਵਾਰ ਖੇਤੀਬਾੜੀ ਦੌਰਾਨ ਕਈ ਕਿਸਾਨ ਜਾਂ ਖੇਤ ਮਜ਼ਦੂਰ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ ਜਿਸ ਕਾਰਨ ਸਰਕਾਰ ਵੱਲੋਂ ਉਨ੍ਹਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ।  ਇਸ ਮੌਕੇ ਸ. ਨਾਗਰਾ ਨੇ ਪਿੰਡ ਬਾਗੜੀਆਂ ਦੇ ਜਗਵੀਰ ਸਿੰਘ ਪੁੱਤਰ ਪਰਗਟ ਸਿੰਘ, ਜਿਸ ਦਾ ਟਰੈਕਟਰ ਟਰਾਲੀ ਦੀ ਹੁੱਕ ਵਿੱਚ ਆਉਣ ਕਾਰਨ ਖੱਬੇ ਹੱਥ ਦਾ ਅੰਗੂਠਾ ਵੱਢਿਆ ਗਿਆ ਸੀ, ਨੂੰ 10 ਹਜ਼ਾਰ ਰੁਪਏ, ਪਿੰਡ ਨਲੀਨੀ ਦੇ ਭੀਮ ਸਿੰਘ ਪੁੱਤਰ ਕਾਕਾ ਸਿੰਘ, ਜਿਸ ਦੀਆਂ ਖੱਬੇ ਹੱਥ ਦੀਆਂ ਤਿੰਨ ਉਂਗਲਾਂ ਕੱਟੀਆਂ ਗਈਆਂ ਸਨ, ਨੂੰ 40 ਹਜ਼ਾਰ ਰੁਪਏ, ਜਸਪਾਲ ਸਿੰਘ ਪੁੱਤਰ ਹਰਦੇਵ ਸਿੰਘ, ਜਿਸ ਦੀਆਂ ਟੋਕੇ ਦੀ ਮਸ਼ੀਨ ਨਾਲ ਖੱਬੇ ਹੱਥ ਦੀਆਂ ਦੋ ਉਂਗਲਾਂ ਕੱਟੀਆਂ ਗਈਆਂ ਸਨ, ਨੂੰ 20 ਹਜ਼ਾਰ ਰੁਪਏ ਅਤੇ ਪਿੰਡ ਰੌੜਗੜ੍ਹ ਦੇ ਅਵਤਾਰ ਸਿੰਘ ਪੁੱਤਰ ਤੇਜਾ ਸਿੰਘ, ਜਿਸ ਦੀ ਟੋਕੇ ਦੀ ਮਸ਼ੀਨ ਨਾਲ ਸੱਜੇ ਹੱਥ ਦੀ ਉਂਗਲ ਵੱਢੀ ਗਈ ਸੀ, ਨੂੰ 10 ਹਜ਼ਾਰ ਦੇ ਚੈੱਕ ਸਮੇਤ ਕੁੱਲ 80 ਹਜ਼ਾਰ ਰੁਪਏ ਦੇ ਚੈੱਕ ਵੰਡੇ।  ਸ. ਨਾਗਰਾ ਨੇ ਕਿਹਾ ਕਿ ਪੰਜਾਬ ਦੇ ਮਿਹਨਤੀ ਕਿਸਾਨ ਨੇ ਦੇਸ਼ ਦਾ ਅੰਨ ਭੰਡਾਰ ਭਰਨ ਲਈ ਆਪਣੇ ਸਰੋਤਾਂ ਦੀ ਵੀ ਪ੍ਰਵਾਹ ਨਹੀਂ ਕੀਤੀ ਜਦੋਂ ਕਿ ਅੱਜ ਕਰਜ਼ੇ ਵਿੱਚ ਡੁੱਬੇ ਕਿਸਾਨ ਦੀ ਬਾਂਹ ਕੇਵਲ ਕੈਪਟਨ ਸਰਕਾਰ ਨੇ ਫੜੀ ਹੈ ਤੇ ਸੂਬੇ ਦੇ 05.50 ਲੱਖ ਤੋਂ ਵੱਧ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ।  ਇਸ ਮੌਕੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਠੇਕੇਦਾਰ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਬਲਜਿੰਦਰ ਸਿੰਘ ਅਤਾਪੁਰ,ਗੁਰਪ੍ਰੀਤ ਸਿੰਘ ਬਾਵਾ, ਜਿ਼ਲ੍ਹਾ ਪ੍ਰੈਸ ਇੰਚਾਰਜ ਪਰਮਵੀਰ ਸਿੰਘ ਟਿਵਾਣਾ, ਭੁਪਿੰਦਰ ਸਿੰਘ ਬਧੌਛੀ, ਗੁਰਮੁੱਖ ਸਿੰਘ ਪੰਡਰਾਲੀ, ਗੁਰਬਾਜ ਸਿੰਘ ਰਾਜੂ,ਗੁਰਕ੍ਰਿਪਾਲ ਸਿੰਘ ਕੁੱਕੂ,ਮਨਦੀਪ ਸਿੰਘ ਨੀਟਾ,ਕਰਨਵੀਰ ਸਿੰਘ,ਜਤਿੰਦਰ ਸਿੰਘ, ਕ੍ਰਿਸ਼ਨ ਲਾਲ, ਕਰਮਜੀਤ ਸਿੰਘ,ਸਨਦੀਪ ਸਿੰਘ ਸੋਨੀ,ਜੀਤ ਸਿੰਘ, ਜਗਤਾਰ ਸਿੰਘ ਫੌਜੀ,ਬਿੱਟਾ ਬਧੌਛੀ,ਸਨਦੀਪ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।