5 Dariya News

ਸਿੱਖਿਆ ਖੇਤਰ ਨੂੰ ਮੁੜ ਸੁਰਜੀਤੀ ਲਈ ਵਿੱਤੀ ਪੈਕੇਜ਼ ਦੀ ਲੋੜ ਹੈ : ਪੁੱਕਾ

ਪੁੱਕਾ ਦਾ ਵਫਦ ਵਿੱਤ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੂੰ ਨਵੀਂ ਦਿੱਲੀ ਵਿਖੇ ਮਿਲਿਆ

5 Dariya News

ਨਵੀਂ ਦਿੱਲੀ 22-Sep-2019

ਪੰਜਾਬ ਅਨਏਡਿਡ ਕਾਲਜਿਜ਼ ਐਸੋਸਿਏਸ਼ਨ (ਪੁੱਕਾ) ਦਾ ਇੱਕ ਵਫਦ ਪੁੱਕਾ ਦੇ ਪ੍ਰਧਾਨ ਡਾ. ਅੰਸ਼ੂ ਕਟਾਰੀਆ ਦੀ ਅਗਵਾਈ ਹੇਠ, ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੂੰ ਨਵੀਂ ਦਿੱਲੀ ਵਿਖੇ ਮਿਲਿਆ।ਡਾ.ਅੰਸ਼ੂ ਕਟਾਰੀਆ ਨੇ ਅਨੁਰਾਗ ਠਾਕੁਰ ਨੂੰ ਦੇਸ਼ ਦੇ ਛੋਟੇ ਅਨਏਡਿਡ ਕਾਲਜਾਂ ਨੂੰ ਆ ਰਹੀਆਂ ਵਿੱਤੀ ਸਮੱਸਿਆਵਾਂ ਬਾਰੇ ਜਾਗਰੂਕ ਕੀਤਾ। ਕਟਾਰੀਆ ਨੇ ਅੱਗੇ ਕਿਹਾ ਕਿ ਜੇਕਰ ਬਕਾਇਆ ਸਕਾਲਰਸ਼ਿਪ ਨਹੀ ਵੰਡੀ ਜਾਂਦੀ ਹੈ ਤਾਂ ਕਾਲਜਾਂ ਵੱਡੀ ਵਿੱਤੀ ਮੁਸੀਬਤ ਵਿੱਚ ਪੈ ਜਾਣਗੇ ਅਤੇ ਬਚ ਨਹੀ ਸਕਣਗੇ।ਕਟਾਰੀਆ ਨੇ ਅੱਗੇ ਕਿਹਾ ਕਿ ਸਿੱਖਿਆ ਖੇਤਰ ਸਰਕਾਰ ਦੀ ਮੁੱਖ ਜਿੰਮੇਵਾਰੀ ਹੈ ਅਤੇ ਦੇਸ਼ ਦੇ ਵਿਦਿਅਕ ਅਦਾਰਿਆਂ ਤੇ ਸਰਕਾਰ ਵੱਲੋਂ ਕਰੋੜਾਂ ਦਾ ਨਿਵੇਸ਼ ਕੀਤਾ ਜਾ ਚੁੱਕਾ ਹੈ ਪਰ ਅਜੇ ਵੀ 90% ਸਿੱਖਿਆ ਨਿੱਜੀ ਖੇਤਰਾਂ ਅਧੀਨ ਹੈ। ਸਰਕਾਰ ਇਹਨਾਂ ਅਦਾਰਿਆਂ ਨੂੰ ਆ ਰਹੀਆਂ ਮੁਸ਼ਕਿਲਾਂ ਵੱਲ ਨਹੀ ਦੇਖ ਰਹੀ ਜਿਸਦੇ ਨਤੀਜੇ ਵੱਜੋਂ ਇਹ ਬੰਦ ਹੋਣ ਦੀ ਕਗਾਰ ਤੇ ਹਨ। ਕਟਾਰੀਆ ਨੇ ਕਿਹਾ ਕਿ ਇਸ ਖੇਤਰ ਵਿੱਚ ਤਾਜ਼ਾਂ ਸੁਧਾਰਾਂ ਦੀ ਲੋੜ ਹੈ।ਪੁੱਕਾ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਅਮਿਤ ਸ਼ਰਮਾ ਨੇ ਕਿਹਾ ਕਿ ਐਸਸੀ ਅਤੇ ਐਸਟੀ ਆਦਿ ਵਿਦਿਆਰਥੀਆਂ ਲਈ ਕੇਂਦਰੀ ਸਪੋਂਸਰਡ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਦੀ ਵੰਡ ਵਿੱਚ 3 ਸਾਲਾਂ ਤੋ ਵੱਧ ਦੇਰੀ ਹੋ ਚੁੱਕੀ ਹੈ ਜਦਕਿ ਜਦੋਂ ਅਨਏਡਿਡ ਕਾਲਜ ਬੈਂਕ ਦਾ ਕਰਜਾ 3 ਮਹੀਨਿਆਂ ਤੱਕ ਨਹੀ ਦੇ ਪਾਉਂਦੇ ਤਾਂ ਬੈਂਕ ਉਹਨਾਂ ਦੇ ਖਾਤੇ ਐਨਪੀਏ  ਘੌਸ਼ਿਤ ਕਰਕੇ ਕਾਲਜਾਂ/ਟਰੱਸਟਾਂ ਖਿਲਾਫ  ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੰਦਾਂ ਹੈ ।ਸ਼ਰਮਾ ਨੇ ਅੱਗੇ ਕਿਹਾ ਕਿ ਆਟੋ ਉਦਯੋਗਾਂ, ਫੂਡ ਪ੍ਰੌਸੈਸਿੰਗ ਉਦਯੋਗਾਂ, ਫਾਰਮਾ ਉਦਯੋਗਾਂ ਆਦਿ ਦੀ ਤਰਾਂ ਸਿੱਖਿਆ ਖੇਤਰ ਨੂੰ ਵੀ ਮੁੜ ਵਿਕਾਸ ਦੀ ਜਰੂਰਤ ਹੈ।