5 Dariya News

ਸਿਵਲ ਸਰਜਨ ਨੇ ਟੀ.ਬੀ ਮੋਬਾਇਲ ਟੀਮਾਂ ਨੂੰ ਦਿੱਤੀ ਹਰੀ ਝੰਡੀ

5 Dariya News

ਜਲੰਧਰ 18-Sep-2019

ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਅੱਜ ਲੋਕਾਂ ਵਿੱਚ ਐਕਟਿਵ ਕੇਸ ਫਾਇਡਿੰਗ ਸਕਰੀਨਿੰਗ ਸਕੀਮ ਤਹਿਤ ਬਿਮਾਰੀ ਸਬੰਧੀ ਜਾਗਰੂਕ ਕਰਨ ਲਈ ਮੋਬਾਇਲ ਟੂਬਰਕੂਲੋਸਿਸ (ਟੀ.ਬੀ) ਟੀਮਾਂ ਨੂੰ ਹਰੀ ਝੰਡੀ ਦਿੱਤੀ ।ਇੱਕਠ ਨੂੰ ਸੰਬੋਧਿਤ ਕਰਦਿਆਂ ਡਾ. ਚਾਵਲਾ ਨੇ ਕਿਹਾ ਕਿ ਮੋਬਾਇਲ ਟੀਮਾਂ ਦੋ ਪਹੀਆ ਵਾਹਨ ਨੇ ਕਾਜੀ ਮੰਡੀ, ਭਾਰਗੋ ਕੈਂਪ, ਚੁਗਿੱਟੀ, ਸੰਤੋਖਪੁਰਾ, ਇੰਡਸਟ੍ਰੀਅਲ ਏਰੀਆ, ਬਸਤੀ ਦਾਨਿਸ਼ਮੰਦਾ, ਮਿੱਠੂ ਬਸਤੀ ਵਿਖੇ ਘਰ ਘਰ ਜਾਣਗੀਆਂ ਅਤੇ ਸ਼ੱਕੀ ਕੇਸਾਂ ਦੀ ਜਾਂਚ ਕਰਨਗੀਆਂ। ਉੋਨ੍ਹਾਂ ਕਿਹਾ ਕਿ ਹਰੇਕ ਟੀਮ ਰੋਜ਼ 40 ਘਰਾਂ ਦੀ ਜਾਂਚ ਯਕੀਨੀ ਬਣਾਉਣਗੀਆਂ ਅਤੇ ਰੋਜ਼ਾਨਾ ਵਿਭਾਗ ਨੂੰ ਸਬੰਧਤ ਜਾਣਕਾਰੀ ਦੇਣਗੀਆਂ। ਡਾ. ਚਾਵਲਾ ਨੇ ਕਿਹਾ ਕਿ ਇਹ ਟੀਮਾਂ  ਲੋਕਾਂ ਨੂੰ ਟੀ.ਬੀ. ਦੇ ਹੋਣ ਦਾ ਕਾਰਨ, ਉਸ ਦੇ ਇਲਾਜ ਬਾਰੇ ਲੋਕਾਂ ਵਿੱਚ ਜਾਰਗੂਕ ਕਰਨਗੀਆਂ ਤਾਂ ਜੋ ਦੇਸ਼ ਨੂੰ ਸਾਲ 2025 ਤੱਕ  ਇਸ ਬਿਮਾਰੀ ਤੋਂ ਨਿਜਾਤ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਜਿਲ੍ਹਾ ਸਿਹਤ ਵਿਭਾਗ ਜਿਲ੍ਹਾ ਜਲੰਧਰ ਨੂੰ ਟੀ.ਬੀ ਦੀ ਬਿਮਾਰੀ ਤੋਂ ਨਿਜਾਤ ਦਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਲੜਾਈ ਵਿੱਚ ਇਸ ਬਿਮਾਰੀ ਤੋਂ ਨਿਜਾਤ ਪਾਉਣ ਲਈ ਲੋਕਾਂ ਦੀ ਭਾਗੀਦਾਰੀ ਦੀ ਲੋੜ ਹੈ ਅਤੇ ਕਿਹਾ ਕਿ ਹਰੇਕ ਸਰਕਾਰੀ ਹਸਪਤਾਲਾਂ ਵਿੱਚ ਇਸ ਬਿਮਾਰੀ ਦਾ ਇਲਾਜ ਉਪਲੱਬਧ ਹੈ। ਉਨ੍ਹਾਂ ਨੇ ਮਰੀਜਾਂ ਨੂੰ ਅਪੀਲ ਕੀਤੀ ਕਿ ਇਸ ਬਿਮਾਰੀ ਦੇ ਇਲਾਜ ਲਈ ਦਵਾਈ ਦਾ ਕੋਰਸ  ਪੂਰਾ ਕਰਨ ਅਤੇ ਇਸ ਦਵਾਈ ਨੂੰ ਅੱਧ ਵਿਚਕਾਰ ਨਹੀਂ ਛੱਡਣਾ ਚਾਹੀਦਾ ਕਿਉਂਕਿ ਇਸ ਬਿਮਾਰੀ ਦਾ ਸਮੇਂ ਸਿਰ ਇਲਾਜ ਨਾ ਹੋਣਾ ਮਨੁੱਖੀ ਸਿਹਤ ਤੇ ਪ੍ਰਭਾਵ ਪਾਉਂਦਾ ਹੈ।