5 Dariya News

ਕਾਲਾ ਅਫ਼ਗਾਨਾ ਕਾਲਜ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੇ ਨੈਤਿਕ ਸਿੱਖਿਆ ਸੰਬੰਧੀ ਸੈਮੀਨਾਰ ਹੋਇਆ

ਗੁਰੂ ਸਾਹਿਬ ਨੇ ਸਚਿਆਰਾ ਮਨੁੱਖ ਬਣਨ ਲਈ ’ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ’ ਨੂੰ ਜੀਵਨ ਵਿੱਚ ਅਪਨਾਉਣ ਤੇ ਜ਼ੋਰ ਦਿੱਤਾ - ਡਾ. ਮੱਲੀ

5 Dariya News

ਬਟਾਲਾ 17-Sep-2019

ਗੁਰੂ ਨਾਨਕ ਸਰਕਾਰੀ ਕਾਲਜ, ਕਾਲਾ ਅਫਗਾਨਾ ਵਿਖੇ ਕਾਲਜ ਦੇ ਪੰਜਾਬੀ ਵਿਭਾਗ ਵਲੋਂ ਪਿੰਰਸੀਪਲ ਡਾ. ਕਮਲ ਕਿਸ਼ੋਰ ਅੱਤਰੀ ਜੀ ਦੀ ਅਗਵਾਈ ਚ ਸ਼ੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਦਿਵਸ ਨੂੰ ਸਮਰਪਿਤ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ’ਤੇ ਨੈਤਿਕ ਸਿੱਖਿਆ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਡਾ. ਬਲਵੰਤ ਸਿੰਘ ਮੱਲੀ ਸਾਬਕਾ ਪਿੰਰਸੀਪਲ, ਸਿੱਖ ਨੈਸ਼ਨਲ ਕਾਲਜ, ਕਾਦੀਆਂ ਨੇ ਮੁੱਖ ਬੁਲਾਰੇ ਵਜੋਂ ਸ਼ਮੂਲੀਅਤ ਕੀਤੀ। ਸਮਾਗਮ ਦੇ ਅਰੰਭ ਵਿੱਚ ਪੋ੍ਰ: ਸੁਖਬੀਰ ਕੌਰ ਨੇ ਮੁੱਖ ਮਹਿਮਾਨ ਡਾ. ਮੱਲੀ ਦੇ ਸਵਾਗਤੀ ਭਾਸ਼ਣ ਤਹਿਤ ਉਹਨਾਂ ਨੂੰ ਕਾਲਜ ਪਹੁੰਚਣ ਤੇ ਜੀ ਆਇਆਂ ਕਿਹਾ। ਪੰਜਾਬੀ ਵਿਭਾਗ ਦੇ ਪੋ੍ਰ: ਕੁਲਦੀਪ ਸਿੰਘ ਬੁੱਟਰ ਨੇ ਮੁੱਖ ਬੁਲਾਰੇ ਡਾ. ਮੱਲੀ ਦੇ ਜੀਵਨ ਬਿਓਰੇ ਤੇ ਉਹਨਾਂ ਦੀ ਸਖਸ਼ੀਅਤ ਤੇ ਪ੍ਰਾਪਤੀਆਂ ਤੇ ਜਾਨਣਾ ਪਾਇਆ।ਡਾ. ਬਲਵੰਤ ਸਿੰਘ ਮੱਲੀ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਗੁਰਬਾਣੀ ਤੇ ਅਧਾਰਤ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਗੁਰਮਤਿ ਸਿਧਾਂਤ ਸੰਬੰਧੀ ਜਾਣਕਾਰੀ ਦਿੰਦੀਆਂ ਸਚਿਆਰਾ ਮਨੁੱਖ ਬਣਨ ਲਈ ’ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ’ ਨੂੰ ਜੀਵਨ ਵਿੱਚ ਅਪਨਾਉਣ ਤੇ ਜ਼ੋਰ ਦਿੱਤਾ। ਉਨਾਂ ਕਿਹਾ ਗੁਰੂ ਸਾਹਿਬ ਵਲੋਂ ਦਰਸਾਏ ਮਾਰਗ ਉੱਪਰ ਚੱਲ ਕੇ ਅਸੀਂ ਆਪਣਾ ਜੀਵਨ ਉੱਚਾ ਤੇ ਸੁੱਚਾ ਕਰ ਸਕਦੇ ਹਾਂ। ਉਨਾਂ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੈ ਕਿ ਇਨਸਾਨੀਅਤ ਸਭ ਤੋਂ ਉੱਪਰ ਹੈ ਅਤੇ ਸਾਨੂੰ ਫੋਕੇ ਅਡੰਬਰਾਂ ਤੋਂ ਉੱਪਰ ਉੱਠ ਕੇ ਸਰਬੱਤ ਦੇ ਭਲੇ ਲਈ ਕਾਰਜ ਕਰਨੇ ਚਾਹੀਦੇ ਹਨ।ਅਖੀਰ ਵਿੱਚ ਪਿੰ੍ਰਸੀਪਲ ਡਾ. ਅੱਤਰੀ ਨੇ ਮੁੱਖ ਮਹਿਮਾਨ ਡਾ. ਮੱਲੀ ਵਲੋਂ ਪੇਸ਼ ਕੀਤੇ ਵਿਚਾਰਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਦਾ ਧੰਨਵਾਦ ਕੀਤਾ। ਕਾਲਜ ਪਿੰਰਸੀਪਲ ਤੇ ਸਮੂਹ ਸਟਾਫ ਵਲੋਂ ਡਾ. ਮੱਲੀ ਨੂੰ ਯਾਦਗਾਰੀ ਚਿੰਨ ਤੇ ਸਿਰੋਪਾਓ ਸਾਹਿਬ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਪੋ੍ਰ: ਡਾ. ਸੰਜੇ ਚੌਹਾਨ, ਪੋ੍ਰ: ਰਮਨਦੀਪ ਕੌਰ, ਪੋ੍ਰ:ਨਵਪ੍ਰੀਤ ਕੌਰ, ਪੋ੍ਰ: ਸੁਖਵੰਤ ਸਿੰਘ, ਪ੍ਰੋ: ਮਲਕੀਤ ਸਿੰਘ ਸੁਪਰਡੰਟ ਆਰ.ਐਸ. ਬਾਜਵਾ, ਸ਼੍ਰੀ ਸਤਬੀਰ ਸਿੰਘ, ਸ਼੍ਰੀ ਸਤਨਾਮ ਸਿੰਘ, ਸ਼੍ਰੀ ਜਤਿੰਦਰ ਸਿੰਘ ਅਤੇ ਸ਼੍ਰੀਮਤੀ ਨਵਜੋਤ ਕੌਰ ਸਮੇਤ ਸਮੂਹ ਵਿਦਿਆਰਥੀ ਹਾਜ਼ਰ ਸਨ।