5 Dariya News

ਜੀਬੀਪੀ ਗਰੁੱਪ ਨੇ ਲੁਧਿਆਣਾ 'ਚ ਇਨਵੇਸਟਰਸ ਮੀਟ ਦਾ ਆਯੋਜਨ ਕੀਤਾ

5 Dariya News

ਲੁਧਿਆਣਾ 14-Sep-2019

ਉੱਤਰ ਭਾਰਤ ਦੇ ਸਭ ਤੋਂ ਵੱਡੇ ਰੀਅਲ ਇਸਟੇਟ ਡਿਵੈਲਪਰਾਂ 'ਚੋਂ ਇੱਕ ਜੀਬੀਪੀ ਨੇ ਮਸ਼ੀਨ ਟੂਲਸ ਅਤੇ ਏਲਾਈਡ ਇੰਡਸਟਰੀ ਐਸੋਸਿਏਸ਼ਨ ਦੇ ਸਾਰੇ ਪ੍ਰਮੁੱਖ ਵਿਅਕਤੀਆਂ ਦੇ ਲਈ ਇੱਕ ਨਿਵੇਸ਼ਕ ਬੈਠਕ ਆਯੋਜਿਤ ਕੀਤੀ। ਇਹ ਬੈਠਕ ਸ਼ੁੱਕਰਵਾਰ ਨੂੰ ਸਿਟੀ ਹਾਰਟ ਸਰੋਵਰ ਪੋਰਟਿਕਾ 'ਚ ਹੋਈ। ਜਿੱਥੇ ਸਮੂਹ ਨੇ ਰੀਅਲ ਇਸਟੇਟ ਸੈਕਟਰ ਦੇ ਬਾਰੇ 'ਚ ਗੱਲਬਾਤ ਕੀਤੀ ਅਤੇ ਨਿਵੇਸ਼ਕਾਂ ਨੂੰ ਖੇਤਰ 'ਚ ਨਿਵੇਸ਼ ਦੇ ਲਈ ਸੱਦਦੇ ਹੋਏ ਰੀਅਲ ਇਸਟੇਟ ਸੈਕਟਰ ਦੇ ਬਾਰੇ 'ਚ ਵਿਸਥਾਰ ਨਾਲ ਸਮਝਾਇਆ।ਜੀਬੀਪੀ ਗਰੁੱਪ ਤੋਂ ਅਨੁਪਮ ਗੁਪਤਾ ਨੇ ਬੈਠਕ ਨੂੰ ਸੰਬੋਧਿਤ ਕੀਤਾ ਅਤੇ ਰੀਅਲ ਇਸਟੇਟ ਖੇਤਰ ਦੇ ਬਾਰੇ 'ਚ ਗੱਲਬਾਤ ਕੀਤੀ ਅਤੇ ਨਾਲ ਹੀ ਜੀਬੀਪੀ ਗਰੁੱਪ ਦੀਆਂ ਪਰਿਯੋਜਨਾਵਾਂ ਅਤੇ ਵਿਸਥਾਰ ਯੋਜਨਾਵਾਂ ਤੇ ਨਿਵੇਸ਼ ਸੰਭਾਵਨਾਵਾਂ ਦੇ ਬਾਰੇ 'ਚ ਦੱਸਿਆ। ਇਸ ਤੋਂ ਬਾਅਦ ਗੁਪਤਾ ਨੇ ਮਸ਼ੀਨ ਟੂਲਸ ਅਤੇ ਸਬੰਧਿਤ ਉਦਯੋਗ ਸੰਘ ਦੇ ਬੋਰਡ ਦੇ ਮੈਂਬਰਾਂ ਨੂੰ ਸਨਮਾਨਤ ਕੀਤਾ। ਜਿਸ 'ਚ ਚੇਅਰਮੈਨ ਜਸਵੰਤ ਸਿੰਘ ਸਾਗਰ, ਪ੍ਰੈਜੀਡੈਂਟ ਕ੍ਰਿਪਾਲ ਸਿੰਘ ਸਾਗਰ, ਵਾਈਸ ਪ੍ਰੈਜੀਡੈਂਟ ਜਗਦੀਸ਼ ਸਿੰਘ ਅਤੇ ਸਕੱਤਰ ਦੀਦਾਰ ਸਿੰਘ ਸ਼ਾਮਿਲ ਸਨ।ਇਨਵੇਸਟਰਸ ਮੀਟ ਦੇ ਬਾਰੇ 'ਚ ਗੁਪਤਾ ਨੇ ਅੱਗੇ ਕਿਹਾ, 'ਇਸ ਬੈਠਕ ਨੂੰ ਸੰਬੋਧਿਤ ਕਰਨਾ ਅਤੇ ਸਾਰੇ ਸਨਮਾਨਯੋਗ ਵਿਅਕਤੀਆਂ ਦਾ ਸਵਾਗਤ ਕਰਨਾ ਸਚਮੁਚ ਖੁਸ਼ੀ ਦੀ ਗੱਲ ਹੈ। ਉੱਥੇ ਹੀ ਰੀਅਲ ਇਸਟੇਟ ਖੇਤਰ ਪਿਛਲੇ ਦੋ ਸਾਲਾਂ ਤੋਂ ਤੇਜੀ ਨਾਲ ਵਧ ਰਿਹਾ ਹੈ ਅਤੇ ਭਵਿੱਖ 'ਚ ਵੀ ਵਿਕਾਸ ਦੇ ਸੰਕੇਤ ਦੇ ਰਿਹਾ ਹੈ। ਇਸ ਤਰ੍ਹਾਂ ਜ਼ਿਆਦਾ ਲਾਭ ਪ੍ਰਾਪਤ ਕਰਨ ਦੇ ਲਈ ਇਸ ਖੇਤਰ 'ਚ ਨਿਵੇਸ਼ ਕਰਨ ਦਾ ਇਹ ਸਹੀ ਸਮਾਂ ਹੈ।ਉਨ੍ਹਾਂ ਨੇ ਅੱਗੇ ਕਿਹਾ, ਜੀਬੀਪੀ ਗਰੁੱਪ ਚ ਅਸੀਂ ਕੁਆਲਿਟੀ ਵਾਲੇ ਰਿਹਾਇਸ਼ੀ ਅਤੇ ਵਾਣਿਜਕ ਸਥਾਨ ਪ੍ਰਦਾਨ ਕਰਦੇ ਹਾਂ ਅਤੇ ਅਸੀਂ ਟ੍ਰਾਈਸਿਟੀ, ਪੰਜਾਬ ਤੇ ਹਿਮਾਚਲ ਪ੍ਰਦੇਸ਼ 'ਚ ਵਿਭਿੰਨ ਸਥਾਨਾਂ 'ਤੇ ਵਿਭਿੰਨ ਰਿਹਾਇਸ਼ੀ ਅਤੇ ਵਾਣਿਜਕ ਪਰਿਯੋਜਨਾਵਾਂ ਪੇਸ਼ ਕਰ ਰਿਹਾ ਹੈ। ਅਸੀਂ ਤੁਹਾਡੇ ਸਮਰਥਨ ਅਤੇ ਲੰਮੇਂ ਸਮੇਂ ਦੇ ਸਹਿਯੋਗ ਦੇ ਲਈ ਤਿਆਰ ਹਾਂ।'